ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ
ਤਪਾ ਮੰਡੀ 16 ਸਤੰਬਰ 7ਡੇਅ ਨਿੳੂਜ ਸਰਵਿਸ - ਜਿਲਾ ਬਰਨਾਲਾ ਅਧੀਨ ਪੈਂਦੇ ਥਾਣਾ ਰੂੜੇਕੇ ਕਲਾਂ ਵਿਚਲੇ ਪਿੰਡ ਪੱਖੋ ਕਲਾਂ ਦੇ ਇਕ ਨਬਾਲਿਗ ਬੱਚੇ ਨੇ ਆਪਣੇ ਤੋ ਕਾਫੀ ਛੋਟੀ ਉਮਰ ਦੇ ਨਬਾਲਿਗ ਬੱਚੇ ਨਾਲ ਬਦਫੈਲੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋ ਬਾਅਦ ਨਬਾਲਿਗ ਦੀ ਸਿਹਤ ਵਿਗੜਣੀ ਸ਼ੁਰੂ ਹੋਈ ਅਤੇ ਸਮੁੱਚੀ ਘਟਨਾ ਵੀ ਉਜਾਗਰ ਹੋ ਗਈ। ਮਾਮਲੇ ਦੇ ਪੜਤਾਲੀਆ ਅਧਿਕਾਰੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਭਾਵੇਂ ਮਾਮਲੇ ’ਤੇ ਵਿਸਥਾਰ ਨਾਲ ਚਾਨਣਾ ਤਾਂ ਨਹੀ ਪਾਇਆ ਪਰ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਦਫੈਲੀ ਕਰਨ ਵਾਲੇ ਨਬਾਲਿਗ ਨੂੰ ਬਾਲ ਸੁਧਾਰ ਘਰ ਵਿਚ ਭੇਜ ਦਿੱਤਾ ਹੈ ਜਦਕਿ ਪੀੜਿਤ ਬੱਚੇ ਦਾ ਮੈਡੀਕਲ ਕਰਵਾਉਣ ਲਈ ਤਪਾ ਦੇ ਸਰਕਾਰੀ ਹਸਪਤਾਲ ਲਿਆਂਦਾ ਜਾਵੇਗਾ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇਕ ਨਬਾਲਿਗ (ਘਟਨਾ ਨੂੰ ਅੰਜਾਮ ਦੇਣ ਵਾਲਾ) ਆਪਣੇ ਤੋ ਕਾਫੀ ਛੋਟੀ ਉਮਰ ਦੇ ਨਬਾਲਿਗ ਨੂੰ ਖਾਣ ਵਾਲੀ ਵਸਤੂ ਦੁਕਾਨ ਤੋ ਦਿਵਾਉਣ ਦੇ ਬਹਾਨੇ ਲੈ ਗਿਆ। ਜਿਸ ਤੋ ਬਾਅਦ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦਕਿ ਰਾਤ ਦੇ ਹਨੇਰੇ ਕਾਰਨ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਦੋਵੇ ਬੱਚੇ ਘਰ ਨੂੰ ਚਲੇ ਗਏ ਅਤੇ ਪੀੜਿਤ ਬੱਚੇ ਦੇ ਅੱਧੀ ਰਾਤ ਨੂੰ ਢਿੱਡ ਵਿਚ ਪੀੜ੍ਹ ਉੱਠਣ ਅਤੇ ਬੁਖਾਰ ਚੜਣ ਕਾਰਨ ਪਰਿਵਾਰ ਨੂੰ ਕੁਝ ਸ਼ੱਕ ਹੋਇਆ। ਜਿਸ ’ਤੇ ਪੀੜਿਤ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆਂ ਅਤੇ ਉਸ ਨੇ ਪੁਲਿਸ ਕੋਲ ਆਪਣੇ ਬੱਚੇ ਨਾਲ ਵਾਪਰੀ ਘਟਨਾ ਸਬੰਧੀ ਚਾਨਣਾ ਪਾਇਆ। ਜਿਸ ਤੋ ਬਾਅਦ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਵਿਚ ਲਿਆਂਦਾ। ਘਟਨਾ ਤੋ ਬਾਅਦ ਨਿੱਕੇ ਨਿਆਣਿਆਂ ਦੇ ਮਾਪਿਆਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।