Wednesday, September 02, 2026
BREAKING NEWS
‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

Punjab

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

May 19, 2025 02:25 PM

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ
ਤਪਾ ਮੰਡੀ, ਇਨਸਾਨੀ ਜਾਮੇ ਵਿਚ ਭਾਵੇਂ ਹਰੇਕ ਮਨੁੱਖ ਆਉਦਾ ਹੈ, ਪਰ ਸਮਾਂ ਰਹਿੰਦੇ ਆਪਣੇ ਫਰਜਾਂ ਨੂੰ ਪੂਰਾ ਕਰਨਾ ਸ਼ਾਇਦ ਵਿਰਲੇ ਦੇ ਹਿੱਸੇ ਹੀ ਆਉਦਾ ਹੈ। ਜਿਸ ਦੀ ਉਦਹਾਰਣ ਸ੍ਰੀਮਤੀ ੳੂਸ਼ਾ ਰਾਣੀ ਗਰਗ ਧਰਮਪਤਨੀ ਸ੍ਰੀ ਤੇਲੂ ਰਾਮ ਗਰਗ ਪੁੱਤਰ ਸਵ: ਲਾਲਾ ਹਰੀ ਰਾਮ ਤਾਜੋਕੇ ਵਾਲਿਆਂ ਤੋ ਮਿਲਦੀ ਹੈ। ਸ੍ਰੀਮਤੀ ੳੂਸ਼ਾ ਰਾਣੀ ਦਾ ਜਨਮ ਬਰਨਾਲਾ ਵਿਖੇ 18 ਅਪ੍ਰੈਲ 1956 ਨੂੰ ਹੋਇਆ, ਜੋ ਉਨ੍ਹਾਂ ਸਮਿਆਂ ਦੇ ਚੰਗੇ ਪੜੇ ਲਿਖੇ ਗਰੈਜੂਏਟ ਸਨ। ਜਿਨ੍ਹਾਂ ਦਾ ਵਿਆਹ ਤਾਜੋਕੇ ਵਾਲੇ ਮਸ਼ਹੂੁਰ ਕਾਰੋਬਾਰੀ ਬਾਬੂ ਤੇਲੂ ਰਾਮ ਨਾਲ ਅਪ੍ਰੈਲ 1977 ਵਿਚ ਹੋਇਆ। ਜਿਨ੍ਹਾਂ ਦੇ ਘਰ ਤਿੰਨ ਬੱਚਿਆਂ ਦੋ ਪੁੱਤਰ ਅਤੇ ਇਕ ਧੀ ਨੇ ਕਿਲਕਾਰੀ ਮਾਰੀ, ਤਾਜੋਕੇ ਵਾਲੇ ਲਾਲਾ ਹਰੀ ਰਾਮ ਜੀ ਦਾ ਪਰਿਵਾਰ ਸੁੱਖ ਨਾਲ ਹਰਿਆ ਭਰਿਆ ਸੀ। ਜਿਨ੍ਹਾਂ ਵਿਚ ਤੇਲੂ ਰਾਮ ਸਭ ਤੋ ਵੱਡੇ ਸਨ। ਸ੍ਰੀਮਤੀ ੳੂਸ਼ਾ ਰਾਣੀ ਨੇ ਪਰਿਵਾਰ ਵਿਚਲੇ ਏਕੇ ਨੂੰ ਹੋਰ ਮਜਬੁੂਤ ਕੀਤਾ ਅਤੇ ਆਪਣੇ ਪਤੀ ਤੇਲੂ ਰਾਮ ਨਾਲ ਮਿਲ ਕੇ ਪੂਰੀ ਕਬੀਲਦਾਰੀ ਨੂੰ ਵਧੀਆ ਢੰਗ ਤਰੀਕੇ ਨਾਲ ਨਿਪਟਾਇਆ। ਉਨ੍ਹਾਂ ਹਮੇਸ਼ਾਂ ਇਕ ਸੁੰਘੜ ਸਿਆਣੀ ਗ੍ਰਹਿਣੀ ਵਾਂਗ ਧਾਰਮਿਕ ਵਿਚਾਰਾਂ ਦੇ ਹੋਣ ’ਤੇ ਨਿੱਤ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲੋ ਨਾਲ ਇਸ਼ਨਾਨ ਕਰਕੇ ਹੀ ਚੁੱਲੇ ਚੌਕੇ ਨੂੰ ਸੰਭਾਲਣ ਦੀ ਪਹਿਲ ਦਿੱਤੀ। ਉਨ੍ਹਾਂ ਆਪਣੇ ਪਤੀ ਤੇਲੂ ਰਾਮ ਨਾਲ ਮਿਲ ਕੇ ਪੂਰੇ ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਿਆ ਅਤੇ ਲੰਬਾਂ ਸਮਾਂ ਸਾਂਝੇਂ ਪਰਿਵਾਰ ਦੀ ਮਿਸਾਲ ਇਕ ਚੁੱਲੇ ’ਤੇ ਸਾਂਝਗਿਰੀ ਰਾਹੀ ਜਿੱਥੇ ਨਿਭਾਈ, ਉਥੇ ਆਪਣੇ ਤਿੰਨੋ ਬੱਚਿਆਂ ਪ੍ਰਦੀਪ ਕੁਮਾਰ, ਸੰਜੀਪ ਕੁਮਾਰ ਅਤੇ ਧੀ ਮਮਤਾ ਰਾਣੀ ਨੂੰ ਪੜਾ ਲਿਖਾ ਕੇ ਸਮੇਂ ਦਾ ਹਾਣੀ ਬਣਾਇਆ। ਸ੍ਰੀਮਤੀ ੳੂਸ਼ਾ ਰਾਣੀ ਬੀਤੇ ਦਿਨੀ ਇਕ ਸੰਖੇਪ ਜਿਹੀ ਬਿਮਾਰੀ ਤੋ ਬਾਅਦ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 20 ਮਈ 2025 ਦਿਨ ਮੰਗਲਵਾਰ ਨੂੰ ਸ਼ਾਂਤੀ ਹਾਲ ਨੇੜੇ ਬਾਬਾ ਮੱਠ ਵਿਖੇ ਹੋਵੇਗਾ, ਜਿੱਥੇ ਭੋਗ ਉਪਰੰਤ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਰਾਜਸੀ ਆਗੂ ਸ੍ਰੀਮਤੀ ਗਰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Have something to say? Post your comment

More in Punjab

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼