Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ

April 16, 2024 10:17 AM

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ
7ਡੇਅ ਨਿੳੂਜ ਸਰਵਿਸ
ਤਪਾ ਮੰਡੀ, ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ :-  ਸਥਾਨਕ ਸ਼ਹਿਰ ਅੰਦਰੋ ਬੀਤੇ ਕੱਲ ਤੋ ਇਕ ਸ਼ੈਲਰ ਵਿਚਲ ਲੱਗੇ ਨੋਜਵਾਨ ਮੁਨਸ਼ੀ ਨੂੰ ਪੁਲਿਸ ਵੱਲੋ ਚੁੱਕੇ ਜਾਣ ਦੀ ਪਹੇਲੀ ਬਣੀ ਹੋਈ ਹੈ। ਜਿਸ ਲਈ ਖੁਦ ਲੋਕਲ ਪੁਲਿਸ ਵੀ ਹੈਰਾਨ ਪ੍ਰੇਸ਼ਾਨ ਹੋਈ ਖੜੀ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿੱਲ ਵਿਚ ਬਤੌਰ ਮੁਨਸ਼ੀ ਕੰਮ ਕਰਦੇ ਪਵਨ ਸਿੰਘ ਨਾਮਕ ਨੋਜਵਾਨ ਨੂੰ ਬੀਤੇ ਕੱਲ ਇਕ ਨਾਈ ਦੀ ਦੁਕਾਨ ਤੋ ਪੁਲਿਸ ਦੀ ਇਕ ਗੱਡੀ ਵਿਚ ਸਵਾਰ ਲੋਕਾਂ ਨੇ ਆ ਦਬੋਚਿਆ। ਹਾਜਰੀਨ ਅਨੁਸਾਰ ਉਕਤ ਨੋਜਵਾਨ ਨੂੰ ਦਬੋਚਣ ਆਈ ਪੁਲਿਸ ਸਕਾਰਪਿਓ ਗੱਡੀ ’ਤੇ ਆਈ। ਜਿਸ ਵਿਚ ਤਿੰਨ ਪੁਲਿਸ ਦੀ ਵਰਦੀ ਧਾਰੀ ਦਿੱਖ ਵਾਲੇ ਅਧਿਕਾਰੀ ਕਰਮਚਾਰੀ ਸਨ ਜਦਕਿ ਦੋ ਸਿਵਲ ਕੱਪੜਿਆ ਵਿਚ ਸਨ, ਜਿਨ੍ਹਾਂ ਨੇ ਮਿੰਟਾਂ ਸੈਕਿੰਡਾਂ ਵਿਚ ਹੀ ਉਕਤ ਨੋਜਵਾਨ ਨੂੰ ਦਬੋਚ ਕੇ ਆਪਣੀ ਗੱਡੀ ਵਿਚ ਸੁੱਟ ਲਿਆ ਅਤੇ ਇਥੋ ਤੱਕ ਕਿ ਨੋਜਵਾਨ ਦੇ ਮੋਟਰਸਾਈਕਲ ਨੂੰ ਵੀ ਗੱਡੀ ਵਿਚਲੇ ਸਵਾਰ ਖੁਦ ਚਲਾ ਕੇ ਲੈ ਗਏ। ਸਕਾਰਪਿਓ ਸਵਾਰ ਵਿਅਕਤੀਆਂ ਨੇ ਉਕਤ ਘਟਨਾ ਨੂੰ ਅੰਜਾਮ ਐਨੀ ਤੇਜੀ ਨਾਲ ਦਿੱਤਾ ਕਿ ਕਿਸੇ ਵੀ ਹਾਰਜੀਨ ਨੂੰ ਅਜੌਕੇ ਯੁੱਗ ਅਨੁਸਾਰ ਵੀਡੀਓ ਤੱਕ ਬਣਾਉਣ ਦਾ ਮੋਕਾ ਪ੍ਰਦਾਨ ਨਾ ਹੋਇਆ ਜਦਕਿ ਪੁਲਿਸ ਨੇ ਆਉਣ ਸਾਰ ਹੀ ਨੋਜਵਾਨ ਦਾ ਮੋਬਾਇਲ ਫੜ੍ਹ ਕੇ ਉਸ ਨੂੰ ਆਨਲਾਕ ਕਰਵਾਇਆ ਅਤੇ ਇਕ ਪਰਚੀ ਨਾਲ ਮੋਬਾਇਲ ਵਿਚੋ ਇਕ ਨੰਬਰ ਮਿਲਾਨ ਕਰਕੇ ਮੋਬਾਇਲ ਕਬਜੇ ਵਿਚ ਲੈ ਲਿਆ। ਨੋਜਵਾਨ ਦੇ ਸ਼ੋਸ਼ਲ ਮੀਡੀਆ ਅਕਾਉਟ ਨਾਲ ਵੀ ਛੇੜਛਾੜ ਹੋਈ ਹੈ। ਉਧਰ ਘਟਨਾ ਸਬੰਧੀ ਜਦ ਪਰਿਵਾਰਿਕ ਮੈਂਬਰਾਂ ਨੂੰ ਤਿਾ ਲੱਗਿਆ ਤਦ ਉਕਤ ਨੌਜਵਾਨ ਦੇ ਪਿਤਾ ਸ਼ਹਿਰ ਦੇ ਦੋਵੇ ਥਾਣਿਆਂ ਸਿਟੀ ਅਤੇ ਸਦਰ ਵਿਖੇ ਆਪਣੇ ਪੁੱਤਰ ਨੂੰ ਪੁਲਿਸ ਵੱਲੋ ਚੁੱਕੇ ਜਾਣ ਬਾਰੇ ਪਤਾ ਲੈਣ ਗਏ। ਨੋਜਵਾਨ ਦੇ ਪਿਤਾ ਰਾਜੂ ਸਿੰਘ ਨੇ ਦੱਸਿਆਂ ਕਿ ਤਪਾ ਪੁਲਿਸ ਨੇ ਉਸ ਦੇ ਨੋਜਵਾਨ ਪੁੱਤਰ ਪਵਨ ਕੁਮਾਰ ਨੂੰ ਲੈ ਕੇ ਆਉਣ ਬਾਰੇ ਪੂਰੀ ਤਰ੍ਹਾਂ ਅਗਿਆਣਤਾ ਪ੍ਰਗਟਾਈ। ਜਿਸ ਤੋ ਬਾਅਦ ਉਹ ਹੋਰ ਵਧੇਰੇ ਪ੍ਰੇਸ਼ਾਨ ਹੋਏ ਪਰ ਉਸ ਤੋ ਵੱਧ ਪ੍ਰੇਸ਼ਾਨੀ ਦਾ ਸਵੱਬ ਉਸ ਵੇਲੇ ਬਣਿਆ ਹੋਇਆ ਹੈ ਜਦ ਕਰੀਬ 16 ਘੰਟੇ ਬੀਤ ਜਾਣ ਦੇ ਬਾਵਜੂੁਦ ਨੋਜਵਾਨ ਦੀ ਕੋਈ ਉੱਘ ਸੁੱਘ ਨਹੀ ਨਿਕਲ ਰਹੀ। ਉਧਰ ਥਾਣਾ ਸਿਟੀ ਦੇ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਉਕਤ ਗੱਡੀ ਦੇ ਆਉਣ ਜਾਣ ਵਾਲੇ ਰਾਹ ਵਿਚਲੇ ਲੱਗੇ ਕੈਮਰਿਆਂ ਨੂੰ ਖੰਘਾਲਣ ਦੇ ਨਾਲੋ ਨਾਲ ਆਲੇ ਦੁਆਲੇ ਦੇ ਜਿਲ੍ਹਿਆਂ ਦੀ ਪੁਲਿਸ ਤੋ ਉਕਤ ਨੌਜਵਾਨ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਪਰ ਖਬਰ ਲਿਖੇ ਜਾਣ ਗੱਲ ਕਿਸੇ ਥੜੇ ਥੁਹ ਨਹੀ ਲੱਗ ਰਹੀ। ਉਧਰ ਥਾਣਾ ਮੁੱਖੀ ਕੁਲਜਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਉਹ ਵੀ ਸ਼ਹਿਰ ਵਿਚਲੇ ਕੈਮਰੇ ਖੰਘਾਲ ਰਹੇ ਹਨ, ਪਤਾ ਲੱਗਣ ਸਾਰ ਹੀ ਦੱਸਿਆਂ ਜਾਵੇਗਾ। ਉਧਰ ਇਕ ਧੁੰਦਲੀ ਜਿਹੀ ਵੀਡੀਓ ਵਿਚ ਉਕਤ ਗੱਡੀ ਅੱਗੇ ਬਾਹਰੀ ਕਿਸੇ ਸੂਬੇ ਦਾ ਨੰਬਰ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਭਾਵੇਂ ਇਸ ਬਾਰੇ ਕੋਈ ਸਪੱਸਟ ਨਹੀ ਹੋ ਰਿਹਾ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ