Wednesday, September 03, 2025
BREAKING NEWS
पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरूਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ? ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

Punjab

ਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤ

May 27, 2025 02:49 PM

ਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਡਾਕਟਰ ਲੋਕੇਸ਼ ਸਿੰਗਲਾ ਸਨਮਾਨਿਤ
* ਆਪਣੇ ਪਿਤਾ ਜਵਾਹਰ ਲਾਲ ਸਿੰਗਲਾ ਵਾਂਗ ਨੇਕ ਦਿਲ ਤੇ ਸਮਾਜਸੇਵੀ ਸ਼ਖਸੀਅਤ ਹਨ ਡਾ. ਲੋਕੇਸ਼ ਸਿੰਗਲਾ : ਬਾਬੂ ਅਜੇ ਕੁਮਾਰ ਗਰਗ
* ਡਾ. ਲੋਕੇਸ਼ ਸਿੰਗਲਾ ਵਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਨ ਦਾ ਫ਼ੈਸਲਾ ਸ਼ਲਾਘਾਯੋਗ : ਪ੍ਰਧਾਨ ਮਨੀਸ਼ ਗਰਗ
ਭਦੌੜ, 27 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਕਸਬਾ ਭਦੌੜ ਦੇ ਉੱਘੇ ਸਮਾਜ ਸੇਵੀ ਅਤੇ ਆੜ੍ਹਤੀਆ ਜਵਾਹਰ ਲਾਲ ਸਿੰਗਲਾ ਦੇ ਸਪੁੱਤਰ ਡਾ. ਲੋਕੇਸ਼ ਸਿੰਗਲਾ (ਐੱਮ.ਡੀ. ਮੈਡੀਸਨ) ਨੇ ਬੀਤੇ ਦਿਨੀਂ ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਬਤੌਰ ਮੈਡੀਕਲ ਅਫਸਰ ਆਪਣਾ ਅਹੁਦਾ ਸੰਭਾਲਦਿਆਂ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ। ਡਾ. ਸਿੰਗਲਾ ਦੀ ਇਸ ਨਿਯੁਕਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਿਸ ਤਹਿਤ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਤੇ ਐਸੋਸੀਏਸ਼ਨਾਂ ਵਲੋਂ ਡਾ. ਲੋਕੇਸ਼ ਸਿੰਗਲਾ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਆੜ੍ਹਤੀਆ ਐਸੋਸੀਏਸ਼ਨ ਭਦੌੜ ਵੱਲੋਂ ਪ੍ਰਧਾਨ ਬਾਬੂ ਅਜੇ ਕੁਮਾਰ ਗਰਗ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਤੇ ਸਮੂਹ ਆੜ੍ਹਤੀਆਂ ਵਲੋਂ ਡਾਕਟਰ ਸਿੰਗਲਾ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਾਬੂ ਅਜੇ ਕੁਮਾਰ ਗਰਗ ਨੇ ਕਿਹਾ ਕਿ ਆਪਣੇ ਪਿਤਾ ਜਵਾਹਰ ਲਾਲ ਸਿੰਗਲਾ ਆੜ੍ਹਤੀਆ ਵਾਂਗ ਡਾਕਟਰ ਲੋਕੇਸ਼ ਸਿੰਗਲਾ ਵੀ ਨੇਕ ਦਿਲ ਅਤੇ ਸਮਾਜ ਸੇਵੀ ਸ਼ਖਸੀਅਤ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਡਾਕਟਰ ਲੋਕੇਸ਼ ਸਿੰਗਲਾ (ਐੱਮ.ਡੀ. ਮੈਡੀਸਨ) ਨੇ ਪਹਿਲਾਂ ਦੋ ਸਾਲ ਡੀਐੱਮਸੀ ਲੁਧਿਆਣਾ ਵਿੱਚ ਡਿਊਟੀ ਕਰਕੇ ਮੈਡੀਕਲ ਖੇਤਰ ਵਿੱਚ ਚੰਗਾ ਤਜ਼ਰਬਾ ਹਾਸਿਲ ਕੀਤਾ ਅਤੇ ਬੀਤੇ ਦਿਨੀ ਉਨ੍ਹਾਂ ਨੇ ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਬਤੌਰ ਮੈਡੀਕਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਡਾ. ਸਿੰਗਲਾ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਲੋੜਵੰਦ ਮਰੀਜ਼ਾਂ ਦਾ ਸਹਾਰਾ ਬਣਨਗੇ।
* ਡਾ. ਲੋਕੇਸ਼ ਸਿੰਗਲਾ ਦਾ ਫ਼ੈਸਲਾ ਸ਼ਲਾਘਾਯੋਗ : ਪ੍ਰਧਾਨ ਮਨੀਸ਼ ਗਰਗ
ਜ਼ਿਕਰਯੋਗ ਹੈ ਕਿ ਡਾ. ਲੋਕੇਸ਼ ਸਿੰਗਲਾ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੀ ਡਿਊਟੀ ਉਪਰੰਤ ਸੋਮਵਾਰ ਤੋਂ ਸ਼ਨਿੱਚਰਵਾਰ ਰੋਜ਼ਾਨਾ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਐੱਸ.ਬੀ.ਆਈ. ਬੈਂਕ ਭਦੌੜ ਦੇ ਸਾਹਮਣੇ ਆਪਣੇ ਪਿਤਾ ਦੀ ਦੁਕਾਨ 'ਤੇ ਮਰੀਜ਼ਾਂ ਦਾ ਮੁਕਤ ਚੈੱਕਅੱਪ ਕਰਿਆ ਕਰਨਗੇ। ਡਾ. ਸਿੰਗਲਾ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਡਾ. ਸਿੰਗਲਾ ਦੇ ਇਸ ਕਾਰਜ਼ ਨਾਲ ਕਸਬਾ ਭਦੌੜ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋੜਵੰਦ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਦਾ ਸਮਾਜ ਸੇਵਾ ਦਾ ਜਜ਼ਬਾ ਭਦੌੜ ਵਾਸੀਆਂ ਲਈ ਇੱਕ ਵੱਡੀ ਉਮੀਦ ਦੀ ਕਿਰਨ ਹੈ। ਉਨ੍ਹਾਂ ਦਾ ਇਹ ਕਦਮ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ। ਡਾ. ਸਿੰਗਲਾ ਦੇ ਇਸ ਫ਼ੈਸਲੇ ਦੀ ਭਦੌੜ ਵਾਸੀਆਂ ਵਲੋਂ ਜ਼ੋਰਦਾਰ ਸ਼ਲਾਘਾ ਕੀਤੀ ਜਾ ਰਹੀ ਹੈ।
* ਮੇਰੇ ਪਰਿਵਾਰ ਨੇ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਹੱਲਾਸ਼ੇਰੀ ਦਿੱਤੀ : ਡਾ. ਲੋਕੇਸ਼ ਸਿੰਗਲਾ
ਇਸ ਸਮੇਂ ਡਾਕਟਰ ਲੋਕੇਸ਼ ਸਿੰਗਲਾ ਨੇ ਕਿਹਾ ਕਿ ਮੇਰੇ ਮਨ ਵਿੱਚ ਆਇਆ ਕਿ ਮੈਂ ਸ਼ਾਮ ਨੂੰ ਫਰੀ ਹੁੰਦਾ ਹਾਂ, ਇਸ ਲਈ ਕਿਉਂ ਨਾ ਮੈਂ ਸ਼ਾਮ ਨੂੰ ਆਪਣੇ ਘਰ ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰਨਾ ਸ਼ੁਰੂ ਕਰ ਦੇਵਾਂ ਤਾਂ ਜੋ ਕਿਸੇ ਲੋੜਵੰਦ ਦੀ ਸਹਾਇਤਾ ਹੋ ਸਕੇ। ਜਦੋਂ ਮੈਂ ਆਪਣੇ ਮਨ ਦੀ ਗੱਲ ਆਪਣੇ ਮਾਤਾ ਪਿਤਾ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਮੇਰਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਤੂੰ ਇਹ ਨੇਕ ਉਪਰਾਲਾ ਅੱਜ ਤੋਂ ਹੀ ਸ਼ੁਰੂ ਕਰ। ਜਿਸ ਤੋਂ ਬਾਅਦ ਮੇਰੇ ਹੌਂਸਲਾ ਹੋਰ ਵੱਧ ਗਿਆ ਤੇ ਮੈਂ ਇਹ ਫ਼ੈਸਲਾ ਲਿਆ।
* ਸਿੰਗਲਾ ਪਰਿਵਾਰ ਵਲੋਂ ਆੜ੍ਹਤੀਆ ਐਸੋਸੀਏਸ਼ਨ ਦਾ ਧੰਨਵਾਦ
ਇਸ ਮੌਕੇ ਉੱਘੇ ਸਮਾਜ ਸੇਵੀ ਜਵਾਹਰ ਲਾਲ ਸਿੰਗਲਾ ਆੜ੍ਹਤੀਆ ਅਤੇ ਉਨ੍ਹਾਂ ਦੇ ਛੋਟੇ ਭਰਾ ਵਿਜੇ ਕੁਮਾਰ ਸਿੰਗਲਾ ਆੜ੍ਹਤੀਆ ਨੇ ਆੜ੍ਹਤੀਆ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਬਾਬੂ ਅਜੇ ਕੁਮਾਰ ਗਰਗ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਸਣੇ ਸਮੂਹ ਆੜ੍ਹਤੀਆਂ ਦਾ ਉਨ੍ਹਾਂ ਦੇ ਘਰ ਵਿਖੇ ਆ ਕੇ ਡਾਕਟਰ ਲੋਕੇਸ਼ ਸਿੰਗਲਾ ਦਾ ਹੌਂਸਲਾ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਗਰਗ, ਅਰੁਣ ਕੁਮਾਰ ਸਿੰਗਲਾ ਪ੍ਰਧਾਨ ਅਗਰਵਾਲ ਸਭਾ ਭਦੌੜ (ਰਜਿ.), ਬਾਬੂ ਦੀਨਾ ਨਾਥ ਸਿੰਗਲਾ ਸ਼ੈਲਰ ਵਾਲੇ, ਸੁਨੀਲ ਗਰਗ ਆੜ੍ਹਤੀਆ, ਕੇਵਲ ਸਿੰਘ ਮਝੈਲ ਆੜ੍ਹਤੀਆ, ਹੀਰਾ ਲਾਲ ਸਿੰਗਲਾ ਆੜ੍ਹਤੀਆ, ਹਰਪ੍ਰੀਤ ਸਿੰਘ ਆੜ੍ਹਤੀਆ, ਰਜਿੰਦਰ ਗਰਗ ਬਿੰਦਰ ਆੜ੍ਹਤੀਆ, ਰੋਹਿਤ ਗਰਗ ਆੜ੍ਹਤੀਆ, ਨਰੇਸ਼ ਸਿੰਗਲਾ ਗੱਗੂ ਆੜ੍ਹਤੀਆ, ਵਿਜੇ ਸਿੰਗਲਾ ਆੜ੍ਹਤੀਆ, ਅਸ਼ੋਕ ਕੁਮਾਰ ਆੜ੍ਹਤੀਆ, ਸ਼ਿਵ ਗਰਗ ਆੜ੍ਹਤੀਆ, ਬਲਜੀਤ ਸਿੰਘ ਆੜ੍ਹਤੀਆ, ਰਾਜਿੰਦਰ ਗਰਗ, ਦੀਪਕ ਗੁਪਤਾ ਆਦਿ ਹਾਜ਼ਰ ਸਨ।

Have something to say? Post your comment

More in Punjab

पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

ਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇ

ਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ

2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ?

ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏ

ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚ

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾ

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

ਸਨਮਾਨ ਸਮਾਰੋਹ, ਲੇਡੀਜ ਪਾਰਕ ਵਿਖੇ ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ, ਸ਼ਹਿਰ ਲਈ ਬਿਹਤਰ ਸੋਚ ਰੱਖਣ ਵਾਲਾ ਹਰੇਕ ਇਨਸਾਨ ਸਾਡਾ ਆਪਣਾ-ਡਾ ਬਾਂਸਲ