Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

April 09, 2025 01:49 PM

ਬਿਰਧ ਆਸ਼ਰਮ ਵਿਚਲੀ ਹੂਕ
ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ
ਬਰਨਾਲਾ 9 ਅਪ੍ਰੈਲ (ਸੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਤਪਾ ਸਬ-ਡਵੀਜਨ ਵਿਚਲੇ ਸ਼ਹਿਰ ਤਪਾ ਦੇ ਢਿਲਵਾਂ ਰੋਡ ’ਤੇ ਸਥਿਤ ਬਣੇ ਬਾਬਾ ਫੂਲ ਜੀ ਬਿਰਧ ਆਸ਼ਰਮ ਵਿਖੇ ਉਦਘਾਟਨ ਤੋ ਪਹਿਲਾ 9 ਬਜੁਰਗ ਮਰਦ ਔਰਤਾਂ ਆਪਣੀ ਦਿਨ ਕਟੀ ਕਰ ਰਹੇ ਹਨ। 50 ਕਿਲੋਮੀਟਰ ਦੇ ਘੇਰੇ ਵਿਚੋ ਇਥੇ ਦਿਨ ਕਟੀ ਕਰਨ ਆਏ ਬਜੁਰਗਾਂ ਵਿਚੋ ਮੌੜ ਮੰਡੀ ਦੇ ਇਕ ਬਜਰੁਗ ਡਾ ਜਗਵਿੰਦਰ ਸਿੰਘ ਨੇ ਦੱਸਿਆਂ ਕਿ ਕਿੱਤੇ ਵਜੋ ਉਹ ਆਰ.ਐਮ.ਪੀ ਡਾਕਟਰ ਹੈ, ਪਰ ਹਾਲਾਤਾਂ ਦੇ ਝੰਬੇ ਹੋਣ ਕਾਰਨ ਹੁਣ ਕੁਝ ਵੀ ਨਹੀ, ਕਿਉਕਿ ਆਪਣੇ ਜੰਮੇ ਹੀ ਸਾਂਭ ਸੰਭਾਲ ਤੋ ਕਿਨਾਰਾ ਕਰ ਲੈਣ, ’ਤੇ ਦਿਨ ਬਿਰਧ ਆਸ਼ਰਮ ਵਿਚ ਕੱਟਣੇ ਪੈਣ, ਫੇਰ ਰੱਬ ਰਾਖਾ, ਜਿੰਦਗੀ ਵਿਚ ਵੱਡੇ ਉਤਰਾਅ ਚੜਾਅ ਵੇਖੇ, ਪਰ ਇਸ ਉਤਰਾਅ ਨੇ ਤੋੜ ਕੇ ਰੱਖ ਦਿੱਤਾ, ਦੋ ਪੁੱਤਰ ਹਨ, ਜਿਹੜੇ ਆਪਣਾ ਗੁਜਾਰਾ ਵਧੀਆ ਕਰਦੇ ਹਨ, ਪਰ ਪਿਛਲੇ ਸਮੇਂ ਦਿਮਾਗੀ ਹਾਲਾਤ ਠੀਕ ਨਾ ਹੋਣ ਕਾਰਨ ਸ਼ੁੱਧ ਬੁੱਧ ਖੋ ਬੈਠਿਆ, ਪਰ ਜਦ ਸੁਰਤ ਸੰਭਾਲੀ ਤਦ ਸਭ ਕੁਝ ਹੀ ਲੁੱਟ ਚੁੱਕਿਆ ਸੀ ਕਿਉਕਿ ਉਸੇ ਸਮੇਂ ਦੌਰਾਨ ਮੇਰੀ ਜਮੀਨ ਜਾਇਦਾਦ ਬੱਚਿਆਂ ਨੇ ਆਪਣੀ ਨਾਂਅ ’ਤੇ ਤਬਦੀਲ ਕਰਵਾ ਲਈ ਅਤੇ ਮੈਂ ਹੱਥ ਮਲਦਾ ਰਹਿ ਗਿਆ, ਭਾਵੇਂ ਸਰਕਾਰੀ ਅਧਿਕਾਰੀਆਂ ਸਾਹਮਣੇ ਬਥੇਰਾ ਵਾਸਤਾ ਪਾਇਆ ਪਰ ਨਿਕਲਿਆ ਕੁਝ ਵੀ ਨਾਂ, ਹੁਣ ਆਖਿਰੀ ਵੇਲੇ ਤੱਕ ਇਥੇ ਹੀ ਜੀਵਨ ਬਸਰ ਕਰਾਂਗੇਂ, ਜੇਕਰ ਸਰਕਾਰਾਂ ਦੀ ਸਵੱਲੀ ਨਜਰ ਰਹੀ ਤਾਂ। ਉਨ੍ਹਾਂ ਹੁਣ ਤੱਕ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਉਧਰ ਮੌੜ ਮੰਡੀ ਦੇ ਹੀ ਡਾਕਟਰ ਦੇ ਦੂਜੇ ਸਾਥੀ ਭਜਨ ਸਿੰਘ ਨੇ ਦੱਸਿਆਂ ਕਿ ਅੱਗੜ ਪਿੱਛੜ ਕੋਈ ਨਹੀ, ਇਥੇ ਅਜੇ ਤੱਕ ਤਾਂ ਲੋਟ ਹੈ, ਰੋਟੀ ਟੁੱਕ ਨਾਲ ਦਵਾਈ ਬੂਟੀ ਦਾ ਵੀ ਪ੍ਰਬੰਧ ਹੈ।

ਬਰਨਾਲਾ ਤੋ ਬੀਤੇ ਦਿਨ ਇਥੇ ਰਹਿਣ ਆਏ ਜੋਗਿੰਦਰ ਸਿੰਘ ਨੇ ਕਿਹਾ ਕਿ ਪਾਲ ਪਲੋਸ ਕੇ ਬੱਚੇ ਜਵਾਨ ਕਰ ਦਿੱਤੇ, ਪਰ ਜਦ ਸਾਨੂੰ ਸੰਭਾਲਣ ਦੀ ਵਾਰੀ ਆਈ ਤਾਂ ਪਾਸਾ ਵਟ ਲਿਆ, ਭਲਾ ਹੋਵੇ ਸਰਕਾਰਾਂ ਦਾ, ਜਿਨ੍ਹਾਂ ਨੇ ਇਥੇ ਢੋਈ ਦੇ ਦਿੱਤੀ। ਇਕ ਟੱਬਰ ਵਾਂਗ ਰਹਿੰਦੇ ਹਾਂ, ਰੱਬ ਤੋ ਅਤੇ ਆਪਣੇ ਜੰਮਿਆਂ ਨੂੰ ਉਲਾਂਭਾ ਹੈ, ਹੋਰ ਕਿਸੇ ਨੂੰ ਨੀ, ਪੁੱਤਰਾਂ ਕੀ ਦੱਸਾਂ, ਹੁਣ ਸਭ ਕੁਝ ਠੀਕ ਠਾਕ ਹੈ। --
ਪਿੰਡ ਮੌੜ ਨਾਭਾ ਦੇ ਬਲਵੀਰ ਸਿੰਘ ਨੇ ਦੱਸਿਆਂ ਕਿ ਇਕ ਪੁੱਤ ਅਤੇ ਨੂੰਹ ਹੈ, ਪੁੱਤ ਅਮਲੀ ਭੰਗੀ ਹੈ, ਗਿੱਲਾ ਸ਼ਿਕਵੇ ਕਿਸੇ ਨਾਲ ਨੀ, ਨੂੰਹ ਵਿਚਾਰੀ ਆਪ ਗੂਹਾ ਕੂੜਾ ਕਰਕੇ ਆਪਣਾ ਗੁਜਾਰਾ ਕਰਦੀ ਹੈ, ਮੇਰੀ ਸਾਂਭ ਸੰਭਾਲ ਕਿੱਥੋ ਕਰ ਲਵੇ, ਕਈ ਦਿਨਾਂ ਦਾ ਇਥੇ ਰਹਿਣਾ ਹਾਂ, ਚੰਗਾ ਰੋਟੀ ਟੁੱਕ ਮਿਲਦਾ ਐ, ਨਹਾਉਣ ਨੂੰ ਤੱਤਾ ਪਾਣੀ ਵੀ ਦਿੰਦੇ ਨੇ, ਹੁਣ ਇਥੋ ਜਾਣ ਨੂੰ ਜੀਅ ਜਾ ਨੀ ਕਰਦਾ, ਸੋਚਦਾ ਐ, ਜੇ ਇਹ ਇੰਝ ਹੀ ਰੋਟੀ ਟੁੱਕ ਵੇਲੇ ਸਿਰ ਦਿੰਦੇ ਰਹੇ, ਤਾਂ ਮੈਂ ਤਾਂ ਇਥੋ ਜਾਂਦਾ ਨੀ, ਇਨ੍ਹਾਂ ਦਾ ਹੀ ਹੱਥ ਵਟਾ ਦਿਆ ਕਰਾਂਗਾ।
ਪਿੰਡ ਹੰਡਿਆਇਆ ਦੇ ਵਸਨੀਕ ਇੰਦਰਜੀਤ ਸਿੰਘ ਨੇ ਦੱਸਿਆਂ ਕਿ ਵਿਆਹ ਤਾਂ ਉਨ੍ਹੇਂ ਕਰਵਾਇਆ ਨੀ, ਛੜਾ ਹੀ ਰਿਹਾ ਹਾਂ, ਹੰਡਿਆਇਆ ਵਿਖੇ ਵੱਡੇ ਗੁਰੂਘਰ ਡਾਲੀ ਲਿਆ ਕੇ ਗੁਜਾਰਾ ਕਰਦਾ ਸੀ, ਫੇਰ ਅੜੀਸਰ ਸਾਹਿਬ ਗੁਰੂ ਘਰ ਚਲਾ ਗਿਆ, ਬਾਬਾ ਹਰਬੰਸ ਸਿੰਘ ਅਤੇ ਕਰਨੈਲ ਸਿੰਘ ਵੱਲੋ ਚਲਾਈ ਜਾਂਦੀ ਕਾਰ ਸੇਵਾ ਵਿਚ ਵੀ ਸੇਵਾ ਕੀਤੀ, ਪਰ ਹੁਣ ਮੈਂ ਧਨੋਲੇ ਰਹਿੰਦਾ ਸੀ, ਬਿਮਾਰ ਹੋਣ ਕਾਰਨ ਚੱਲਣ-ਫਿਰਨ ਵਿਚ ਦਿੱਕਤ ਮਹਿਸੂਸ ਹੁੰਦੀ ਸੀ, ਧਨੋਲੇ ਹੀ ਜਿਮੀਦਾਰਾਂ ਨੇ ਇਕਠੇ ਹੋ ਕੇ ਮੈਨੂੰ ਇਥੇ ਛੱਡ ਕੇ ਗਏ ਹਨ, ਅਜੇ ਤਾਂ ਇਕ ਦੋ ਰਾਤਾਂ ਹੀ ਹੋਈਆ ਨੇ, ਇਥੇ ਪਰ ਦਾਲ ਪਾਣੀ ਸਹੀ ਸਮੇਂ ਅਤੇ ਸਾਫ ਸੁਥਰਾ ਮਿਲਦਾ ਹੈ।
ਉਧਰ ਬਿਰਧ ਆਸ਼ਰਮ ਵਿਖੇ ਤਿੰਨ ਔਰਤਾਂ ਵੀ ਰੈਣ ਬਸੇਰਾ ਕਰ ਰਹੀਆ ਹਨ, ਜਿਨ੍ਹਾਂ ਵਿਚੋ ਰਹਿੰਦੀ ਸੁਰੇਸ਼ ਰਾਣੀ ਰਾਮਪੁਰਾ ਨੇ ਦੱਸਿਆਂ ਕਿ ਕੱਲ ਹੀ ਉਹ ਰਹਿਣ ਲਈ ਆਈ ਹੈ। ਆਪਣੇ ਪੇਕਿਆ ਦੇ ਘਰ ਰਾਮਪੁਰਾ ਵਿਖੇ ਰਹਿ ਰਹੀ ਸੀ, ਕੋਈ ਧੀ ਪੁੱਤ ਨਾ ਹੋਣ ਕਾਰਨ ਹੁਣ ਵੇਖਾਗੇਂ ਕਿ ਇਥੇ ਹੀ ਜੀਵਨ ਬਤੀਤ ਕਰ ਲਈਏ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ