ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ
7ਡੇਅ ਨਿਊਜ ਸਰਵਿਸ :- ਤਪਾ ਸ਼ਹਿਰ ਅੰਦਰ ਬੀਤੀ ਰਾਤ ਮਹਿੰਗੀਆ ਗੱਡੀਆਂ ਦੇ ਇਕ ਦੂਜੇ ਕੋਲ ਦੀ ਲੰਘਣ ਮੌਕੇ ਮੀਹ ਦੇ ਖੜੇ ਪਾਣੀ ਕਾਰਨ ਇਕ ਕਾਰ ਤੋ ਦੂਜੀ ਕਾਰ ਤੇ ਪਏ ਖੜੇ ਪਾਣੀ ਦੇ ਛਿੱਟਿਆ ਨੇ ਇਥੋ ਤੱਕ ਨੋਬਤ ਲਿਆ ਦਿੱਤੀ ਕਿ ਦੋਵੇ ਧਿਰਾਂ ਦੇ ਦੋ ਵਿਅਕਤੀ ਜੇਰੇ ਇਲਾਜ ਹਸਪਤਾਲ ਹਨ ਜਦਕਿ ਇਸ ਲੜਾਈ ਵਿਚ ਪਿਸਤੋਲ ਦੇ ਡੱਬ ਵਿਚ ਨਿਕਲਣ ਤੋ ਲੈ ਕੇ ਇਕ ਬਜੁਰਗ ਵਿਅਕਤੀ ਦੀ ਕੁੱਟਮਾਰ ਸਣੇ ਮਹਿੰਗੀ ਫਾਰਚੂਨਰ ਕਾਰ ਦੇ ਚੂਰ-2 ਹੋਣ ਦੀ ਘਟਨਾ ਸਣੇ ਦੋਵੇ ਧਿਰਾਂ ਦੇ ਇਕ ਇਕ ਵਿਅਕਤੀ ਹਸਪਤਾਲ ਅੰਦਰ ਇਲਾਜ ਅਧੀਨ ਹੈ ਜਦਕਿ ਲੜਾਈ ਦੌਰਾਨ ਇਕ ਵਿਅਕਤੀ ਦੀ ਕਾਫੀ ਕੁੱਟਮਾਰ ਵੀ ਹੋਈ ਹੈ। ਜਿਸ ਦੇ ਗੰਭੀਰ ਸੱਟਾਂ ਹੋਣ ਕਾਰਨ ਉਸ ਨੂੰ ਡਾਕਟਰ ਵੱਲੋ ਅਜੇ ਤੱਕ ਅਣਫਿੱਟ ਕਰਾਰ ਦਿੱਤਾ ਗਿਆ ਹੈ। ਪੀੜਿਤ ਧਿਰ ਵਾਲੇ ਪਾਸਿਓ ਅਨੀਸ਼ ਮੋੜ ਸਾਬਕਾ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ ਨੇ ਦੱਸਿਆਂ ਕਿ ਉਸ ਦੀ ਭੂਆ ਦਾ ਮੁੰਡਾ ਟਿੰਕੂ ਅੱਗਰਵਾਲ ਪੁੱਤਰ ਰਘਵੀਰ ਚੰਦ ਅੱਗਰਵਾਲ ਪੋਲਟਰੀ ਫਾਰਮ ਵਾਲੇ ਜੋ ਕਿ ਬੀਤੇ ਕੁਝ ਸਮੇ ਤੋ ਚੂਲੇ ਦੇ ਆਪ੍ਰੇਸ਼ਨ ਕਰਵਾਉਣ ਕਾਰਨ ਬੀਮਾਰ ਰਹਿਣ ਕਾਰਨ ਹੁਣੇ ਹੀ ਤੁਰਨ ਫਿਰਣ ਯੋਗ ਹੋਇਆ ਹੈ ਅਤੇ ਜੈਤੋ ਤੋ ਆਪਣੇ ਕਾਰੋਬਾਰ ਤੋ ਵਾਪਿਸ ਪਰਤ ਰਿਹਾ ਸੀ ਜਦ ਆਪਣੇ ਘਰ ਕੋਲ ਪੁੱਜਿਆ ਤਦ ਇਕ ਮਹਿੰਗੀ ਕਾਰ ਵਿਚੋ ਤਿੰਨ ਨੌਜਵਾਨ ਉਤਰੇ, ਜੋ ਅਸਲੇ ਨਾਲ ਲੈਸ ਸਨ, ਜਿਨ੍ਹਾਂ ਉੱਤਰਣ ਸਾਰ ਹੀ ਮੇਰੀ ਭੂਆ ਦੇ ਮੁੰਡੇ ਟਿੱਕੂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਰੋਲਾ ਪੈਣ ਤੇ ਉਸ ਦੇ ਪਿਤਾ ਰਘਵੀਰ ਚੰਦ (68) ਅਤੇ ਟਿੱਕੂ ਦੀ ਪਤਨੀ ਬਾਹਰ ਆ ਗਏ। ਜਿਨ੍ਹਾਂ ਨਾਲ ਵੀ ਕਾਫੀ ਕੁੱਟਮਾਰ ਕੀਤੀ ਗਈ। ਪੀੜਿਤ ਧਿਰ ਨੇ ਦਾਅਵਾ ਕੀਤਾ ਕਿ ਉਕਤ ਕੁੱਟਮਾਰ ਅਤੇ ਰਿਵਾਲਵਰ ਸਬੰਧੀ ਸਭ ਕੁਝ ਸੀ ਸੀ ਟੀ ਵੀ ਕੈਮਰਿਆਂ ਵਿਚ ਉਪਲਬਧ ਹੈ। ਜਿਸ ਸਬੰਧੀ ਪਤਾ ਲੱਗਣ ਤੇ ਵੱਡੀ ਗਿਣਤੀ ਵਿਚ ਸ਼ਹਿਰੀ ਇਕਠੇ ਹਏ। ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਟਿੰਕੂ ਅਤੇ ਉਸ ਦੇ ਪਰਿਵਾਰਿਕ ਮੈਬਰਾਂ ਦੀ ਜਾਨ ਬਚਾਈ ਜਦਕਿ ਟਿੰਕੂ ਦੇ ਜਿਆਦਾ ਸੱਟਾਂ ਕਾਰਨ ਉਸ ਨੂੰ ਹਸਪਤਾਲ ਅੰਦਰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੋਰਾਨ ਟਿੰਕੂ ਦੀ ਕਾਫੀ ਸਮਾਨ ਅਤੇ ਨਗਦੀ ਵੀ ਗੁੰਮ ਹੈ। ਜਿਸ ਸਬੰਧੀ ਕਈ ਤਰ੍ਹਾਂ ਦੇ ਖਦਸੇ ਜਤਾਏ ਜਾ ਰਹੇ ਹਨ। ਉਧਰ ਦੂਜੀ ਧਿਰ ਦੇ ਨੌਜਵਾਨ ਪਰਮ ਸਿੱਧੂ ਨੇ ਦੱਸਿਆਂ ਕਿ ਉਹ ਆਪਣੇ ਦੋ ਦੋਸਤਾਂ ਨਾਲ ਇਕ ਪਾਰਟੀ ਪ੍ਰੋਗਰਾਮ ਤੋ ਪਰਤੇ ਸਨ ਜਦਕਿ ਮੀਹ ਦੇ ਖੜੇ ਪਾਣੀ ਕਾਰਨ ਉਨ੍ਹਾਂ ਆਪਣੀ ਗੱਡੀ ਨੂੰ ਹੋਲੀ ਗਤੀ ਵਿਚ ਚਲਾਇਆ ਗਿਆ ਤਾਂ ਜੋ ਮੀਹ ਦੇ ਖੜੇ ਪਾਣੀ ਕਾਰਨ ਕਿਸੇ ਰਾਹਗੀਰ ਜਾਂ ਫੇਰ ਗੱਡੀ ਸਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੈ ਪਰੰਤੂ ਉਕਤ ਗੱਡੀ ਸਵਾਰ ਨੇ ਤੇਜੀ ਨਾਲ ਕਾਰ ਲਘਾ ਕੇ ਸਾਡੀ ਕਾਰ ਨੂੰ ਗੰਦਾ ਕਰ ਦਿੱਤਾ ਜਦਕਿ ਉਲਾਭਾਂ ਦੇਣ ਤੇ ਸਾਡੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਗਾਲੀ ਗਲੋਚ ਦੋਰਾਨ ਹੀ ਅਸੀ ਹੱਥੋਪਾਈ ਹੋ ਗਏ ਜਦਕਿ ਮੇਰੀ ਗੱਡੀ ਪੂਰੀ ਤਰ੍ਹਾਂ ਇਨ੍ਹਾਂ ਚਕਨਾਚੂਰ ਕਰ ਦਿੱਤੀ ਅਤੇ ਮੈ ਭੱਜ ਕੇ ਜਾਨ ਬਚਾਈ ਅਤੇ ਥਾਣੇ ਜਾ ਕੇ ਸਮੁੱਚੇ ਘਟਨਾ ਤੋ ਪੁਲਿਸ ਨੂੰ ਜਾਣੁੰ ਕਰਵਾਇਆ। ਉਧਰ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੁੰ ਖੰਘਾਲ ਕੇ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਦੋਵੇ ਧਿਰਾਂ ਉੱਚ ਪੁਲਿਸ ਅਧਿਕਾਰੀ ਦੇ ਦਰ੍ਹਾਂ ਤੇ ਖੜੀਆ ਨਜਰ ਆਈਆ।