Sunday, October 19, 2025
BREAKING NEWS
ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀपर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

Punjab

ਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀ

September 08, 2025 05:04 PM


ਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ
ਮਜਦੂਰ ਦੇ ਪੁੱਤ ਨੇ ਕਿਸਾਨ ਅਤੇ ਕਿਸਾਨੀ ਦੀ ਮੁਸ਼ਕਿਲਾਵਾਂ ਨੂੰ ਸਮਝਦਿਆਂ ਹਰਾ ਪੈੱਨ ਹੱਥ ਆਉਣ ਜਿਲ੍ਹੇਂ ਦੇ ਤਿੰਨ ਲੱਖ ਤੋ ਵੱਧ ਏਕੜ ਨੂੰ ਹੋਵੇਗਾ ਸਿੱਧਾ ਲਾਭ
ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀ
ਬਰਨਾਲਾ/ਤਪਾ ਮੰਡੀ 8 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਰੇਲਵੇ ਪਲੇਟੀ ’ਤੇ ਦਹਾਕਿਆਂ ਦੀ ਲੰਬੀ ਉਡੀਕ ਤੋ ਬਾਅਦ ਪਹਿਲਾ ਯੂਰੀਏ ਖਾਦ ਦਾ ਰੇਕ ਲੱਗਿਆ। ਜਿਸ ਨੂੰ ਕਿਸਾਨੀ ਲਈ ਇਕ ਵੱਡਾ ਹੰਭਲਾ ਮੰਨਿਆਂ ਜਾ ਰਿਹਾ ਹੈ ਕਿਉਕਿ ਖਾਦ ਦੇ ਰੇਕ 19 ਸਾਲ ਪਹਿਲਾ ਬਣੇ ਬਰਨਾਲਾ ਜਿਲ੍ਹੇਂ ਅੰਦਰ ਕਦੇ ਨਹੀ ਲੱਗਿਆ ਸੀ ਪਰ ਬੀਤੇ ਕੱਲ ਤਪਾ ਪਲੇਟੀ ’ਤੇ ਉਕਤ ਰੇਕ ਦੇ ਲੱਗ ਜਾਣ ਕਾਰਨ ਇਲਾਕੇ ਦੇ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਵਪਾਰੀਆਂ ਵਿਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ। ਜਿਸ ਦਾ ਪੂਰਨ ਸਿਹਰਾ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਸਿਰ ਬੰਝਦਾ ਹੈ, ਜਿਨ੍ਹਾਂ ਨੇ ਫਸਲ ਦੀ ਬਿਜਾਈ ਅਤੇ ਉਸ ਦੇ ਵਾਧੇ ਲਈ ਵਰਤੇ ਜਾਣ ਵਾਲੀ ਖਾਦ ਦੀ ਕਮੀ ਨੂੰ ਪੂਰਾ ਕੀਤਾ ਬਲਕਿ ਖਾਦ ਵੇਚਣ ਵਾਲੇ ਘੱਟੋ ਘੱਟ 50 ਛੋਟੇ ਵੱਡੇ ਵਪਾਰੀਆਂ ਦੀ ਵੀ ਕਿੱਲਤ ਨੂੰ ਵੀ ਦੂੁਰ ਕੀਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖਾਦ (ਯੂਰੀਆ ਅਤੇ ਡੀ.ਏ.ਪੀ) ’ਤੇ ਇਕ ਵੱਡੇ ਕਾਰੋਬਾਰੀ ਕਮ ਅਮੀਰ ਸਿਆਸਤਦਾਨ ਦਾ ਏਕਾਅਧਿਕਾਰ ਸੀ। ਜਿਸ ਤੋ ਖਾਦ ਦੀਆ ਕੰਪਨੀਆ ਹੀ ਨਹੀ ਬਲਕਿ ਛੋਟੇ ਵੱਡੇ ਖਾਦ ਵੇਚਣ ਵਾਲੇ ਵੀ ਭੈਅ ਖਾਂਦੇ ਸਨ, ਇਥੋ ਤੱਕ ਕਿ ਬਰਨਾਲਾ ਜਿਲ੍ਹੇਂ ਨਾਲ ਸਬੰਧਤ ਮੁੱਖ ਮੰਤਰੀ ਅਹੁਦਿਆਂ ਤੱਕ ਲੀਡਰ ਬਿਰਾਜਮਾਨ ਰਹੇ ਹਨ ਪਰ ਕਿਸੇ ਵੀ ਵੱਡੇ ਛੋਟੇ ਲੀਡਰ ਦੀ ਅਜੇ ਤੱਕ ਜਰੁੱਅਤ ਨਹੀ ਪਈ ਸੀ ਕਿ ਉਕਤ ਆਗੂ ਦੇ ਏਕਾਅਧਿਕਾਰ ਨੂੰ ਚੁਨੋਤੀ ਦੇ ਸਕੇ। ਜਿਸ ਕਾਰਨ ਬਰਨਾਲਾ ਜਿਲ੍ਹੇਂ ਦੀਆ 83 ਦੀ ਬਹੁਮੰਤਵੀ ਸਹਿਕਾਰੀ ਸਭਾਵਾਂ (52 ਏ.ਆਰ.ਬਰਨਾਲਾ ਅਤੇ 31 ਤਪਾ ਏ.ਆਰ.) ਅਧੀਨੀਲੀਆ ਸਾਰੀਆ ਸਭਾਵਾਂ ਵੀ ਪ੍ਰਭਾਵਿਤ ਸਨ। ਜਿਨ੍ਹਾਂ ਨਾਲ ਤਿੰਨ ਲੱਖ ਤੋ ਵਧੇਰੇ ਭਾਵ 1.25 ਹੇਕਟੇਅਰ ਭੋਇ ਦੇ ਮਾਲਿਕ ਜੁੜੇ ਹੋਏ ਸਨ। ਜਿਹੜੇ ਛਿਮਾਹੀ ਕਣਕ ਅਤੇ ਝੋਨੇ ਦੀ ਬਿਜਾਈ ਅਤੇ ਬਾਅਦ ਵਿਚ ਫਸਲ ਵਿਚ ਯੂਰੀਆ ਪਾਉਣ ਲਈ ਆਪਣੇ ਜਿਲ੍ਹੇਂ ਦੀਆ ਦੁਕਾਨਾਂ ਤੋ ਥੁੜ ਦੀ ਸੂਰਤ ਵਿਚ ਨਾ ਮਿਲਣ ਕਾਰਨ ਗੁਆਂਢੀ ਜਿਲ੍ਹਿਆਂ ਅੰਦਰੋ ਝੋਟਾ ਟੈਕਸ ਦੇ ਰੂਪ ਵਿਚ ਵਾਧੂ ਪੋਟਲੀਆਂ ’ਚ ਬੰਨਿਆਂ ਸਮਾਨ ਖਰੀਦਣ ਲਈ ਮਜਬੂੁਰ ਹੋ ਜਾਂਦੇ ਸਨ ਪਰ ਕਿਸੇ ਲੀਡਰ ਨੇ ਅੱਜ ਤੱਕ ਬਰਨਾਲਾ ਜਿਲ੍ਹੇਂ ਅੰਦਰ ਯੂਰੀਆ ਦਾ ਰੇਕ ਲਗਵਾ ਕੇ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ ਕਦਮ ਨਹੀ ਚੁੱਕਿਆ ਸੀ। ਜਿਸ ਕਾਰਨ ਬਰਨਾਲਾ ਜਿਲ੍ਹੇਂ ਦੇ ਵਪਾਰੀ ਰਾਮਪੁਰਾ, ਧੂਰੀ, ਸੁਨਾਮ, ਸੰਗਰੂਰ, ਮਾਨਸਾ ਆਦਿ ਨੇੜਲੇ ਜਿਲ੍ਹਿਆਂ ਦੇ ਵਪਾਰੀਆਂ ਤੋ ਖਾਦ ਖਰੀਦਣ ਲਈ ਮਜਬੂੁਰ ਹੁੰਦੇ ਸਨ। ਪਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਰਕਾਰ ਤੋ ਉਕਤ ਵੱਡਾ ਫੈਸਲਾ ਕਰਵਾ ਕੇ ਕਿਸਾਨਾਂ ਨੂੰ ਸਿੱਧੀ ਰਾਹਤ ਦਿਵਾਈ ਹੈ।

ਮੈਨੂੰ ਸਿਰਫ ਆਪਣੇ ਜਿਲ੍ਹੇਂ ਦੀ ਕਿਸਾਨੀ ਅਤੇ ਕਿਸਾਨ ਨੂੰ ਬਚਾਉਣ ਦੀ ਪ੍ਰਵਾਹ ਸੀ-ਵਿਧਾਇਕ ਉਗੋਕੇ -

ਵਿਧਾਇਕ ਲਾਭ ਸਿੰਘ ਉਗੋਕੇ ਨੇ ਇਸ ਸਬੰਧ ਵਿਚ ਕਿਹਾ ਕਿ ਜਦ ਤੋ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਮੈ ਹਲਕਾ ਭਦੋੜ ਤੋ ਵਿਧਾਇਕ ਚੁਣਿਆ ਗਿਆ ਸੀ, ਤਦ ਤੋ ਇਸ ਸਬੰਧ ਵਿਚ ਲਗਾਤਾਰ ਸੋਚਦਾ ਆ ਰਿਹਾ ਹਾਂ ਕਿ ਰਵਾਇਤੀ ਪਾਰਟੀਆਂ ਅਕਾਲੀ ਕਾਂਗਰਸੀ ਇੰਝ ਕਿਵੇ ਕਰ ਸਕਦੇ ਹਨ, ਜਿਹੜੇ ਖੁਦ ਨੂੰ ਕਿਸਾਨ ਅਤੇ ਵਪਾਰੀ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਨਹੀ ਥੱਕਦੇ ਸਨ ਪਰ ਉਹ ਅਜਿਹੇ ਅਹਿਮ ਕੰਮ ਲਈ ਵੀ ਡੱਕਾ ਦੂਹਰਾ ਕਰਨ ਨੂੰ ਤਿਆਰ ਨਹੀ ਸਨ, ਪਰ ਮੈਂ ਆਪਣੇ ਫਰਜ ਨੂੰ ਸਮਝਦਿਆਂ ਖਾਦ ਦਾ ਰੇਕ ਲਗਵਾਉਣ ਲਈ ਲਗਾਤਾਰ ਯਤਨ ਕੀਤੇ ਅਤੇ ਇਸ ਵਿਚ ਸਫਲਤਾ ਹਾਸਿਲ ਕੀਤੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸਬੰਧ ਵਿਚ ਦਬਾਅ ਹੋਰਨਾਂ ਲੀਡਰਾਂ ਵਾਂਗ ਮੇਰੇ ਉੱਪਰ ਵੀ ਸੀ, ਪਰ ਮੈਂ ਇਸ ਦੀ ਰੱਤੀ ਭਰ ਵੀ ਪ੍ਰਵਾਹ ਨਹੀ ਕੀਤੀ, ਜੇਕਰ ਮੈਨੂੰ ਕਿਸੇ ਦੀ ਪ੍ਰਵਾਹ ਸੀ ਤਾਂ ਸਿਰਫ ਆਪਣੇ ਜਿਲ੍ਹੇਂ ਦੀ ਕਿਸਾਨੀ ਅਤੇ ਕਿਸਾਨ ਨੂੰ ਬਚਾਉਣ ਦੀ। ਉਨ੍ਹਾਂ ਅੱਗੇ ਕਿਹਾ ਕਿ ਜਿਲਾ ਬਰਨਾਲਾ ਦੇ ਕਿਸਾਨਾਂ, ਵਪਾਰੀਆਂ ਅਤੇ ਸਹਿਕਾਰੀ ਸਭਾਵਾਂ ਨੂੰ ਇਸ ਦਾ ਲਾਭ ਪੁੰਹਚੇਗਾ ਜਦਕਿ ਜਿਲ੍ਹੇਂ ਦੇ ਲਗਭਗ 100 ਫੀਸਦੀ ਕਿਸਾਨ ਸਭਾਵਾਂ ਨਾਲ ਜੁੜੇ ਹੋਏ ਹਨ। ਜਿਨ੍ਹਾਂ ਦਾ ਹੁਣ ਸਮਾਂ, ਪੈਸਾ ਦੇ ਬਚਣ ਦੇ ਨਾਲੋ ਨਾਲ ਖੱਜਲਖੁਆਰੀ ਵੀ ਘਟੇਗੀ।
ਜਿਲ੍ਹੇਂ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ - ਤੇਜਿੰਦਰ ਢਿਲਵਾਂ 

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਪ ਆਗੂ ਤੇਜਿੰਦਰ ਸਿੰਘ ਢਿਲਵਾਂ ਨੇ ਤਪਾ ਵਿਖੇ ਖਾਦ ਦੇ ਲੱਗੇ ਰੇਕ ਲਈ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਸ ਕੁਰ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਜਿਲ੍ਹੇਂ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਕਿਉਕਿ ਪਿਛਲੇ ਲੰਬੇਂ ਸਮੇਂ ਤੋ ਖਾਦ ਦੀ ਘਾਟ ਲਗਾਤਾਰ ਰੜਕਦੀ ਆ ਰਹੀ ਹੈ। ਜਿਸ ਕਾਰਨ ਕਿਸਾਨ ਨੂੰ ਕਦੇ ਬਲੈਕ, ਭਿੱਜੜ ਜਾਂ ਫੇਰ ਵਾਧੂ ਸਮਾਨ ਯੂਰੀਆ ਨਾਲ ਮੜ੍ਹ ਦਿੰਦੇ ਸਨ ਜਦਕਿ ਨੈਨੋ ਯੂਰੀਆ ਨਾਲ ਵਪਾਰੀਆਂ, ਕਿਸਾਨਾਂ ਦੇ ਕੋਠੇ ਭਰੇ ਪਏ ਹਨ। ਕਿਸਾਨਾਂ ਦੀ ਵੱਡੀ ਲੁੱਟ ਖਾਦ ਦੇ ਨਾਂਅ ਹੇਠ ਕੀਤੀ ਜਾਂਦੀ ਸੀ, ਪਰ ਹਲਕਾ ਵਿਧਾਇਕ ਉਗੋਕੇ ਦੇ ਯਤਨਾਂ ਸਦਕਾ ਦਹਾਕਿਆਂ ਤੋ ਲਟਕਦੀ ਆ ਰਹੀ ਕਿਸਾਨਾਂ ਦੀ ਮੰਗ ’ਤੇ ਬੂਰ ਪਿਆ ਹੈ। ਸਾਬਕਾ ਪ੍ਰਧਾਨ ਢਿਲਵਾਂ ਨੇ ਅੱਗੇ ਕਿਹਾ ਕਿ ਤਪਾ ਵਿਖੇ ਰੇਕ ਲੱਗਣ ਨਾਲ ਯੂਨੀਅਨ ਨਾਲ ਜੁੜੇ ਸੈਕੜੇ ਟਰੱਕ ਅਪ੍ਰੇਟਰਾਂ ਨੂੰ ਆਰਥਿਕ ਪੱਖੋ ਲਾਭ ਮਿਲੇਗਾ ਜਦਕਿ ਲੀਹੋ ਲੱਥੇ ਜਾ ਰਹੇ ਉਕਤ ਧੰਦੇ ਲਈ ਸਰਕਾਰ ਦਾ ਇਹ ਫੈਸਲਾ ਲਾਹੇਵੰਦ ਸਾਬਿਤ ਹੋਵੇਗਾ।
ਖਾਦ ਦਾ ਰੇਕ ਲੱਗਣ ’ਤੇ ਮਜਦੂੁਰਾਂ ਦੇ ਚੇਹਰੇ ਖਿੜੇ- ਪ੍ਰਧਾਨ ਹੈਪੀ ਸਿੰਘ 

ਉਧਰ ਤਪਾ ਪਲੇਟ ਫਾਰਮ ਉੱਪਰ ਖਾਦ ਦਾ ਰੇਕ ਲੱਗਣ ਕਾਰਨ ਪੰਜਾਬ ਲੇਬਰ ਯੂਨੀਅਨ ਦੇ ਚਿਹਰੇ ’ਤੇ ਵੱਖਰੀ ਖੁਸ਼ੀ ਵਿਖਾਈ ਦਿੱਤੀ। ਇਸ ਸਬੰਧ ਵਿਚ ਲੇਬਰ ਯੂਨੀਅਨ ਦੇ ਪ੍ਰਧਾਨ ਹੈਪੀ ਸਿੰਘ ਨੇ ਦੱਸਿਆਂ ਕਿ ਖਾਦ ਦਾ ਰੇਕ ਲੱਗਣ ਨਾਲ ਮਜਦੂਰਾਂ ਨੂੰ ਵਧੇਰੇ ਕੰਮ ਮਿਲੇਗਾ ਜਦਕਿ ਕਣਕ ਅਤੇ ਝੋਨੇ ਦੇ ਸੀਂਜਣ ਤੋ ਬਾਅਦ ਇਕ ਮਾਤਰ ਸਪੈਸ਼ਲ ਭਰਨਾ ਹੀ ਕੰਮ ਰਹਿ ਜਾਂਦਾ ਸੀ, ਪਰ ਹੁਣ ਖਾਦ ਦਾ ਰੇਕ ਲੱਗਣ ਕਾਰਨ ਤਪਾ ਵਿਖੇ ਵੀ ਹੋਰਨਾਂ ਸ਼ਹਿਰਾਂ ਵਾਂਗ ਮਜਦੁਰਾਂ ਨੂੰ ਕੰਮ ਮਿਲੇਗਾ। ਜਿਸ ਨਾਲ ਮਜਦੂਰ ਜਮਾਤ ਆਰਥਿਕ ਪੱਖੋ ਆਪਣੇ ਪੈਰਾ ਸਿਰ ਹੋਵੇਗੀ।
ਗੁਰਜੰਟ ਸਿੰਘ ਮਾਨ ਭਦੋੜ ਹੈਡਲਿੰਗ ਐਂਡ ਟਰਾਂਸਪੋਰਟ ਲਈ ਅੱਗੇ ਆਏ :- ਕਿਸੇ ਵੀ ਨਵੇਂ ਸਟੇਸ਼ਨ ’ਤੇ ਖਾਦ ਦਾ ਰੇਕ ਲਗਾਉਣ ਲਈ ਐਚ ਐਂਡ ਟੀ ਭਾਵ ਹੈਡਲਿੰਗ ਅਤੇ ਟਰਾਂਸਪੋਰਟ ਦੀ ਵਧੇਰੇ ਜਰੂਰਤ ਹੁੰਦੀ ਹੈ ਜਦਕਿ ਤਪਾ ਰੇਲਵੇ ਪਲੇਟੀ ’ਤੇ ਖਾਦ ਦੇ ਰੇਕ ਦੀ ਸਾਂਭ ਸੰਭਾਲ ਅਤੇ ਟਰਾਂਸਪੋਰਟ ਲਈ ਭਦੌੜ ਦੇ ਗੁਰਜੰਟ ਸਿੰਘ ਮਾਨ ਅੱਗੇ ਆਏ। ਜਿਨ੍ਹਾਂ ਦਾ ਭਦੌੜ ਅੰਦਰ ਮਾਨ ਖਾਦ ਸਟੋਰ ਫਰਮ ਦੇ ਨਾਂਅ ਨਾਲ ਵੱਡਾ ਆਧਾਰ ਹੈ। ਜਿਨ੍ਹਾਂ ਨੇ ਖਾਦ ਦੇ ਰੇਕ ਦੀ ਸਾਂਭ ਸੰਭਾਲ ਕਰਕੇ ਇਕ ਵੱਡਾ ਕੀਰਤੀਮਾਨ ਸਥਾਪਿਤ ਕੀਤਾ।

ਖਾਦ ਕਾਰੋਬਾਰੀ ਦਾ ਏਕਾਅਧਿਕਾਰ ਤੋੜਣ ’ਚ ਚੰਬਲ ਫਰਟੀਲਾਇਜਰਜ ਐਂਡ ਕੈਮੀਕਲ ਲਿਮਟਿਡ ਨੇ ਕੀਤੀ ਪਹਿਲ :-  ਇਲਾਕੇ ਅੰਦਰੋ ਇਕ ਵੱਡੇ ਖਾਦ ਕਾਰੋਬਾਰੀ ਦਾ ਏਕਾਅਧਿਕਾਰ ਤੋੜਣ ਵਿਚ ਚੰਬਲ ਫਰਟੀਲਾਈਜਰ ਐਂਡ ਕੈਮੀਕਲ ਲਿਮਟਿਡ ਕੋਟਾ (ਰਾਜਸਥਾਨ) ਕੰਪਨੀ ਦਾ ਵੱਡਾ ਰੋਲ ਰਿਹਾ। ਜਿਸ ਨੇ ਪਹਿਲਾ ਭੁੱਚੋ ਰੇਲਵੇ ਸਟੇਸ਼ਨ ’ਤੇ ਖਾਦ ਦਾ ਰੇਕ ਚਾਲੂ ਕਰਵਾਇਆ। ਜਿਸ ਨਾਲ ਉੱਲਟਾ ਖਾਦ ਭੁੱਚੋ ਤੋ ਰਾਮਪੁਰਾ ਆਉਣੀ ਸ਼ੁਰੂ ਹੋਈ ਜਦਕਿ ਤਪਾ ਵਿਖੇ ਖਾਦ ਦਾ ਰੇਕ ਲੱਗ ਜਾਣ ਦਾ ਅਸਰ ਬਰਨਾਲਾ ਵਿਖੇ ਪਵੇਗਾ ਅਤੇ ਹੁਣ ਤਪਾ ਤੋ ਬਰਨਾਲਾ ਵਿਖੇ ਖਾਦ ਪੁੱਜੇਗੀ।

ਕਿਸਾਨਾਂ ਲਈ ਵੱਡੀ ਖੁਸਖਬਰੀ, ਤਪਾ ਵਿਚ ਪੁੱਜਿਆ ਯੂਰੀਆ ਦਾ ਪਹਿਲਾ ਰੈਕ: ਵਿਧਾਇਕ ਉੱਗੋਕੇ

ਕਿਸਾਨਾਂ ਦੀ ਸਹੂਲਤ ਲਈ ਪਹਿਲੀ ਵਾਰ ਤਪਾ ਮੰਡੀ ਵਿਚ ਯੂਰੀਆ ਦਾ ਰੇਕ ਲੱਗਿਆ ਅਤੇ 33650 ਗੱਟੇ ਯੂਰੀਆ ਵਾਲੀ ਮਾਲ ਗੱਡੀ ਏਥੇ ਪੁੱਜੀ। ਜਿਸ ਦਾ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਏ.ਡੀ.ਸੀ (ਡੀ) ਸਤਵੰਤ ਸਿੰਘ ਤੇ ਐੱਸ ਡੀ ਐਮ ਤਪਾ ਆਯੂਸ ਗੋਇਲ ਨੇ ਸਵਾਗਤ ਕੀਤਾ। ਵਿਧਾਇਕ ਉੱਗੋਕੇ ਨੇ ਕਿਹਾ ਕਿ ਜਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸਖਬਰੀ ਹੈ ਕਿ ਅੱਜ ਤਪਾ ਮੰਡੀ ਵਿਚ ਯੂਰੀਆ ਦਾ ਪਹਿਲਾ ਰੈਕ ਲੱਗਿਆ ਹੈ, ਜਿਸ ਰਾਹੀਂ 33650 ਗੱਟੇ ਯੂਰੀਆ ਖਾਦ ਪੁੱਜੀ ਹੈ ਤੇ ਹੁਣ ਜਿਲ੍ਹੇ ਦੇ ਕਿਸਾਨਾਂ ਨੂੰ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਏਥੇ ਰੈਕ ਪੁਆਇੰਟ ਬਣਿਆ ਅਤੇ ਕਿਸਾਨਾਂ ਨੂੰ ਵੱਡੀ ਸਹੂਲਤ ਹੋਈ ਹੈ। ਉਨ੍ਹਾਂ ਦੱਸਿਆ ਕਿ ਚੰਬਲ ਫਰਟੀਲਾਈਜਰ ਐਂਡ ਕੈਮੀਕਲ ਲਿਮਟਿਡ ਕੋਟਾ (ਰਾਜਸਥਾਨ) ਤੋਂ ਇਹ ਯੂਰੀਆ ਤਪਾ ਪੁੱਜੀ। ਉਨ੍ਹਾਂ ਜਲ੍ਹਿਾ ਪ੍ਰਸਾਸਨ ਬਰਨਾਲਾ ਅਤੇ ਮਾਨ ਖਾਦ ਸਟੋਰ ਦੀ ਸਲਾਘਾ ਕੀਤੀ ਤੇ ਸਟੋਰ ਮਾਲਕ ਗੁਰਜੰਟ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ। ਜਿਨ੍ਹਾਂ ਨੇ ਇਸ ਵਾਸਤੇ ਸਿਰਤੋੜ ਯਤਨ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਹੁਣ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ ਅਤੇ ਇਲਾਕੇ ਵਿਚ ਵਾਪਰ ਅਤੇ ਰੋਜਗਾਰ ਨੂੰ ਵੀ ਹੁਲਾਰਾ ਮਿਲੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ, ਏ ਆਰ ਸਹਿਕਾਰੀ ਸਭਾਵਾਂ ਰੁਪਿੰਦਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਗੁਰਤੇਜ ਸਿੰਘ ਵੀ ਹਾਜਰ ਸਨ।

Have something to say? Post your comment

More in Punjab

ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏ

ਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!

ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲ

ਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ।

ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸ

ਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼

ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ

ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾ

पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

ਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇ