ਡੇਰਾ ਵੀਰ ਗਿਰ ਰਾਜ ਜੀ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ - ਸੰਤ ਰਾਜਗਿਰੀ ਜੀ
ਤਪਾ ਮੰਡੀ 14 ਅਗਸਤ 7ਡੇਅ ਨਿੳੂਜ ਸਰਵਿਸ :- ਸਥਾਨਕ ਡੇਰਾ ਸੰਤ ਵੀਰ ਗਿਰੀ ਜੀ ਆਸਰਮ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 16 ਅਗਸਤ ਨੂੰ ਮਨਾਈ ਜਾਵੇਗੀ। ਧਾਰਮਿਕ ਸਮਾਗਮ ਦੇ ਸਬੰਧ ਵਿਚ ਡੇਰਾ ਸੰਚਾਲਕ ਸੰਤ ਰਾਜ ਗਿਰੀ ਜੀ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾਂ ਭਗਵਾਨ ਸ੍ਰੀ ਜਨਮ ਅਸ਼ਟਮੀ ਦਾ ਤਿਉਹਾਰ ਆਸਰਮ ਵਿਖੇ 16 ਅਗਸਤ ਦਿਨ ਸਨੀਵਾਰ ਨੂੰ ਸਵੇਰੇ 10 ਵਜੇ ਤੋ 12 ਵਜੇ ਤੱਕ ਮਨਾਇਆ ਜਾਵੇਗਾ। ਜਿਸ ਦੇ ਭਗਵਾਨ ਸ੍ਰੀ ਕਿ੍ਰਸਨ ਅਵਤਾਰ ਜੀ ਦੀ ਕਥਾ ਅਤੇ ਕੀਰਤਨ ਹੋਵੇਗਾ। ਉਨ੍ਹਾਂ ਅੱਗੇ ਦੱਸਿਆਂ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਸਮਾਰੋਹ ਵਿਚ ਇਲਾਕੇ ਭਰ ਦੀਆ ਸੰਗਤਾਂ ਸ਼ਰਧਾਪੂਰਵਕ ਸ਼ਿਰਕਤ ਕਰਦੀਆ ਹਨ ਅਤੇ ਕਥਾ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਗੀਆ। ਉਧਰ ਪ੍ਰਬੰਧਕਾਂ ਨੇ ਦੱਸਿਆਂ ਕਿ ਧਾਰਮਿਕ ਸਮਾਗਮ ਸਬੰਧੀ ਸਮੁੱਚੀਆ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਜਦਕਿ ਭੋਗ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਸ਼ੋਤਮ ਦਾਸ, ਸਾਬਕਾ ਕੌਸਲਰ ਦਵਿੰਦਰ ਦੀਕਸ਼ਿਤ, ਬਲਦੇਵ ਸਿੰਗਲਾ, ਡਾ ਜਗਦੇਵ ਸਿੰਘ, ਡਾ ਗੁਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।