Wednesday, April 08, 2026
BREAKING NEWS
ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹਇੱਕੋ ਖਾਨਦਾਨ ਦੇ ਦੋ ਮਹਾਰਾਜੇ ਮੁੜ ਇੱਕ ਹੀ ਸਿਆਸੀ ਛੱਤ ਹੇਠ? ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਤਪਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ, ਤਾਜੋਕੇ ਤੋਂ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਵੈਬਕੋ ਦੇ ਸਾਬਕਾ ਚੇਅਰਮੈਨ ਨੱਤ ਦੇ ਇਕਲੋਤੇ ਵਕੀਲ ਪੱਤਰ ਨੇ ਬਿਲਡਰ ਦੇ ਧੋਖੇ ਤੋਂ ਦੁਖੀ ਹੋਏ ਨੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਮਾਰੀ ਗੋਲੀਬਰਨਾਲਾ ਦੇ ਪਿੰਡ ਫਰਵਾਹੀ 'ਚ ਵਾਪਰਿਆ ਭਿਆਨਕ ਹਾਦਸਾ: ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ, ਇਕ ਦੀ ਭਾਲ ਜਾਰੀਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ ' ਦੀ ਨਗਰ ਕੌਂਸਲ ਭਦੌੜ 'ਚ ਹੋਈ ਘੁੰਡ ਚੁਕਾਈਤਪਾ ਦਾ ਸਾਬਣ ਉਦਯੋਗ: ਚਮਕਦਾਰ ਇਤਿਹਾਸ ਤੋਂ ਸੁੰਨੀਆਂ ਪਈਆਂ ਭੱਠੀਆਂ ਤੱਕ ਦੀ ਕਹਾਣੀਬੰਦੂਕਾਂ ਬੀਜ਼ਣ ਦੀ ਸੋਚ ਦੇ ਨਾਲੋਂ ਨਾਲ ਕਲਮਾਂ ਦੇ ਬੀਜ ਬੀਜਣਾ ਸਮੇਂ ਦੀ ਲੋੜ- ਇੰਜੀ: ਅਵਤਾਰ ਸਿੰਘ ਢਿਲੋ

Punjab

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

April 07, 2026 04:32 PM

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

                              7 ਡੇਅ ਨਿਊਜ਼ ਸਰਵਿਸ- ਭਾਵੇਂ ਸਰਕਾਰੀ ਵਿਭਾਗਾਂ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੇ ਭਾਰਤ ਦੇ ਸਵੈ-ਨਿਰਭਰ ਹੋਣ ਅਤੇ ਵਿਸ਼ਵ ਦੀ ਤੀਜੀ ਜਾਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਬਾਰੇ ਪ੍ਰਚਾਰ ਕਰਨ ਚ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਤੇਜੀ ਨਾਲ ਤਰੱਕੀ ਕਰ ਰਹੇ ਹਾਂ ਤੇ ਹੁਣ ਦੁਨੀਆਂ ਦੀ ਕੋਈ ਵੀ ਸ਼ਕਤੀ ਸਾਨੂੰ ਰੋਕ ਨਹੀਂ ਸਕਦੀ। ਇਸ ਦੇ ਬਾਵਜੂਦ ਪ੍ਰਧਾਨ ਨੰਤਰੀ ਦਾ ਇਹ ਬਿਆਨ ਕਿ ਮੌਜੂਦਾ ਚੁਣੌਤੀ ਕੋਵਿਡ-19 ਮਹਾਂਮਾਰੀ ਵਰਗੀ ਹੈ ਅਤੇ ਸਾਰਿਆਂ ਨੂ ਮਿਲ ਕੇ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ, ਉਪਰੋਕਤ ਅਸਲੀਅਤ ਬਾਰੇ ਸ਼ੱਕ ਪੈਦਾ ਕਰਦਾ ਹੈ। ਜੇਕਰ ਗੈਰ-ਰਵਾਇਤੀ ਸਰੋਤਾਂ ਤੋਂ ਬਾਲਣ, ਬਿਜਲੀ ਸਪਲਾਈ ਤੇ ਊਰਜਾ ਉਤਪਾਦਨ ਸੰਬੰਧੀ ਸਾਡੀਆਂ ਨੀਤੀਆਂ ਸਹੀ ਹੁੰਦੀਆਂ ਤਾਂ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੋ ਸਕਦੇ ਸੀ।

                            ਆਪਣੇ ਆਪ ਨੂੰ ਭਵਿੱਖਬਾਣੀ ਕਰਨ ਵਿੱਚ ਮਾਹਿਰ ਸਮਝਣ ਵਾਲੇ ਸਾਡੇ ਸਰਬ-ਗਿਆਨੀ ਪ੍ਰਸ਼ਾਸਕ ਤੇ ਆਗੂ ਇਸ ਸੱਚਾਈ ਬਾਰੇ ਸੋਚਣ ਵਿੱਚ ਨਾਕਾਮ ਰਹੇ, ਹੁਣ ਅਸੀਂ 41 ਦੇਸ਼ਾਂ ਤੋਂ ਭੀਖ ਮੰਗ ਰਹੇ ਹਾਂ ਕਿ ਸਾਨੂੰ ਤੇਲ ਕਿਸੇ ਵੀ ਕੀਮਤ ਤੇ ਦੇ ਦਿਉ ਨਹੀਂ ਤਾਂ ਅਸੀਂ ਕੋਵਿਡ-19 ਮਹਾਂਮਾਰੀ ਵਾਂਗ ਬੇਵੱਸ ਹੋ ਜਾਵਾਂਗੇ। ਦੇਸ਼ ਤੇਲ, ਗੈਸ ਤੇ ਹੋਰ ਵਸਤੂਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਲੰਡਰ ਲੈਣ ਲਈ ਲਾਈਨਾਂ ਲੱਗਣ ਲੱਗੀਆਂ ਹਨ, ਜਦੋਂ ਕਿ ਅਮੀਰਾਂ ਅਤੇ ਉੱਚੀ ਪਹੁੰਚ ਵਾਲਿਆਂ ਨੇ ਬਿਜਲੀ ਦੇ ਉਪਕਰਨ ਖਰੀਦ ਲਏ ਤਾਂ ਬਾਜਾਰ ਵਿੱਚ ਉਹਨਾਂ ਦੀ ਸਪਲਾਈ ਵੀ ਘੱਟ ਗਈ।
ਹਰੀ ਊਰਜਾ ਕ੍ਰਾਂਤੀ ਦੀ ਲੋੜ – ਹਰੀ ਊਰਜਾ ਉਤਪਾਦਨ ਰਾਹੀਂ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਸਿਰਫ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇੱਕ ਮੌਕਾ ਹੀ ਨਹੀਂ, ਸਗੋਂ ਤੇਲ ਦੀ ਕਮੀ ਨਾਲ ਜੂਝ ਰਹੇ ਦੇਸ ਨੂੰ ਹਨੇਰੇ ਤੋਂ ਵੀ ਬਚਾਇਆ ਜਾ ਸਕਦਾ ਹੈ। ਢੋਆ-ਢੁਆਈ, ਆਵਾਜਾਈ ਤੇ ਯਾਤਰਾ ਦੇ ਸਾਰੇ ਸਾਧਨਾਂ ਲਈ ਪੈਟਰੋਲੀਅਮ ਉਤਪਾਦਾਂ ਤੇ ਨਿਰਭਰਤਾ ਦਾ ਮਤਲਬ ਹੈ ਕਿ ਜੇਕਰ ਇਨ੍ਹਾਂ ਦੀ ਸਪਲਾਈ ਚ ਵਿਘਨ ਪੈਂਦਾ ਹੈ ਤਾਂ ਸਭ ਕੁਝ ਰੁਕ ਜਾਵੇਗਾ। ਜੇਕਰ ਅਸੀਂ ਕੁਦਰਤੀ ਸਰੋਤਾਂ ਦੀ ਵਰਤੋਂ ਲਈ ਸਹੀ ਨੀਤੀਆਂ ਬਣਾਈਆਂ ਹੁੰਦੀਆਂ ਤਾਂ ਮੌਜੂਦਾ ਸੰਕਟ ਪੈਦਾ ਨਾ ਹੁੰਦਾ। ਤੇਲ ਉਤਪਾਦਕ ਦੇਸ਼ਾਂ ਦੇ ਭੰਡਾਰ ਤਬਾਹ ਹੋਣ ਤੇ ਭਾਰਤ ਦੀ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜਾ ਪ੍ਰਧਾਨ ਮੰਤਰੀ ਦੇ ਬਿਆਨਾਂ ਤੋਂ ਸਪੱਸ਼ਟ ਹੈ। ਪੈਟਰੋਲੀਅਮ ਉਤਪਾਦਾਂ ਦੇ ਸਸਤੇ ਹੋਣ ਕਰ ਕੇ ਬਦਲਵੀਂ ਊਰਜਾ ਨੂੰ ਮਹਿੰਗਾ ਰੱਖਣਾ ਇਕ ਭੂਲੇਖਾ ਹੈ। ਅੱਜ ਜਦੋਂ ਅਸੀਂ ਪੈਟਰੋਲੀਅਮ ਆਯਾਤ ਸੰਕਟ ਵਿੱਚ ਹਾਂ ਤਾਂ ਇਸ ਗਲਤੀ ਨੂੰ ਸਮਝ ਰਹੇ ਹਾਂ, ਕਿ ਜੇਕਰ ਸਰਕਾਰਾਂ ਨੇ ਸੂਰਜ ਦੀ ਰੌਸ਼ਨੀ, ਹਵਾ ਤੇ ਪਾਣੀ ਦੀ ਸ਼ਕਤੀ ਨੂੰ ਵੱਡੇ ਪੱਧਰ ਤੇ ਵਰਤਣ ਲਈ ਸਮੇਂ ਸਿਰ ਯੋਜਨਾਵਾਂ ਬਣਾਈਆਂ ਹੁੰਦੀਆਂ ਤਾਂ ਅੱਜ ਸਥਿਤੀ ਹੋਰ ਹੀ ਹੁੰਦੀ। ਜੇਕਰ ਦੇਸ ਵਿੱਚ ਸੂਰਜੀ ਊਰਜਾ ਘਰ ਬਣਾ ਲਏ ਜਾਣ ਤਾਂ ਅਸੀਂ ਤੇਲ ਸੰਕਟ ਤੋਂ ਬਚ ਸਕਦੇ ਹਾਂ। ਸਾਨੂੰ ਪੈਟਰੋਲੀਅਮ ਦੀ ਬਜਾਏ ਬਿਜਲੀਕਰਨ ਦੀ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਤੇ ਲੋਕਾਂ ਨੂੰ ਸਬਸਿਡੀਆਂ ਨਾਲ ਭਰਮਾਉਣ ਦੀ ਬਜਾਏ ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ, ਕਿ ਹੁਣ ਬਿਜਲੀ ਸੂਰਜੀ ਊਰਜਾ ਚੱਲੇਗੀ।
ਪੈਟਰੋਲ ਪੰਪਾਂ ਲਈ ਇਲੈੱਕਟ੍ਰਿਕ ਚਾਰਜਿੰਗ ਸਟੇਸ਼ਨ ਲਗਾਉਣਾ ਲਾਜ਼ਮੀ ਕਰਨਾ ਚਾਹੀਦਾ ਹੈ। ਤੇਲ ਨਿਰਭਰਤਾ ਤੇ ਲੱਖਾਂ ਕਰੋੜਾਂ ਰੁਪਏ ਖਰਚਣ ਦੀ ਬਜਾਏ ਇਸ ਪੈਸੇ ਨੂੰ ਨਵਿਆਉਣਯੋਗ ਊਰਜਾ ਸਰੋਤ ਬਣਾਉਣ ਵਿੱਚ ਨਿਵੇਸ਼ ਕੀਤਾ ਜਾਵੇ। ਜੋ ਅਜੇ ਤੱਕ ਨਹੀਂ ਹੋਇਆ ਹੁਣ ਵੀ ਨਾ ਕੀਤਾ ਤਾਂ ਦੇਸ਼ ਊਰਜਾ ਦੇ ਖੇਤਰ ਵਿੱਚ ਸਵੈ-ਨਿਰਭਰ ਨਹੀਂ ਹੋ ਸਕੇਗਾ। ਸਿਰਫ ਬਿਆਨਬਾਜੀ ਕਰਨ ਦੀ ਬਜਾਏ ਬਦਲਵੇਂ ਊਰਜਾ ਸਰੋਤਾਂ ਬਾਰੇ ਢੁਕਵੀਂ ਨੀਤੀ ਬਣਾ ਕੇ ਉਸ ਨੂੰ ਲਾਗੂ ਕੀਤਾ ਜਾਵੇ।
ਸਰਕਾਰਾਂ ਦੇ ਸਿਰ ਦੋਸ਼ ਮੜੀ ਜਾਣਾ, ਸਿਰਫ ਅੱਜ ਦੀ ਗੰਦਲੀ, ਸਵਾਰਥੀ, ਰਾਜਨੀਤੀ ਦਾ ਹਿੱਸਾ ਹੈ। ਪੁਰਾਣੀ ਕਹਾਵਤ ਹੈ ਕਿ, “ਚੋਰ ਤੇ ਡਾਂਗ ਦੋ ਜਾਣੇ”, “ਮੈਂ ਤੇ ਭਾਈਆ ਕੱਲੇ ਕੱਲੇ”। ਇਹ ਬਹਾਨੇ-ਬਾਜੀ ਪੰਜਾਬੀਆਂ ਦੀ ਆਦਤ ਬਣ ਚੁੱਕੀ ਹੈ। ਐ ਚੜਦੇ ਪੰਜਾਬ ਦੇ ਪੰਜਾਬੀਓ, ਸੋਚੋ 1947 ਦੇ ਬਟਵਾਰੇ ਦੌਰਾਨ ਲਹਿੰਦੇ ਪੰਜਾਬ ਤੋਂ ਆਏ, ਖਾਲੀ ਹੱਥੀਂ ਪੰਜਾਬੀਆਂ ਨੇ ਥੜੀ ਤੋਂ ਰੇਹੜੀ, ਰੇਹੜੀ ਤੋਂ ਖੋਖਾ, ਖੋਖੇ ਤੋਂ ਦੁਕਾਨ, ਢਾਬਾ, ਦੁਕਾਨ, ਰੈਸਟੋਰੈਂਟ, ਹੋਟਲ ਤੱਕ ਦੇ ਮਾਲਕ ਬਣ ਕੇ, ਅੱਜ ਦੁਨੀਆਂ ਤੱਕ ਛਾਏ ਹੋਏ ਹਨ। 
ਓਬਰਾਏ ਹੋਟਲ, ਹੀਰੋ ਸਾਈਕਲ ਆਦਿ ਅਨੇਕਾਂ ਉਦਾਹਰਣਾ ਹਨ। ਇਸ ਦੇ ਉਲਟ ਚੜਦੇ ਪੰਜਾਬ ਦੇ ਵਸਿੰਦੇ, ਜਿੰਨ੍ਹਾਂ ਨੇ ਉਜਾੜੇ ਦੀਆਂ ਤਕਲੀਫਾਂ ਨਹੀਂ ਝਲੀਆਂ ਸਨ, 100 ਕਿੱਲਿਆਂ ਦੇ ਮਾਲਕ ਅੱਜ 5-4 ਕਿੱਲਿਆਂ ਤੇ ਆ ਗਏ ਹਨ। ਸਾਰੀਆਂ ਨਵੀਆਂ ਸਹੂਲਤਾਂ ਗੱਡੀ, ਮੋਟਰ-ਸਾਈਕਲ, AC, LPG ਗੈਸ ਸਭ ਸਹੂਲਤਾਂ ਮਾਣ ਰਹੇ ਹਨ। ਜੋ ਕਿਸਾਨ ਖੇਤੀ ਕਰਦਾ ਹੈ ਉਹ ਵੀ ਗੈਸ LPG ਦੇ ਸਿਲੰਡਰ ਦੀ ਸਪਲਾਈ ਲਾਈਨ ਵਿੱਚ ਖੜ੍ਹਦਾ ਹੈ। ਜੇਕਰ ਉਸ ਨੂੰ ਕੋਈ ਗੋਬਰ ਗੈਸ ਪਲਾਂਟ ਦੀ ਸਲਾਹ ਦਿੰਦਾ ਹੈ ਤਾਂ ਬੜਾ ਰੁੱਖਾ ਜਵਾਬ ਹੁੰਦਾ ਹੈ, “ਮਾਸਟਰ ਜੀ ਤੁਸੀਂ ਐਵੇਂ ਮੂਤ ਚੋਂ ਮੱਛੀਆਂ ਫੜਨ ਵਾਲੀ ਸਲਾਹ ਦੇਈ ਜਾਂਦੇ ਹੋ। ਪਹਿਲਾਂ ਗੋਬਰ ਗੈਸ, ਪਲਾਂਟ ਲਾਓ, ਫਿਰ ਉਸ ਵਿੱਚ ਹਰ ਰੋਜ਼ ਗੋਹਾ ਪਾਓ, ਟੱਕਰਾਂ ਮਾਰਨ ਵਾਲੀ ਗੱਲ ਕਰੀ ਜਾਂਦੇ”। ਮਾਸਟਰ ਜੀ ਵਿਚਾਰਾ ਚੁੱਪ ਹੋ ਜਾਂਦਾ ਹੈ। PEDA (ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ) ਸਬਸਿਡੀਆਂ ਦੀ ਮਸ਼ਹੂਰਾ ਤਾਂ ਕਰਦੀ ਰਹੀ ਜੋ ਸਮਾਲ ਸਕੇਲ ਘਰੇਲੂ ਯੁਨਿਟਾਂ ਵਾਸਤੇ ਸੀ, ਅਤੇ ਗੋਬਰ ਗੈਸ ਪਲਾਂਟ ਦੀ ਹੀ ਗੱਲ ਹੁੰਦੀ ਸੀ, ਹਰੀ ਐਨਰਜੀ ਯਾਨੀ ਕਿ ਰਹਿੰਦੂ ਖੂੰਹਦ, ਘਾਹ ਫੂਸ ਵੀ ਇਸ ਵਿੱਚ ਵਰਤੇ ਜਾ ਸਕਦੇ ਹਨ, ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। PEDA ਦੁਆਰਾ ਸਬ-ਸਿਡੀਆਂ ਵਾਲਾ ਪੈਸਾ ਜੇਕਰ ਹਰ ਪਿੰਡ ਵਿੱਚ ਪੰਚਾਇਤੀ ਜਮੀਨ ਵਿੱਚ ਗਊਸ਼ਾਲਾ ਬਣਾ ਕੇ, ਇੱਕ ਵੱਡਾ ਗੋਬਰ ਗੈਸ ਪਲਾਂਟ ਲਾਉਂਦਾ ਤਾਂ, ਅੱਜ ਪੰਜਾਬ ਦਾ ਹਰ ਪਿੰਡ, ਰਸੋਈ ਗੈਸ ਦੀ ਪੂਰਤੀ ਲਈ, ਆਪਣੇ ਪੈਰਾਂ ਤੇ ਹੁੰਦਾ। ਕੇਂਦਰ ਸਰਕਾਰ ਦੁਆਰਾ ਬਾਇਓਗੈਸ ਪਲਾਂਟ ਲਾਉਣ ਲਈ, ਐਲਾਨ ਕੀਤਾ ਹੈ, ਪ੍ਰੰਤੂ ਚੜਦੇ ਪੰਜਾਬ ਦੇ ਉਧਮੀ, ਸਿਰਫ ਸਬਸਿਡੀ ਦੀ ਅਡਜਸਟਮੈਂਟ ਕਰਨੀ ਚਾਹੁੰਦੇ ਹਨ। ਪਲਾਂਟ ਲਗਾ ਕੇ ਚਲਾਉਣ ਦੀ ਕੋਈ ਟਰੇਨਿੰਗ ਨਹੀਂ ਲੈਂਦੇ। ਇਹੀ ਫਰਕ ਹੈ ਕਿ, ਲਹਿੰਦੇ ਪੰਜਾਬ ਦ ਵਸਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ, ਉੱਧਮ ਅੱਗੇ ਲੱਛਮੀ ਪੱਖੋ ਅੱਗੇ ਪੌਣ, ਅਤੇ ਚੜਦੇ ਪੰਜਾਬ ਦੇ ਵਸਿੰਦ, ਅੰਗਰੇਜੀ ਰਾਜ ਵਿੱਚ ਵੱਧੇ ਫੁੱਲੇ, ਅੱਜ ਚਿੱਟ ਕੱਪੜੀਏ, ਸਿਆਸਤ ਦੇ ਭੁੱਖੇ, ਕੂੜ-ਕਪਟੀਏ ਬਣ ਕੇ ਰਹਿ ਗਏ ਹਨ।
ਤੁਸੀਂ ਮਿੰਨੀ ਗਾਈਡ ਹੋ ਪਰੋਜੈਕਟਾਂ ਦੇ ਮਾਲਕ, ਬਾਇਓਗੈਸ ਦੇ ਪਲਾਂਟਾਂ ਦੇ ਮਾਲਕ, ਈਥੇਨੌਲ ਫਿਊਲ ਯੁਨਿਟਾਂ ਦੇ ਮਾਲਕ, ਗੰਨਾ ਫੈਕਟਰੀ, ਸੋਲਰ ਪੈਨਲ ਪ੍ਰੋਜੈਕਟ ਦੇ ਮਾਲਕ ਬਣ ਕੇ, ਆਪਣਾ ਵਧੀਆ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਕੇ ਪ੍ਰੀਵਾਰਿਕ ਰਹਿਣ ਵਸੇਰਾ ਕਰ ਸਕਦੇ ਹੋ। ਬੜਾ ਦੁੱਖ ਮਹਿਸੂਸ ਹੁੰਦਾ ਹੈ, ਧਾਰਮਿਕ ਅਸਥਾਨਾਂ ਵਿੱਚ ਬਿਜਲੀ ਦੀਆਂ ਕੁੰਡੀਆਂ ਲਗਦੀਆਂ ਹਨ, ਪ੍ਰੰਤੂ ਕਦੇ ਵੀ ਕਿਸੇ ਧਾਰਮਿਕ ਕਮੇਟੀ ਨੇ, ਇਹ ਕੋਸ਼ਿਸ਼ ਕੀਤੀ ਹੋਵੇ ਕਿ ਖੁੱਲੀਆਂ ਛੱਤਾਂ ਤੇ ਸੋਲਰ ਪੈਨਲ ਲਗਾ ਕੇ ਬਿਜਲੀ ਦੇ ਖਰਚੇ ਘਟਾਏ ਜਾ ਸਕਣ, ਹਜਾਰਾਂ ਗਊਸ਼ਾਲਾਵਾਂ ਹਨ, ਪ੍ਰੰਤੂ ਗੋਬਰ ਗੈਸ ਨਾਮਾਤਰ ਹੋਣਗੇ, ਪੰਜਾਬ ਵਿੱਚ ਇਸ ਹਰੇ ਸੋਨੇ ਦੀ ਪਹਿਚਾਣ ਹੀ ਨਹੀਂ ਕੀਤੀ ਗਈ। ਹਿੰਗ ਲੱਗੇ ਨਾ ਫਟਕਰੀ, ਰੰਗ ਚੋਖਾ ਆਵੇ, ਮੱਛੀ ਹਮੇਸ਼ਾ ਪੱਥਰ ਚੱਟ ਕੇ ਮੁੜਦੀ ਹੈ। ਹੋ ਸਕਦਾ ਹੈ ਕਿ ਇਰਾਨ ਜੰਗ ਕਰਕੇ ਪੰਜਾਬੀਆਂ ਦੀਆਂ ਅੱਖਾਂ ਖੁੱਲਣ ਅਤੇ ਮਾਸਟਰ ਜੀ ਦੀ ਕਹੀ ਗੱਲ ਤੇ ਅਮਲ ਕਰਨ।
 
ਅਮਰਜੀਤ ਸਿੰਘ ਰਿਟਾਇਰਡ ਮਾਸਟਰ
 -9463370863

Have something to say? Post your comment

More in Punjab

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

ਇੱਕੋ ਖਾਨਦਾਨ ਦੇ ਦੋ ਮਹਾਰਾਜੇ ਮੁੜ ਇੱਕ ਹੀ ਸਿਆਸੀ ਛੱਤ ਹੇਠ? ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ

ਤਪਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ, ਤਾਜੋਕੇ ਤੋਂ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ

ਨੇਪਾਲੀ ਮੂਲ ਦੀ ਵਿਦਿਆਰਥਣ ਅਨੂ ਨੇ ਪੰਜਾਬੀ ਵਿਸ਼ੇ 'ਚੋਂ 99 ਅੰਕ ਲੈ ਕੇ ਗੱਡੇ ਝੰਡੇ; ਸਾਲਾਨਾ ਨਤੀਜਿਆਂ ਵਿੱਚ ਰਹੀ ਅੱਵਲ

ਵੈਬਕੋ ਦੇ ਸਾਬਕਾ ਚੇਅਰਮੈਨ ਨੱਤ ਦੇ ਇਕਲੋਤੇ ਵਕੀਲ ਪੱਤਰ ਨੇ ਬਿਲਡਰ ਦੇ ਧੋਖੇ ਤੋਂ ਦੁਖੀ ਹੋਏ ਨੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਮਾਰੀ ਗੋਲੀ

ਬਰਨਾਲਾ ਦੇ ਪਿੰਡ ਫਰਵਾਹੀ 'ਚ ਵਾਪਰਿਆ ਭਿਆਨਕ ਹਾਦਸਾ: ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ, ਇਕ ਦੀ ਭਾਲ ਜਾਰੀ

ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ ' ਦੀ ਨਗਰ ਕੌਂਸਲ ਭਦੌੜ 'ਚ ਹੋਈ ਘੁੰਡ ਚੁਕਾਈ

ਤਪਾ ਦਾ ਸਾਬਣ ਉਦਯੋਗ: ਚਮਕਦਾਰ ਇਤਿਹਾਸ ਤੋਂ ਸੁੰਨੀਆਂ ਪਈਆਂ ਭੱਠੀਆਂ ਤੱਕ ਦੀ ਕਹਾਣੀ

ਬੰਦੂਕਾਂ ਬੀਜ਼ਣ ਦੀ ਸੋਚ ਦੇ ਨਾਲੋਂ ਨਾਲ ਕਲਮਾਂ ਦੇ ਬੀਜ ਬੀਜਣਾ ਸਮੇਂ ਦੀ ਲੋੜ- ਇੰਜੀ: ਅਵਤਾਰ ਸਿੰਘ ਢਿਲੋ