Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾ

May 24, 2025 02:41 PM

ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ
ਵਿਧਾਇਕ ਉਗੋਕੇ ਨੇ ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾ
7ਡੇਅ ਨਿੳੂਜ ਸਰਵਿਸ

ਤਪਾ ਮੰਡੀ 24 ਮਈ () :- ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਗਰ ਕੌਸਲ ਵਿਖੇ ਪੱਤਰਕਾਰਾਂ ਦੀ ਇਕ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਭਦੌੜ ਸਣੇ ਤਪਾ ਸ਼ਹਿਰ ਅੰਦਰ ਹੋਣ ਜਾ ਰਹੇ ਕਰੋੜਾਂ ਰੁਪੈ ਦੇ ਵਿਕਾਸ ਕਾਰਜਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤਪਾ ਸ਼ਹਿਰ ਅੰਦਰ ਨਵੇਂ ਬੱਸ ਅੱਡੇ ਲਾਗੇ ਸਬ ਡਵੀਜਨ ਪੱਧਰ ’ਤੇ ਬਹੁ-ਕਰੋੜੀ ਖੇਡ ਸਟੇਡੀਅਮ ਆਉਦੇਂ ਦਿਨਾਂ ਵਿਚ ਨਗਰ ਕੌਸਲ ਦੀ ਅਗਵਾਈ ਹੇਠ ਬਣਨਾ ਸ਼ੁਰੂ ਹੋ ਜਾਵੇਗਾ। ਜਿਸ ਲਈ ਪੰਜਾਬ ਸਰਕਾਰ ਵੱਲੋ ਤਿੰਨ ਕਰੋੜ ਰੁਪੈ ਦੀ ਰਾਸ਼ੀ ਮੰਜੂਰ ਕਰ ਦਿੱਤੀ ਗਈ ਹੈ ਜਦਕਿ ਉਕਤ ਖੇਡ ਸਟੇਡੀਅਮ ਅਜੌਕੇ ਯੁੱਗ ਦਾ ਅਤਿ ਅਧੁਨਿਕ ਸਹੂਲਤਾਵਾਂ ਵਾਲਾ ਸਟੇਡੀਅਮ ਹੋਵੇਗਾ। ਜਿਸ ਵਿਚ ਇੰਨ-ਡੋਰ ਖੇਡਾਂ, ਜਿਵੇਂ ਚਿੜ੍ਹੀ-ਛਿੱਕਾ (ਬੈਡਮਿੰਟਨ), ਬਾਸਕਟਬਾਲ ਵਰਗੀਆ ਖੇਡਾਂ ਲਈ ਵੀ ਪ੍ਰਬੰਧ ਹੋਣਗੇ। ਵਿਧਾਇਕ ਉਗੋਕੇ ਨੇ ਅੱਗੇ ਬੋਲਦਿਆਂ ਕਿਹਾ ਕਿ ਉਕਤ ਸਟੇਡੀਅਮ ਇਲਾਕੇ ਲਈ ਰੋਲ ਮਾਡਲ ਹੋਵੇਗਾ, ਕਿਉਕਿ ਆਪਣੇ ਹਲਕੇ ਅੰਦਰ ਨੋਜਵਾਨਾਂ ਨੂੰ ਨਸ਼ਿਆਂ ਵਰਗੀਆ ਭੈੜੀਆ ਅਲਾਮਤਾਂ ਤੋ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮੁੱਖ ਮੰਤਵ ਹੈ ਜਦਕਿ ਮੈਂ ਖੁਦ ਵੀ ਨਸ਼ਿਆਂ ਦੇ ਸੇਵਨ ਤੋ ਕੋਹਾਂ ਦੂਰ ਹੀ ਨਹੀ ਬਲਕਿ ਇਨ੍ਹਾਂ ਨੂੰ ਨਫਰਤ ਕਰਨ ਵਾਲਾ ਇਨਸਾਨ ਹਾਂ। ਉਨ੍ਹਾਂ ਸਟੇਡੀਅਮ ਬਾਰੇ ਦੱਸਦਿਆਂ ਕਿਹਾ ਕਿ ਪਹਿਲੇ ਹੀਲੇ ਤਿੰਨ ਕਰੋੜ ਰੁਪੈ ਦੀ ਸਰਕਾਰੀ ਤੌਰ ’ਤੇ ਰਾਸ਼ੀ ਪਾਸ ਹੋ ਗਈ ਹੈ ਜਦਕਿ ਲੋੜ ਪੈਣ ’ਤੇ ਫੰਡਾਂ ਦੀ ਘਾਟ ਨਹੀ ਰਹਿਣ ਦਿੱਤੀ ਜਾਵੇਗੀ ਕਿਉਕਿ ਉਕਤ ਸਟੇਡੀਅਮ ਕਈ ਏਕੜ ਵਿਚ ਬਣੇਗਾ। ਉਨ੍ਹਾਂ ਕਿਹਾ ਕਿ ਉਕਤ ਬਣਨ ਵਾਲੇ ਸਟੇਡੀਅਮ ਵਿਚ ਉਲਪਿੰਕ ਸਟੇਡੀਅਮ ਦੀ ਤਰਜ ’ਤੇ 400 ਮੀਟਰ ਟਰੇਕ, 32 ਪੱਟੀਆ ਅਤੇ ਜਿੰਮ ਲਈ ਲੋੜੀਦਾ ਸਮਾਨ ਅਤੇ ਦਰਸ਼ਕਾਂ ਦੇ ਬੈਠਣ ਲਈ ਪੌੜੀਆ ਅਤੇ ਪੱਥਰ ਦੀਆ ਕੁਰਸੀਆਂ ਵੀ ਬਣਾਈਆ ਜਾਣਗੀਆ। ਜਿਸ ਨੂੰ ਚਾਲੂ ਵਰ੍ਹੇਂ ਦੌਰਾਨ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਖੇਡ ਸਟੇਡੀਅਮ ਦੇ ਕੌਮੀ ਮਾਰਗ ਦੇ ਨੇੜੇ ਹੋਣ ਦਾ ਲਾਹਾ ਸ਼ਹਿਰ ਦੇ ਨੌਜਵਾਨਾਂ ਤੋ ਇਲਾਵਾ ਹੋਰ ਲੋਕ ਵੀ ਉੱਠਾ ਸਕਣਗੇ। ਵਿਧਾਇਕ ਉਗੋਕੇ ਨੇ ਸਟੇਡੀਅਮ ਸਣੇ ਹੋਰਨਾਂ ਵਿਕਾਸ ਕਾਰਜਾਂ ਲਈ ਸ਼ਹਿਰੀ ਅਤੇ ਜੁੰਮੇਵਾਰ ਨਾਗਰਿਕ ਹੋਣ ਦੇ ਨਾਤੇ ਪ੍ਰੈਸ ਨੂੰ ਵੀ ਮੱਦਦ ਲਈ ਅੱਗੇ ਆਉਣ ਨੂੰ ਕਿਹਾ ਤਾਂ ਜੋ ਸ਼ਹਿਰ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ।
ਬਾਕਸ
--
ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆਂ ਕਿ ਬਹੁ-ਕਰੋੜੀ ਖੇਡ ਸਟੇਡੀਅਮ ਦਾ ਨਕਸ਼ਾ ਬਣਾ ਕੇ ਭੇਜ ਦਿੱਤਾ ਗਿਆ ਹੈ ਜਦਕਿ ਬਰਨਾਲਾ ਜਿਲ੍ਹੇਂ ਅੰਦਰ ਕੁੱਲ 4 ਸਟੈਂਡਰਡ ਟਰੇਕ ਦੇ ਸਟੇਡੀਅਮ ਹਨ, ਜਿਨ੍ਹਾਂ ਵਿਚੋ ਇਕਲੇ ਭਦੌੜ ਅੰਦਰ ਤਿੰਨ ਹਨ, ਇਸ ਤੋ ਇਲਾਵਾ ਹਲਕੇ ਦੇ ਪਿੰਡਾਂ ਅਲਕੜਾ, ਛੰਨਾ ਗੁਲਾਬ ਸਿੰਘ ਵਾਲਾ, ਮੋੜ ਮਕਸੂਥਾਂ, ਢਿਲਵਾਂ ਯੂਨੀਵਰਸਿਟੀ, ਤਾਜੋਕੇ, ਮਹਿਤਾ, ਅਸਪਾਲ ਕਲਾਂ, ਭੈਣੀ ਜੱਸਾ, ਰਾਜੀਆ, ਪੱਖੋ ਕਲਾਂ ਆਦਿ ਪਿੰਡਾਂ ਅੰਦਰ ਸਟੇਡੀਅਮ ਹੋਂਦ ਵਿਚ ਆਉਣਗੇ। ਉਧਰ ਉਗੋਕੇ, ਸ਼ਹਿਣਾ, ਤਾਜੋਕੇ, ਭਦੌੜ ਵਿਚ ਸਟੇਡੀਅਮ ਬਣ ਚੁੱਕੇ ਹਨ। ਵਿਧਾਇਕ ਉਗੋਕੇ ਨੇ ਅੱਗੇ ਦੱਸਿਆਂ ਕਿ ਉਕਤ ਖੇਡ ਸਟੇਡੀਅਮ ਅੰਦਰ ਲੋੜੀਦੇ ਸਟਾਫ ਸਣੇ ਕੋਚਾਂ ਰਾਹੀ ਨੋਜਵਾਨਾਂ ਨੂੰ ਖੇਡਾਂ ਬਾਰੇ ਸਿਖਲਾਈ ਦਿੱਤੇ ਜਾਣ ਦੇ ਨਾਲੋ ਨਾਲ ਖਿਡਾਰੀਆਂ ਲਈ ਖਾਧ ਖੁਰਾਕ ਵੀ ਸਰਕਾਰ ਵੱਲੋ ਮੁਹੱਈਆ ਕਰਵਾਈ ਜਾਵੇਗੀ।
ਵਿਸ਼ੇਸ ਬਾਕਸ :-
ਵਿਧਾਇਕ ਹਲਕਾ ਭਦੌੜ ਲਾਭ ਸਿੰਘ ਉਗੋਕੇ ਨੇ ਨਗਰ ਕੌਸਲ ਦੀ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਪਤੀ ਅਤੇ ਸਮਾਜ ਸੇਵੀ ਡਾ ਬਾਲ ਚੰਦ ਬਾਂਸਲ ਨਾਲ ਮਿਲ ਕੇ ਪੱਤਰਕਾਰਾਂ ਨੂੰ ਸ਼ਹਿਰ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਸ਼ਹਿਰ ਅੰਦਰ ਚੋਰੀ ਸਣੇ ਹੋਰਨਾਂ ਮਾੜੀਆ ਘਟਨਾਵਾਂ ਨੂੰ ਠੱਲਣ ਲਈ ਜਿੱਥੇ 60 ਲੱਖ ਰੁਪੈ ਦੀ ਲਾਗਤ ਨਾਲ ਪੂਰਨ ਸ਼ਹਿਰ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਣੀ ਹੇਠ ਲਿਆਂਦਾ ਜਾ ਰਿਹਾ ਹੈ। ਜਿਸ ਦਾ ਕੰਟਰੋਲ ਰੂਮ ਥਾਣੇ ਅੰਦਰ ਬਣਾਇਆ ਜਾਵੇਗਾ ਜਦਕਿ ਸ਼ਹਿਰ ਅੰਦਰ ਲੋੜੀਦੇ ਵਿਕਾਸ ਕਾਰਜਾਂ ਲਈ ਸਾਢੇ ਤਿੰਨ ਕਰੋੜ ਰੂੁਪੈ ਦੀ ਰਾਸ਼ੀ ਨੂੰ ਮਨਜੂਰੀ ਦਿਵਾਈ ਗਈ ਹੈ ਅਤੇ 10 ਕਰੋੜ ਰੁਪੈ ਸੀਵਰੇਜ ਦੇ ਸੁਧਾਰ ਅਤੇ ਲੋੜੀਦੀਆ ਥਾਵਾਂ ’ਤੇ ਸੀਵਰੇਜ ਪਾਉਣ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਪਾਣੀ ਦੇ ਬੋਰ ਅਤੇ ਰਹਿੰਦੀਆ ਮੋਟਰਾਂ ਦੀ ਮੂਰੰਮਤ ਕਰਕੇ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਅੰਦਰਲੀਆ ਨਵੀਆ ਬਣਨ ਜਾ ਰਹੀਆ ਸੜਕਾਂ ਦਾ ਵੇਰਵਾ ਵੀ ਦਿੱਤਾ। ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੋਕੇ ਹੈਰੀ ਧੂੁਰਕੋਟ, ਅਨਿਲ ਕੁਮਾਰ ਕਾਲਾ ਭੂਤ ਸਾਬਕਾ ਪ੍ਰਧਾਨ, ਦੀਪਕ ਗੋਇਲ ਗੱਗ, ਅਰਵਿੰਦ ਕੁਮਾਰ ਰੰਗੀ, ਬਲਜੀਤ ਬਾਸੀ ਬਲਾਕ ਪ੍ਰਧਾਨ, ਮੁਨੀਸ਼ ਗਰਗ, ਗੁਰਤੇਜ ਦਰਾਜ ਪ੍ਰਧਾਨ, ਜਸਵਿੰਦਰ ਚੱਠਾ ਪ੍ਰਧਾਨ, ਰਾਜੂ ਮਾਰਕੰਡਾ, ਪ੍ਰਗਟ ਮੋੜ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਨਗਰ ਕੌਸਲ ਅਧਿਕਾਰੀ-ਕਰਮਚਾਰੀ ਹਾਜਰ ਸਨ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ