Wednesday, September 02, 2026
BREAKING NEWS
‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

Punjab

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

April 18, 2026 06:22 PM

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ
ਤਪਾ/ਬਰਨਾਲਾ, 18 ਅਪ੍ਰੈਲ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਚੌਲ ਉਦਯੋਗ ਨੂੰ ਦਰਪੇਸ ਵੱਡੀਆਂ ਮੁਸਕਲਾਵਾਂ ਨੂੰ ਲੈ ਕੇ ਰਾਈਸ ਮਿਲਰਜ ਐਸੋਸੀਏਸਨ ਤਪਾ ਇਕਾਈ ਦਾ ਇਕ ਵਫਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਤੇ ਮੱਧ ਪ੍ਰਦੇਸ ਦੇ ਯੂਥ ਵਿੰਗ ਪ੍ਰਭਾਰੀ ਅਕਸੈ ਬਾਂਸਲ ਨਾਲ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ’ ਬੈਰਲ ਐਂਡ ਬੈਡ ‘ ਰੈਸਟੋਰੈਂਟ ਵਿਚ ਮਿਲਿਆ। ਵਫਦ ਨੇ ਚੌਲ ਉਦਯੋਗ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐਸੋਸੀਏਸਨ ਦੇ ਪ੍ਰਧਾਨ ਸੰਜੀਵ ਜਿੰਦਲ ਟਾਂਡਾ ਅਤੇ ਕਾਰੋਬਾਰੀ ਸੁਸੀਲ ਮਿੱਤਲ ਨੇ ਦੱਸਿਆ ਕਿ ਪੰਜਾਬ ਦਾ ਚੌਲ ਉਦਯੋਗ ਇਸ ਸਮੇਂ ਆਰਥਿਕ ਤੌਰ ‘ਤੇ ਭਾਰੀ ਸੰਕਟ ਵਿਚ ਹੈ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚ ਲਗਭਗ 5,500 ਚੌਲ ਮਿਲਾਂ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈ ਹੈ। ਇਸ ਨਾਲ ਉਦਯੋਗ ਨਾਲ ਜੁੜੇ ਲੱਖਾਂ ਮਜਦੂਰਾਂ ਦੀ ਰੋਜੀ-ਰੋਟੀ ‘ਤੇ ਵੀ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਪੰਜਾਬ ਵਿਚ ਕਰੀਬ 180 ਤੋਂ 200 ਲੱਖ ਮੈਟਰਿਕ ਟਨ ਝੋਨੇ ਦੀ ਛੜਾਈ ਹੁੰਦੀ ਹੈ, ਜਿਸ ਤੋ ਕਰੀਬ 120 ਤੋਂ 130 ਲੱਖ ਮੀਟਰਕ ਟਨ ਚੌਲ ਤਿਆਰ ਹੁੰਦਾ ਹੈ। ਇਹ ਚੌਲ ਵੱਡੇ ਪੱਧਰ ‘ਤੇ ਕੇਂਦਰੀ ਪੂਲ ਨੂੰ ਦਿੱਤਾ ਜਾਂਦਾ ਹੈ, ਪਰ ਇਸ ਵਾਰ ਗੋਦਾਮਾਂ ਵਿਚ ਪਹਿਲਾਂ ਹੀ ਵੱਧ ਭੰਡਾਰਨ ਹੋਣ ਕਾਰਨ ਚੌਲ ਦੀ ਲਿਫਟਿੰਗ ਨਹੀਂ ਹੋ ਰਹੀ। ਇਸ ਕਾਰਨ ਮਿਲਾਂ ਵਿਚ ਤਿਆਰ ਚੌਲ ਰੁਕਿਆ ਪਿਆ ਹੈ ਅਤੇ ਮਿਲਰਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਫਦ ਨੇ ਕਿਹਾ ਕਿ ਜੇਕਰ ਜਲਦੀ ਹੀ ਚੌਲ ਦੀ ਉਠਾਉ ਸੁਰੂ ਨਾ ਕੀਤੀ ਗਈ ਤਾਂ ਉਦਯੋਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਅਤੇ ਆਉਣ ਵਾਲੇ ਸੀਜਨ ‘ਤੇ ਵੀ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਧਰ ਭਾਜਪਾ ਆਗੂ ਅਕਸ਼ੈ ਬਾਂਸਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਉਣਗੇ ਅਤੇ ਖਾਸ ਤੌਰ ‘ਤੇ ਕੇਂਦਰੀ ਖੁਰਾਕ ਮੰਤਰੀ ਪ੍ਰਹਲਾਦ ਜੋਸੀ ਨਾਲ ਗੱਲਬਾਤ ਕਰਕੇ ਚੌਲ ਉਦਯੋਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੇਂ ਯਤਨ ਕੀਤੇ ਜਾਣਗੇ। ਜਿਕਰਯੋਗ ਹੈ ਕਿ ਛੋਟੀ ਉਮਰੇ ਹੀ ਨੋਜਵਾਨ ਭਾਜਪਾ ਆਗੂ ਅਕਸ਼ੈ ਬਾਂਸਲ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਿਚ ਮੈਂਬਰ, ਨਾਗਰਿਕ ਹਵਾਈ ਯਾਤਰਾ ਮੰਤਰਾਲੇ ਮੈਂਬਰ, ਰਾਸਟਰਪਤੀ ਵੱਲੋਂ ਸਾਈਕਲ ਫੈਡਰੇਸਨ ਦੇ ਵਾਈਸ ਪ੍ਰਧਾਨ, ਬਿ੍ਰਕਸ ਕਰੰਸੀ ਲਈ ਸਲਾਹਕਾਰ ਅਤੇ ਭਾਰਤ ਸਰਕਾਰ ਦੀ ਓਰੋਂ 12 ਦੇਸਾਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਮੌਕੇ ਅਤੁਲ ਗਰਗ ਰਾਜੂ, ਗੌਤਮ ਬਾਂਸਲ ਅਤੇ ਪਵਨ ਕੁਮਾਰ ਬਤਾਰਾ ਵੀ ਹਾਜਰ ਸਨ।

Have something to say? Post your comment

More in Punjab

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼