Thursday, December 04, 2025
BREAKING NEWS
ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ

Punjab

ਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ,

October 05, 2024 06:19 PM

ਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ, ਅਨੇਕਾਂ ਸ਼ਹਿਰੀਆਂ ਨੇ ਸਮਾਗਮ ਵਿਚ ਕੀਤੀ ਸ਼ਿਰਕਤ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵਿਸ਼ੇਸ ਤੋਰ ’ਤੇ ਕੀਤੀ ਸਮੂਲੀਅਤ
ਤਪਾ ਮੰਡੀ,5 ਅਕਤੂਬਰ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾ/ਬੰਟੀ ਦੀਕਸ਼ਿਤ )-
ਸਥਾਨਕ ਨਗਰ ਕੋਸਲ ਦੇ ਨਵ ਨਿਯੁਕਤ ਪ੍ਰਧਾਨ ਡਾ: ਸੋਨਿਕਾ ਬਾਂਸਲ ਪਤਨੀ ਡਾ ਬਾਲ ਚੰਦ ਬਾਂਸਲ ਬਰਨਾਲੇ ਵਾਲੇ ਵੱਲੋਂ ਆਪਣਾ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ ਹੈ। ਨਗਰ ਕੋਂਸਲ ਦੇ ਵਿਹੜੇ ਵਿਚ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਸ਼ਹਿਰ ਦੇ ਹਰੇਕ ਵਰਗ ਦੇ ਲੋਕਾਂ ਨੇ ਸਮਾਗਮ ਵਿਚ ਸਮੂਲੀਅਤ ਕੀਤੀ ਜਦਕਿ ਸਮਾਗਮ ਵਿਚ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵੀ ਸਾਥੀਆਂ ਸਣੇ ਵਿਸੇਸ ਤੌਰ ‘ਤੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਆਪ ਆਗੂਆਂ/ਵਰਕਰਾਂ ਨੇ ਗੁਲਦਸਤੇ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਤੋ ਪਹਿਲਾ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪੰਡਿਤ ਅਨਿਲ ਸ਼ਾਸ਼ਤਰੀ ਜੀ ਨੇ ਸੰਖੇਪ ਪੂਜਾ ਕਰਵਾ ਕੇ ਧਾਰਮਿਕ ਰਸਮਾਂ ਅਦਾ ਕਰਵਾਈਆ। ਜਿਸ ਵਿਚ ਸਮੁੱਚੇ ਬਾਂਸਲ ਪਰਿਵਾਰ ਸਣੇ ਵਿਧਾਇਕ ਉਗੋਕੇ ਨੇ ਹਿੱਸਾ ਲਿਆ। ਉਧਰ ਹਲਕਾ ਵਿਧਾਇਕ ਉੱਗੋਕੇ ਨੇ ਡਾ: ਸੋਨਿਕਾ ਬਾਂਸਲ ਨੂੰ ਪ੍ਰਧਾਨ ਅਤੇ ਰਿਸ਼ੂ ਬਾਂਸਲ ਪਤਨੀ ਅਰਵਿੰਦ ਰੰਗੀ ਨੂੰ ਵਾਈਸ ਪ੍ਰਧਾਨ ਦੀ ਕੁਰਸੀ ‘ਤੇ ਬਿਠਾ ਕੇ ਬਿਨਾਂ ਭੇਦਭਾਵ ਤੋਂ ਸਹਿਰ ਦਾ ਵਿਕਾਸ ਕਰਨ ਸਬੰਧੀ ਪ੍ਰੇਰਿਤ ਕੀਤਾ। ਅਹੁਦਾ ਸੰਭਾਲਣ ਉਪਰੰਤ ਡਾ: ਸੋਨਿਕਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਸਹਿਰ ਦਾ ਸਰਵਪੱਖੀ ਵਿਕਾਸ ਕਰਨਾ ਹੋਵੇਗਾ, ਨਗਰ ਕੌਸਲ ਵੱਲੋ ਬਣਦੀਆ ਸਹੂਲਤਾਵਾਂ ਜਿਵੇਂ ਸਹਿਰ ਵਿਚ ਬਿਜਲੀ, ਪਾਣੀ, ਸਟਰੀਟ ਲਾਈਟਾਂ ਅਤੇ ਸੜਕਾਂ ਆਦਿ ਨੂੰ ਪਹਿਲ ਦੇ ਆਧਾਰ ‘ਤੇ ਸ਼ਹਿਰੀਆਂ ਨੂੰ ਮੁਹੱਈਆ ਕਰਵਾ ਕੇ ਸਹਿਰ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ‘ਤੇ ਜੋਰ ਦਿੱਤਾ ਜਾਵੇਗਾ ਅਤੇ ਸਹਿਰ ਦੇ ਜੋ ਵੀ ਵਿਕਾਸ ਕਾਰਜ ਅਧੂਰੇ ਹਨ। ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਇਲਾਕੇ ਲਈ ਵੱਧ ਤੋਂ ਵੱਧ ਗਰਾਂਟਾਂ ਲਿਆ ਕੇ ਉਹ ਤਪਾ ਸਹਿਰ ਦਾ ਸਰਵਪੱਖੀ ਵਿਕਾਸ ਕਰਵਾਉਣ ‘ਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਮੌਜੂਦ ਕੋਂਸਲਰਾਂ, ਸਹਿਰੀਆਂ, ਪਤਵੰਤਿਆਂ ਤੋਂ ਇਲਾਵਾ ਨਗਰ ਕੌਂਸਲ ਦੇ ਸਟਾਫ ਨੇ ਨਵ-ਨਿਯੁਕਤ ਪ੍ਰਧਾਨ ਡਾ: ਸੋਨਿਕਾ ਬਾਂਸਲ ਨੂੰ ਗੁਲਦਸਤੇ ਭੇਟ ਕਰ ਕੇ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ ਗੁਰਦੇਵ ਬਾਂਸਲ, ਉਪ ਕਪਤਾਨ ਪੁਲਿਸ ਗੁਰਬਿੰਦਰ ਸਿੰਘ, ਮਾਰਕੀਟ ਕਮੇਟੀ ਚੇੇਅਰਮੈਨ ਤਰਸੇਮ ਸਿੰਘ ਕਾਹਨੇਕੇ, ਅਨਿਲ ਕੁਮਾਰ ਕਾਲਾ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਅਸ਼ਵਨੀ ਕੁਮਾਰ ਆਸ਼ੂ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਡਾ ਜਗਸੀਰ ਸਿੰਗਲਾ ਪ੍ਰਧਾਨ ਡਾਕਟਰਜ ਐਸੋਸੀਏਸ਼ਨ, ਡਾ ਨਰੇਸ਼ ਬਾਂਸਲ, ਸੰਜੂ ਗੁਪਤਾ ਉੱਘੇ ਉਦਯੋਗਪਤੀ, ਸੱਤਪਾਲ ਮੌੜ ਮੀਤ ਪ੍ਰਧਾਨ ਆਰੀਆ ਸਕੂਲ, ਤੇਲੂ ਰਾਮ ਤਾਜੋਕੇ ਪ੍ਰਧਾਨ ਕੱਪੜਾ ਐਸੋਸੀਏਸ਼ਨ, ਹੇਮ ਰਾਜ ਸ਼ੰਟੀ ਪ੍ਰਧਾਨ ਰਾਮਬਾਗ ਕਮੇਟੀ, ਦੀਕਸ਼ਿਤ, ਪ੍ਰਧਾਨ ਸਰੇੇਸ ਕੁਮਾਰ ਕਾਲਾ, ਦਵਿੰਦਰ ਦੀਕਸ਼ਿਤ ਟੀਟੂ ਪ੍ਰਧਾਨ ਮਾਤਾ ਦਾਤੀ ਕਲੱਬ, ਅਰੁਣ ਬੀਟਾ ਸਰਦਾਰ ਆਪਟਿਕਲ, ਰਾਜ ਕੁਮਾਰ ਮੌੜ, ਨੀਨਾ ਮੌੜ, ਸਿਕੰਦਰ ਸਿੰਘ ਸਵਰਨਕਾਰ, ਰਾਜ ਕੁਮਾਰ ਆੜਤੀਆਂ, ਮਿੰਟਾ ਮਹੰਤ, ਟਰੱਕ ਯੂਨੀਅਨ ਪ੍ਰਧਾਨ ਜਸਵਿੰਦਰ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਬਲਜੀਤ ਸਿੰਘ ਬਾਸੀ, ਇੰਜ: ਨੀਰਜ ਮਿੱਤਲ ਮਸ਼ਹੂਰ ਆਰਟੀਕੇਟ, ਜਵਾਹਰ ਲਾਲ ਤਾਜੋਕੇ ਚੇਅਰਮੈਨ, ਰਿੰਕਾ ਅਰੋੜਾ, ਮਨੀਸ ਗਰਗ, ਦੀਪਕ ਗੋਇਲ ਗੱਗ, ਮੁਨੀਸ਼ ਮਿੱਤਲ, ਜੱਗੀ ਭਦੌੜ ਪ੍ਰਧਾਨ, ਸਣੇ ਸ਼ਹਿਰ ਦੀਆ ਵੱਖ-2 ਸੰਸਥਾਵਾਂ ਦੇ ਨੁੰਮਾਇੰਦੇ ਸਨ।


ਡਾਕਟਰਜ ਐਸੋਸੀਏਸ਼ਨ ਨੇ ਨਵ ਨਿਯੁਕਤ ਪ੍ਰਧਾਨ ਡਾ ਸੋਨਿਕਾ ਬਾਂਸਲ ਨੂੰ ਕੀਤਾ ਸਨਮਾਨਿਤ

ਨਗਰ ਕੌਸਲ ਦੇ ਨਵ ਨਿਯੁਕਤ ਪ੍ਰਧਾਨ ਡਾ ਸੋਨਿਕਾ ਬਾਂਸਲ ਨੂੰ ਡਾਕਟਰਜ ਐਸੋਸੀਏਸ਼ਨ ਨੇ ਪ੍ਰਧਾਨ ਡਾ ਜਗਸੀਰ ਸਿੰਗਲਾ ਦੀ ਅਗਵਾਈ ਵਿਚ ਸਨਮਾਨਿਤ ਕੀਤਾ। ਇਸ ਮੌਕੇ ਡਾ ਜਗਸੀਰ ਸਿੰਗਲਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਾਥੀ ਡਾ ਸੋਨਿਕਾ ਬਾਂਸਲ ਪਤਨੀ ਡਾ ਬਾਲ ਚੰਦ ਬਾਂਸਲ ਸ਼ਹਿਰ ਦੀ ਅਗਵਾਈ ਕਰਨਗੇ ਜਦਕਿ ਸ਼ਹਿਰੀਆਂ ਨੂੰ ਇਨ੍ਹਾਂ ਤੋ ਬੜੀ ਆਸ ਹੈ ਕਿ ਸਹਿਰ ਤਰੱਕੀ ਅਤੇ ਵਿਕਾਸ ਦੇ ਰਾਹ ’ਤੇ ਤੁਰੇਗਾ। ਜਿਨ੍ਹਾਂ ਦੀਆ ਆਸਾਂ ਅਤੇ ਉਮੀਦਾਂ ’ਤੇ ਇਹ ਖਰਾ ਉਤਰਣਗੇ। ਇਸ ਮੌਕੇ ਡਾ ਰਾਜ ਕੁਮਾਰ ਸ਼ਰਮਾ, ਡਾ ਮਦਨ ਲਾਲ ਸ਼ਰਮਾ, ਡਾ ਅਮਿਤ ਕੁਮਾਰ, ਡਾ ਧੀਰਜ ਸ਼ਰਮਾ, ਡਾ ਮੁਕਤਾ ਬਾਂਸਲ, ਡਾ ਨਰੇਸ਼ ਬਾਂਸਲ, ਡਾ ਵਿਜੈ ਕੁਮਾਰ, ਡਾ ਯਸ਼ਪਾਲ, ਡਾ ਧਰਮਿੰਦਰ ਸਿੰਘ ਜਿਉਦਾ ਵਾਲੇ ਸਣੇ ਲੈਕਚਰਾਰ ਵਿਨੋਦ ਕੁਮਾਰੀ ਗਰਗ ਵੀ ਹਾਜਰ ਸਨ।

Have something to say? Post your comment

More in Punjab

ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆ

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!

ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ

ਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜ

ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰ

ਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕ

ਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦ

ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ

ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ