Wednesday, September 03, 2025
BREAKING NEWS
पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरूਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ? ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

Punjab

ਸਨਮਾਨ ਸਮਾਰੋਹ, ਲੇਡੀਜ ਪਾਰਕ ਵਿਖੇ ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ, ਸ਼ਹਿਰ ਲਈ ਬਿਹਤਰ ਸੋਚ ਰੱਖਣ ਵਾਲਾ ਹਰੇਕ ਇਨਸਾਨ ਸਾਡਾ ਆਪਣਾ-ਡਾ ਬਾਂਸਲ

May 15, 2025 02:58 PM

ਸਨਮਾਨ ਸਮਾਰੋਹ, ਲੇਡੀਜ ਪਾਰਕ ਵਿਖੇ ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ
ਸ਼ਹਿਰ ਲਈ ਬਿਹਤਰ ਸੋਚ ਰੱਖਣ ਵਾਲਾ ਹਰੇਕ ਇਨਸਾਨ ਸਾਡਾ ਆਪਣਾ-ਡਾ ਬਾਂਸਲ
ਤਪਾ ਮੰਡੀ 15 ਮਈ, 7ਡੇਅ ਨਿੳੂਰਜ ਸਰਵਿਸ, ਸਥਾਨਕ ਸ਼ਹਿਰ ਦੇ ਲੇਡੀਜ ਪਾਰਕ ਦੀ ਪ੍ਰਬੰਧਕ ਕਮੇਟੀ ਨੇ ਇਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਨਗਰ ਕੌਸਲ ਦੇ ਪ੍ਰਧਾਨ ਸ੍ਰੀਮਤੀ ਡਾ ਸੋਨੀਕਾ ਬਾਂਸਲ ਦੀਆ ਸ਼ਹਿਰ ਪ੍ਰਤੀ ਵਧੀਆ ਸੇਵਾਵਾਂ ਬਦਲੇ ਰੱਖਿਆ। ਜਿਸ ਵਿਚ ਪ੍ਰਧਾਨ ਸ੍ਰੀਮਤੀ ਬਾਂਸਲ ਅਤੇ ਉਨ੍ਹਾਂ ਦੇ ਪਤੀ ਡਾ ਬੀ.ਸੀ ਬਾਂਸਲ ਦੇ ਪਾਰਕ ਅੰਦਰ ਪੁੱਜਣ ’ਤੇ ਪਾਰਕ ਕਮੇਟੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਮਿੱਤਲ ਅਤੇ ਪ੍ਰੋਜੈਕਟ ਇੰਚਾਰਜ ਡਾ ਜਗਸੀਰ ਸਿੰਗਲਾ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂਨ ਸਣੇ ਹਾਜਰੀਨ ਔਰਤਾਂ ਨੇ ਦੋਵੇ ਮਹਿਮਾਨਾਂ ਦੇ ਹਾਰ ਅਤੇ ਗੁੱਲਦਸਤੇ ਦੇ ਕੇ ਭਰਵਾਂ ਸੁਆਗਤ ਕੀਤਾ।

ਸਮਾਗਮ ਦੌਰਾਨ ਡਾ ਜਗਸੀਰ ਸਿੰਗਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਵੇਂ ਤਪਾ ਮੰਡੀ ਅਬਾਦੀ ਪੱਖੋ ਛੋਟਾ ਸ਼ਹਿਰ ਹੈ ਪਰ ਇਸ ਦੇ ਉਸਾਰੂ ਸੋਚ ਵਾਲੇ ਵਸੰਦਿਆਂ ਨੇ ਨਗਰ ਕੌਸਲ ਦੇ ਸਹਿਯੋਗ ਨਾਲ ਐਨੇ ਸੁੰਦਰ ਪਾਰਕ ਦਾ ਨਿਰਮਾਣ ਕਰਵਾਇਆ, ਜੋ ਅੱਜ ਇਲਾਕੇ ਦੀ ਸ਼ਾਨ ਬਣਿਆ ਹੋਇਆ ਹੈ ਜਦਕਿ ਇਸ ਨੂੰ ਸੰਭਵ ਬਣਾਉਣ ਵਿਚ ਉਸ ਵੇਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਮੌਜੂਦਾ ਕਮੇਟੀ ਸਰਪ੍ਰਸਤ ਪ੍ਰਵੀਨ ਗੋਇਲ ਨੇ ਜਿੱਥੇ ਵੱਡਾ ਰੋਲ ਅਦਾ ਕੀਤਾ, ਉਥੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ ਅਤੇ ਪਾਰਕ ਕਮੇਟੀ ਪ੍ਰਧਾਨ ਸੁਸ਼ੀਲ ਮਿੱਤਲ ਸਣੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂਨ ਨੇ ਵੱਡੀ ਜੱਦੋ ਜਹਿੱਦ ਤੋ ਬਾਅਦ ਔਰਤਾਂ ਲਈ ਇਕ ਨਮੂਨੇ ਵਜੋ ਪਾਰਕ ਨੂੰ ਬਣਾ ਕੇ ਪੇਸ਼ ਕੀਤਾ, ਜਦਕਿ ਹੁਣ ਉਕਤ ਪਾਰਕ ਮੇਰੇ ਸ਼ਹਿਰ ਦੀ ਸ਼ਾਨ ਵਜੋ ਜਾਣਿਆ ਜਾਂਦਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਆਸ਼ੂ ਭੂਤ ਅਤੇ ਪਾਰਕ ਕਮੇਟੀ ਪ੍ਰਧਾਨ ਸੁਸ਼ੀਲ ਮਿੱਤਲ ਦੀਆ ਦਿੱਤੀਆ ਆਰਥਿਕ ਸੇਵਾਵਾਂ ਦਾ ਵੀ ਵਿਸ਼ੇਸ ਜਿਕਰ ਕੀਤਾ।
  ਡਾ ਸਿੰਗਲਾ ਨੇ ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਅਤੇ ਉਨ੍ਹਾਂ ਦੇ ਪਤੀ ਡਾ ਬਾਂਸਲ ਦੇ ਵੀ ਇਸ ਕਾਰਜ ਵਿਚ ਪਾਏ ਜਾ ਰਹੇ ਅਣਥੱਕ ਸਹਿਯੋਗ ਦਾ ਵੀ ਜੋਰਦਾਰ ਤਰੀਕੇ ਨਾਲ ਜਿਕਰ ਕੀਤਾ, ਜਿਨ੍ਹਾਂ ਕਾਰਨ ਪਾਰਕ ਨਿਰੰਤਰ ਆਪਣੀਆ ਸੇਵਾਵਾਂ ਬਿਖੇਰ ਰਿਹਾ ਹੈ। ਇਸ ਉਪਰੰਤ ਕਲੱਬ ਦੇ ਪੀ.ਆਰ.ਓ ਲੁਭਾਸ਼ ਸਿੰਗਲਾ ਨੇ ਕਿਹਾ ਕਿ ਉਕਤ ਲੇਡੀਜ ਪਾਰਕ ਨਾਰਥ ਰੇਲਵੇ ਦੇ ਸਭ ਤੋ ਸੁੰਦਰ ਪਾਰਕਾਂ ਵਿਚ ਪਹਿਲੇ ਨੰਬਰ ’ਤੇ ਗਿਣਿਆ ਜਾਂਦਾ ਹੈ ਕਿਉਕਿ ਅਕਸਰ ਹੀ ਇਸ ਬਾਰੇ ਰੇਲਵੇ ਵਿਭਾਗ ਗੱਲ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪ੍ਰਬੰਧਕ ਕਮੇਟੀ ਵਿਚਲੇ ਅਤੇ ਬਾਹਰੀ ਦਾਨੀ ਸੱਜਣਾਂ ਨੇ ਇਸ ਪਾਰਕ ਲਈ ਆਪਣਾ ਵੱਡਾ ਦਿਲ ਵਿਖਾਇਆ ਹੈ, ਉਥੇ ਡਾ ਜਗਸੀਰ ਸਿੰਗਲਾ ਲੱਕੀ ਨੇ ਆਰਥਿਕ ਸਹਿਯੋਗ ਦੇ ਨਾਲੋ ਨਾਲ ਆਪਣਾ ਬੇ-ਸ਼ਕੀਤਮੀ ਸਮਾਂ ਵੀ ਪਾਰਕ ਦੀ ਬਿਹਤਰੀ ਲਈ ਦੇ ਰਹੇ ਹਨ, ਜੋ ਉਨ੍ਹਾਂ ਦਾ ਸਮਾਜਿਕ ਜਜਬਾ ਦਰਸਾਉਦਾ ਹੈ। ਉਨ੍ਹਾਂ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਦਾ ਪਾਰਕ ਵਿਚਲੇ ਰੱਖੇ ਸਮਾਗਮ ਵਿਚ ਪੁੱਜਣ ’ਤੇ ਧੰਨਵਾਦ ਕੀਤਾ। ਉਧਰ ਮੁੱਖ ਮਹਿਮਾਨ ਸ੍ਰੀਮਤੀ ਡਾ ਸੋਨੀਕਾ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਾਂਝੇਂ ਕਾਰਜ ਵਿੱਢਣੇ ਸ਼ਾਇਦ ਸੋਖੇ ਹਨ, ਪਰ ਪੂਰਨੇ ਅਤੇ ਨਿਰੰਤਰ ਜਾਰੀ ਰੱਖਣ ਦਾ ਕਾਰਜ ਸ਼ਾਇਦ ਵਿਰਲੇ ਬੰਦਿਆਂ ਦੇ ਹਿੱਸਾ ਆਉਦਾ ਹੈ। ਉਨ੍ਹਾਂ ਪਾਰਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਇਨਸਾਨ ਨੂੰ ਕੁਝ ਕਰ ਗੁਜਰਣ ਲਈ ਪ੍ਰੇਰਿਤ ਕਰਦੇ ਹਨ, ਜਦਕਿ ਉਨ੍ਹਾਂ ਦੇ ਮਨ ਵਿਚ ਵੀ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਅਨੇਕਾਂ ਬਲਬਲੇ ਹਨ ਕਿ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੀ ਬਿਹਤਰੀ ਲਈ ਕੁਝ ਕਰ ਸਕਦੇ ਹੋਈਏ, ਸਮਾਂ ਰਹਿੰਦੇ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਘਰ ਵਿਚ ਲੱਗੇ ਚਾਰ ਪੋਦੇ ਸੰਭਾਲਣੇ ਔਖੇ ਹਨ, ਪਰ ਧੰਨ ਪਾਰਕ ਦੀ ਪ੍ਰਬੰਧਕ ਕਮੇਟੀ, ਜੋ ਇਸ ਨੂੰ ਲਗਾਤਾਰ ਬਰਕਰਾਰ ਰੱਖਣ ਲਈ ਆਪਣਾ ਕੀਮਤੀ ਸਮਾਂ ਦੇ ਰਹੀ ਹੈ। ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਅਜਿਹੇ ਸਮਾਜਿਕ ਅਤੇ ਸ਼ਹਿਰ ਦੀ ਦਿੱਖ ਸੰਵਾਰਨ ਵਾਲੇ ਕਾਰਜ ਲਈ ਉਨ੍ਹਾਂ ਦਾ ਸਹਿਯੋਗ ਹਮੇਸ਼ਾਂ ਬਣਿਆ ਰਹੇਗਾ, ਜਦਕਿ ਕਮੇਟੀ ਬਿਨ੍ਹਾਂ ਝਿਜਕ ਜੋ ਵੀ ਸੇਵਾ ਲਈ ਹੁਕਮ ਲਾਵੇਗੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਡਾ ਬੀ.ਸੀ ਬਾਂਸਲ ਨੇ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਸੋਚ ਰੱਖਣ ਵਾਲਾ ਹਰੇਕ ਇਨਸਾਨ ਸਾਡਾ ਆਪਣਾ ਹੈ। ਸਮਾਗਮ ਦੌਰਾਨ ਸ੍ਰੀਮਤੀ ਬਾਂਸਲ ਅਤੇ ਉਨ੍ਹਾਂ ਦੇ ਪਤੀ ਡਾ ਬਾਂਸਲ ਨੂੰ ਕਮੇਟੀ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
  ਉਧਰ ਪਾਰਕ ਕਮੇਟੀ ਵਿਚਲੀਆ ਅਗਾਂਹਵਧੂ ਅੋਰਤਾਂ ਸ੍ਰੀਮਤੀ ਪ੍ਰੇਮ ਲਤਾ, ਡਾ ਅੰਜਲੀ ਸਿੰਗਲਾ, ਸ੍ਰੀਮਤੀ ਸੁਨੀਤਾ ਮਿੱਤਲ, ਸ੍ਰੀਮਤੀ ਸਪਨਾ ਗਰਗ, ਡਾ ਸੰਗੀਤਾ ਸ਼ਰਮਾ, ਸ੍ਰੀਮਤੀ ਪੂਨਮ ਸਿੰਗਲਾ, ਸ੍ਰੀਮਤੀ ਦੀਪਿਤੀ ਮਿੱਤਲ, ਸ੍ਰੀਮਤੀ ਸ਼ਿਫਾਲੀ ਗੋਇਲ, ਪਾਰਕ ਇੰਚਾਰਜ ਸ਼ਾਲੂ ਸਰਮਾ ਨਾਲ ਮਿਲ ਕੇ ਪ੍ਰਧਾਨ ਡਾ ਸੋਨੀਕਾ ਬਾਂਸਲ ਨੇ ਪਾਰਕ ਦਾ ਦੋਰਾ ਕਰਕੇ ਕਈ ਤਰ੍ਹਾਂ ਦੇ ਸੁਝਾਅ ਪਾਰਕ ਕਮੇਟੀ ਨੂੰ ਦਿੱਤੇ। ਇਸ ਮੌਕੇ ਪ੍ਰਵੀਨ ਗੋਇਲ ਸੇਵਾਮੁਕਤ ਅਧਿਕਾਰੀ, ਅਸ਼ਵਨੀ ਕੁਮਾਰ ਆਸ਼ੂ ਭੂਤ ਸਾਬਕਾ ਪ੍ਰਧਾਨ, ਸੁਸ਼ੀਲ ਮਿੱਤਲ ਪ੍ਰਧਾਨ ਪ੍ਰਬੰਧਕ ਕਮੇਟੀ, ਸੰਜੀਵ ਕੁਮਾਰ ਜਿੰਦਲ ਪ੍ਰਧਾਨ ਰਾਇਸ ਮਿੱਲਰਜ ਐਸੋਸੀਏਸ਼ਨ, ਇੰਜ: ਨੀਰਜ ਮਿੱਤਲ ਪ੍ਰਸਿੱਧ ਆਰਟੀਟਿਕਟ, ਰਾਜੇਸ਼ ਕੁਮਾਰ ਆਰ.ਕੇ, ਡਾ ਧੀਰਜ ਸ਼ਰਮਾ, ਲੁਭਾਸ਼ ਸਿੰਗਲਾ ਸਣੇ ਪਾਰਕ ਦੇ ਕਰਮਚਾਰੀ ਹਾਜਰ ਸਨ।         

 

  

Have something to say? Post your comment

More in Punjab

पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

ਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇ

ਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ

2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ?

ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏ

ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚ

ਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤ

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾ

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ