Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਸਾਧੂ ਚਲਦੇ ਭਲੇ, ਨਗਰੀ ਵਸਦੀ ਭਲੀ, ਟਰੱਕ ਯੂਨੀਅਨ ਰਾਮਪੁਰਾ ਵਿਚੋ ਪ੍ਰਧਾਨ ਪੰਮਾਂ ਦੀ ਹੋਈ ਰਵਾਨਗੀ

April 25, 2025 04:44 PM

ਸਾਧੂ ਚਲਦੇ ਭਲੇ, ਨਗਰੀ ਵਸਦੀ ਭਲੀ, ਟਰੱਕ ਯੂਨੀਅਨ ਰਾਮਪੁਰਾ ਵਿਚੋ ਪ੍ਰਧਾਨ ਪੰਮਾਂ ਦੀ ਹੋਈ ਰਵਾਨਗੀ
ਰਾਮਪੁਰਾ ਫੂਲ (ਬਠਿੰਡਾ) 25 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਵਿਚ ਸਿਆਸੀ ਫੇਰਬਦਲ ਨਜਰ ਆਉਣ ਲੱਗਿਆ ਹੈ, ਕਿਉਕਿ ਪੰਜਾਬ ਦੀ ਸਭ ਤੋ ਵੱਡੀ ਟਰੱਕ ਯੂਨੀਅਨ ਬਾਬਾ ਇੰਦਰ ਦਾਸ ਟਰੱਕ ਯੂਨੀਅਨ ਰਾਮਪੁਰਾ ਵਿਖੇ ਪਿਛਲੇ ਤਿੰਨ ਵਰ੍ਹਿਆਂ ਤੋ ਬਤੌਰ ਪ੍ਰਧਾਨ ਕਾਬਜ ਸਤਵਿੰਦਰ ਸਿੰਘ ਪੰਮਾਂ ਨੇ ਆਪਣੇ ਪ੍ਰਧਾਨਗੀ ਪਦ ਤੋ ਅਸਤੀਫਾ ਦੇ ਦਿੱਤਾ ਹੈ। ਜਿਸ ਤੋ ਬਾਅਦ ਕਈ ਤਰ੍ਹਾਂ ਦੀਆ ਸਿਆਸੀ ਕਿਆਸ ਅਰਾਈਆ ਨੇ ਜਨਮ ਲੈ ਲਿਆ ਹੈ, ਕਿਉਕਿ ਅਚਨਚੇਤ ਹੀ ਉਸ ਵੇਲੇ ਅਸਤੀਫਾ ਸਾਹਮਣੇ ਆਇਆ ਜਦ ਹਾੜੀ ਦਾ ਸੀਂਜਣ ਪੂਰੇ ਜੋਬਨ ’ਤੇ ਹੈ। ਪ੍ਰਧਾਨ ਪੰਮਾਂ ਨੇ ਆਪਣੇ ਅਸਤੀਫੇ ਸਬੰਧੀ ਪੱਤਰਕਾਰ ਮਿਲਣੀ ਦੌਰਾਨ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਭਾਵੇਂ ਉਹ ਵਾਰ-2 ਆਪਣੇ ਹੀ ਉੱਤਰਾਂ ਨੂੰ ਬਦਲਦੇ ਨਜਰ ਆਏ, ਕਿਉਕਿ ਮੁੱਢਲੇ ਦੌਰ ਵਿਚ ਜਦ ਉਨ੍ਹਾਂ ਆਪਣੇ ਅਸਤੀਫੇ ਦਾ ਐਲਾਣ ਕੀਤਾ ਤਦ ਕਿਹਾ ਕਿ ਉਹ ਘਰੈਲੂ ਕਾਰਨਾਂ ਕਰਕੇ ਅਸਤੀਫਾ ਦੇ ਰਹੇ ਹਨ ਪਰ ਸੈਕਿੰਡਾਂ ਵਿਚ ਹੀ ਕਹਿ ਦਿੱਤਾ ਕਿ ਉਹ ਸਿਆਸੀ ਦਬਾਅ ਕਾਰਨ ਇਹ ਅਸਤੀਫਾ ਦੇ ਰਹੇ ਹਨ, ਜੋ ਉਹ ਹਲਕਾ ਵਿਧਾਇਕ ਬਲਕਾਰ ਸਿੱਧੂ ਨੂੰ ਸੋਪ ਦੇਣਗੇ। ਜਿਸ ਨੂੰ ਲਿਖ ਲਿਆ ਹੈ। ਉਨ੍ਹਾਂ ਕਿਹਾ ਕਿ ਉਹ 2001 ਤੋ ਟਰੱਕ ਅਪ੍ਰੇਟਰ ਹਨ, ਜਿਹੜੇ ਸਰਕਾਰ ਬਣਨ ਸਾਰ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਆਪਣੀ ਰਹਿੁਨਮਈ ਹੇਠ ਕੀਤੇ ਵਿਕਾਸ ਕਾਰਜਾਂ ਸਬੰਧੀ ਕਿਹਾ ਕਿ ਉਨ੍ਹਾਂ ਯੂਨੀਅਨ ਅੰਦਰ ਬਿਜਲਈ ਸੋਲਰ ਪਲਾਂਟ, ਆਰ.ਓ ਫਿਲਟਰ ਅਤੇ ਯੂਨੀਅਨ ਨੂੰ ਰੰਗ ਰੋਗਣ ਕਰਨ ਸਣੇ ਅਪ੍ਰੇਟਰਾਂ ਵਿਚਕਾਰ ਸਮੇਂ ਸਿਰ ਰਾਸ਼ੀ ਦੀ ਵੰਡ ਕੀਤੀ, ਪਰ ਅਚਾਨਕ ਹੀ ਉਨ੍ਹਾਂ ਨੂੰ ਅਹੁਦੇ ਤੋ ਅਸਤੀਫਾ ਦੇਣ ਲਈ ਕਿਹਾ ਗਿਆ ਹੈ। ਪੰਮਾਂ ਨੇ ਸਵਾਲਾਂ ਦੇ ਜਵਾਬ ਰਾਹੀ ਬੇਸ਼ੱਕ ਅਜੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਣ ਤਾਂ ਨਹੀ ਕੀਤਾ ਪਰ ਕਸਰ ਵੀ ਕੋਈ ਨਹੀ ਛੱਡੀ ਕਿਉਕਿ ਉਨ੍ਹਾਂ ਕਿਹਾ ਕਿ ਉਹ ਆਪਣੇ 400 ਦੇ ਕਰੀਬ ਸੰਗੀ ਸਾਥੀਆਂ ਨਾਲ ਰਾਇ ਕਰਨ ਤੋ ਬਾਅਦ ਹੀ ਨਿਰਣਾ ਲੈਣਗੇ ਕਿ ਉਨ੍ਹਾਂ ਕਿਹੜੀ ਦਿਸ਼ਾਂ ਤੈਅ ਕਰਨੀ ਹੈ। ਸਵਾਲ ਦੇ ਜਵਾਬ ਵਿਚ ਪੰਮਾਂ ਨੇ ਕਿਹਾ ਕਿ ਉਹ ਹੁਣ ਵਿਧਾਇਕ ਦੇ ਕਹੇ ਪ੍ਰਧਾਨ ਨਹੀ ਬਣਨਗੇ, ਪਰ ਅਪ੍ਰੇਟਰਾਂ ਦੇ ਕਹੇ ਸੋਚ ਵਿਚਾਰ ਕਰ ਸਕਦੇ ਹਨ। ਜਿਸ ਤੋ ਸਪੱਸਟ ਹੋਇਆ ਕਿ ਸਿਆਸੀ ਵਟਿੱਟ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਪੰਮਾਂ ਨੇ ਇਹ ਵੀ ਕਿਹਾ ਕਿ ਭਾਵੇਂ ਪਹਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਵੋਟ ਪਰਚੀ ਨਾਲ ਹੁੰਦੀ ਸੀ ਪਰ ਸ੍ਰੋਮਣੀ ਅਕਾਲੀ ਦਲ ਦੀ ਚਲਾਈ ਸਿਆਸੀ ਪਿਰਤ ’ਤੇ ਸਾਡੀ ਪਾਰਟੀ ਵੀ ਚਲੀ ਹੈ। ਜਿਸ ਨੇ ਜਿਸ ਦੀ ਸਰਕਾਰ ਉਸ ਦਾ ਪ੍ਰਧਾਨ ਵਾਲੀ ਨੀਤੀ ਨੂੰ ਆਪਣਾ ਕੇ ਪਹਿਲਾ ਮੈਨੂੰ ਬਿਠਾਇਆ ਅਤੇ ਹੁਣ ਕਿਸੇ ਨੂੰ ਵੀ ਵਾਂਗਡੋਰ ਸੰਭਾਈ ਜਾ ਸਕਦੀ ਹੈ। ਜਿਕਰਯੋਗ ਹੇ ਕਿ ਪਿਛਲੇ ਸਮੇਂ ਟਰੱਕ ਯੂਨੀਅਨ ਰਾਮਪੁਰਾ ਅੰਦਰ ਵੀ ਕਈ ਤਰ੍ਹਾਂ ਦੇ ਵਿਵਾਦਾਂ ਨੇ ਵੀ ਜਨਮ ਲਿਆ, ਜੋ ਅਕਸਰ ਟਰੱਕ ਯੂਨੀਅਨ ਵਿਚ ਪੈਦਾ ਹੁੰਦੇ ਹੀ ਰਹਿੰਦੇ ਹਨ ਕਿਉਕਿ ਛੋਟੇ ਅਪ੍ਰੇਟਰਾਂ ਨੂੰ ਢੋਅ ਢੁਆਈ ਦੀ ਮਿਲਦੀ ਰਾਸ਼ੀ ਵਿਚੋ ਕੱਟ ਲਾਉਣੇ ਜਾਂ ਫੇਰ ਕਥਿਤ ਤੌਰ ’ਤੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਅਪ੍ਰੇਟਰਾਂ ਨੂੰ ਘੱਟ ਰੇਟ ਦੇਣ ਦੇ ਨਾਲੋ ਨਾਲ ਵਪਾਰੀਆਂ ਜਾਂ ਸ਼ੈਲਰ ਮਾਲਿਕਾਂ ਤੋ ਬਾਹਰੋ ਬਾਹਰ ਹੱਥ ਰੰਗਣੇ ਆਮ ਜਿਹੀ ਗੱਲ ਹੈ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ