Wednesday, September 02, 2026
BREAKING NEWS
‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

Punjab

ਲੋਕਾਂ ਦੇ ਹੱਥ ਚਿੱਟਾ ਲਾਉਂਦਾ ਪੁਲਿਸ ਮੁਲਾਜਮ ਚੜ੍ਹਿਆ, ਲੋਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ

February 07, 2023 06:45 PM

ਲੋਕਾਂ ਦੇ ਹੱਥ ਚਿੱਟਾ ਲਾਉਂਦਾ ਪੁਲਿਸ ਮੁਲਾਜਮ ਚੜ੍ਹਿਆ, 

ਲੋਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ                                   

ਬਠਿੰਡਾ, 7 ਫਰਵਰੀ (ਲੁਭਾਸ ਸਿੰਗਲਾ, ਗੁਰਪ੍ਰੀਤ ਸਿੰਘ)-ਸੂਬੇ ਵਿਚ ਬੇਸ਼ੱਕ ਸਰਕਾਰ ਬਦਲੀ ਪਰ ਨਸ਼ੇ ਦੀ ਵਿਕਰੀ ਨੂੰ ਕਿਸੇ ਪ੍ਰਕਾਰ ਦੀ ਠੱਲ ਨਾ ਪੇ ਸਕੀ ਜਦਕਿ ਰਾਮਪੁਰਾ ਇਲਾਕੇ ਅੰਦਰ ਚਿੱਟੇ ਦੀ ਦਲਦਲ ਵਿਚ ਆਮ ਨਸ਼ੇੜੀਆਂ ਦੇ ਨਾਲ ਕੁਝ ਪੁਲਸ ਮੁਲਾਜ਼ਮ ਵੀ ਧਸਦੇ ਵੇਖੇ ਜਾ ਰਹੇ ਹਨ। ਜਿਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਜਦੋ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜਮ ਨੂੰ ਫੜ ਲਿਆ ਗਿਆ! ਚਿੱਟਾ ਲਾਉਣ ਵਾਲੇ ਉਕਤ ਪੁਲਿਸ ਮੁਲਾਜਮ ਦੀ ਸਨਾਖਤ ਜਿਉਂਦ ਪਿੰਡ ਦੇ ਵਸਨੀਕ ਵੱਜੋ ਹੋਈ ਹੈ ਜੋ ਪੁਲਿਸ ਲਾਇਨ ਬਠਿੰਡਾ ਵਿੱਚ ਤਾਇਨਾਤ ਹੈ!ਉਕਤ ਪੁਲਿਸ ਮੁਲਾਜਮ ਦੀ ਗੱਡੀ ਵਿੱਚੋ ਦੋ ਹੱਥ ਕੜੀਆਂ ਤੇ ਇੱਕ ਲਾਲਾ ਬੱਤੀ ਤੋ ਇਲਾਵਾ ਸਿਰੰਜਾਂ ਵੀ ਮਿਲੀਆ ਹਨ!ਜਿਕਰਯੋਗ ਹੈ ਕਿ ਉਕਤ ਕਰਮਚਾਰੀ ਕੁਝ ਮਹੀਨੇ ਪਹਿਲਾ ਹੀ ਬਹਾਲ ਹੋਇਆ ਸੀ । ਫੜੇ ਗਏ ਪੁਲਿਸ ਮੁਲਾਜਮ ਨੇ ਉਕਤ ਆਪਣਾ ਨਾਮ ਪਤਾ ਦਸਦੇ ਹੋਏ ਦੱਸਿਆ ਕਿ ਉਹ ਚਿੱਟੇ ਦਾ ਟੀਕਾ ਜਰੂਰ ਲਾਉਂਦਾ ਹੈ ਪਰ ਵੇਚਦਾ ਨਹੀ!ਜਦੋ ਲੋਕਾਂ ਵੱਲੋ ਪੁਛਿਆ ਗਿਆ ਕਿ ਉਹ ਨਸਾ ਲੈ ਕੇ ਕਿਸ ਕੋਲੋ ਆਉਂਦਾ ਹੈ ਤਾ ਉਸ ਨੇ ਕਿਹਾ ਕਿ ਉਹ ਮੰਡੀ ਕਲਾਂ ਦੇ ਕਿਸੇ ਵਿਅਕਤੀ ਦਾ ਨਾਮ ਉਜਾਗਰ ਕੀਤਾ। ਪੁਲਿਸ ਮੁਲਾਜਮ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਾਲੇ ਦਾ  ਘਰ ਨਹੀ ਜਾਨਦਾ ਕਿਉਂਕਿ ਉਸ ਨੂੰ ਨਸੇ ਦੀ ਸਪਲਾਈ ਨਾਲੇ ਦੇ ਪੁਲ ਜਾਂ ਕਿਸੇ ਜਨਤਕ ਥਾ ਕੋਲ ਹੀ ਕੀਤੀ ਜਾਂਦੀ ਸੀ!ਜਿਸ ਨੂੰ  ਪਿੱਥੋ ਦੇ ਲੋਕਾਂ ਵੱਲੋ ਮੰਡੀ ਕਲਾਂ ਲਿਆਂਦਾ ਗਿਆ!ਜਿਸ ਤੋ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਚਿੱਟਾ ਵੇਚਣ ਵਾਲੇ ਆਦਮੀਆਂ ਦੀ ਗਰਿਫਤਾਰੀ ਕਰਵਾਉਣ ਲਈ  ਮੌੜ ਰਾਮਪੁਰਾ ਰੋੜ ਤੇ ਮੰਡੀ ਕਲਾਂ ਦੀ ਡਰੇਨ ਦੇ ਪੁਲ ਤੇ ਧਰਨਾ ਲਾ ਦਿੱਤਾ ਗਿਆ! ਇਸ ਸਮੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਧਾਨ  ਬਲਰਾਜ ਸਿੰਘ,ਗੁਰਦੀਪ ਸਿੰਘ ਔਲਖ,ਲੱਖਾ ਸਿੰਘ ਨੇ ਦੋਸ ਲਾਇਆ ਕਿ ਚਿੱਟੇ ਦਾ ਕਾਰੋਬਾਰ ਹਲਕਾ ਮੌੜ ਦੇ ਪਿੰਡਾਂ ਵਿੱਚ ਪੁਲਸ ਦੀ ਅਣਗਿਹਲੀ ਕਾਰਨ ਵਧ ਰਿਹਾ ਹੈ!ਬਲਰਾਜ ਸਿੰਘ ਨੇ ਕਿਹਾ ਕਿ ਸਰਕਾਰ ਵੱਲੋ ਇਸ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ। ਉਕਤ ਆਗੂਆਂ ਵੱਲੋ ਪੰਜਾਬ ਸਰਕਾਰ ਨੂੰ  ਵੀ ਰਗੜੇ ਲਾਉਂਦਿਆਂ ਕਿਹਾ ਗਿਆ ਕਿ ਜੋ ਆਪ ਪਾਰਟੀ ਪੰਦਰਾ ਦਿਨਾਂ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰ ਰਹੀ ਸੀ!ਅੱਜ ਸਾਲ ਬੀਤ ਜਾਣ ਤੇ ਵੀ ਚਿੱਟਾ ਬੰਦ ਨੀ ਕਰਵਾ ਸਕੀ ਸਗੋ ਆਮ ਦੀ ਸਰਕਾਰ ਦੇ ਸਮੇ ਵਿੱਚ  ਚਿੱਟਾ ਦਾ ਨਸਾ ਵਧ ਰਿਹਾ ਹੈ ਅਤੇ ਹਰ ਰੋਜ ਨੌਜਵਾਨ ਚਿੱਟੇ ਦੀ ਭੇਟ ਚੜ ਰਹੇ ਹਨ!ਇਸ ਮੌਕੇ ਧਰਨਾਕਾਰੀਆਂ ਨਾਲ ਗੱਲ ਕਰਨ ਲਈ  ਥਾਨਾ ਬਾਲਿਆਂਵਾਲੀ ਦੇ ਐਸ ਐਚ ਓ ਮਨਜੀਤ ਸਿੰਘ ਪਹੁੰਚੇ ਪਰ ਧਰਨਾਕਾਰੀ ਇਸ ਗੱਲ ਤੇ ਅੜੇ ਹੋਏ ਸੀ ਕਿ ਐਸ ਐਸ ਪੀ ਬਠਿੰਡਾ  ਆ ਕੇ ਗੱਲ ਕਰੇ ਧਰਨਾ ਚੁੱਕਣ ਵਾਰੇ ਫਿਰ ਹੀ ਸੋਚਿਆਂ ਜਾਵੇਗਾ!ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਆਗੂਆਂ ਵੱਲੋ ਮੰਗ ਨਾ ਮੰਨੇ ਜਾਣ ਤੇ ਬਠਿੰਡਾ  ਜੀਰਕਪੁਰ ਨੈਸਨਲ ਹਾਈਵੇ ਜਾਮ ਕਰਨ ਦੀ ਚਿਤਾਵਨੀ ਵੀ ਪ੍ਰਸਾਸਨ ਨੂੰ  ਦਿੱਤੀ ਗਈ ਹੈ!ਇਸ ਮੌਕੇ ਲੱਖਾ ਸਿਧਾਣਾ ਵੀ ਆਪਣੇ ਸਾਥੀਆ ਸਮੇਤ ਪਹੁਚ ਚੁੱਕਾ ਸੀ!

 

Have something to say? Post your comment

Readers' Comments

Pankaj kumar chauhan 2/7/2023 7:31:00 AM

ਪੁਲਿਸ ਪ੍ਰਸ਼ਾਸਨ ਅਜਿਹੀਆਂ ਗੱਲਾਂ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਸਭ ਕੁਝ ਜਾਣਦੇ ਹਨ।

More in Punjab

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼