Sunday, October 19, 2025
BREAKING NEWS
ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀपर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

Sports

ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲ

ਸਥਾਨਕ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਤਪਾ ਵੱਲੋਂ
ਦੁਸਹਿਰੇ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਸਾਥੀਆਂ ਡਾ ਬਾਲ ਚੰਦ ਬਾਂਸਲ ਅਤੇ ਡਾ ਸੋਨੀਕਾ ਬਾਂਸਲ ਪ੍ਰਧਾਨ ਨਗਰ ਕੌਸਲ ਅਤੇ

2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ?

ਪੰਜਾਬ ਅੰਦਰ 2027 ਦੀਆ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਅਜੇ ਸਵਾਂ ਵਰੇ੍ਹ ਤੋ ਉਪਰ ਦਾ ਸਮਾਂ ਪਿਆ ਹੈ, ਪਰ ਜਮੀਨੀ ਪੱਧਰ ’ਤੇ ਸਮੁੱਚੀਆ ਸਿਆਸੀ ਧਿਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਜਦਕਿ ਹਮੇਸ਼ਾਂ ਦੀ ਤਰ੍ਹਾਂ ਸੱਤਾਧਾਰੀ ਧਿਰ ਜਿਆਦਾ ਫਿਕਰਮੰਦ ਹੁੰਦੀ ਹੈ, ਕਿਉਕਿ ਸੱਤਾ ਵਿਚ ਮੁੜ ਆਉਣ ਲਈ ਹਰ ਹੀਲਾ ਵਸੀਲਾ ਕਰ ਲੈਣ ਦੇ ਨਾਲੋ ਨਾਲ

ਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤ

ਕਸਬਾ ਭਦੌੜ ਦੇ ਉੱਘੇ ਸਮਾਜ ਸੇਵੀ ਅਤੇ ਆੜ੍ਹਤੀਆ ਜਵਾਹਰ ਲਾਲ ਸਿੰਗਲਾ ਦੇ ਸਪੁੱਤਰ ਡਾ. ਲੋਕੇਸ਼ ਸਿੰਗਲਾ (ਐੱਮ.ਡੀ. ਮੈਡੀਸਨ) ਨੇ ਬੀਤੇ ਦਿਨੀਂ ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਬਤੌਰ ਮੈਡੀਕਲ ਅਫਸਰ ਆਪਣਾ ਅਹੁਦਾ ਸੰਭਾਲਦਿਆਂ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ। ਡਾ. ਸਿੰਗਲਾ ਦੀ ਇਸ ਨਿਯੁਕਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਿਸ ਤਹਿਤ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਤੇ ਐਸੋਸੀਏਸ਼ਨਾਂ ਵਲੋਂ ਡਾ. ਲੋਕੇਸ਼ ਸਿੰਗਲਾ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਆੜ੍ਹਤੀਆ 

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

ਬਰਨਾਲਾ, 7ਡੇਅ ਨਿੳੂਜ ਸਰਵਿਸ, ਲੋਕ ਸਭਾ ਹਲਕਾ ਫਰੀਦਕੋਟ ਤੋ ਸਾਬਕਾ ਸੰਸਦ ਮੈਂਬਰ ਅਤੇ ਵਿਧਾਨ ਸਭਾ ਹਲਕਾ ਭਦੌੜ ਦੀ 2012 ਵਿਚ ਬਤੌਰ ਵਿਧਾਇਕ ਨੁੰਮਾਇੰਦਗੀ ਕਰਨ ਵਾਲੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਜਨਾਬ ਮੁਹੰਮਦ ਸਦੀਕ ਦੇ ਇਕ ਵਾਰ ਮੁੜ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ ਖੜਕਾਉਣ ਦੀ ਕਨਸੋਆ ਸੁਣਾਈ ਦੇਣ ਲੱਗ ਪਈਆ ਹਨ। ਡੇਢ ਵਰ੍ਹੇਂ ਦੇ ਕਰੀਬ ਵਿਧਾਨ ਸਭਾ ਚੋਣਾਂ ਵਿਚਲੇ ਰਹੇ ਅੰਤਰ
ਤੋ ਪਹਿਲਾ ਗਰਮੀ ਦੀ ਰੁੱਤ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਸੂਬੇ ਅੰਦਰ ’

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

ਇਨਸਾਨੀ ਜਾਮੇ ਵਿਚ ਭਾਵੇਂ ਹਰੇਕ ਮਨੁੱਖ ਆਉਦਾ ਹੈ, ਪਰ ਸਮਾਂ ਰਹਿੰਦੇ ਆਪਣੇ ਫਰਜਾਂ ਨੂੰ ਪੂਰਾ ਕਰਨਾ ਸ਼ਾਇਦ ਵਿਰਲੇ ਦੇ ਹਿੱਸੇ ਹੀ ਆਉਦਾ ਹੈ। ਜਿਸ ਦੀ ਉਦਹਾਰਣ ਸ੍ਰੀਮਤੀ ੳੂਸ਼ਾ ਰਾਣੀ ਗਰਗ ਧਰਮਪਤਨੀ ਸ੍ਰੀ ਤੇਲੂ ਰਾਮ ਗਰਗ ਪੁੱਤਰ ਸਵ: ਲਾਲਾ ਹਰੀ ਰਾਮ ਤਾਜੋਕੇ ਵਾਲਿਆਂ ਤੋ ਮਿਲਦੀ ਹੈ। ਸ੍ਰੀਮਤੀ ੳੂਸ਼ਾ ਰਾਣੀ ਦਾ ਜਨਮ ਬਰਨਾਲਾ ਵਿਖੇ 18 ਅਪ੍ਰੈਲ 1956 ਨੂੰ ਹੋਇਆ, ਜੋ ਉਨ੍ਹਾਂ ਸਮਿਆਂ ਦੇ ਚੰਗੇ ਪੜੇ ਲਿਖੇ ਗਰੈਜੂਏਟ ਸਨ। ਜਿਨ੍ਹਾਂ ਦਾ ਵਿਆਹ ਤਾਜੋਕੇ ਵਾਲੇ ਮਸ਼ਹੂੁਰ ਕਾਰੋਬਾਰੀ ਬਾਬੂ ਤੇਲੂ ਰਾਮ ਨਾਲ 

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

ਰਨਾਲਾ 9 ਅਪ੍ਰੈਲ (ਸੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਤਪਾ ਸਬ-ਡਵੀਜਨ ਵਿਚਲੇ ਸ਼ਹਿਰ ਤਪਾ ਦੇ ਢਿਲਵਾਂ ਰੋਡ ’ਤੇ ਸਥਿਤ ਬਣੇ ਬਾਬਾ ਫੂਲ ਜੀ ਬਿਰਧ ਆਸ਼ਰਮ ਵਿਖੇ ਉਦਘਾਟਨ ਤੋ ਪਹਿਲਾ 9 ਬਜੁਰਗ ਮਰਦ ਔਰਤਾਂ ਆਪਣੀ ਦਿਨ ਕਟੀ ਕਰ ਰਹੇ ਹਨ। 50 ਕਿਲੋਮੀਟਰ ਦੇ ਘੇਰੇ ਵਿਚੋ ਇਥੇ ਦਿਨ ਕਟੀ ਕਰਨ ਆਏ ਬਜੁਰਗਾਂ ਵਿਚੋ ਮੌੜ ਮੰਡੀ ਦੇ ਇਕ ਬਜਰੁਗ ਡਾ ਜਗਵਿੰਦਰ ਸਿੰਘ ਨੇ ਦੱਸਿਆਂ ਕਿ ਕਿੱਤੇ ਵਜੋ ਉਹ ਆਰ.ਐਮ.ਪੀ ਡਾਕਟਰ ਹੈ, ਪਰ ਹਾਲਾਤਾਂ ਦੇ ਝੰਬੇ ਹੋਣ ਕਾਰਨ ਹੁਣ ਕੁਝ ਵੀ ਨਹੀ, 

ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,

ਪੰਜਾਬ ਵਿਚ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਕਿਉਕਿ ਪੰਜਾਬ ਸਰਕਾਰ ਵੱਲੋ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਕਰਨ ਲਈ ਸਰਕਾਰੀ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਜਿਸ ਕਾਰਨ ਖਰੀਦ ਨਾਲ ਸਬੰਧਤ ਸਰਕਾਰੀ ਅਮਲਾ ਪੱਬਾਂ ਭਾਰ ਹੋਇਆ ਫਿਰਦਾ ਹੈ, ਪਰ ਕਣਕ ਨੂੰ ਖਰੀਦ ਕੇਂਦਰਾਂ ਅੰਦਰ ਲਿਆਉਣ ਲਈ ਸਭ ਤੋ ਵੱਡਾ ਰੋਲ ਨਿਭਾਉਣ ਵਾਲੇ ਕੱਚਾ ਆੜਤੀਆਂ ਦੇ ਬੁੱਲਾਂ ’ਤੇ ਇਸ ਵਾਰ ਝੋਨੇ ਤੋ ਬਾਅਦ ਦੂਜੀ ਫਸਲ ਨੇ ਸਿੱਕਰੀ ਲਿਆ ਦਿੱਤੀ ਹੈ, ਝੋਨੇ ਦੀ ਫਸਲ ਦੇ ਝੰਬੇਂ

ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

ਸਥਾਨਕ ਸ਼ਹਿਰ ’ਚ ਕਾਂਗਰਸ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦ ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਰਮਾ ਸਰਮਾ, ਹਨੀ ਸਰਮਾ, ਮੰਨੂ ਸਰਮਾ ਤੇ ਵਿੱਕੀ ਸਰਮਾ ਨੇ ਆਪਣੇ ਸਾਥੀਆਂ ਸਣੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਬਰਨਾਲਾ ਦੇ ਜਿਮਣੀ ਚੋਣ ਇੰਚਾਰਜ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਦਾ ਪੱਲਾ ਫੜਿਆ। ਜਿੰਨ੍ਹਾਂ ਦਾ ਵਿਜੈਇੰਦਰ ਸਿੰਗਲਾ ਵਲੋਂ ਸਮੂਹ ਸਾਥੀਆਂ ਦਾ ਪਾਰਟੀ ’ਚ ਭਰਵਾਂ ਸਵਾਗਤ ਕਰਦਿਆਂ ਵਿਸਵਾਸ ਦਵਾਇਆ ਕਿ ਪਾਰਟੀ ’ਚ 

ਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਨੈਣੇਵਾਲ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਗਗਨਾ ਨੈਣੇਵਾਲ ਨੇ ਸਰਪੰਚੀ ਦੀ ਚੋਣ ਦੋਰਾਨ ਤਿਕੋਣੇ ਸਿਆਸੀ ਮੁਕਾਬਲੇ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਦੌਰਾਨ ਪਿੰਡ ਦੇ ਵੋਟਰਾਂ ਨੇ ਗਗਨਦੀਪ ਸਿੰਘ ਦੇ ਹੱਕ ਵਿਚ ਵੱਡਾ ਫਵਤਾ ਜਾਰੀ ਕੀਤਾ 

ਰਾਮਪੁਰਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼ 5000 ਨਸ਼ੀਲੀਆ ਗੋਲੀਆ ਅਤੇ 4000 ਨਸ਼ੀਲੇ ਕੈਪਸੂਲ, ਇੱਕ ਕਾਰ ਸਮੇਤ ਦੋਸ਼ੀ ਗ੍ਰਿਫਤਾਰ

ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੇ ਗਾਂਧੀ IPS ਐਸ.ਪੀ (ਇੰਨਵੈ:) ਬਠਿੰਡਾ ਦੀ ਰਹਿਨੁਮਾਈ ਹੇਠ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਰਦੀਪ ਸਿੰਘ ਪੀ.ਪੀ.ਐਸ.ਡੀ.ਐੱਸ.ਫੂਲ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਬਠਿੰਡਾ ਦੀ

ਪੀੜਿਤ ਧਿਰਾਂ ਨੂੰ ਮਿਲੇ ਸਾਬਕਾ ਮੰਤਰੀ ਕਾਂਗੜ, ਰਾਮਪੁਰਾ ਹਲਕੇ ਦੇ ਲੋਕ ਉਨ੍ਹਾਂ ਦਾ ਪਰਿਵਾਰ, ਆਖਿਰੀ ਸਾਹ ਤੱਕ ਲੋਕਾਂ ਨਾਲ ਖੜਾਗਾਂ- ਸਾਬਕਾ ਮੰਤਰੀ ਕਾਂਗੜ੍ਹ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰੀ ਪ੍ਰਤਿਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਵਿਖੇ ਨਜਾਇਜ ਕਬਜਿਆਂ ਦੇ ਨਾਂਅ ਹੇਠ ਬੇਰੁਜਗਾਰ ਕੀਤੇ ਸੈਂਕੜੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸਾਬਕਾ ਕੈਬਨਿਟ ਮੰਤਰੀ ਕਾਂਗੜ ਨੇ ਪੀੜਿਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਰੁਜਗਾਰ ਦੇਣਾ ਹੈ ਨਾ ਕਿ ਚਲਦੇ ਕਾਰੋਬਾਰਾਂ ਨੂੰ ਬੰਦ ਕਰਵਾਉਣਾ ਹੈ।

ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਨੇ ਐਸ.ਡੀ.ਐਚ. ਤਪਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ, ਚਾਰ ਦਹਾਕਿਆਂ ਬਾਅਦ ਔਰਤ ਡਾਕਟਰ ਹਸਪਤਾਲ ਦੀ ਉੱਚ ਅਧਿਕਾਰੀ ਵਜੋ ਤੈਨਾਤੀ ਹੋਈ

ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਵੱਲੋਂ ਅੱਜ ਸਬ ਡਵੀਜਨਲ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਡਾ. ਇੰਦੂ ਐਮ.ਐਸ. (ਆਈ) ਹਨ ਤੇ ਉਨ੍ਹਾਂ 1999 ਵਿਚ ਆਰ.ਐਚ. ਠੀਕਰੀਵਾਲ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ। ਫਿਰ ਉਨਾਂ ਨੇ ਬਤੌਰ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਖਿਲਾਫ ਖੁੱਲ ਕੇ ਸਾਹਮਣੇ ਆਏ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ, ਮਾਮਲਾ ਬਹੁ ਕਰੋੜੀ ਨਰੂਆਣਾ ਜਮੀਨ ਦਾ, ਗੋਇਲ ਨੇ ਮਹਿਤਾ ਦੇ ਪੀਸੀਏ ਦੇ ਪ੍ਰਧਾਨ ਬਣਨ ਤੇ ਵੀ ਸਵਾਲ ਖੜੇ ਕੀਤੇ

ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਜੀਰਤ ਮਹਿਤਾ ਤੇ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਗੰਭੀਰ ਦੋਸ਼ ਲਾਉਂਦਿਆਂ ਰੈੱਡਕਰਾਸ ਬਠਿੰਡਾ ਦੀ ਇੱਕ ਬਹੁਕਰੋੜੀ ਪਰਾਈਮ ਲੈਂਡ ਨੂੰ ਗੈਰਕਨੂੰਨੀ ਢੰਗ ਨਾਲ 30 ਸਾਲਾਂ ਲਈ ਲੀਜ਼ ਤੇ ਲੈਣ ਦਾ ਦਾਅਵਾ ਕੀਤਾ ਹੈ।ਮਾਨਿਕ ਗੋਇਲ ਨੇ ਖੁਲਾਸਾ ਕੀਤਾ ਸੀ ਕਿ ਇੱਕ ਬਜੁਰਗ ਔਰਤ ਦੁਆਰਾ ਸਮਾਜਿਕ ਕੰਮਾਂ ਲਈ ਪਿੰਡ ਨਰੂਆਣਾ ਦੀ 11 ਏਕੜ ਤੋਂ ਵੱਧ ਜਮੀਨ ਰੈੱਡ ਕਰਾਸ ਨੂੰ ਦਾਨ ਕੀਤੀ ਸੀ। 

ਜਵਾਹਰ ਨਵੋਦਿਆਂ ਸਕੂਲ ’ਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ, ਸੀਨੀਅਰ ਵਿਦਿਆਰਥੀਆਂ ਆਪਣੇ ਜੂਨੀਅਰਾਂ ਤੋ ਪਾਣੀ ਵਾਲੀਆ ਬੋਤਲਾਂ ਭਰਵਾਉਣ ਦੇ ਨਾਲ ਬਾਥਰੁੂਮ ਕਰਵਾਉਦੇ ਸਨ ਸਾਫ, ਇਨਕਾਰ ਕਰਨ ’ਤੇ ਚਾੜਿਆ ਕੁਟਾਪਾ, ਵਿਦਿਆਰਥੀ ਹਸਪਤਾਲ ’ਚ ਦਾਖਿਲ

ਸਰਕਾਰਾਂ ਅਤੇ ਪ੍ਰਸਾਸਨ ਲੱਖ ਜੋਰ ਲਾਉਣ ਕਿ ਸਕੂਲਾਂ/ਕਾਲਜਾਂ ਅੰਦਰ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਬੰਦ ਹੋ ਗਈ ਹੈ, ਪਰ ਅੱਜ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਜਿਸ ਦੀ ਮਿਸਾਲ ਬਰਨਾਲਾ ਜਿਲ੍ਹੇਂ ਦੇ ਪਿੰਡ ਢਿਲਵਾਂ ਵਿਖੇ ਸਥਿਤ ਕੇਂਦਰ ਸਰਕਾਰ ਵੱਲੋ ਸਥਾਪਿਤ ਜਵਾਹਰ ਨਵੋਦਿਆਂ ਸਕੂਲ ਅੰਦਰੋ ਲਈ ਜਾ ਸਕਦੀ ਹੈ। ਤਿੰਨ ਦਿਨ ਪਹਿਲਾ ਸਕੂਲ

ਸ਼ਾਹੂਕਾਰ ਆੜਤੀਆਂ ਦੀ ਨਾ ਹੋਈ ਸਰਬਸੰਮਤੀ, ਕੁੰਢੀਆ ਦੇ ਸਿੰਗ ਫਸੇ

ਸਥਾਨਕ ਕੱਚਾ ਆੜਤੀਆ ਐਸੋਸੀਏਸ਼ਨ ਦੀ ਪ੍ਰਧਾਨਗੀ ਪਦ ਲਈ ਹੋਣ ਵਾਲੀ ਚੋਣ ਦਾ ਬਿਗਲ ਵਜ ਚੁੱਕਿਆ ਹੈ, ਭਾਵੇਂ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਮੁੜ ਇਕ ਵਾਰ ਚੋਣ ਪਿੜ ਵਿਚ ਨਿਤਰ ਆਏ ਹਨ, ਪਰ ਦੂਜੇ ਪਾਸੇ ਪਹਿਲਾ ਚੋਣ ਲੜਣ ਵਾਲਾ ਉਮੀਦਵਾਰ ਦਾ ਚੇਹਰਾ ਬਦਲ ਗਿਆ ਹੈ, ਕਿਉਕਿ ਪਿਛਲੇਂ ਦਿਨੀ ਹੋਈ ਆੜਤੀਆਂ ਦੀ ਮੀਟਿੰਗ ਵਿਚ ਰਾਕੇਸ਼ ਕੁਮਾਰ

ਆੜਤੀਏ ਤਿਲੀ ਦੀ ਚੋਣ ਲੜਣ ਲਈ ਸੁੱਟੀ ਤੀਲੀ ਨੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲਈ ਅੱਗ ਦੇ ਭਾਂਬੜ ਨਿਕਲਣ ਲਾਏ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਵਿਖੇ ਸਭ ਤੋ ਅਮੀਰ ਅਤੇ ਵੱਡੇ ਕਾਰੋਬਾਰ ਕੱਚਾ ਆੜਤੀਆਂ ਐਸੋਸੀਏਸ਼ਨ ਦੀਆ ਚੋਣਾਂ ਲਈ ਮਾਹੋਲ ਭਖਦਾ ਜਾ ਰਿਹਾ ਹੈ, ਬੇਸ਼ੱਕ ਦੋ ਵਰਿਆਂ ਬਾਅਦ ਹੋਣ ਵਾਲੀਆ ਇਨਾਂ ਚੋਣਾਂ ਲਈ ਪਹਿਲਾ ਆਮ ਆਦਮੀ ਪਾਰਟੀ ਦੇ ਪਹਿਲਾ ਬਣੇ ਮੌਜੂਦਾ ਪ੍ਰਧਾਨ ਸੁਰੇਸ ਕੁਮਾਰ ਕਾਲਾ ਤਾਜੋਕੇ ਦਾ ਨਾਂਅ ਇਕਤਰਫਾ ਚਲ ਰਿਹਾ ਸੀ ਅਤੇ ਮੁੜ ਉਨਾਂ ਦਾ ਪ੍ਰਧਾਨ ਬਣਨਾ

ਤਾਜੋਕੇ ’ਚ ਭਾਜਪਾ ਦਾ ਬੂਥ ਪੁੱਟਣ ਦੇ ਮਾਮਲੇ ’ਚ ਭਾਕਿਯੂ ਨੇ ਨਾਮਜਦ ਧਿਰ ਦੇ ਹੱਕ ਵਿਚ ਲਾਇਆ ਧਰਨਾ

 ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਚੋਣਾਂ ਵਾਲੇ ਦਿਨ ਭਾਵ ਪਹਿਲੀ ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਿੰਡ ਅੰਦਰ ਲੱਗੇ ਪੋਲੰਗ ਬੂਥ ਨੂੰ ਪੁੱਟਣ ਦਾ ਮਾਮਲਾ ਖਤਮ ਹੋਣ ਦਾ ਨਾਂਅ ਹੀ ਨਹੀ ਲੈ ਰਿਹਾ। ਜਿਸ ਵਿਚ ਭਾਜਪਾ ਵਰਕਰ ਕਮ ਬੂਥ ਲਗਾਉਣ ਵਾਲੇ ਪਿੰਡ ਦੇ ਹੀ ਵਸਨੀਕ ਨੌਜਵਾਨ ਲਾਜਪਤ ਰਾਏ ਪੁੱਤਰ ਸੱਤਪਾਲ ਸ਼ਰਮਾ ਨਾਲ ਕੁੱਟਮਾਰ ਕਰਨ ਦੇ ਦੋਸ਼ ਅਧੀਨ ਹਸਪਤਾਲ 

ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਸੰਸਦ ਵਿੱਚ ਚੁੱਕਣਗੇ ਮੀਤ ਹੇਅਰ : ਪ੍ਰਧਾਨ ਮਨੀਸ਼ ਗਰਗ

 ਪਾਰਲੀਮੈਂਟ ਵਿੱਚ ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਬੜੀ ਬੇਬਾਕੀ ਨਾਲ ਚੁੱਕਣਗੇ ਅਤੇ ਉਨ੍ਹਾਂ ਦਾ ਹੱਲ ਕਰਵਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਭਦੌੜ ਦੇ ਵਾਰਡ ਨੰਬਰ 2 ਵਿਖੇ ਮੀਤ ਹੇਅਰ ਦੇ ਹੱਕ ਵਿੱਚ ਰੱਖੀ ਮੀਟਿੰਗ ਦੌਰਾਨ ਚੋਣ ਪ੍ਰਚਾਰ ਕਰਦਿਆਂ ਕੀਤਾ। ਇਹ ਮੀਟਿੰਗ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਅੱਜ ਜਿਲਾ ਬਰਨਾਲਾ ਦੇ ਹਲਕਾ ਭਦੌੜ ਅੰਦਰ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੈਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਪੁੱਜੀ। ਯਾਤਰਾ ਬਾਹਰਲੀ ਅਨਾਜ ਮੰਡੀ ਤੋ ਸ਼ੁਰੂ ਹੋ ਕੇ ਸ਼ਹਿਰ ਵਿਚਕਾਰ ਰੱਖੇ ਅੱਧੀ ਦਰਜਣ ਤੋ ਵੱਧ ਪਾਰਟੀ ਪ੍ਰੋਗਰਾਮਾਂ ਵਿਚ ਪੁੱਜੀ। ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ 

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਸਿਆਸੀ ਹੁਲਾਰਾ ਮਿਲਿਆ ਜਦ ਹਲਕੇ ਦੇ ਪਿੰਡ ਕੋਟਦੁੰਨਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਦਰਜਣਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਪਾਰਟੀ ਚੋਣ ਚਿੰਨ ਵਾਲੀ ਪੱਟੀ ਪਾ ਕੇ ਵਿਧਾਇਕ ਉਗੋਕੇ ਨੇ ਸਨਮਾਨ ਕੀਤਾ।

ਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੁੂਲ ਨਾਲ ਲੰਬੀ ਸਿਆਸੀ ਸਾਂਝ ਰੱਖਣ ਵਾਲੇ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿਚ ਸਿਆਸੀ ਰਲੇਵਾਂ ਅਤੇ ਭਾਜਪਾ ਵੱਲੋ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋ ਪਾਰਟੀ ਉਮੀਦਵਾਰ ਬਣਾਏ ਜਾਣ ਤੋ ਬਾਅਦ ਰਾਮਪੁਰਾ ਫੂਲ ਹਲਕੇ ਅੰਦਰਲੇ ਅਕਾਲੀ ਦਲ ਦੇ ਇਕ ਧੜੇ ਵਿਚ ਸਿਆਸੀ ਸੁੰਨ ਜਿਹੀ ਪਸਰ ਗਈ ਹੈ, 

ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ

ਰਿਸ਼ਵਤ ਮਾਮਲੇ ਵਿਚ ਅੱਗੇ ਚਲ ਰਹੀ ਐਫ.ਸੀ.ਆਈ ਨੇ ਹੁਣ ਰਿਸ਼ਵਤ ਲੈਣ ਦੇ ਤਰੀਕਿਆਂ ਨੂੰ ਬਦਲ ਲਿਆ ਹੈ ਕਿਉਕਿ ਕਿਸੇ ਵੇਲੇ ਸਿੱਧੇ ਰੁੂਪ ਵਿਚ ਹੀ ਐਫ.ਸੀ.ਆਈ ਦੇ ਅਧਿਕਾਰੀ-ਮਿੱਲ ਮਾਲਿਕਾਂ ਤੋ ਪ੍ਰਤੀ ਗੱਡੀ ਵਸੂਲੀ ਪਾ ਲੈਦੇ ਸਨ ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਆਪਣੇ ਉਡਣ ਦਸਤਿਆਂ ਰਾਹੀ ਦਬੋਚੇ ਅਨੇਕਾਂ ਭਿ੍ਰਸ਼ਟਾਚਾਰੀਆਂ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਦੇ ਮਨਾਂ ਅੰਦਰ ਡਰ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਸ ਕਾਰਨ ਹੁਣ ਰਿਸ਼- ਦਾ ਧਨ ਤਪਾ ਸ਼ਹਿਰ ਅੰਦਰ ਦੋ ਤਿੰਨ ਮਿੱਲ ਮਾਲਿਕਾਂ ਦੇ ਮੁਨੀਮ ਹੀ ਇਕੱਤਰ ਕਰਦੇ ਹਨ।

ਸਿਆਸਤ ਦੀਆ ਨਵੀਆ ਪਿਰਤਾਂ- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਰਾਮਪੁਰਾ ਫੇਰੀ ਮੌਕੇ ਵੱਡੀ ਗਿਣਤੀ ’ਚ ਸ਼ਹਿਰੀ ਜੁੜੇ, ਸਿਆਸਤ ਦੇ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਸੁਣਨ ਜਾਂ ਮਿਲਣ ਲਈ ਸ਼ਹਿਰੀਆਂ ’ਚ ਉਤਸੁਕਤਾ ਵਿਖਾਈ ਦਿੱਤੀ

ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਪਲੇਠੀ ਫੇਰੀ ਨੇ ਹੀ ਭਾਜਪਾ ਵਰਕਰਾਂ ਅਤੇ ਸ਼ਹਿਰੀਆਂ ਦੇ ਚੇਹਰੇ ’ਤੇ ਰੋਣਕ ਲਿਆ ਦਿੱਤੀ, ਭਾਵੇਂ ਇਸ ਫੇਰੀ ਤੋ ਪਹਿਲਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਘਿਰਾਓ ਕੀਤਾ, ਪਰ ਆਪਣੇ ਮਿੱਥੇ ਸਮੇਂ ’ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਹਿਰ ਅੰਦਰ ਦਸਤਕ ਦਿੱਤੀ। ਸਿਆਸੀ ਮਾਹੋਲ ਦੇ ਕਰੀਬ ਸਵਾ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ 

ਟਰੱਕ ਅਪ੍ਰੇਟਰਾਂ ਨੇ ਮੁੜ ਯੂਨੀਅਨ ਦੀ ਵਾਂਗਡੋਰ ਸਰਬਸੰਮਤੀ ਨਾਲ ਤੇਜਿੰਦਰ ਢਿਲਵਾਂ ਅਤੇ ਨਰਾਇਣ ਪੰਧੇਰ ਹਵਾਲੇ ਕੀਤੀ, ਅਪ੍ਰੇਟਰਾਂ ਦੀ ਤਰੱਕੀ ਅਤੇ ਬਿਹਤਰੀ ਲਈ ਹਰ ਸੰਭਵ ਯਤਨ ਕਰਾਂਗੇ-ਪ੍ਰਧਾਨ

ਸਥਾਨਕ ਸੁਖਾਨੰਦ ਟਰੱਕ ਅਪ੍ਰੇਟਰਜ ਯੂਨੀਅਨ ਦੇ ਅਪ੍ਰੇਟਰਾਂ ਦੀ ਇਕ ਹੰਗਾਮ੍ਰੀ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਮੁੜ ਟਰੱਕ ਯੂਨੀਅਨ ਦੇ ਅਹੁਦੇਦਾਰੀ ਤੋ ਬੀਤੇ ਕੱਲ ਅਸਤੀਫਾ ਦੇ ਚੁੱਕੇ ਪ੍ਰਧਾਨ ਤੇਜਿੰਦਰ ਢਿਲਵਾਂ ਨੂੰ ਅਪ੍ਰੇਟਰਾਂ ਨੇ ਪ੍ਰਧਾਨ ਚੁਣਿਆ। ਮੁੜ ਅਹੁਦਾ ਸੰਭਾਲਣ ਤੋ ਪਹਿਲਾ ਪ੍ਰਧਾਨ ਤੇਜਿੰਦਰ ਢਿਲਵਾਂ ਨੇ ਵੱਡੀ ਗਿਣਤੀ ਵਿਚ ਹਾਜਰੀਨ ਟਰੱਕ ਅਪ੍ਰੇਟਰਾਂ ਸਣੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਜਿਨ੍ਹ੍ਹਾਂ ਦੇ ਪਿਆਰ ਅਤੇ ਸਤਿਕਾਰ ਸਦਕਾ 

ਬਠਿੰਡਾ ਕੋਰਟ ਨੇ ਮਨੁੱਖੀ ਹੱਤਿਆ ਮਾਮਲੇ ਵਿਚ ਬਚਾਅ ਪੱਖ ਵਕੀਲਾਂ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜਦ ਵਿਅਕਤੀ ਕੀਤਾ ਬਰੀ

ਸਥਾਨਕ ਅਦਾਲਤ ਵੱਲੋਂ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 304 ਅਧੀਨ ਹੋਏ ਦੰਡ ਯੋਗ ਮਨੁੱਖੀ-ਹੱਤਿਆ ਮਾਮਲੇ ਵਿਚੋਂ ਬਰੀ ਕੀਤੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸਨਲ ਸੈਸਨ ਜੱਜ ਮਹੇਸ ਗਰੋਵਰ ਦੀ ਮਾਣਯੋਗ ਅਦਾਲਤ ਵੱਲੋਂ ਨਾਮਜਦ ਧਿਰ ਦੇ ਵਕੀਲ ਲੁਕੇਸ ਗਰਗ ਅਤੇ ਵਕੀਲ ਹਿਰਦੇਪਾਲ ਸਿੰਘ ਸੰਧੂ ਨੇ ਦੱਸਿਆਂ ਕਿ ਜੁਲਾਈ 2022 ਵਿਚ ਮੌੜ ਥਾਣੇ ਅੰਦਰ ਸਮਸੇਰ ਸਿੰਘ ਵਾਸੀ ਜਿਲਾ ਬਠਿੰਡਾ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਸੀ।

ਡੀ. ਐੱਮ. ਗਰੁੱਪ ਕਰਾੜਵਾਲਾ ਵਿਖੇ ਨਸ਼ਿਆਂ ਖਿਲਾਫ ਇਕ ਰੋਜਾ ਸੈਮੀਨਾਰ ਕਰਵਾਇਆ

ਸੂਬਾ ਸਰਕਾਰ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਜਿਲੇਂ ਦੇ ਉਪ ਕਪਤਾਨ ਪੁਲਿਸ ਪੀ.ਬੀ.ਆਈ ਪ੍ਰਵੇਸ ਚੋਪੜਾ ਅਤੇ ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀ. ਐੱਮ ਗਰੁੱਪ ਕਰਾੜਵਾਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਪ ਕਪਤਾਨ ਪੁਲਿਸ ਪ੍ਰਵੇਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਖਿਲਾਫ ਜਾਗਰੂਕ ਹੋਣ ਦੀ ਲੋੜ ਤੇ ਜੋ

ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਕੈਂਪ ਵਿਚ ਖੂਨਦਾਨੀਆਂ ਨੇ ਰਿਕਾਰਡਤੋੜ ਖੂਨ ਦਾਨ ਕੀਤਾ

ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਅਤੇ ਹੈਪੀ ਕਲੱਬ ਵੱਲੋ 13ਵਾਂ ਖੂਨਦਾਨ ਕੈਂਪ ਅੱਗਰਵਾਲ ਧਰਮਸ਼ਾਲਾ ਵਿਖੇ ਹੈਪੀ ਕਲੱਬ ਤਪਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਖੁੂਨਦਾਨੀਆਂ ਨੇ ਰਿਕਾਡਤੋੜ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਜੀ ਮਾਲ ਦੇ ਐਮ.ਡੀ ਸੰਜੂ ਗੁਪਤਾ ਦੇ ਮਾਤਾ ਸ੍ਰੀਮਤੀ ਸਰਸਵਤੀ ਗੁਪਤਾ ਧਰਮਪਤਨੀ 

ਮੂੰਗੀ ਕਾਸ਼ਤਕਾਰ ਕਿਸਾਨੋ, ਸਾਵਧਾਨ, ਢਾਈ ਕਰੋੜ ਦੀ ਹੋ ਚੁੱਕੀ ਹੈ ਕੱਚੀ ਬੋਲੀ ਰਾਹੀ ਇਸ ਮੰਡੀ ’ਚ ਹੀ ਲੁੱਟ,

ਤਪਾ ਮਾਰਕੀਟ ਕਮੇਟੀ ਦੀ ਹਦੂਦ ਅੰਦਰ ਪਿਛਲੇ ਦਿਨਾਂ ਤੋ ਵਿਕਣ ਆਈ ਮੂੰਗੀ ਦੀ ਖਰੀਦ ਨੂੰ ਲੈ ਕੇ ਘੜਮੱਸ ਪਿਆ ਨਜਰ ਆ ਰਿਹਾ ਹੈ, ਜਿਸ ਵਿਚ ਇਕਲੇ ਇਥੇ ਹੀ ਮੁੂੰਗੀ ਦੀ ਖਰੀਦ ਵਿਚ ਕਿਸਾਨਾਂ ਨੂੰ ਡੇਢ ਤੋ ਢਾਈ ਕਰੋੜ ਰੁਪੈ ਦਾ ਚੂਨਾ ਲੱਗਣ ਦੀ ਗੱਲਾਂ ਬਾਹਰ ਆਉਣ ਲੱਗ ਪਈਆ ਹਨ। ਜਿਸ ਨੂੰ ਲੈ ਕੇ ਬੀਤੇ ਕੱਲ ਮਾਰਕੀਟ ਕਮੇਟੀ ਦੇ ਜੁੰਮੇਵਾਰ ਦੇ ਦਫਤਰ ਅੰਦਰ ਵੀ ਆੜਤੀਆਂ ਅਤੇ ਅਧਿਕਾਰੀਆਂ ਵਿਚਕਾਰ ਖੁੱਲੀ ਕਹਾ ਸੁਣੀ ਹੋਈ। ਜੇਕਰ ਸੂਤਰਾਂ ਦੀ ਮੰਨੀਏ ਤਦ 

ਸ਼ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰੀਆ

ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਵਾਰਡ ਨੰਬਰ 5 ਦੀ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰ ਆਈਆ ਹਨ। ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜਿੱਥੇ ਰੱਜਵੀਂ ਤਾਰੀਫ ਕੀਤੀ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਚਲ ਰਹੇ ਵਿਕਾਸ ਕਾਰਜਾਂ ਦੀ ਵੀ ਸਰਾਹਣਾ ਕਰਦਿਆਂ ਸ਼ਹਿਰ ਦੇ ਨਗਰ ਕੌਸਲ ਦੇ ਪ੍ਰਧਾਨ ਦੀ ਆਉਦੇਂ ਦਿਨਾਂ ਵਿਚ ਹੋਣ ਵਾਲੀ

ਬ੍ਰਾਹਮਕੁਮਾਰੀਜ ਮਿਸ਼ਨ ਦੇ ਸੂਰਿਯਾ ਗਿਆਨ ਭਵਨ ਦਾ ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿਬੜਿਆ, ਸੂਰੀਆ ਗਿਆਨ ਭਵਨ ਮਨੁੱਖ ਨੂੰ ਤਣਾਅ, ਨਸ਼ਾਂ ਅਤੇ ਅੰਧਕਾਰ ਨੂੰ ਮਿਟਾਉਣ ਸਣੇ ਜਿੰਦਗੀ ਲਈ ਨਵਾਂ ਰਾਹ ਦਸੇਰਾ ਬਣੇਗਾ-ਬੁਲਾਰੇ

ਸਥਾਨਕ ਸ਼ਹਿਰ ਦੇ ਸੂਰਿਆ ਸਿਟੀ ਕਾਲੋਨੀ ਵਿਖੇ ਬ੍ਰਾਹਮਕੁਮਾਰੀਜ ਆਸ਼ਰਮ ਦੇ ਨਵੇਂ ਸੂਰਿਯਾ ਗਿਆਨ ਭਵਨ ਦਾ ਰਸਮੀ ਉਦਘਾਟਨ ਸੇਵਾਮੁਕਤ ਨਿਆਂਮੂਰਤੀ ਏ.ਕੇ ਜਿੰਦਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬ੍ਰਾਹਮਕੁਮਾਰੀਜ ਮਿਸ਼ਨ ਦੇ ਪੰਜਾਬ ਇੰਚਾਰਜ ਭੈਣ ਪ੍ਰੇਮ, ਸੰਤ ਭਗਵਾਨ ਦਾਸ ਸੰਚਾਲਕ ਡੇਰਾ ਬਾਬਾ ਇੰਦਰਦਾਸ, ਮਿਊੁਜਮ ਇੰਚਾਰਜ ਜਗਰੁੂਪ ਚੰਦ, ਅਰੁਣ ਕੁਮਾਰ, ਵਿਜੇ ਕੁਮਾਰ, ਬ੍ਰਾਹਮਕੁਮਾਰੀਜ ਆਸ਼ਰਮ ਤਪਾ ਦੇ ਸੰਚਾਲਕ ਡਾ ਲੇਖ ਰਾਜ ਅਤੇ ਸੰਚਾਲਕ ਭੈਣ ਊਸ਼ਾ ਜੀ

ਤਪਾ ਵਿਖੇ ਰਾਮਪੁਰਾ ਅਤੇ ਬਰਨਾਲਾ ਦੇ ਮਸ਼ਹੂਰ ਸੱਟੇਬਾਜ ਕਾਬੂ, ਮਾਮਲਾ ਦਰਜ, ਰਿਹਾਅ, ਅਮੀਰਜਾਦੇ ਸਮੁੱਚੇ ਸ਼ੌਕ ਪੂਰੇ ਕਰਨ ਲਈ ਪੁੱਜਦੇ ਨੇ ਇਕ ਕੋਠੀ ’ਚ

ਸੱਟੇ ਦੇ ਕਾਰੋਬਾਰ ਵਿਚ ਮਸ਼ਹੂਰ ਹੋਈ ਮੰਡੀ ਤਪਾ ਵਿਖੇ ਹੁਣ ਰਾਮਪੁਰਾ ਅਤੇ ਬਰਨਾਲਾ ਦੇ ਸੱਟੇਬਾਜਾਂ ਨੇ ਵੀ ਆਪਣੀਆ ਦੁਕਾਨਾਂ ਸਜਾਈਆ ਹੋਈਆ ਹਨ, ਇਸ ਦੇ ਕਾਰਨਾਂ ਬਾਰੇ ਭਾਵੇਂ ਵੱਡੀ ਚੁੰਝ ਚਰਚਾ ਅਕਸਰ ਸੱਥਾਂ ਵਿਚ ਸੁਣਨ ਨੂੰ ਮਿਲਦੀ ਹੈ। ਪਰ ਅੱਜ ਸੀ.ਆਈ.ਏ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਤਪਾ ਤੋ ਬਰਨਾਲਾ ਅਤੇ ਰਾਮਪੁਰਾ ਦੇ ਸੱਟੇਬਾਜਾਂ ਨੂੰ ਦਬੋਚਣ ਦੀ ਖਬਰ ਪ੍ਰਾਪਤ ਹੋਈ ਹੈ। ਜਿਨਾਂ ਤੋ ਹਜਾਰਾਂ ਦੀ ਰਾਸ਼ੀ ਬਰਾਮਦ ਕਰ ਲੈਣ ਦੇ ਨਾਲੋ ਨਾਲ ਦੋਵਾਂ ਖਿਲਾਫ ਤਪਾ

ਖੇਤੀਬਾੜੀ ਵਿਭਾਗ ਬਠਿੰਡਾ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਂਸ ਖਾਦ ਵੇਚਣ ਵਾਲੇ ਵਪਾਰੀ ਦਾ ਕੀਤਾ ਪਰਦਾਫਾਸ਼, ਮਾਮਲਾ ਦਰਜ

ਬਠਿੰਡਾ ਸ਼ਹਿਰ ਇਕ ਵਾਰ ਮੁੜ ਘਟੀਆਂ ਅਤੇ ਬਿਨਾਂ ਲਾਇਸੈਂਸ ਦੇ ਖਾਦ ਵੇਚਣ ਕਾਰਨ ਚਰਚਾ ਵਿਚ ਆਇਆ ਹੈ। ਜਿਸ ਦੇ ਸਬੰਧ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਸ ਦੇ ਖਾਦ ਵੇਚਣ ਵਾਲੇ ਵਪਾਰੀ ਦਾ ਪਰਦਾਫਾਸ਼ ਕਰਕੇ ਉਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੂੰ ਮਲੋਟ ਰੋਡ ’ਤੇ ਇਕ ਫਰਮ ਵੱਲੋ ਘਟੀਆ

ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਤੋੜਣ ਦੀ ਅਸਫਲ ਕੋਸਿਸ ਕਰਨ ਵਾਲਾ ਪੁਲਿਸ ਨੇ ਕਾਬੂ ਕੀਤਾ, ਮਾਮਲਾ ਦਰਜ

ਜਿਲਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਵਿਖੇ ਸੰਘਣੀ ਆਬਾਦੀ ਵਾਲੀ ਥਾਂ ’ਤੇ ਇਕ ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਲੁੱਟਣ ਦੀ ਅਸਫਲ ਕੋਸ਼ਿਸ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਣਜਾਨ ਚੋਰਾਂ ਵੱਡੋ ਜਿਉ ਹੀ ਏ.ਟੀ.ਐਮ ਨੂੰ ਅਸਿੱਧੇ ਤਰੀਕੇ ਨਾਲ ਤੋੜਣ ਜਾਂ ਖੋਲਣ ਦੀ ਕੋਸ਼ਿਸ ਕੀਤੀ ਤਿਉ ਹੀ ਬੈਂਕ ਦੇ ਹੈਡਕੁਆਟਰ ਵਿਚ ਅਲਾਰਮ ਨੇ ਦਸਤਕ ਦੇ ਦਿੱਤੀ ਅਤੇ ਕਾਲ ਬੈਂਕ ਅਧਿਕਾਰੀਆਂ ਕੋਲ ਪੁੱਜ ਗਈ। 

ਕਿਉ ਮੇਰੇ ਸ਼ਹਿਰ ’ਚ ਸੁੰਨ ਪਸਰੀ, ਪੁਲਿਸ ਸੁਨਿਆਰੇ ਦੀ ਲੁੱਟ ਵਾਲੇ ਕਾਂਡ ’ਚ ਲੋੜੀਦੇ ਲੁਟੇਰਿਆਂ ਦੀ ਪੈੜ ਨੱਪਣ ਵਿਚ ਲਗਭਗ ਕਾਮਯਾਬ

  ਜਿਲਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਪਿਛਲੇ ਕੁਝ ਸਮੇਂ ਤੋ ਵਾਪਰ ਰਹੀਆ ਘਟਨਾਵਾਂ ਨੇ ਸ਼ਹਿਰੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਭਾਵੇਂ ਇਸ ਡਰ ਅਤੇ ਭੈਅ ਦੇ ਮਾਹੋਲ ਵਿਚੋ ਬਾਹਰ ਨਿਕਲਣ ਦਾ ਯਤਨ ਹਰੇਕ ਸ਼ਹਿਰੀ ਕਰ ਰਿਹਾ ਹੈ ਪਰ ਲਗਾਤਾਰ ਦਿਨ ਬ ਦਿਨ ਵਾਪਰ ਰਹੀਆ ਘਟਨਾਵਾਂ ਨੇ ਹਰ ਇਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਹੁਣ ਹਾਲਾਤ ਇਹ ਬਣ ਗਏ ਹਨ ਕਿ ਦੁਪਿਹਰ ਵੇਲੇ ਰੋਟੀ ਖਾਣ ਆਇਆ ਵਿਅਕਤੀ 

ਹੁਣ ਚੌਲ ਮਿੱਲ ਮਾਲਿਕਾਂ ਤੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲ ਰਹੇ ਨੇ ਲੇਬਰ ਠੇਕੇਦਾਰ

 ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰਲੇ ਛੇ ਦਰਜਣ ਤੋ ਵਧੇਰੇ ਚੌਲ ਮਿੱਲ ਮਾਲਿਕਾਂ ਤੋ ਜੈਤੋ ਦੇ ਠੇਕੇਦਾਰ ਵੱਲੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ ਭਾਵੇਂ ਇਸ ਸਬੰਧ ਵਿਚ ਰਾਜ ਦੀ ਇਕ ਖਰੀਦ ਏਜੰਸੀ ਦੇ ਅਧਿਕਾਰੀ ਨੇ ਸਿੱਧੇ ਤੌਰ ’ਤੇ ਠੇਕੇਦਾਰ ਦੀ ਇਸ ਕਾਰਵਾਈ ਵਿਰੁੱਧ ਲਿਖਤੀ ਆਵਾਜ ਬੁਲੰਦ ਕੀਤੀ ਹੈ ਜਦਕਿ ਸ਼ਹਿਰ ਦੇ ਕੁਝ ਚੌਲ ਮਿੱਲ ਮਾਲਿਕਾਂ ਨੇ ਵੀ ਇਸ ਗੁੰਡਾ ਟੈਕਸ ਨੂੰ ਦੇਣ ਤੋ ਕੋਰੀ ਨਾਂਹ ਕਰ ਦਿੱਤੀ ਹੈ। 

ਤਪਾ ਅੰਦਰ ਧੀ ਨਾਲ ਪੜਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਖੁਦ ਕੀਤੀ ਜਬਰ ਜਨਾਹ ਅਤੇ ਉਸ ਰਾਹੀ ਚਲਾਇਆ ਜਾ ਰਿਹਾ ਸੀ ਸੈਕਸ ਰੈਕਟ, ਇਕ ਔਰਤ ਅਤੇ ਇਕ ਮਰਦ ਕਾਬੂ

  ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਇਕ ਆਪਣੀ ਹੀ ਧੀ ਨਾਲ ਪੜਦੀ ਇਕ ਨਬਾਲਿਗ ਵਿਦਿਆਰਥਣ ਰਾਹੀ ਸੈਕਸ ਰੈਕਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਭਾਵੇਂ ਮੁੱਢਲੇ ਦੌਰ ਵਿਚ ਤਪਾ ਪੁਲਿਸ ਨੇ ਪਿਛਲੇ ਕਈ ਦਿਨ ਤੋ ਡੂੰਘੀ ਪੜਤਾਲ ਦੌਰਾਨ ਇਕ ਔਰਤ ਅਤੇ ਇਕ ਮਰਦ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਮੋਹਤਬਰਾਂ ਦੀ ਹਾਜਰੀ ਵਿਚ ਪੁਲਿਸ ਦੀ ਮਹਿਲਾ ਅਧਿਕਾਰੀ ਅਨੁਸਾਰ ਉਕਤ

ਨਗਰ ਕੌਸਲ ਰਾਮਪੁਰਾ ਅੰਦਰ ਵਿਜੀਲੈਂਸ ਵਿਭਾਗ ਨੇ ਦਿੱਤੀ ਦਸਤਕ, ਰਿਕਾਰਡ ਖੰਘਾਲਿਆਂ ਅਤੇ ਲੋੜੀਦੇ ਨੂੰ ਜਬਤ ਵੀ ਕੀਤਾ

ਸ਼ਹਿਰ ਰਾਮਪੁਰਾ ਫੂਲ ਦੀ ਨਗਰ ਕੌਸਲ ਵਿਖੇ ਅੱਜ ਦਿਨ ਚੜਦਿਆਂ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਦੀ ਚਾਰ ਮੈਂਂਬਰੀ ਟੀਮ ਨੇ ਦਸਤਕ ਦਿੱਤੀ, ਭਾਵੇਂ ਵਿਜੀਲੈਂਸ ਦੇ ਆਉਣ ਦੀ ਭਿਣਕ ਪਹਿਲਾ ਤੋ ਹੀ ਦਫਤਰ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਸੀ, ਪਰ ਵਿਜੀਲੈਂਸ ਦੇ ਸਖਤ ਰੁਖ ਨੇ ਅਧਿਕਾਰੀਆਂ-ਕਰਮਚਾਰੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਕਿਉਕਿ ਕਾਫੀ ਸਮਾਂ ਰਿਕਾਰਡ ਨੂੰ ਖੰਘਾਲਣ ਅਤੇ ਅਧਿਕਾਰੀਆਂ-ਕਰਮਚਾਰੀਆਂ ਦੇ 

ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਭੂਪਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਤੇ ਮੁਖਤਿਆਰ ਸਿੰਘ ਸਿੱਧੂ ਦੇ ਮਾਤਾ ਸਰਦਾਰਨੀ ਰਣਜੀਤ ਕੌਰ (91) ਧਰਮਪਤਨੀ ਸਵ: ਜੰਗ ਸਿੰਘ ਸਿੱਧੂ ਬੀਤੀ ਰਾਤ ਅਕਾਲ ਚਲਾਣੇ ਕਰਕੇ ਗੁਰੂ ਚਰਨਾਂ ’ਚ ਬਿਰਾਜੇ। ਜਿਨਾਂ ਦੀ ਮਿ੍ਰਤਕ ਦੇਹ ਨੂੰ ਅੱਜ ਉਨਾਂ ਦੇ ਜੱਦੀ ਗ੍ਰਹਿ ਤਪਾ ਵਿਖੇ

ਹਟ ਪਿਛੇ ਨਹੀ ਗੋਲੀ ਮਾਰ ਦਿਆਗੇਂ, ਜੇ ਝੋਨਾ ਚੁੱਕਣੋ ਰੋਕਿਆ, ਸਿਸਟਮ ਨੂੰ ਚੋਰਾਂ ਦੀ ਚੁਣੋਤੀ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਝੋਨੇ ਦਾ ਚਾਲੂ ਝੋਨੇ ਦੇ ਸੀਂਜਣ ਦੌਰਾਨ ਜਿਣਸ ਦੀਆ ਚੋਰੀਆ ਰੁਕਣ ਦਾ ਨਾਂਅ ਨਹੀ ਲੈ ਰਹੀਆ, ਕਿਉਕਿ ਪਿਛਲੇ ਦਿਨਾਂ ਅੰਦਰ ਲਗਾਤਾਰ ਆੜਤੀਆਂ ਲਈ ਇਹ ਚੋਰੀਆਂ ਸਿਰਦਰਦੀ ਬਣ ਰਹੀਆ ਹਨ ਪਰ ਬੀਤੀ ਰਾਤ ਤਾਂ ਹੱਦ ਉਸ ਵੇਲੇ ਹੋਈ ਜਦ ਬੀਤੀ ਰਾਤ ਦੋ ਕਾਰਾਂ ਵਿਚ ਆਏ ਅਸਲਾਧਾਰਕ ਜਿਣਸ ਚੋਰਾਂ ਨੇ ਸ਼ਰੇਆਮ ਓਮ �ਿਸ਼ਨਾ ਰਾਈਸ ਮਿੱਲ ਦੇ ਦਰ ’ਤੇ ਬਣੇ ਫੜ ਵਿਚੋ ਪ੍ਰਵਾਸੀ ਮਜਦੂਰਾਂ ਨੂੰ ਮਾਰ ਦੇਣ ਦਾ ਡਰ ਵਿਖਾ ਕੇ 

ਸ਼ਿਵਾਲਿਕ ਪਬਲਿਕ ਸਕੂਲ ਦੇ ਦੋ ਖਿਡਾਰੀਆਂ ਨੇ ਬੈਡਮਿੰਟਨ ਟੂਰਨਾਮੈਂਟ ਵਿਚ ਸੋਨ ਤਮਗੇ ਜਿੱਤੇ

ਪੰਜਾਬ ਸਰਕਾਰ ਵਲੋਂ ਭਦੌੜ ਵਿਖੇ ਕਰਵਾਏ ਗਏ ਜੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਅੰਡਰ-11 ਵਿਚ ਸ਼ਿਵਾਲਿਕ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿਚ ਸਕੂਲ ਦੇ ਦੋ ਖਿਡਾਰੀਆਂ ਕਿਸ਼ਨ ਸਿੰਗਲਾ ਪੁੱਤਰ ਮਨੀਸ਼ ਸਿੰਗਲਾ ਅਤੇ ਗੋਪਾਲ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਨੇ ਸਿੰਗਲ ਅਤੇ ਡਬਲ ਟੂਰਨਾਮੈਂਟ ਵਿਚ ਸੋਨ ਤਗਮੇ ਜਿੱਤੇ ਜੇਤੂ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਿਕਾ ਨੂੰ ਸਕੂਲ ਪਿ੍ਰੰਸੀਪਲ ਵਲੋਂ ਵਧਾਈ ਦਿੱਤੀ 

123