Wednesday, June 03, 2026
BREAKING NEWS
ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ

Entertainment

ਜਿੰਦਰਾ

April 10, 2019 04:41 PM

 ਅੱਜ ਹਰਨਾਮ ਕੌਰ ਦੇ ਧਰਤੀ ਪੈਰ ਨਹੀਂ ਸਨ ਲੱਗਦੇ। ਉਸ ਦੀ ਨਵੀਂ ਵਿਆਹੀ ਧੀ ਅਤੇ ਜਵਾਈ ਜੋ ਮਿਲਣ ਆਏ ਸਨ। ਇੱਕ ਤਾਂ ਧੀ ਨੂੰ ਟਿਕਾਣਾ ਵਧੀਆ ਮਿਲ ਗਿਆ ਸੀ ਤੇ ਦੂਜਾ ਜਵਾਈ ਜਿੰਦਰ ਸਿੰਘ ਵੀ ਅਤਿ ਦਰਜੇ ਦਾ ਸਾੳੂ ਤੇ ਸ਼ਰੀਫ ਸੀ। ਚਾਹ ਪਾਣੀ ਪੀਣ ਤੋਂ ਬਾਅਦ ਜਿੰਦਰ ਤਾਂ ਆਪਣੇ ਸਾਲੇ ਜੀਤੇ ਨਾਲ ਮੋਟਰ ਤੇ ਪੈੱਗ ਸੈੱਗ ਲਾਉਣ ਚਲਾ ਗਿਆ ਤੇ ਪਿੱਛੋਂ ਮਾਵਾਂ ਧੀਆਂ ਆਪਣਾ ਦੁੱਖ ਸੁੱਖ ਕਰਨ ਲੱਗ ਪਈਆਂ।

‘ਹੋਰ ਸੁਣਾ ਧੀਏ ! ਸਾਰੇ ਪਰਿਵਾਰ ਦਾ ਸੁਭਾਅ ਤਾਂ ਠੀਕ ਐ’?

‘ਹੋਰ ਤਾਂ ਬੀਜੀ ਸਭ ਠੀਕ ਐ .. ਪਰ ਸੱਸ ਦਾ ਸੁਭਾਅ ਬਹੁਤ ਨਿਕੰਮਾਂ ਏ..ਹਰ ਵੇਲੇ ਟੋਕਾ ਟਾਕੀ ਕਰਦੀ ਰਹਿੰਦੀ ਏ..ਆਹ ਨੀ ਕੀਤਾ..ਔਹ ਨੀ ਕੀਤਾ .. ਸਾਰਾ ਦਿਨ ਕੀਤੇ ਕੰਮਾਂ ’ਚ ਨੁਕਸ਼ ਕੱਢਦੀ ਰਹਿੰਦੀ ਏ’।

‘ਜਿੰਦਰ ਨੀ ਕਹਿੰਦਾ ਆਪਣੀ ਮਾਂ ਨੂੰ ਕੁਛ’?

‘ਇਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੈ ! ਨਰਮ ਵੱਧ ਐ..ਇਸ ਕਰਕੇ ਤਾਂ ਉਹ ਸਿਰ ਚੜਦੀ ਐ । ਲੈ ਹੋਰ ਸੁਣ ਲੈ ! ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਜਿੰਦਾ ਲਾ ਕੇ ਰੱਖਦੀ ਐ .. ਮਜਾਲ ਐ ਕੋਈ ਪੁੱਛੇ ਬਿਨਾਂ ਚੀਜ਼ ਨੂੰ ਹੱਥ ਵੀ ਲਾ ਜਾਏ’ ।

‘ਹੈ ਔਤਰੀ .. ਨਿਪੁੱਤੀ ! ਭਲਾਂ ਆਪਣੇ ਧੀਆਂ ਪੁੱਤਾਂ ਤੋਂ ਵੀ ਕੋਈ ਖਾਣ ਪੀਣ ਵਾਲੀਆਂ ਚੀਜਾਂ ਨੂੰ ਜਿੰਦਰੇ ਲਾ ਕੇ ਰੱਖਦਾ ਏ.. ਗਏ ਘਰ ਦੀ ਨਾ ਹੋਵੇ ਤਾਂ’।

‘ਮਾਂ ਜੀ ਅਲਮਾਰੀ ਵਾਲੀ ਚਾਬੀ ਦਿਉ .. ਮੈਂ ਪ੍ਰਸ਼ਾਦ ਲਈ ਦੇਸੀ ਘਿਉ ਕੱਢਣੈ’ । ਜੀਤੇ ਦੀ ਬਹੂ ਨੇ ਆ ਕੇ ਆਪਣੀ ਸੱਸ ਨੂੰ ਕਿਹਾ।

‘ਨੀ ਗੱਲ ਸੁਣ ਪਹਿਲਾਂ ! ਚਾਬੀ ਤਾਂ ਲੈ ਜਾ .. ਪ੍ਰਸ਼ਾਦ ਵਧੀਆ ਬਣਾ ਲਈਂ.. ਪ੍ਰਾਹੁਣਾ ਪਹਿਲੀ ਵਾਰ ਆਇਐ.. ਕਿਤੇ ਸਵੇਰੇ ਵਾਲੀ ਸ਼ਬਜੀ ਵਾਂਗ ਫਾਹਾ ਵੱਢ ਦੇਵੇਂ..ਕਿਤੇ ਲੂਣ ਵੱਧ,ਕਿਤੇ ਮਿਰਚ ਵੱਧ ..ਮਾਂ ਨੇ ਕੁਝ ਸਿਖਾਇਆ ਨੀ ਤੈਨੂੰ..? ਮਾਰੀ ਸਾਡੇ ਮੱਥੇ.. ਨਾ ਅਕਲ..ਨਾ ਸ਼ਕਲ.। ਤੈਨੂੰ ਪਤਾ ਨਈ ਸੀ ਵੀ ਅੱਜ ਘਰ ਪ੍ਰਾਹੁਣੇ ਨੇ ਆਉਣਾਂ  .. ਚੰਗੀ ਤਰਾਂ ਥਾਂ ਵੀ ਨੀ ਸੰਭਰਿਆ’।

ਏਨਾਂ ਕਹਿ ਕਿ ਹਰਨਾਮ ਕੁਰ ਨੇ ਚੁੰਨੀ ਦੇ ਲੜ ਨਾਲੋਂ ਚਾਬੀ ਖੋਲ ਕੇ ਆਪਣੀ ਨੂੰਹ ਨੂੰ ਫੜਾ ਦਿੱਤੀ ਤੇ ਧੀ ਨੂੰ ਕਹਿਣ ਲੱਗੀ ‘ਹੁਣ ਦੱਸ ਕੀ ਕਹਿੰਦੀ ਐ ਤੇਰੀ ਸੱਸ ! ਕੰਜਰੀ ਨੇ ਆ ਕੇ ਵਿੱਚ ਹੋਰ ਹੀ ਘੋੜਾ ਭਜਾ ਤਾ’।

ਲੇਖਕ ਮੁਖਤਿਆਰ ਸਿੰਘ ਪੱਖੋ ਕਲਾਂ, ਪਿੰਡ ਤੇ ਡਾਕਖਾਨਾ ਪੱਖੋ ਕਲਾ ਜਿਲਾ ਸੰਗਰੁਰ

94175-17655

  

Have something to say? Post your comment