Thursday, December 04, 2025
BREAKING NEWS
ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ

Punjab

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

May 25, 2025 10:10 AM

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ  

ਬਰਨਾਲਾ, 7ਡੇਅ ਨਿੳੂਜ ਸਰਵਿਸ, ਲੋਕ ਸਭਾ ਹਲਕਾ ਫਰੀਦਕੋਟ ਤੋ ਸਾਬਕਾ ਸੰਸਦ ਮੈਂਬਰ ਅਤੇ ਵਿਧਾਨ ਸਭਾ ਹਲਕਾ ਭਦੌੜ ਦੀ 2012 ਵਿਚ ਬਤੌਰ ਵਿਧਾਇਕ ਨੁੰਮਾਇੰਦਗੀ ਕਰਨ ਵਾਲੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਜਨਾਬ ਮੁਹੰਮਦ ਸਦੀਕ ਦੇ ਇਕ ਵਾਰ ਮੁੜ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ ਖੜਕਾਉਣ ਦੀ ਕਨਸੋਆ ਸੁਣਾਈ ਦੇਣ ਲੱਗ ਪਈਆ ਹਨ। ਡੇਢ ਵਰ੍ਹੇਂ ਦੇ ਕਰੀਬ ਵਿਧਾਨ ਸਭਾ ਚੋਣਾਂ ਵਿਚਲੇ ਰਹੇ ਅੰਤਰ
ਤੋ ਪਹਿਲਾ ਗਰਮੀ ਦੀ ਰੁੱਤ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਸੂਬੇ ਅੰਦਰ ’ ਸੰਵਿਧਾਨ ਬਚਾਓ ’ ਦੇ ਨਾਂਅ ਹੇਠ ਜਿਲਾ ਪੱਧਰੀਆ ਰੈਲੀਆ ਦਾ ਆਗਾਜ ਬਠਿੰਡਾ ਜਿਲ੍ਹੇਂ ਅੰਦਰ 27 ਮਈ ਤੋ ਸ਼ੁਰੂ ਕਰਨ ਜਾ ਰਹੀ ਹੈ ਜਦਕਿ 23 ਜਿਲ੍ਹਿਆਂ ਅੰਦਰ ਸੰਵਿਧਾਨ ਬਚਾਓ ਰੈਲੀਆ ਤੋ ਬਾਅਦ ਇਸੇ ਨਾਂਅ ਹੇਠ ਅਸੈਂਬਲੀ ਹਲਕੇ ਪੱਧਰ ’ਤੇ ਇਹ ਰੈਲੀਆ ਕੀਤੀਆ ਜਾਣਗੀਆ। ਹਲਕਾ ਭਦੌੜ ਕਿਸੇ ਵੇਲੇ ਅਕਾਲੀ ਦਲ ਦਾ ਗੜ੍ਹ ਰਹੇ ਜਾਣ ਕਾਰਨ 2012 ਵਿਚ ਇਥੋ ਕਾਂਗਰਸ ਹਾਈਕਮਾਨ ਨੇ ਅਧਿਕਾਰੀ ਤੋ ਜੱਥੇਦਾਰ ਬਣਨ ਵਾਲੇ ਅਕਾਲੀ ਦਲ ਦੇ ਚੋਣ ਚਿੰਨ੍ਹ ’ਤੇ ਸਿਆਸੀ ਮੈਦਾਨ ਵਿਚ ਨਿੱਤਰੇ ਸਾਬਕਾ ਆਈ.ਏ.ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੇ ਖਿਲਾਫ ਜਨਾਬ ਮੁੰਹਮਦ ਸਦੀਕ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਜਿਸ ਦੀ ਚਰਚਾ ਅੰਤਰਰਾਸ਼ਟਰੀ ਮੀਡੀਆ ਵਿਚ ਹੋਈ ਸੀ ਜਦਕਿ ਇਹ ਪਿਰਤ 2022 ਵਿਚ ਵੀ ਇੰਝ ਹੀ ਜਾਰੀ ਰਹੀ ਜਦ ਇਥੋ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਇਕ ਕੱਚੇ ਕੋਠੇ ਵਾਲਾ ਆਪ ਪਾਰਟੀ ਦੇ ਆਗੂ ਲਾਭ ਸਿੰਘ ਉਗੋਕੇ ਨੇ ਸਿਆਸੀ ਅਖਾੜਾ ਮਲ ਲਿਆ ਸੀ, ਪਰ ਨਤੀਜੇ ਦੋਵੇ ਵਾਰ ਇਕਸਾਰ ਹੀ ਆਏ, ਜਿੱਥੇ 2012 ਵਿਚ ਮੁਹੰਮਦ ਸਦੀਕ ਅਤੇ ਲਾਭ ਸਿੰਘ ਉਗੋਕੇ ਨੇ ਜਿੱਤ ਦਰਜ ਕੀਤੀ। 2012 ਵਿਚ ਪਹਿਲੀ ਵਾਰ ਮੁੰਹਮਦ ਸਦੀਕ ਨੇ ਸਿਆਸੀ ਅਖਾੜਾ ਮੱਲਿਆ ਸੀ, ਭਾਵੇਂ ਸਦੀਕ ਦਾ ਪਿਛੋਕੜ ਪੂਰੀ ਤਰ੍ਹਾਂ ਕਾਂਗਰਸ ਦੇ ਰੰਗ ਵਿਚ ਰੰਗਿਆ ਹੋਇਆ ਸੀ। ਜਿਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਟੇਜਾਂ ਸਾਂਝੀਆ ਕੀਤੀਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਆਲਾ ਆਗੂ ਨੇ 7ਡੇਅ ਨਿੳੂਜ ਨਾਲ ਇਸ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿਚ ਹਵਾ ਵਗ੍ਹ ਰਹੀ ਹੈ ਜਦਕਿ ਪਾਰਟੀ ਚੋਣ ਜਿੱਤਣ ਵਾਲੇ ਉਮੀਦਵਾਰਾਂ ਦੇ ਨਾਂਅ ‘ਤੇ ਹੀ ਵਿਚਾਰ ਕਰ ਰਹੀ ਹੈ। ਜਿਸ ਵਿਚ ਹਲਕਾ ਭਦੌੜ ਅੰਦਰੋ ਪਾਰਟੀ ਨੇ ਪਿਛਲੇ ਦਿਨੀ ਆਪਣੇ ਪੱਧਰ ’ਤੇ ਕਰਵਾਏ ਸਿਆਸੀ ਸਰਵੇਖਣ ਵਿਚ ਮੁਹੰਮਦ ਸਦੀਕ ਦੇ ਨਾਂਅ ’ਤੇ ਆਮ ਲੋਕਾਂ ਨੇ ਸਹਿਮਤੀ ਜਤਾਈ, ਜੋ ਪਾਰਟੀ ਕੋਲ ਅੰਕੜੇ ਪੁੱਜੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਦੌੜ ਸਣੇ ਪੰਜਾਬ ਭਰ ਵਿਚ 40 ਅਜਿਹੇ ਹੋਰ ਹਲਕੇ ਹਨ, ਜਿਨ੍ਹਾਂ ਵਿਚ ਕਾਂਗਰਸ ਫੇਰਬਦਲ ਜਾਂ ਫੇਰ ਨਵੇਂ ਆਗੂਆਂ ਹੱਥ ਵਾਂਗਡੋਰ ਫੜਾਵੇਗੀ। ਜਿਸ ਵਿਚ ਹਲਕਾ ਮਹਿਲ ਕਲਾਂ, ਬਠਿੰਡਾ ਦਿਹਾਤੀ, ਮੋੜ ਮੰਡੀ ਅਤੇ ਬਠਿੰਡਾ ਦਾ ਜਿਕਰ ਵੀ ਹੋਇਆ। ਉਧਰ ਜੇਕਰ ਵਾਕਇ ਹੀ ਮੁੰਹਮਦ ਸਦੀਕ ਇਥੋ ਟਿਕਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ ਤਦ ਮੁਕਾਬਲਾ ਸਿੱਧਮ ਸਿੱਧਾ ਆਪ ਨਾਲ ਹੋਵੇਗਾ। ਜਿਕਰਯੋਗ ਇਹ ਹੈ ਕਿ ਸਦੀਕ ਭਾਵੇਂ ਵਡੇਰੀ ਉਮਰ ਦਾ ਕਾਂਗਰਸੀ ਆਗੂ ਹਨ, ਪਰ ਪੇਂਡੂ ਲੋਕਾਂ ਵਿਚ ਇਨ੍ਹਾਂ ਦੀ ਮਕਬੂਲੀਅਤ ਜਿਉ ਦੀ ਤਿਉ ਹੈ, ਸਿਆਸੀ ਤੌਰ ’ਤੇ ਇਨ੍ਹਾਂ ਨਾਲ ਮੁਕਾਬਲਾ ਕਾਫੀ ਸਖਤ ਮੰਨਿਆ ਜਾਂਦਾ ਹੈ ਕਿਉਕਿ ਸਟੇਜ ਦੇ ਧਨੀ ਕਲਾਕਾਰ ਸਦੀਕ ਵਰਗਾ ਵਿਅਕਤੀ ਜਦੋ ਭਾਸ਼ਣ ਦਿੰਦਾ ਹੈ ਤਦ ਲੋਕਾਂ ਦੀ ਮਾਨਸਿਕਤਾ ਨੂੰ ਪੜ੍ਹ ਕੇ ਹੀ ਸਾਹਮਣੇ ਵਿਰੋਧੀ ’ਤੇ ਵਿਅੰਗ ਕਸਦਾ ਹੈ, ਜੋ ਕਾਰਗਾਰ ਸਿੱਧ ਹੁੰਦਾ ਹੈ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉੱਠ ਕਿਸ ਤਰਫ ਬੈਠਦਾ ਹੈ।
ਮੁੰਹਮਦ ਸਦੀਕ ਦਾ ਸਿਆਸੀ ਪਿਛੋਕੜ
ਮੁੰਹਮਦ ਸਦੀਕ ਨੇ ਜਿੱਥੇ ਪਹਿਲੀ ਸੱਟ ਹੀ 6969 ਵੋਟਾਂ ਦੇ ਅੰਤਰ ਨਾਲ ਹਲਕਾ ਭਦੌੜ ਅੰਦਰ ਜਿੱਤ ਦਰਜ ਕੀਤੀ, ਉਥੇ ਤਿੰਨ ਚੋਣਾਂ ਲੜਣ ਵਾਲੇ ਗਾਇਕ ਸਦੀਕ ਨੇ ਦੋ ਚੋਣਾਂ ਜਿੱਤੀਆ ਅਤੇ ਇਕ ਚੋਣ 2017 ਵਿਚ ਰਾਂਖਵੇਂ ਹਲਕਾ ਜੈਤੋ ਤੋ ਹਾਰ ਗਏ, ਪਰ ਕਾਂਗਰਸ ਦੀ ਸਰਕਾਰ ਬਣਨ ’ਤੇ ਉਥੋ 5 ਵਰ੍ਹੇਂ ਬਤੌਰ ਹਲਕਾ ਇੰਚਾਰਜ ਵਿਚਰਦੇ ਰਹੇ, ਜਿਸ ਦਾ ਹੀ ਸਿੱਟਾ ਨਿਕਲਿਆ ਕਿ 2019 ਵਿਚਲੀਆ ਲੋਕ ਸਭਾ ਚੋਣਾਂ ਵਿਚ ਫਰੀਦਕੋਟ ਤੋ ਪਾਰਟੀ ਨੇ ਸਦੀਕ ਨੂੰ ਉਮੀਦਵਾਰ ਬਣਾਇਆ, ਜਿਨ੍ਹਾਂ ਨੇ ਅਕਾਲੀ ਦਲ ਦੀ ਵੱਡੀ ਸਿਆਸੀ ਤੋਪ ਗੁਲਜਾਰ ਸਿੰਘ ਰਣੀਕੇ ਸਾਬਕਾ ਕੈਬਨਿਟ ਮੰਤਰੀ ਸਣੇ ਆਪ ਦੇ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਪਿਤਾ ਪ੍ਰੋ ਸਾਧੂ ਸਿੰਘ ਨੂੰ ਹਰਾ ਕੇ ਜਿੱਤ ਦਰਜ ਕੀਤੀ।
ਕਈਆ ਦੇ ਬੁੱਲਾਂ ’ਤੇ ਸਿਕਰੀ :- ਉਧਰ ਹਲਕਾ ਭਦੌੜ ਅੰਦਰ ਅੱਧੀ ਦਰਜਣ ਦੇ ਕਰੀਬ ਕਾਂਗਰਸ ਦੇ ਨਵੇਂ ਪੁਰਾਣੇ ਵਿਚਰਣ ਵਾਲੇ ਆਗੂ ਜੋ ਖੁਦ ਨੂੰ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਹੋਣ ਦਾ ਦਾਅਵੇ ਕਰਦੇ ਨਹੀ ਥੱਕਦੇ ਦੇ ਬੁੱਲਾਂ ’ਤੇ ਸਿੱਕਰੀ ਆਉਣੀ ਸ਼ੁਰੂ ਹੋ ਗਈ ਹੈ, ਕਿਉਕਿ ਇਸ ਦੀ ਭਿਣਕ ਕਾਂਗਰਸੀ ਸਫਾਂ ਵਿਚ ਵੀ ਵਗਣੀ ਸ਼ੁਰੂ ਹੋ ਗਈ ਹੈ।
ਸਦੀਕ ਦੀ ਕਾਰੁਗਜਾਰੀ :- ਜਨਾਬ ਮੁਹੰਮਦ ਸਦੀਕ ਬਤੌਰ ਵਿਧਾਇਕ ਕਾਰੁਗਜਾਰੀ ਇਸ ਲਈ ਨਹੀ ਵਿਖਾ ਸਕੇ ਸਨ ਕਿਉਕਿ 2012 ਵਿਚ ਇਕ ਵਾਰ ਮੁੜ ਅਕਾਲੀ ਦਲ ਦੀ ਸਰਕਾਰ ਪੰਜਾਬ ਅੰਦਰ ਬਣ ਗਈ ਸੀ ਜਦਕਿ ਹਲਕਾ ਭਦੌੜ ਦਾ ਪੂਰਨ ਰਾਜਭਾਗ ਸਾਬਕਾ ਆਈ.ਏ.ਐਸ ਅਧਿਕਾਰੀ ਕਮ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੇ ਹੱਥ ਆ ਗਿਆ ਸੀ, ਪਰ ਇਥੇ ਇਹ ਵੀ ਵਰਣਨਯੋਗ ਹੈ ਕਿ ਸਾਬਕਾ ਅਧਿਕਾਰੀ ਗੁਰੂ ਨੇ ਬਿਨ੍ਹਾਂ ਕਿਸੇ ਮਤਭੇਦ ਦੇ ਹਲਕਾ ਭਦੋੜ ਅੰਦਰ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਸੀ, ਪਰ 2017 ਚੜਣ ਤੋ ਪਹਿਲਾ ਹੀ ਸਦੀਕ ਅਤੇ ਗੁਰੂ ਦੋਵਾਂ ਨੂੰ ਹਲਕਾ ਭਦੌੜ ਅੰਦਰ ਪਾਰਟੀ ਹਾਈਕਮਾਨ ਨੇ ਕ੍ਰਮਵਾਰ ਬੱਸੀ ਪਠਾਣਾ ਅਤੇ ਜੈਤੋ ਜਾ ਕੇ ਆਪਣੀ ਸਿਆਸੀ ਕਿਸਮਤ ਅਜਮਾਉਣ ਦੇ ਆਦੇਸ਼ ਸੁਣਾ ਦਿੱਤੇ ਸਨ, ਜਿੱਥੇ ਦੋਵੇ ਹੀ ਇਕ ਵਾਰ ਸਿਆਸੀ ਸ਼ਿਕਸਤ ਖਾ ਗਏ ਸਨ। ਉਧਰ ਸਦੀਕ ਨੂੰ ਇਕ ਵਾਰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੀ ਗੱਲ ਰੱਖਣ ਦੀ ਥਾਂ ਗਾਣਾ ਸੁਣਾਉਣ ਲਈ ਅਸੈਬਲੀ ਦੇ ਚਲਦੇ ਸ਼ੈਸ਼ਨ ਵਿਚ ਕਹਿ ਦਿੱਤਾ ਸੀ। ਜਿਸ ਕਾਰਨ ਸਿਆਸੀ ਬਾਬਾ ਬੋਹੜ ਦੀਆ ਗੱਲਾਂ ਵਿਚ ਸਦੀਕ ਨੇ ਆ ਕੇ ਹਲਕੇ ਦੀ ਮੰਗ ਰੱਖਣ ਦੀ ਥਾਂ ਗਾਣੇ ਨਾਲ ਹੀ ਡੰਗ ਲਾਹ ਦਿੱਤਾ ਜਦਕਿ ਬਤੌਰ ਸੰਸਦ ਮੈਂਬਰ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਸੰਸਦ ਅੰਦਰ ਕਾਨੂੰਨ ਦੀ ਵਿਰੋਧਤਾ ਕਰਨ ਦੀ ਥਾਂ ਮੀਡੀਆ ਵਿਚ ਮੋਢਾ ਉੱਤਰਣ ਦਾ ਕਹੇ ਜਾਣ ’ਤੇ ਇਨ੍ਹਾਂ ਦੀ ਸਿਆਸੀ ਪ੍ਰਸਿੱਧੀ ਨੂੰ ਕਾਫੀ ਧੱਕਾ ਲੱਗਿਆ ਸੀ। ਪਰ ਇਸ ਸਭ ਦੇ ਬਾਵਜੂਦ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਲਈ ਮੁੰਹਮਦ ਸਦੀਕ ਦਾ ਅੱਜ ਵੀ ਕੋਈ ਮੁਕਾਬਲਾ ਨਹੀ, ਜਿਸ ਕਾਰਨ ਵੋਟਰਾਂ ਦਾ ਇਕ ਵੱਡਾ ਸਮੂਹ ਅੱਜ ਵੀ ਸਦੀਕ ਨਾਲ ਖੜਾ ਵਿਖਾਈ ਦਿੰਦਾ ਹੈ।
ਸਦੀਕ ਦਾ ਵਿਵਾਦ :- ਜਨਾਬ ਮੁਹੰਮਦ ਸਦੀਕ ਦੇ ਬਣੇ ਐਸ.ਸੀ ਸਰਟੀਫਿਕੇਟ ਦੇ ਰੋਲੇ ਘਚੋਲੇ ਨੇ ਪੰਜ ਵਰ੍ਹੇਂ ਇਨ੍ਹਾਂ ਨੂੰ ਅਦਾਲਤਾਂ ਵਿਚ ਹੀ ਰੱਖਿਆ। ਜਿਸ ਵਿਚ ਸਾਬਕਾ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੇ ਇਨ੍ਹਾਂ ਦੇ ਜਾਤੀ ਸਰਟੀਫਿਕੋੇਟ ਨੂੰ ਉੱਚ ਅਦਾਲਤ ਵਿਚ ਚੁਨੋਤੀ ਦਿੱਤੀ ਸੀ ਭਾਵੇਂ ਉੱਚ ਅਦਾਲਤ ਦੇ ਇਕ ਬੈਂਚ ਨੇ ਇਕ ਵਾਰ ਇਨ੍ਹਾਂ ਦੇ ਸਰਟੀਫਿਕੇਟ ਨੂੰ ਲੈ ਕੇ ਕਥਿਤ ਤੌਰ ’ਤੇ ਕੁਝ ਫੈਸਲਾ ਵੀ ਸੁਣਾਇਆ ਸੀ, ਪਰ ਮੁੜ ਸਿਖਰਲੀ ਅਦਾਲਤ ਵਿਚ ਕੀਤੀ ਅਪੀਲ ਕਾਰਨ ਮਾਮਲਾ ਜਿਉ ਦਾ ਤਿਉ ਰਿਹਾ, ਪਰ ਸਦੀਕ ਦੇ ਸਰਟੀਫਿਕੇਟ ਦੇ ਸਹੀ ਹੋਣ ਦੀ ਪੁਸ਼ਟੀ ਉਸ ਵੇਲੇ ਹੋ ਗਈ ਜਦ ਇਨ੍ਹਾਂ ਨੇ ਮੁੜ ਰਾਂਖਵੇਂ ਲੋਕ ਸਭਾ ਹਲਕਾ ਫਰੀਦਕੋਟ ਤੋ 2019 ਵਿਚ ਚੋਣ ਲੜੀ ਅਤੇ ਜਿੱਤੀ।
ਸਦੀਕ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਯਰਾਨਾ ਸਬੰਧ :- ਗਾਇਕੀ ਦੇ ਬਾਬਾ ਬੋਹੜ ਸਮਝੇ ਜਾਣ ਵਾਲੇ ਗਾਇਕ ਮੁੰਹਮਦ ਸਦੀਕ ਬਾਰੇ ਅਕਸਰ ਹੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਆਪਣਾ ਗੁਰੂ ਕਹਿ ਕੇ ਸੰਬੋਧਨ ਕਰਦੇ ਹਨ ਜਦਕਿ ਆਪ ਸਰਕਾਰ ਦੀ 2022 ਵਿਚ ਸਹੁੰ ਚੁੱਕ ਸਮਾਗਮ ਵਿਚ ਵੀ ਸਦੀਕ ਬਤੌਰ ਵਿਸ਼ੇਸ ਮਹਿਮਾਨ ਪਾਰਟੀ ਦੀਆ ਸਭ ਹੱਦਾਂ ਬੰਨੇ ਤੋੜ ਕੇ ਪੁੱਜੇ ਸਨ। ਪਰ ਇਥੇ ਇਹ ਵੀ ਦੱਸਣਯੋਗ ਹੈ ਕਿ 2014 ਵਿਚ ਜਦ ਪਹਿਲੀ ਵਾਰ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋ ਚੋਣ ਲੜੀ ਸੀ ਤਦ ਹਲਕਾ ਭਦੋੜ ਅੰਦਰੋ ਸਦੀਕ ਦੇ ਖਾਸ ਮ ਖਾਸ ਹਮਾਇਤੀ ਭਗਵੰਤ ਮਾਨ ਦੀਆ ਸਟੇਜਾਂ ’ਤੇ ਪੁੱਜ ਗਏ ਸਨ। ਜਿਸ ਕਾਰਨ ਕਈ ਤਰ੍ਹਾਂ ਦੀਆ ਸਿਆਸੀ ਚੁੰਝ ਚਰਚਾਵਾਂ ਨੇ ਜਨਮ ਲਿਆ ਸੀ ਜਦਕਿ ਉਸ ਵੇਲੇ ਲੋਕ ਸਭਾ ਹਲਕਾ ਸੰਗਰੂਰ ਤੋ ਵਿਜੈਇੰਦਰ ਸਿੰਗਲਾ ਚੋਣ ਲੜ ਰਹੇ ਸਨ। ਜਿਨ੍ਹਾਂ ਦੀ ਜਮਾਨਤ ਜਬਤ ਹੋ ਗਈ ਸੀ ਅਤੇ ਹੁਣ ਵਿਜੈਇੰਦਰ ਸਿੰਗਲਾ ਦਾ ਕਾਂਗਰਸ ਪਾਰਟੀ ਅੰਦਰ ਵੱਡਾ ਸਿਆਸੀ ਕੱਦ ਅਤੇ ਪਕੜ੍ਹ ਹੈ। ਜਿਹੜੇ ਇਥੇ ਕੋਈ ਵੀ ਰੋਲ ਅਦਾ ਕਰ ਸਕਦੇ ਹਨ।

Have something to say? Post your comment

More in Punjab

ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆ

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!

ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ

ਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜ

ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰ

ਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕ

ਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦ

ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ

ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ