Monday, June 17, 2024
BREAKING NEWS
ਚੰਗਾ ਸੁਲਝਿਆ ਟਰੱਕ ਯੂਨੀਅਨ ਮਸਲਾ- ਹੋਕਾ ਦਿੱਤਾ ਵੰਗਾਂ ਦਾ ’ਤੇ ਕੱਢ ਵਿਖਾਇਆ ਘੁੱਗੂਟਰੱਕ ਯੂਨੀਅਨ ਤਪਾ ਦਾ ਮਾਮਲਾ ਉਲਝਿਆ, ਸ਼ੀਲਾ ਭੂਤ ਅਤੇ ਚੱਠਾ ਹੱਥ ਵਾਂਗਡੋਰ ਫੜਾਉਣ ਦੇ ਯਤਨ ਅਤੇ ਢਿਲੋ/ਪੰਧੇਰ ਵੱਲੋ ਵਿਰੋਧ ਦੇ ਯਤਨ ਜਾਰੀਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਦਾ ਹਿੱਸਾ ਬਣਾਉਣ ’ਤੇ ਰਾਮਪੁਰਾ ’ਚ ਖੁਸ਼ੀ ਦਾ ਮਾਹੋਲਸ਼ਹਿਰ ਦਾ ਸੱਚਾ ਸਮਾਜ ਸੇਵੀ ਅਤੇ ਲੋਕ ਸਘੰਰਸ਼ ਦਾ ਹਾਣੀ ਕੌਸਲਰ ਧਰਮਪਾਲ ਸ਼ਰਮਾਸ੍ਰੋਮਣੀ ਅਕਾਲੀ ਦਲ ਨੇ ਹਲਕਾ ਤਲਵੰਡੀ ਸਾਬੋ ਦੀ ਸਿਆਸੀ ਵਾਂਗਡੋਰ ਰਵੀਪ੍ਰੀਤ ਸਿੰਘ ਸਿੱਧੂ ਦੇ ਹੱਥ ਸੋਪੀ'लाडली बहन योजना' वाले पूर्व मुख्यमंत्री शिव राज चौहान ने नए केंद्रीय मंत्रिमंडल में मंत्री पद की शपथ ली, मध्य प्रदेश में खुशी की लहर.ਤਾਜੋਕੇ ’ਚ ਭਾਜਪਾ ਦਾ ਬੂਥ ਪੁੱਟਣ ਦੇ ਮਾਮਲੇ ’ਚ ਭਾਕਿਯੂ ਨੇ ਨਾਮਜਦ ਧਿਰ ਦੇ ਹੱਕ ਵਿਚ ਲਾਇਆ ਧਰਨਾਮੌੜ ਹਲਕੇ ਵਿਚ ਕਾਂਗਰਸ ਨੇ ਇਕ ਵਾਰ ਫੇਰ ਸਿਆਸੀ ਝੱਲ ਖਿਲਾਰੀ, ਵੋਟਾਂ ਬਾਰਾਂ ਲੀਡਰ ਅਠਾਰਾਂਮੁੱਖ ਮੰਤਰੀ ਭਗਵੰਤ ਮਾਨ ਦੀ ’ਕਿੱਕਲੀ‘ ਬਠਿੰਡਾ ਲੋਕ ਸਭਾ ਸੀਟ ਤੋ ਸ੍ਰੀਮਤੀ ਬਾਦਲ ਦੀ ਜਿੱਤ ਨੂੰ ਰੋਕ ਨਾ ਸਕੀਮੀਤ ਹੇਅਰ ਦੀ ਜਿੱਤ ਦੀ ਖੁਸ਼ੀ 'ਚ ਹਲਕਾ ਭਦੌੜ 'ਚ ਵੰਡੇ ਲੱਡੂ - ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਆਗੂਆਂ ਵਰਕਰਾਂ ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ

Health

ਕੰਨਾ ਦੀਆਂ ਬਿਮਾਰੀਆਂ ਅਤੇ ਇਹਨਾਂ ਦੇ ਇਲਾਜ

May 14, 2019 06:45 PM

ਡਾ: ਬਿਕਰਮਜੀਤ ਸਿੰਘ,
ਨੱਕ, ਕੰਨ ਅਤੇ ਗਲੇ ਦੇ ਮਾਹਿਰ,
(ਪੀ ਸੀ ਐੱਮ ਐੱਸ) ਸਬ-ਡਿਵੀਜ਼ਨਲ ਹਸਪਤਾਲ, ਤਪਾ ਮੰਡੀ
9888656690

    ਕੰਨਾ ਦੀਆਂ ਬਿਮਾਰੀਆਂ ਅਤੇ ਇਹਨਾਂ ਦੇ ਇਲਾਜ

ਗਰਮੀਆਂ ਦੇ ਮੌਸਮ ਵਿਚ ਕੰਨਾਂ ਦੀਆਂ ਬਿਮਾਰੀਆਂ ਵਿਚ ਕਾਫੀ ਵਾਧਾ ਹੋ ਜਾਂਦਾ ਹੈ । ਇਹ ਬਿਮਾਰੀਆਂ ਹਨ-ਕੰਨਾਂ ਚੋ ਰੇਸ਼ਾ ਵਗਣਾ, ਕੰਨਾਂ ਵਿਚ ਖਾਰਿਸ਼ ਹੋਣਾ, ਕੰਨਾਂ ਵਿਚ ਦਰਦ ਹੋਣਾ, ਸੁਣਨਾ ਘੱਟ ਹੋ ਜਾਣਾ। ਕੰਨਾਂ ਦੀ ਸਹੀ ਸਾਂਭ ਸੰਭਾਲ ਅਤੇ ਯੋਗ ਇਲਾਜ ਨਾਲ ਅਸੀਂ ਇਨਾਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਆਓ ਇਨਾਂ ਬਿਮਾਰੀਆਂ ਅਤੇ ਇਨਾਂ ਦੇ ਇਲਾਜ ਸਬੰਧੀ ਮੁਢਲੀਆਂ ਤੇ ਜਰੂਰੀ ਗੱਲਾਂ ਬਾਰੇ ਜਾਣੀਏ।

 

1.ਕੰਨਾਂ ਵਿਚ ਰੇਸ਼ਾ ਵਗਣਾ- ਕੰਨਾਂ ਵਿੱਚੋ ਰੇਸ਼ਾ ਵਗਣ ਦੇ ਕਈ ਕਾਰਣ ਹੋ ਸਕਦੇ ਹਨ। ਜਿਵੇਂ ਕੰਨ ਦਾ ਪਰਦਾ ਫਟਿਆ ਹੋਣਾ, ਕੰਨਾਂ ਵਿਚ ਇਨਫੈਕਸ਼ਨ ਹੋਣਾ, ਕੰਨਾਂ ਵਿਚ ਕਿਸੇ ਵਸਤੂ ਦਾ ਪੈ ਜਾਣਾ ਆਦਿ ਹਨ। ਇਨਾਂ ਵਿਚ ਸਭ ਤੋਂ ਮਹੱਤਵਪੂਰਨ ਅਤੇ ਧਿਆਨਦੇਣਯੋਗ ਕੰਨਾਂ ਦੇ ਪਰਦੇ ਦਾ ਫਟਿਆ ਹੋਣਾ ਹੈ। ਇਹ ਇਸ ਲਈ ਕਿ ਇਹ ਹੱਡੀ ਖੋਰਨ ਵਾਲੀ ਬਿਮਾਰੀ ਵੀ ਹੋ ਸਕਦੀ ਹੈ। ਹੱਡੀ ਖੋਰਨ ਵਾਲੀ ਬਿਮਾਰੀ ਖ਼ਤਰਨਾਕ ਹੋ ਸਕਦੀ ਹੈ। ਬਿਲਕੁਲ ਕੰਨ ਵਿਚ ਚੱਲ ਰਹੇ ਇਕ ਟੀਮ ਬੰਬ ਵਾਂਗ ਇਹ ਬੰਬ ਕਦੀ ਵੀ ਫੱਟ ਸਕਦਾ ਹੈ। ਇਸ ਦੇ ਇਲਾਜ ਵਿਚ ਅਣਗਹਿਲੀ ਨਾਲ ਸੁਨਣ ਸ਼ਕਤੀ ਘੱਟ ਹੋਣਾ, ਚੱਕਰ ਆਉਣਾ, ਚਿਹਰੇ ਦੀ ਨਸ ਪ੍ਰਭਾਵਿਤ ਹੋਣਾ ਜਾਂ ਬਹੁਤ ਹੈ ਵਿਰਲੇ ਕੇਸਾਂ ਵਿਚ ਦਿਮਾਗ ਵਿਚ ਰਸੌਲੀ ਹੋਣਾ ਹੋ ਸਕਦਾ ਹੈ। ਜੋ ਕਿ ਜਾਨਲੇਵਾ ਸਾਬਿਤ ਹੋ ਸਕਦਾ ਹੈ।

2. ਕੰਨਾਂ ਵਿਚ ਖ਼ਾਰਿਸ਼ / ਦਰਦ ਹੋਣਾ - ਕੰਨਾਂ ਵਿਚ ਰੇਸ਼ੇ ਦੇ ਨਾਲ ਨਾਲ ਦਰਦ ਹੋਣ ਦਾ ਕਾਰਨ ਹੱਡੀ ਖੋਰਾਂ ਵਾਲੀ ਬਿਮਾਰੀ ਹੋਣਾ, ਕੰਨ ਦੇ ਸੁਰਾਖ ਦੀਆਂ ਦੀਵਾਰਾਂ ਅਤੇ ਪਰਦੇ ਦੀ ਇਨਫੈਕਸ਼ਨ ਹੋਣਾ ਜਾਂ ਕੰਨ ਵਿਚ ਫੰਗਸ ਜਾਂ ਉੱਲੀ ਹੋਣਾ ਹੋ ਸਕਦਾ ਹੈ। ਨੱਕ ਦੀਆਂ ਬਿਮਾਰੀਆਂ ਜਿਵੇਂ ਕਿ ਨੱਕ ’ਚਂੋ ਰੇਸ਼ਾ ਵਗਣਾ ਜਾਂ ਨੱਕ ਬੰਦ ਰਹਿਣ ਨਾਲ ਵੀ ਕੰਨ ਵਿਚ ਦਰਦ ਜਾਂ ਖਾਰਿਸ਼ ਹੋ ਸਕਦੀ ਹੈ। ਇਹ ਬੱਚਿਆਂ ਦੇ ਸਬੰਧ ਵਿਚ ਕਾਫੀ ਮਹੱਤਵਪੂਰਨ ਹੈ। ਜਿਥੇ ਕਿ ਬੱਚਿਆਂ ਦੇ ਅੰਦਰੂਨੀ ਕੰਨ ਜਾਂ ਕੰਨ ਦੇ ਪਰਦੇ ਦੀ ਸੋਜਿਸ਼ ਦਾ ਕਾਰਨ ਬਣਦੀਆਂ ਹਨ।

3. ਕੰਨਾਂ ਵਿੱਚੋ ਸਾਂ ਸਾਂ ਦੀ ਆਵਾਜ਼ ਆਉਣਾ- ਕੰਨਾਂ ਵਿੱਚਂੋ ਆਵਾਜ਼ ਆਉਣਾ ਵੀ ਅੱਜਕਲ ਇਕ ਆਮ ਸ਼ਿਕਾਇਤ ਹੈ। ਇਹ ਆਮ ਤੌਰ ’ਤੇ ਵੱਡੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਵੀ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਜਿਵੇਂ ਕਿ ਕੰਨ ਦੇ ਪਰਦੇ ਦਾ ਫਾਟੀਏ ਹੋਣਾ, ਕੰਨ ਦੇ ਪਰਦੇ ਦੇ ਇਨਫੈਕਸ਼ਨ ਹੋਣਾ, ਕੰਨ ਦੇ ਅੰਦਰ ਕਿਸੇ ਟੂਮੌਰ ਦਾ ਹੋਣਾ, ਨਸਾਂ ਦੀ ਕਮਜ਼ੋਰੀ ਆਦਿ ਹਨ।

4. ਸੁਨਣ ਸ਼ਕਤੀ ਦਾ ਘਟਨਾ -ਸੁਨਣ ਸ਼ਕਤੀ ਦਾ ਘਟਨਾ ਆਮ ਕਰਕੇ ਵਧੇਰੀ ਉਮਰ ਦੀ ਸਮੱਸਿਆ ਹੈ ਪਰ ਇਹ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਿ ਕੰਨ ’ਚੋਂ ਰੇਸ਼ਾ ਵਗਣ ਦੀ ਬਿਮਾਰੀ, ਖਾਸ ਕਰ ਕੇ ਹੱਡੀ ਖੋਰਨ ਵਾਲੀ, ਕੰਨ ਦੀ ਹੱਡੀ ਦਾ ਜਾਮ ਹੋਣਾ, ਜ਼ਿਆਦਾ ਸ਼ੋਰ ਸ਼ਰਾਬੇ ਦਾ ਮਾਹੌਲ, ਜਿਵੇਂ ਕਿ ਉੱਚੀ ਆਵਾਜ਼ ਵਿਚ ਸੰਗੀਤ ਸੁਨਨਾ, ਪ੍ਰੈਸਰ ਹਾਰਨ ਦੀ ਵਰਤੋਂ, ਛੋਟੇ ਬੱਚਿਆਂ ਵਿਚ ਕੋਈ ਜਮਾਂਦਰੂ ਨੁਕਸ ਹੋਣਾ ਆਦਿ। ਇਸ ਤੋਂ ਇਲਾਵਾ ਨੱਕ ਦੀਆਂ ਕਈ ਬਿਮਾਰੀਆਂ ਵੀ ਕੰਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਸੁਣਨਾ ਘਟ ਹੋ ਜਾਂਦਾ ਹੈ।

5. ਚੱਕਰ ਆਉਣਾ - ਕੰਨਾਂ ਦੀਆਂ ਬਿਮਾਰੀਆਂ ਚੱਕਰ ਆਉਣ ਦਾ ਕਾਰਨ ਵੀ ਹੋ ਸਕਦੀਆਂ ਹਨ। ਇਹਨਾਂ ਵਿਚ ਮੁੱਖ ਤੌਰ ’ਤੇ ਹੱਡੀ ਖੋਰਨ ਵਾਲੀ ਬਿਮਾਰੀ, ਜਿਸ ਬਾਰੇ ਅਸੀਂ ਗੱਲ ਕੀਤੀ ਹੈ, ਕੰਨਾਂ ਵਿਚ ਮੌਜੂਦ ਤਰਲ ਦਾ ਦਬਾਅ ਵਿਚ ਵਾਧਾ, ਮਨੁੱਖ ਦੇ ਸਰੀਰ ਦਾ ਸੰਤੁਲਨ ਬਣਾਉਣ ਵਾਲੀ ਨਾਲੀ ਵਿਚ ਸੁਰਾਖ ਜਾਂ ਇਸ ਨਾਲੀ ਵਿਚ ਮੌਜੂਦ ਤਰਲ ਦੇ ਕਣਾਂ ਦਾ ਹਿਲਣਾ ਆਦਿ ਹਨ। ਇਨਾਂ ਬਿਮਾਰੀਆਂ ਨਾਲ ਚੱਕਰ ਦੇ ਨਾਲ ਨਾਲ ਸੁਨਣ ਸ਼ਕਤੀ ਵੀ ਘਟ ਜਾਂਦੀ ਹੈ।

ਇਲਾਜ - ਕੰਨਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਮਕਸਦ ਕੰਨ ਨੂੰ ਰੇਸ਼ੇ ਤੋਂ ਮੁਕਤ ਕਰਨਾ ਅਤੇ ਮਰੀਜ਼ ਦਾ ਸੁਨਣ ਸ਼ਕਤੀ ਵਿਚ ਵਾਧਾ ਕਰਨਾ ਹੈ। ਇਸ ਦੇ ਲਈ ਕੰਨਾਂ ਦੇ ਸਫਾਈ, ਦਵਾਈਆਂ ਅਤੇ ਆਪ੍ਰੇਸ਼ਨ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਸ ਨਾਲ ਕੰਨਾਂ ਵਿਚ ਦਰਦ, ਖ਼ਾਰਿਸ਼ ਅਤੇ ਚੱਕਰ ਆਉਣ ਦੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ।

1. ਕੰਨਾਂ ਦੀ ਸਫਾਈ - ਕੰਨਾਂ ਦੀ ਸਫਾਈ ਬਹੁਤ ਜਰੂਰੀ ਹੈ। ਇਸ ਦੇ ਲਈ ਤੁਸੀਂ ਰੂੰ ਵਾਲੇ ਈਅਰ ਬਡ ਵਰਤ ਸਕਦੇ ਹੋ। ਧਿਆਨ ਰਹੇ ਕਿ ਕੰਨ ਵਿਚ ਜ਼ਿਆਦਾ ਡੂੰਘਾਈ ਤਕ ਨਾ ਜਾਇਆ ਜਾਵੇ। ਕੰਨ ਵਿਚ ਪਾਣੀ ਨਾ ਪੈਣ ਦੇਵੋ, ਕੋਈ ਤੇਲ ਵਗੈਰਾ ਨਾ ਪਾਓ। ਜਿਥੋਂ ਤਕ ਹੋ ਸਕੇ ਕੰਨ ਨੂੰ ਸੁੱਕਾ ਰੱਖੋ। ਕਿਸੇ ਅਣਜਾਣ ਵੈਦ ਹਕੀਮ ਤੋਂ ਕੰਨ ਸਾਫ ਨਾ ਕਰਵਾਓ। ਲੋੜ ਪੈਣ ’ਤੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਦੀ ਸਲਾਹ ਲਵੋ।

2. ਦਵਾਈਆਂ ਦੀ ਵਰਤੋਂ -  ਕੰਨਾਂ ਵਿਚ ਖ਼ਾਰਿਸ਼, ਦਰਦ ਜਾਂ ਰੇਸ਼ਾ ਹੋਣ ’ਤੇ ਦਵਾਈ ਦੀ ਲੋੜ ਪੈਂਦੀ ਹੈ। ਜਰੂਰੀ ਹੈ ਕਿ ਦਵਾਈ ਹਮੇਸ਼ਾ ਕੰਨਾਂ ਦੀ ਜਾਂਚ ਕਰਵਾ ਕੇ ਹੀ ਲਈ ਜਾਵੇ। ਬਿਨਾਂ ਜਾਂਚ ਤੋਂ ਦਵਾਈ ਲੈਣਾ ਸਹੀ ਨਹੀਂ ਹੈ ਕਿਉਂਕਿ ਹਰ ਤਕਲੀਫ ਦਾ ਅਲੱਗ ਕਾਰਨ ਹੁੰਦਾ ਹੈ ਅਤੇ ਦਵਾਈ ਵੀ ਵੱਖਰੀ ਹੁੰਦੀ ਹੈ। ਕੋਈ ਵੀ ਦਵਾਈ ਕੰਨ ਵਿਚ ਪਾ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ। ਕੰਨ ਵਿਚ ਪਾਉਣ ਵਾਲੀ ਦਵਾਈ ਦੇ ਨਾਲ ਖਾਣ ਵਾਲੀ ਦਵਾਈ ਦੀ ਵੀ ਲੋੜ ਪੈ ਸਕਦੀ ਹੈ। ਇਸ ਲਈ ਜਰੂਰੀ ਹੈ, ਕੰਨ ਦੀ ਦਵਾਈ ਕਿਸੇ ਮਾਹਿਰ ਡਾਕਟਰ ਤੋਂ ਲਈ ਜਾਵੇ।

3. ਸਰਜਰੀ - ਕੰਨਾਂ ਵਿੱਚੋ ਰੇਸ਼ਾ ਆਉਣ ਜਾਂ ਘਟ ਸੁਨਣ ’ਤੇ ਇਸ ਦੇ ਇਲਾਜ ਲਈ ਦਵਾਈ ਦੇ ਨਾਲ ਨਾਲ ਸਰਜਰੀ ਜਾਂ ਆਪ੍ਰੇਸ਼ਨ ਦੀ ਲੋੜ ਵੀ ਪੈਂਦੀ ਹੈ। ਹੱਡੀ ਖੋਰਨ ਵਾਲੀ ਬਿਮਾਰੀ ਅਤੇ ਕੰਨ ਦਾ ਪਰਦਾ ਫਟਿਆ ਹੋਣ ’ਤੇ ਆਪ੍ਰੇਸ਼ਨ ਨਾਲ ਹੀ ਪੱਕਾ ਇਲਾਜ ਕੀਤਾ ਜਾ ਸਕਦਾ। ਪਰਦਾ ਲੱਗ ਜਾਣ ਨਾਲ ਕੰਨ ਦਾ ਵਗਣਾ ਵੀ ਬੰਦ ਹੋ ਜਾਂਦਾ ਹੈ ਅਤੇ ਸੁਣਨਾ ਵੀ ਬੇਹਤਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੰਨ ਦੀ ਹੱਡੀ ਜਾਮ ਹੋਣ ’ਤੇ ਵੀ ਆਪ੍ਰੇਸ਼ਨ ਜਰੂਰੀ ਹੈ।

4. ਕੰਨਾਂ ਦੀ ਮਸ਼ੀਨ- ਜੇਕਰ ਸੁਨਣ ਸ਼ਕਤੀ ਕਾਫੀ ਜਿਆਦਾ ਘਟ ਹੋ ਜਾਵੇ ਜੋ ਆਪ੍ਰੇਸ਼ਨ ਨਾਲ ਵੀ ਠੀਕ ਨਾ ਹੋ ਸਕੇ ਤਾ ਕੰਨਾਂ ਦੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਨਾਂ ਵਿੱਚੋ ਆਵਾਜ਼ ਆਉਣ ਦੀ ਸਮੱਸਿਆ ਵੀ ਜੇਕਰ ਦਵਾਈ ਨਾਲ ਠੀਕ ਨਹੀਂ ਹੋ ਰਹੀ ਤਾ ਕੰਨਾਂ ਦੀ ਮਸ਼ੀਨ ਲਗਾਈ ਜਾ ਸਕਦੀ ਹੈ। ਜਿਸ ਤਰਾਂ ਨਜ਼ਰ ਕਮਜ਼ੋਰ ਹੋਣ ’ਤੇ ਅਸੀਂ ਐਨਕ ਲਗਾ ਲੈਂਦੇ ਹਾਂ। ਇਸੇ ਤਰਾਂ ਸੁਨਣਾ ਘਟਣ ’ਤੇ ਮਸ਼ੀਨ ਲਗਾ ਲੈਣੀ ਚਾਹੀਦੀ ਹੈ। ਅੱਜ ਕਲ ਕਾਫੀ ਛੋਟੇ ਸਾਈਜ਼ ਦੀਆਂ ਮਸ਼ੀਨਾਂ ਉਪਲੱਬਧ ਹਨ ਜੋ ਕਿ ਕੰਨ ਦੇ ਅੰਦਰ ਜਾਂ ਕੰਨ ਦੇ ਪਿੱਛੇ ਲਗਾਈਆਂ ਜਾ ਸਕਦੀਆਂ ਹਨ। ਇਸ ਨਾਲ ਜੋ ਮਰੀਜ਼ ਮਸ਼ੀਨ ਲਗਾਉਣ ਵਿਚ ਝਿਜਕ ਮਹਿਸੂਸ ਕਰਦੇ ਹਨ, ਉਹ ਵੀ ਇਨਾਂ ਮਸ਼ੀਨਾਂ ਦਾ ਲਾਭ ਲੈ ਸਕਦੇ ਹਨ।

Have something to say? Post your comment

Readers' Comments

RAVINDER SINGH 10/13/2019 9:14:07 AM

ਸਰ ਮੇਰੇ ਕੰਨਾਂ ਵਿੱਚ ਬਹੁਤ ਖਾਰਿਸ਼ ਹੁੰਦੀ ਹੈ ਪੂਰਾ ਦਿਨ ਹੀ ਹੁੰਦੀ ਰਹਿੰਦੀ ਹੈ ਰਾਤ ਨੂੰ ਵੀ ਮੈ ਆਪਣੀ ਉਂਗਲ ਨਾਲ ਕੰਨ ਵਿੱਚ ਖਾਰਿਸ਼ ਕਰ ਰਿਹਾ ਸੀ ਸ਼ਾਇਦ ਮੇਰਾ ਨੌਹ ਵੱਜ ਗਿਆ ਤੇ ਜਖਮ ਜਿਹਾ ਹੋ ਗਿਆ ਹੈ। ਮੈਨੂੰ ਕੋਈ ਇਲਾਜ ਦੱਸੋ ਮੈ ਇਸ ਟਾਇਮ ਵਿਦੇਸ਼ ਵਿੱਚ ਹਾਂ ਮੈ ਆਪਣੇ ਘਰਦਿਆਂ ਕੋਲੋਂ ਕਹਿੜੀ ਦਵਾਈ ਮੰਗਵਾਵਾ। ਨਾਲੇ ਕੰਨਾ ਵਿਚ ਥੋੜਾ ਥੋੜਾ ਗਿੱਲਾ ਪਨ ਵੀ ਰਹਿੰਦਾ ਹੈ

Name/City * 10/12/2020 2:18:31 AM

Sur mai knn bnaye nu 1 month ho gya te hun paak nikle di aw te j bitadine laune aw tan khurk hundi aw mai ki kra

Deputy Singh 1/23/2021 10:14:00 AM

ਕੰਨ ਚੋਂ ਰੇਸ਼ਾ ਆਉਂਦਾ ਹੈ

Deputy Singh 1/23/2021 10:14:01 AM

ਕੰਨ ਚੋਂ ਰੇਸ਼ਾ ਆਉਂਦਾ ਹੈ

More in Health

ਮੈਕਸ ਹਸਪਤਾਲ ਬਠਿੰਡਾ ਵੱਲੋ ਡਾ ਨਰੇਸ਼ ਹਸਪਤਾਲ ਤਪਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

991 ਸਕੂਲੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਨੇ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਈਆ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਰਾਮਪੁਰਾ ਵਿਖੇ ਮੈਡੀਕਲ ਸੇਵਾਵਾਂ ਬੰਦ ਰਹੀਆ

ਸੰਸਥਾਂ ਵੱਲੋ ਲਗਾਇਆ ਮੈਡੀਕਲ ਕੈਂਪ ਮਰੀਜਾਂ ਦਾ ਆਰਥਿਕ ਪੱਖੋ ਧੂੰਆਂ ਕੱਢਣ ਵਾਲਾ ਸਾਬਿਤ ਹੋਇਆ

ਲਿੰਗ ਨਿਰਧਾਰਨ ਟੈਸਟ ਨਾਲ ਜੁੜੇ ਮਾਮਲੇ ‘ਚ ਬਰਨਾਲਾ ਦੀ ਅਦਾਲਤ ਨੇ 3 ਔਰਤਾਂ ਨੂੰ ਕੈਦ ‘ਤੇ ਜੁਰਮਾਨਾ ਕੀਤਾ

ਨਸ਼ਿਆਂ ਖਿਲਾਫ ਕੈਮਿਸਟ ਐਸੋਸੀਏਸ਼ਨ ਦੀ ਭਰਵੀ ਮੀਟਿੰਗ ਹੋਈ

ਰਾਮਪੁਰਾ ਫੂਲ ਦੇ ਡਾਕਟਰਾਂ ਨੇ ਕੋਲਕੱਤਾ ਵਿਚ ਮਰੀਜ ਦੇ ਵਾਰਿਸਾਂ ਵੱਲੋ ਡਾਕਟਰਾਂ ਉਪਰ ਹਮਲਾ ਕਰਨ ਦੀ ਵਾਪਰੀ ਘਟਨਾ ਦੇ ਰੋਸ ਵਜੋ ਮੰਗ ਪੱਤਰ ਦਿੱਤਾ

ਸੰਸਾਰ ਤੰਬਾਕੂ ਵਿਰੋਧੀ  ਦਿਵਸ - ਇਕ ਸਿਹਤਮੰਦ ਜੀਵਨ ਦਾ ਪ੍ਰਣ

ਬੱਚੇ ਨੂੰ ਡੰਗ ਮਾਰ ਕੇ ਮੋਤ ਦੇ ਘਾਟ ਉਤਾਰਣ ਵਾਲਾ ਸੱਪ ਸੱਪਣੀ ਦਾ ਜੋੜਾ ਸਪੇਰਿਆਂ ਨੇ ਦਬੋਚਿਆ

ਪ੍ਰਦੂਸ਼ਣ ਬੋਰਡ ਅਤੇ ਨਗਰ ਕੋਸਲ ਨੇ ਸਾਝੇਂ ਤੋਰ ’ਤੇ ਪਲਾਸਟਿਕ ਦੇ ਲਿਫਾਫਿਆਂ ਵਿਚ ਸਮਾਨ ਪਾ ਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟੇ