Sunday, April 19, 2026
BREAKING NEWS
ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

Punjab

ਰਾਜਸੀ ਹਵਾ, ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘ ਹੁਣ ਨਗਰ ਕੋਸਲ ’ਚ ਵੀ ਖੇਡਿਆ ਜਾਵੇਗਾ ਰੰਗ

July 23, 2024 06:11 PM

ਰਾਜਸੀ ਹਵਾ, ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘  ਹੁਣ ਨਗਰ ਕੋਸਲ ’ਚ ਵੀ ਖੇਡਿਆ ਜਾਵੇਗਾ ਰੰਗ
7ਡੇਅ ਨਿੳੂਜ ਸਰਵਿਸ,
                                  ਟਰੱਕ ਯੂਨੀਅਨ ਤਪਾ ਦਾ ਲਟਕਦਾ ਆ ਰਿਹਾ ਮਾਮਲਾ ਆਖਿਰ ਨੇਪਰੇ ਚੜ ਗਿਆ, ਜਿਸ ਲਈ ਵਿਧਾਇਕ ਲਾਭ ਸਿੰਘ ਉਗੋਕੇ ਸਣੇ ਉਸ ਦੇ ਧੜੇ ਨੂੰ ਰਾਜਸੀ ਤੌਰ ’ਤੇ ਕਾਫੀ ਜੋਰ ਅਜਮਾਇਸ਼ ਕਰਨੀ ਪਈ, ਭਾਵੇਂ ਜੋਰ ਅਜਮਾਇਸ਼ ਦੌਰਾਨ ਕਈ ਵਾਰ ਸਫਲਤਾ ਨਾ ਮਿਲਣ ’ਤੇ ਰਾਜਸੀ ਹਵਾ ਵੀ ਪ੍ਰਭਾਵਿਤ ਹੁੰਦੀ ਰਹੀ, ਕਿਉਕਿ ਸਾਹਮਣੇ ਖੜੀ ਰਾਜਸੀ ਧਿਰ ਵੀ ਇਨ੍ਹਾਂ ਦੀ ਆਪਣੀ ਹੀ ਸੀ, ਪਰ ਸਿਆਸਤ ਵਿਚ ਸੁੱਬੀ ਤੋ ਸੱਪ ਕਦੋ ਬਣ ਜਾਵੇ ਕੁਝ ਨਹੀ ਕਿਹਾ ਜਾ ਸਕਦਾ, ਸ਼ਾਇਦ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੋ ਰਿਹਾ ਸੀ ਕਿਉਕਿ ਭਾਵੇਂ ਸਾਹਮਣੀ ਧਿਰ ਕੋਲ ਸ਼ਕਤੀ ਦੀ ਭਾਵੇਂ ਘਾਟ ਸੀ ਪਰ ਓਗਾ ਅਤੇ ਚੋਗਾ ਵਾਲਿਆਂ ਨੇ ਭਿੜਕਾਉਣ ਤੱਕ ਕੋਈ ਕਸਰ ਨਾ ਰਹਿਣ ਦਿੱਤੀ, ਪਰ ਆਖਿਰ ਕੁਝਕਿ ਦਿਨ ਪਹਿਲਾ ਕਾਬਜ ਧਿਰ ਨੂੰ ਪ੍ਰਸਾਸਨ ਵੱਲੋ ਬਿਠਾ ਕੇ ਸਮਝਾਉਣ ਅਤੇ ਉਨ੍ਹਾਂ ਦੀਆ ਕੁਝ ਜਾਇਜ ਮੰਗਾਂ ’ਤੇ ਗੌਰ ਫਰਮਾਉਣ ਤੋ ਬਾਅਦ ਪਹਿਲੀ ਧਿਰ ਨੇ ਵੀ ਸਮਝਦਾਰੀ ਵਿਖਾਉਦਿਆਂ ਆਪਣੇ ਕਦਮ ਪਿਛਾਂਹ ਨੂੰ ਖਿੱਚ ਲਏ। ਜਿਸ ਕਾਰਨ ਅਮਨ ਅਮਾਨ ਨਾਲ ਸਭ ਕੁਝ ਨੇਪਰੇ ਚੜਿਆ। ਪਰ ਇਸ ਤੋ ਬਾਅਦ ਸ਼ਹਿਰ ਦਾ ਇਕ ਹੋਰ ਰਾਜਸੀ ਮਸਲਾ ਜੋ ਮੂੰਹ ਅੱਡੀ ਖੜਾ ਹੈ, ਬਾਰੇ ਵੀ ਚੁੰਝ ਚਰਚਾ ਛਿੜ ਗਈ ਹੈ, ਕਿਉਕਿ ਸਿਆਣੇ ਇਕ ਅਖਾਣ ਪਾਉਦੇ ਹੁੰਦੇ ਨੇ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘  ਸ਼ਾਇਦ ਇਥੇ ਵੀ ਇਹੋ ਸੁਨੇਹਾ ਜਾਂਦਾ ਹੈ ਕਿ ਹੁਣ ਟਰੱਕ ਯੂਨੀਅਨ ਤੋ ਬਾਅਦ ਸੱਤਾਧਾਰੀ ਧਿਰ ਆਖਿਰ ਵਿਧਾਇਕ ਲਾਭ ਸਿੰਘ ਉਗੋਕੇ ਖੁਦ ਅਤੇ ਉਨ੍ਹਾਂ ਦਾ ਧੜਾ ਨਗਰ ਕੌਸਲ ਤਪਾ ਦਾ ਪ੍ਰਧਾਨ ਵੀ ਜਲਦ ਆਪਣੀ ਪਸੰਦੀਦਾ ਵਿਅਕਤੀ ਨੂੰ ਬਣਾਉਣਗੇ, ਰਾਜਸੀ ਲੋਕ ਹੱਥਕੰਢੇ ਕਿਹੋ ਜਿਹੇ ਅਪਣਾਉਦੇ ਹੁੰਦੇ ਨੇ, ਇਹ ਕਿਸੇ ਤੋ ਭੁਲਿਆ ਹੋਇਆ ਨਹੀ, ਜੇਕਰ ਫਿਰ ਵੀ ਕਿਸੇ ਨੇ ਵੇਖਣਾ ਪਰਖਣਾ ਹੋਵੇ ਤਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖਿਆ ਜਾ ਸਕਦਾ ਹੈ। ਟਰੱਕ ਯੂਨੀਅਨ ’ਤੇ ਵਿਧਾਇਕ ਧੜੇ ਦੇ ਕਾਬਜ ਹੋਣ ਤੋ ਬਾਅਦ ੍ਰਹਵਾ ਦਾ ਰੁਖ ਬਦਲਿਆ ਨਜਰ ਆ ਰਿਹਾ ਹੈ। ਪਿਛਲੇ ਕੁਝ ਮਹੀਨੇ ਪਹਿਲਾ ਵਿਰੋਧ ਵਿਚ ਰਹੇ ਇਨ੍ਹਾਂ ਦੇ ਕੁਝ ਆਪਣੇ ਹੀ ਉਥੇ ਲੱਡੂਆਂ ਨਾਲ ਵਿਧਾਇਕ ਦੇ ਬੰਦਿਆਂ ਦਾ ਮੂੰਹ ਜਠਿਓਦੇ ਵੀ ਵੇਖੇ ਗਏ, ਜਦਕਿ ਇਕੋ ਦੁੱਕਾ ਨੇ ਆਪਣੇ ਤੇਵਰ ਵੀ ਢਿੱਲੇ ਕੀਤੇ ਹੋਏ ਹਨ। ਉਧਰ ਟਰੱਕ ਯੂਨੀਅਨ ਦੀ ਸ਼ਾਂਤੀ ਭਰੀ ਪ੍ਰਧਾਨਗੀ ਦੀ ਚੋਣ ਤੋ ਬਾਅਦ ਸ਼ੋਸ਼ਲ ਮੀਡੀਆ ’ਤੇ ਵੀ ਉਹ ਖੋਰੂੰ ਨਜਰ ਨਾ ਆਇਆ, ਜਿਸ ਲਈ ਅਕਸਰ ਇਹ ਪਾਰਟੀ ਜਾਣੀ ਜਾਂਦੀ ਹੈ। ਰਾਜਸੀ ਪੱਖ ਤੋ ਇਸ ਨੂੰ ਸਿਆਣਪ ਵੀ ਕਿਹਾ ਜਾ ਸਕਦਾ ਹੈ ਕਿਉਕਿ ਜਿਹੜਾ ਇਨਸਾਨ ਹਵਾ ਨੂੰ ਨਾ ਪਛਾਣੇ ਉਹ ਰਾਜਨੀਤਿਕ ਨਹੀ, ਜਿਸ ਕਾਰਨ ਆਉਦੇਂ ਦਿਨਾਂ ਵਿਚ ਸ਼ਾਇਦ ਨਗਰ ਕੌਸਲ ਅੰਦਰ ਵੀ ਗੁਲਾਲ ਪਹੁੰਚ ਜਾਵੇ ਅਤੇ ਸ਼ਹਿਰ ਅੰਦਰ ਵਿਕਾਸ ਦੀ ਖੜੋਤ ਨੂੰ ਤੋੜਿਆ ਜਾ ਸਕੇ।

 

Have something to say? Post your comment

More in Punjab

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂ

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ