Thursday, December 04, 2025
BREAKING NEWS
ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ

Punjab

ਤਾਜੋਕੇ ਦੇ ’ ਬਾਬਾ ’ਬੂਟੇ ‘ ਨੂੰ ਧਾਰਮਿਕ ਦੇ ਨਾਲੋ ਨਾਲ ਹੁਣ ਰਾਜਸੀ ਚਿਣਕ ਵੀ ਲੱਗੀ !

October 03, 2023 11:53 AM

ਤਾਜੋਕੇ ਦੇ ’ ਬਾਬਾ ’ਬੂਟੇ ‘ ਨੂੰ ਧਾਰਮਿਕ ਦੇ ਨਾਲੋ ਨਾਲ ਹੁਣ ਰਾਜਸੀ ਚਿਣਕ ਵੀ ਲੱਗੀ !
ਬਰਨਾਲਾ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
                                             ਵਿਧਾਨ ਸਭਾ ਹਲਕਾ ਭਦੌੜ ਅੰਦਰ ਸਿਆਸੀ ਗਤੀਵਿਧੀਆ ਦਾ ਕੇਂਦਰ ਬਿੰਦੂ ਅੱਜਕੱਲ ਪਿੰਡ ਤਾਜੋਕੇ ਬਣਦਾ ਜਾ ਰਿਹਾ ਹੈ ਕਿਉਕਿ ਸ੍ਰੋਮਣੀ ਅਕਾਲੀ ਦਲ ਦੀ ਮਹੀਨੇਭਰ ਵਿਚ ਹੀ ਦੋ ਸਿਆਸੀ ਫੇਰੀਆਂ ਨੇ ਹਲਕੇ ਦੀ ਸਿਆਸਤ ਵਿਚ ਗਰਮਾਹਟ ਲਿਆ ਦਿੱਤੀ ਹੈ। ਤਾਜੋਕੇ ਦਾ ਡੇਰਾ ਬਾਬਾ ਪੰਜਾਬ ਸਿੰਘ ਸੰਗਤ ਅੰਦਰ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਹੈ, ਜਿੱਥੇ ਦੂਰ ਦੁਰੇਡੇ ਤੋ ਸੰਗਤ ਆਪਣੀਆ ਮਨੋਕਾਮਨਾਵਾਂ ਲਈ ਪੁੱਜਦੀ ਹੈ, ਪਰ ਪਿਛਲੇ ਕੁਝ ਸਮੇਂ ਤੋ ਡੇਰਾ ਸੰਚਾਲਕ ਬਾਬਾ ਬੂਟਾ ਸਿੰਘ ਧਾਰਮਿਕ ਪੱਖ ਦੇ ਨਾਲੋ ਨਾਲ ਰਾਜਸੀ ਪੱਖ ਤੋ ਵੀ ਦਿਲਚਸਪੀ ਲੈਣ ਲੱਗ ਪਏ ਹਨ, ਭਾਵੇਂ ਸਿੱਧੇ ਤੌਰ ’ਤੇ ਉਨਾਂ ਅਜੇ ਸਿਆਸਤ ਵਿਚ ਪੈਰ ਨਹੀ ਰੱਖਿਆ ਪਰ ਸਿਆਸੀ ਐਨਕ ਨਾਲ ਵੇਖੀਏ ਤਦ ਇਸ ਨੂੰ ਝੂਠਲਾਇਆ ਵੀ ਨਹੀ ਜਾ ਸਕਦਾ। ਸ੍ਰੋਮਣੀ ਅਕਾਲੀ ਦਲ ਵੱਲੋ ਰਾਜਸੀ ਧਿਰ ਬਣਨ ਤੋ ਪਹਿਲਾ ਧਾਰਮਿਕ ਪੱਖ ਤੋ ਗੁਰਦਆਰਾ ਸੁਧਾਰ ਲਹਿਰ ਤੋ ਲੈ ਕੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋ ਜਾਣੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 1920 ਨੂੰ ਹੋਦ ਵਿਚ ਲਿਆਂਦਾ, ਜਿਸ ਦੇ ਮੈਂਬਰ ਅੰਮਿ੍ਰਤਧਾਰੀ ਅਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਦੀ ਜੁੰਮੇਵਾਰੀ ਸੰਭਾਲਦੇ ਸਨ ਪਰ ਸਮਾਂ ਬਦਲਿਆ ਇਨਾਂ ਮੈਂਬਰਾਂ ਨੇ ਧਾਰਮਿਕ ਪੱਖ ਦੇ ਨਾਲੋ ਨਾਲ ਰਾਜਸੀ ਪੱਖ ਵਿਚ ਵੀ ਵਧੇਰੇ ਦਿਲਚਸਪੀ ਲੈਣੀ ਸ਼ੁਰੂ ਕੀਤੀ। ਹਲਕਾ ਭਦੌੜ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆ ਨੀਤੀਆ ਖਿਲਾਫ 2022 ਦੀਆ ਚੋਣਾਂ ਤੋ ਬਾਅਦ ਦੋ ਵੱਡੇ ਆਗੂਆਂ ਵੱਲੋ ਚੁੱਕੇ ਸਵਾਲਾਂ ਨੇ ਇਕ ਵਾਰ ਹਲਕੇ ਅੰਦਰ ਖਲਾਅ ਪੈਦਾ ਕਰ ਦਿੱਤਾ ਸੀ, ਸ਼ਾਇਦ ਇਸੇ ਦੀ ਭਰਪਾਈ ਲਈ ਹੀ ਅਕਾਲੀ ਦਲ ਨੇ ਆਉਦੀਆ ਲੋਕ ਸਭਾ ਚੋਣਾਂ ਤੋ ਲੈ ਕੇ ਕੇਂਦਰ ਵੱਲੋ ਗੁਰਦੁਆਰਾ ਕਮਿਸ਼ਨ ਦੀ ਰਾਇ ਨਾਲ ਕਿਸੇ ਵੇਲੇ ਵੀ ਐਸ.ਜੀ.ਪੀ.ਸੀ ਦੀਆ ਚੋਣਾਂ ਦੇ ਐਲਾਣ ਕਰ ਦੇਣ ਕਾਰਨ ਇਥੇ

ਆਪਣਾ ਰਾਜਸੀ ਸੋਟੀ ਧਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਇਨਾਂ ਉਪਜਾਂ ਵਿਚੋ ਹੀ ਇਸ ਨੇ ਜਨਮ ਲਿਆ, ਭਾਵੇਂ ਪਿਛਲੀਆ ਸਤੰਬਰ 2011 ਦੀਆ ਐਸ.ਜੀ.ਪੀ.ਸੀ ਚੋਣਾਂ ਵੇਲੇ ਵੀ ਬਾਬਾ ਬੂਟਾ ਸਿੰਘ ਤਾਜੋਕੇ ਦੇ ਨਾਂਅ ਦੀ ਇਕ ਵਾਰ ਬਤੌਰ ਅਕਾਲੀ ਦਲ ਦੇ ਉਮੀਦਵਾਰ ਵਜੋ ਹਲਕੀ ਜਿਹੀ ਆਵਾਜ ਉੱਠੀ ਸੀ ਪਰ ਸਾਹਮਣੇ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਦੇ ਵੱਡੇ ਰਾਜਸੀ ਕੱਦ ਕਾਰਨ ਦਬ ਗਈ ਅਤੇ ਉਸ ਵੇਲੇ ਕੁਝ ਮਹੀਨਿਆਂ ਬਾਅਦ ਹੀ ਫਰਵਰੀ 2012 ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਵੱਡੇ ਚੇਹਰੇ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਮੁੱਖ ਸਕੱਤਰ ਦੇ ਸਿਆਸੀ ਮੈਦਾਨ ਵਿਚ ਉਤਰਣ ਕਾਰਨ ਇਸ ਗੱਲ ਲਈ ਕਿਤੇ ਵੀ ਫਹੁੰ ਨਾ ਪਈ ਅਤੇ ਜੱਥੇਦਾਰ ਚੂੰਘਾਂ ਨੂੰ ਹੀ ਮੁੜ ਇਕ ਵਾਰ ਇਥੋ ਉਮੀਦਵਾਰ ਬਣਾ ਦਿੱਤਾ ਗਿਆ, ਜਿਨਾਂ ਆਪਣੇ ਦੋ ਸਿਆਸੀ ਵਿਰੋਧੀਆਂ ਨੂੰ ਕਰੀਬ 7 ਹਜਾਰ ਵੋਟ ਤੇ ਹਰਾ ਕੇ ਅਕਾਲੀ ਦਲ ਦੀ ਝੋਲੀ ਇਹ ਧਾਰਮਿਕ ਸੀਟ ਪਾ ਦਿੱਤੀ ਪਰ ਹੁਣ ਪਿਛਲੇ ਵਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਲਤਨਤ ਨੂੰ ਜੱਥੇਦਾਰ ਚੂੰਘਾਂ ਨੇ ਚੁਣੋਤੀ ਦੇ ਦਿੱਤੀ ਅਤੇ ਉਨਾਂ ਨੂੰ ਪਾਰਟੀ ਵਿਚੋ ਬਾਹਰਲਾ ਰਾਹ ਵਿਖਾ ਦਿੱਤਾ ਗਿਆ। ਜਿਸ ਦੇ ਨਾਲ ਹੀ ਐਡਵੋਕੈਟ ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਚੋਣ ਲੜਣ ਵਾਲੀ ਬੀਬੀ ਜਗੀਰ ਕੌਰ ਦੇ ਹੱਕ ਵਿਚ ਹਲਕਾ ਭਦੌੜ ਤੋ ਕਈ ਵਾਰ ਚੋਣ ਜਿੱਤ ਚੁੱਕੇ ਸੰਤ ਬਲਵੀਰ ਸਿੰਘ ਘੁੰਨਸ ਵੱਲੋ ਵੀ ਸਮੱਰਥਣ ਦੇਣ ਤੋ ਬਾਅਦ ਅਕਾਲੀ ਦਲ ਨੂੰ ਹਲਕਾ ਮਹਿਲ ਕਲਾਂ ਦੇ ਨਾਲੋ ਨਾਲ ਭਦੌੜ ਅੰਦਰ ਵੀ ਔਖੀ ਘੜੀ ਵਿਚੋ ਲੰਘਣਾ ਪਿਆ। ਜਿਸ ਦਾ ਅਸਰ ਲੰਘੀ ਜੂਨ-ਜੁਲਾਈ ਵਿਚ ਸੰਗਰੂਰ ਪਾਰਲੀਮਾਨੀ ਦੀ ਜਿਮਣੀ ਚੋਣ ਵਿਚ ਵੇਖਣ ਨੂੰ ਮਿਲਿਆ, ਜਿੱਥੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਬਹੁਤ ਹੀ ਘੱਟ ਵੋਟ ਭੁਗਤੀ। ਉਧਰ ਲੰਘੇ 5 ਅਗਸਤ ਨੂੰ ਸ੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਨਿੱਝਰ ਵੱਲੋ ਵੀ ਤਾਜੋਕੇ ਵਿਖੇ ਹੀ ਵਰਕਰ ਮਿਲਣੀ ਕੀਤੀ ਗਈ, ਜਿਸ ਦੇ ਪ੍ਰਬੰਧ ਵੀ ਇਥੇ ਹੀ ਕੀਤੇ ਵੇਖੇ ਗਏ ਅਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਬਾਦਲ ਵੱਲੋ ਬੇਸ਼ੱਕ ਧਾਰਮਿਕ ਪੱਖ ਤੋ ਪਿਛਲੇ ਦਿਨੀ ਸਿਰਫ ਡੇਰਾ ਬਾਬਾ ਪੰਜਾਬ ਸਿੰਘ ਵਿਖੇ ਨਤਮਸਤਕ ਹੋਣ ਦਾ ਕਹਿ ਕੇ ਫੇਰੀ ਪਾਈ ਗਈ, ਪਰ ਅਕਾਲੀ ਦਲ ਦੇ ਆਗੂਆਂ/ਵਰਕਰਾਂ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ। ਜਿਸ ਤੋ ਸਾਬਿਤ ਹੋਇਆ ਕਿ ਆਉਦੇ ਦਿਨਾਂ ਵਿਚ ਤਾਜੋਕੇ ਵਿਖੇ ਅਕਾਲੀ ਦਲ ਹੋਰ ਵੀ ਸਿਆਸੀ ਗਤੀਵਿਧੀਆ ਵਿਚ ਵਾਧਾ ਕਰੇਗਾ।
ਡੇਰਾ ਬਾਬਾ ਪੰਜਾਬ ਸਿੰਘ ਦੇ ਪ੍ਰਬੰਧਕਾਂ ਦੀ ਅਕਾਲੀ ਦਲ ਨਾਲ ਪੁਰਾਣੀ ਸਾਂਝ :- ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਦੀ ਅਕਾਲੀ ਦਲ ਨਾਲ ਪੁਰਾਣੀ ਸਾਂਝ ਹੈ, ਭਾਵੇਂ ਡੇਰੇ ਦੇ ਪ੍ਰਬੰਧਕ ਹਮੇਸ਼ਾਂ ਧਾਰਮਿਕ ਪੱਖ ਤੋ ਹੀ ਲੋਕਾਂ ਵਿਚਕਾਰ ਵਿਚਰੇ ਹਨ ਪਰ 1985 ਵਿਚ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸਰਕਾਰ ਬਣਨ ਉਪਰੰਤ ਡੇਰੇ ਦੇ ਪ੍ਰਬੰਧਕ ਬਾਬਾ ਛੋਟਾ ਸਿੰਘ ਨੂੰ ਮਾਰਕੀਟ ਕਮੇਟੀ ਤਪਾ ਦਾ ਚੇਅਰਮੈਨ ਨਾਮਜਦ ਕੀਤਾ ਗਿਆ। ਜਿਨਾਂ ਨੇ ਅਕਾਲੀ ਦਲ ਦੀ ਸਰਕਾਰ ਦੇ ਰਾਜ ਵਿਚ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਨੂੰ ਸੰਭਾਲ ਕੀਤੀ, ਪਰ ਹੁਣ ਇਕ ਵਾਰ ਮੁੜ ਡੇਰੇ ਦੇ ਮੌਜੂਦਾ ਪ੍ਰਬੰਧਕ ਬਾਬਾ ਬੂਟਾ ਸਿੰਘ ਦੇ ਮਨ ਅੰਦਰ ਵੀ ਰਾਜਸੀ ਤਾਕਤ ਨੂੰ ਅਪਣਾਉਣ ਦਾ ਵਿਚਾਰ ਆਇਆ ਹੈ। ਜਿਸ ਵਿਚ ਉਹ ਕਿੰਨੇ ਕੁ ਕਾਮਯਾਬ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ ਕਿਉਕਿ ਬਾਬਾ ਬੂਟਾ ਸਿੰਘ ਨੂੰ ਰਾਜਸੀ ਪੱਖ ਤੋ ਵਿਚਰਣ ਲਈ ਆਪਣੇ ਦਾਇਰੇ ਨੂੰ ਵਧਾਉਣਾ ਪਵੇਗਾ ਅਤੇ ਫਿਲਹਾਲ ਇਹ ਦਾਇਰਾ ਸੀਮਤ ਵਿਖਾਈ ਦੇ ਰਿਹਾ ਹੈ।
ਮਾਮਲੇ ਸਬੰਧੀ ਬਾਬਾ ਬੂਟਾ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਨੇ ਐਸ.ਜੀ.ਪੀ.ਸੀ ਚੋਣ ਵਿਚ ਟਿਕਟ ਦਿੱਤੀ ਤਦ ਜਰੂਰ ਲੜਾਂਗੇ ਅਤੇ ਜੇਕਰ ਕਿਸੇ ਹੋਰ ਨੂੰ ਦੇ ਦਿੱਤੀ ਤਦ ਉਸ ਦੀ ਮੱਦਦ ਕਰਾਗੇਂ।
ਤਾਜੋਕੇ ਪਿੰਡ ਦੀ ਸਿੱਖੀ ਨੂੰ ਵੱਡੀ ਦੇਣ-
ਤਾਜੋਕੇ ਪਿੰਡ ਦਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵੱਡਾ ਯੋਗਦਾਨ ਹੈ ਕਿਉਕਿ ਇਸ ਪਿੰਡ ਦੇ ਹੀ ਜੰਮਪਲ ਗਿਆਨੀ ਮੱਲ ਸਿੰਘ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਣੇ ਕਈ ਹੋਰਨਾਂ ਅਹੁਦਿਆਂ ’ਤੇ ਲੰਬਾਂ ਸਮਾਂ ਸੇਵਾ ਨਿਭਾਈ ਹੈ।
ਤਾਜੋਕੇ ਪਿੰਡ ਅਕਾਲੀ ਦਲ ਦਾ ਸਿਆਸੀ ਗੜ- ਸੂਬੇ ਅੰਦਰ ਜਦ 2014 ਤੋ ਆਪ ਪਾਰਟੀ ਦਾ ਸਿਆਸੀ ਤੂਫਾਨ ਵਿਖਾਈ ਦਿੱਤਾ ਪਰ ਤਾਜੋਕੇ ਪਿੰਡ ਜਿਲੇਂ ਅੰਦਰ ਇਕ ਅਜਿਹੇ ਪਿੰਡ ਵਜੋ ਸਾਹਮਣੇ ਆਇਆ ਹੈ ਕਿ ਜਿੱਥੇ ਅਕਾਲੀ ਦਲ ਦੀ ਕਦੇ ਵੀ ਵੋਟ ਨਹੀ ਘਟੀ, ਜਿਸ ਵਿਚ 2014, 2017, 2019 ਤੋ ਬਾਅਦ 2022 ਵਿਚ ਮਹਿਜ ਕੁਝ ਵੋਟਾਂ ’ਤੇ ਆਪ ਪਾਰਟੀ ਵਧੀ ਹੈ।

 

Have something to say? Post your comment

More in Punjab

ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆ

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!

ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ

ਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜ

ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰ

ਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕ

ਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦ

ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ

ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ