Sunday, April 19, 2026
BREAKING NEWS
ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

Punjab

ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚ

May 29, 2025 12:52 PM

ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚ
ਪਾਰਟੀ ਦੀ ਮਜਬੂਤੀ ’ਤੇ ਹੀ ਜੋਰ ਦੇਣਾ ਮੇਰਾ ਮੁੱਖ ਮੰਤਵ-ਨੋਜਵਾਨ ਸ਼ੀਤਲ
ਬਰਨਾਲਾ/ਤਪਾ ਮੰਡੀ 29 ਮਈ (ਸੁਭਾਸ਼ ਸਿੰਗਲਾ/ਰੋਹਿਤ ਸਿੰਗਲਾ) :- ਵਿਧਾਨ ਸਭਾ ਹਲਕਾ ਭਦੌੜ ਅੰਦਰ ਕਾਂਗਰਸ ਆਗੂਆਂ ਨੇ ਆਪਣੀਆ ਸਿਆਸੀ ਸਰਗਰਮੀਆ ਵਿੱਢ ਦਿੱਤੀਆ ਹਨ। ਜਿਸ ਦੇ ਚਲਦਿਆਂ ਹਲਕਾ ਭਦੌੜ ਅੰਦਰ ਪੜ੍ਹੇ ਲਿਖੇ ਅਤੇ ਸਿੱਖਿਆ ਵਿਭਾਗ ਨਾਲ ਲੰਬੀ ਸਾਂਝ ਰੱਖਣ ਵਾਲੇ ’ ਸ਼ੀਤਲ ‘ ਪਰਿਵਾਰ ਦੇ ਨੌਜਵਾਨ ਨੇ ਲੋਕਾਂ ਵਿਚਕਾਰ ਵਿਚਰਣਾ ਸ਼ੁਰੂ ਕੀਤਾ ਹੈ, ਜੇਕਰ ਸੱਚ ਮੰਨੀਏ ਤਾਂ ਪਹਿਲੀ ਵਾਰ ਕਾਂਗਰਸ ਵੱਲੋ ਕਿਸੇ ਪੜੇ ਲਿਖੇ ਪਰਿਵਾਰ ਦੇ ਨੋਜਵਾਨ ਨੇ ਹਲਕੇ ਦੇ ਕਾਂਗਰਸੀਆਂ ਦੇ ਬੂਹੇ ’ਤੇ ਦਸਤਕ ਦਿੱਤੀ ਹੈ। ਕਾਂਗਰਸ ਆਗੂ ’ ਰਾਜਵਿੰਦਰ ਸਿੰਘ ਸ਼ੀਤਲ ‘ ਨੇ ਮੀਡੀਆ ਦਫਤਰ ਵਿਖੇ ਪੁੱਜ ਕੇ ਕਾਂਗਰਸ ਦੀ ਜਿਲਾ ਪੱਧਰ ’ਤੇ ਹੋਣ ਜਾ ਰਹੀ ਸੰਵਿਧਾਨ ਬਚਾਓ ਰੈਲੀ ਦੇ ਨਾਲੋ ਨਾਲ ਆਪਣੀ ਨਿੱਜੀ ਜਿੰਦਗੀ ’ਤੇ ਵੀ ਚਾਨਣਾ ਪਾਇਆ। ਇੰਜੀ: ਰਾਜਵਿੰੰਦਰ ਸਿੰਘ ਸ਼ੀਤਲ ਬੀ.ਟੈੱਕ (ਕੰਪਿੳੂਟਰ ਸਾਇੰਸ) ਯੋਗਤਾ ਵਾਲਾ ਗਿਆਨੀ ਜੈਲ ਸਿੰਘ ਕਾਲਜ ਬਠਿੰਡਾ ਦਾ ਨੌਜਵਾਨ ਹੈ। ਜਿਸ ਦੇ ਪਿਤਾ ਸਰਵਸੁੱਖਜੀਤ ਸਿੰਘ ਸ਼ੀਤਲ ਉਪ ਜਿਲਾ ਸਿੱਖਿਆ ਅਧਿਕਾਰੀ ਵਜੋ ਲੰਬਾਂ ਸਮਾਂ ਬਰਨਾਲਾ ਜਿਲ੍ਹੇਂ ਅੰਦਰ ਜਿੱਥੇ ਆਪਣੀਆ ਸੇਵਾਵਾਂ ਨਿਭਾ ਕੇ ਗਏ ਹਨ, ਉਥੇ ਇਨ੍ਹਾਂ ਦੇ ਦਾਦਾ ਜੀ ਸੁਖਦਿਆਲ ਸਿੰਘ ਸ਼ੀਤਲ ਨੇ ਵੀ ਬਲਾਕ ਸਿੱਖਿਆ ਅਫਸਰ ਵਜੋ ਇਲਾਕੇ ਅੰਦਰ ਨਿਮਾਣਾ ਖੱਟਿਆ। ਹਲਕਾ ਭਦੋੜ ਦੇ ਕਸਬਾ ਸ਼ਹਿਣਾ ਵਿਚ ਲੰਬਾਂ ਸਮਾਂ ਗੁਜਾਰਣ ਵਾਲੇ ਪਰਿਵਾਰ ਦੇ ਨੋਜਵਾਨ ਸ਼ੀਤਲ ਨੇ ਦੱਸਿਆਂ ਕਿ ਉਨ੍ਹਾਂ ਦੇ ਮਾਤਾ ਨੇ ਵੀ ਹਲਕੇ ਦੇ ਕਈ ਪਿੰਡਾਂ ਵਿਚਲੇ ਸਕੂਲਾਂ ਅੰਦਰ ਬਤੌਰ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਦਕਿ ਉਨ੍ਹਾਂ ਦੇ ਭੂਆ ਸ੍ਰੀਮਤੀ ਰਾਜਮਹਿੰਦਰ ਕੌਰ ਵੀ ਜਿਲਾ ਸਿੱਖਿਆ ਅਫਸਰ ਵਜੋ ਬਰਨਾਲਾ ਜਿਲ੍ਹਾ ਅੰਦਰ ਸਿੱਖਿਆ ਦੇ ਸੁਧਾਰ ਵਿਚ ਵਧੀਆ ਰੋਲ ਅਦਾ ਕਰਕੇ ਗਏ ਹਨ। ਕਾਂਗਰਸ ਆਗੂ ਨੌਜਵਾਨ ਸ਼ੀਤਲ ਨੇ ਭਦੌੜ ਵਿਖੇ ਆਪਣੇ ਨਾਨਕਿਆਂ ਦੀ ਸਿੱਖਿਆ ਨਾਲ ਸਾਂਝ ਵਿਚਾਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਨਾ ਜੀ ਵੀ ਬਤੌਰ ਮੁੱਖ ਅਧਿਆਪਕ ਸੇਵਾਮੁਕਤ ਹੋਏ ਹਨ, ਜਦਕਿ ਮਾਮਾ-ਮਾਮੀ ਵੀ ਬਤੌਰ ਅਧਿਆਪਕ ਆਪਣੀਆ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦਾ ਸਿੱਖਿਆ ਸਬੰਧੀ ਗੱਲ ਕਰਨ ਦਾ ਮੰਤਵ ਸਿਰਫ ਇਕ ਹੈ ਕਿ ਹਲਕਾ ਭਦੌੜ ਦੀ ਭਵਿੱਖੀ ਪੀੜੀ ਨੂੰ ਸਿੱਖਿਆ ਨਾਲ ਜੋੜਣ ਵਾਲੇ ਵਿਅਕਤੀ ਦੀ ਲੋੜ ਹੈ। ਸ਼ੀਤਲ ਨੇ ਅੱਗੇ ਦੱਸਿਆਂ ਕਿ ਉਹ ’ ਯੂ.ਪੀ.ਐਸ.ਸੀ ‘ ਦੀ ਤਿਆਰੀ ਕਰਕੇ ਬਤੌਰ ਅਧਿਕਾਰੀ ਸੇਵਾ ਨਿਭਾਉਣਾ ਚਾਹੁੰਦੇ ਸਨ, ਭਾਵੇਂ ਉਹ ਖੁਦ ਤਾਂ ਪ੍ਰੀਖਿਆ ਪਾਸ ਨਹੀ ਕਰ ਸਕੇ, ਪਰ ਕਈ ਵਿਦਿਆਰਥੀਆਂ ਨੂੰ ਮੁਫਤ ਵਿਚ ਪੜਾਈ ਦੀ ਕੋਚਿੰਗ ਦੇ ਕੇ ਉਨ੍ਹਾਂ ਲਈ ਰਾਹ ਦਸੇਰਾ ਜਰੂਰ ਬਣੇ ਹਨ, ਕਿਉਕਿ ਇਨ੍ਹਾਂ ਦੇ ਪੜਾਏ ਵੀ ਕਈ ਅੱਜ ਉੱਚ ਸਰਕਾਰੀ ਅਹੁਦਿਆਂ ’ਤੇ ਬਿਰਾਜਮਾਨ ਹਨ। ਉਨ੍ਹਾਂ ਸ਼ੀਤਲ ਪਰਿਵਾਰ ਵੱਲੋ ਲੋਕ ਸੇਵਾ ਵਿਚ ਬਣਦਾ ਯੋਗਦਾਨ ਪਾਉਣ ਲਈ ਪੁਰਖਿਆਂ ਦੇ ਬਣਾਏ ’ ਸ਼ੀਤਲ ਚੈਰੀਟੇਬਲ ਟਰੱਸਟ ‘ ਦਾ ਵੀ ਜਿਕਰ ਕਰਦਿਆਂ ਕਿਹਾ ਕਿ ਟਰੱਸਟ ਵੱਲੋ ਕਿਸੇ ਵੇਲੇ ਕਈ ਪਿੰਡਾਂ ਅੰਦਰ ਹੋਮਿਓਪੈਥੀ ਦੀਆ ਡਿਸਪੈਸਰੀਆਂ ਚਲਦੀਆ ਸਨ, ਪਰ ਕਰੋਨਾ ਸਮੇਂ ਦੌਰਾਨ ਕੁਝ ਰੁਕਾਵਟਾ ਆਈਆ ਜਦਕਿ ਹੁਣ ਵੀ ਭਦੌੜ ਵਿਖੇ ਤਲਵੰਡੀ ਰੋਡ ’ਤੇ ਧਰਮਸ਼ਾਲਾ ਵਿਚ ਡਿਸਪੈਂਸਰੀ ਚਲ ਰਹੀ ਹੈ, ਜਦਕਿ ਉਹ ਟਰੱਸਟ ਅੰਦਰ ਅਜੋਕੇ ਸਮੇਂ ਬਤੌਰ ਸਰਪ੍ਰਸਤ ਸੇਵਾ ਨਿਭਾ ਰਹੇ ਹਨ।
ਪਾਰਟੀ ਨੂੰ ਸਮਰਪਿਤ, ਨਾ ਕਿ ਵਿਅਕਤੀਗਤ :- ਕਾਂਗਰਸ ਆਗੂ ਰਾਜਵਿੰਦਰ ਸਿੰਘ ਸ਼ੀਤਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਸਮਰਪਿਤ ਹਨ ਜਦ ਵੀ ਉਹ ਹਲਕੇ ਦੇ ਕਿਸੇ ਆਗੂ/ਵਰਕਰ ਨਾਲ ਰਾਬਤਾ ਕਾਇਮ ਕਰਦੇ ਹਨ ਤਦ ਉਹ ਆਪਣੀ ਨੀਤੀ ਸਪੱਸਟ ਕਰਦੇ ਹਨ ਕਿ ਉਹ ਪਾਰਟੀ ਦੀ ਮਜਬੂਤੀ ਅਤੇ ਪਾਰਟੀ ਦੇ ਅਧਾਰ ਵਿਚ ਆਪਣਾ ਬਣਦਾ ਤਿਲ ਫੁੱਲ ਯੋਗਦਾਨ ਪਾਉਣਗੇ ਨਾ ਕਿ ਕਿਸੇ ਆਗੂ/ਵਰਕਰ ਨੂੰ ਵਿਅਕਤੀਗਤ ਤੌਰ ’ਤੇ ਆਪਣੇ ਨਾਲ ਜੋੜਣਗੇ। ਉਨ੍ਹਾਂ ਕਾਂਗਰਸ ਪ੍ਰਤੀ ਬੋਲਦਿਆਂ ਕਿਹਾ ਕਿ ਧਰਮ ਜਾਤ, ਪਾਤ ਤੋ ਉੱਪਰ ਉੱਠ ਕੇ ਰਾਜਨੀਤੀ ਕਰਨ ਵਾਲੀ ਕਾਂਗਰਸ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਜਿੱਥੇ ਕਾਇਮ ਰੱਖ ਸਕਦੀ ਹੈ, ਉਥੇ ਲੋਕਾਂ ਦਾ ਆਪਿਸੀ ਭਾਈਚਾਰਾ ਵੀ ਇਸ ਦੇ ਰਾਜ ਵਿਚ ਬਰਕਰਾਰ ਰਹਿੰਦਾ ਹੈ, ਜੇਕਰ ਸੱਚ ਮੰਨੀਏ ਤਾਂ ਜਿੱਥੇ ਭਾਈਚਾਰਾ ਕਾਇਮ ਹੈ, ਉਸ ਪਰਿਵਾਰ ਨੇ ਜਾਂ ਦੇਸ਼ ਨੇ ਤਰੱਕੀ ਹਰ ਹੀਲੇ ਕਰਨੀ ਹੁੰਦੀ ਹੈ, ਜਿਵੇਂ ਕਿ ਕਾਂਗਰਸ ਦੇ ਰਾਜ ਵਿਚ ਹੋਇਆ ਹੈ।
ਭਦੌੜ ਲਈ ਕੁਝ ਕਰ ਗੁਜਰਣ ਦਾ ਜਜਬਾ :- ਨੋਜਵਾਨ ਆਗੂ ਸ਼ੀਤਲ ਨੇ ਕਿਹਾ ਕਿ ਹਲਕਾ ਭਦੌੜ ਲਈ ਕੁਝ ਕਰ ਗੁਜਰਣ ਦਾ ਜਜਬਾ ਮਨ ਵਿਚ ਹੈ, ਜਿਸ ਨੂੰ ਲੈ ਕੇ ਹੀ ਉਹ ਸਿਆਸਤ ਵਿਚ ਨਿੱਤਰੇ ਹਨ। ਉਨ੍ਹਾਂ ਦਿਲਚਸਪ ਗੱਲ ਕਰਦਿਆਂ ਕਿਹਾ ਕਿ ਅਜੇ ਤੱਕ ਉਹ ਬੈਚੂਲਰ (ਕੁਆਰੇ) ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਆਪਣੇ ਲੋਕਾਂ ਲਈ ਕੁਝ ਕਰ ਸਕੀਏ ਵਿਆਹ ਤਾਂ ਹੋ ਹੀ ਜਾਣਾ ਹੈ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਅੰਦਰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਤੀ ਕੰਮ ਕਰਨ ਦੀ ਲੋੜ ਹੈ, ਜੇਕਰ ਪਾਰਟੀ ਅਤੇ ਭਦੌੜ ਦੇ ਲੋਕਾਂ ਨੇ ਮੋਕਾ ਦਿੱਤਾ ਤਦ ਵੇਖੋਗੇ ਕਿ ਕਿੰਝ ਹਲਕੇ ਨੂੰ ਵਿਕਾਸ ਪੱਖੋ ਅੱਗੇ ਲਿਜਾਇਆ ਜਾਂਦਾ ਹੈ।

Have something to say? Post your comment

More in Punjab

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂ

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ