ਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕ,
7ਡੇਅ ਨਿੳੂਜ ਸਰਵਿਸ, ਸਥਾਨਕ ਸ਼ਹਿਰ ਅੰਦਰ ਦਿਨ ਚੜਣਸਾਰ ਹੀ ਇਕ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਹੋਏ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਤਪਾ ਪਲੇਟੀ ਉਪਰ ਭਦੌੜ ਦੀ ਕਣਕ ਦੀ ਸਪੈਸ਼ਲ ਲੱਗੀ ਹੋਈ ਸੀ, ਜਿੱਥੇ ਭਦੌੜ ਤੋ ਟਰੱਕਾਂ ਰਾਹੀ ਕਣਕ ਦੀਆ ਭਰੀਆ ਗੱਡੀਆ ਪਲੇਟਫਾਰਮ ’ਤੇ ਆ ਕੇ ਮਾਲ ਗੱਡੀ ਵਿਚ ਪੈਂਦੀਆ ਹਨ, ਪਰ ਅਚਾਨਕ ਹੀ ਜਦ ਇਕ ਟਰੱਕ ਜੋ ਭਦੌੜ ਵੱਲ ਤੋ ਆ ਰਿਹਾ ਸੀ ਜਦ ਪੁਰਾਣੇ ਵੇਅਰ ਹਾੳੂਸ ਲਾਗੇ ਪੁੱਜਿਆ ਤਦ ਸ਼ਹਿਰ ਦੇ ਦਰਾਜ ਰੇਲਵੇ ਫਾਟਿਕ ਤੋ ਪਾਰ ਰਹਿੰਦੇ ਇਕ ਵਸਿੰਦੇ ਟਹਿਲ ਸਿੰਘ ਪੁੱਤਰ ਪੂਰਨ ਸਿੰਘ ਜੋ ਆਪਣੇ ਘਰ ਤੋ ਸ਼ਹਿਰ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ, ਦੇ ਵਾਹਨ ਵਿਚ ਟਰੱਕ ਆ ਵੱਜਿਆ ਅਤੇ ਉਕਤ ਸੜਕ ਦੁਰਘਟਨਾ ਵਿਚ ਟਹਿਲ ਸਿੰਘ ਦੀ ਮੌਕੇ ’ਤੇ ਹੀ ਮੋਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਦਾ ਜਮਵਾੜਾ ਲੱਗ ਗਿਆ, ਪਰ ਹਾਦਸਾਗ੍ਰਸਤ ਟਹਿਲ ਸਿੰਘ ਦੀ ਹਾਲਤ ਹਸਪਤਾਲ ਅੰਦਰ ਲਿਜਾਣ ਵਾਲੀ ਨਹੀ ਸੀ। ਘਟਝਨਾ ਦਾ ਪਤਾ ਲੱਗਦਿਆਂ ਹੀ ਸਿਟੀ ਪੁਲਿਸ ਦੇ ਕਰਮਚਾਰੀ ਘਟਨਾ ਸਥਾਨ ’ਤੇ ਪੁੱਜੇ, ਪਰ ਟਰੱਕ ਡਰਾਇਵਰ ਘਟਨਾ ਸਥਾਨ ਤੋ ਖਿਸਕਣ ਵਿਚ ਕਾਮਯਾਬ ਰਿਹਾ। ਹਾਦਸੇ ਵਾਲਾ ਟਰੱਕ ਪਿੰਡ ਵਿਧਾਤਾ ਦਾ ਟਰੱਕ ਯੂਨੀਅਨ ਭਦੌੜ ਅੰਦਰ ਦਰਜ ਟਰੱਕ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਅਤੇ ਟਰੱਕ ਆਪਣੇ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਘਟਨਾ ਨੂੰ ਨੇ ਕੇ ਲੋਕਾਂ ਦੇ ਮਨਾਂ ਵਿਚ ਕਾਫੀ ਰੋਹ ਹੈ।
ਦੁਰਘਟਨਾ ਹੋਣ ਦੇ ਕਾਰਨ :- ਪੁਰਾਣੇ ਵੇਅਰਹਾੳੂਸ ਕੋਲ ਤਪਾ ਭਦੌੜ ਰੋਡ ਦੀ ਹਾਲਤ ਕਾਫੀ ਖਸਤਾ ਹੈ ਜਦਕਿ ਉਕਤ ਸੜਕ ਤੋ ਰੋਜਾਨਾਂ ਸੈਕੜਿਆਂ ਦੀ ਗਿਣਤੀ ਵਿਚ ਜਿੱਥੇ ਆਮ ਸਾਧਨ ਲੰਘਦੇ ਹਨ, ਉਥੇ ਤਪਾ ਅਤੇ ਭਦੌੜ ਦੇ ਟਰੱਕਾਂ ਵੱਲੋ ਵੀ ਮਾਲ ਗੱਡੀ ਵਿਚ ਅਨਾਜ ਦੀ ਢੋਅ ਢੁਆਈ ਅਤੇ ਵੇਅਰਹਾੳੂੁਸ ਅੰਦਰ ਚੋਲ-ਕਣਕ ਆਦਿ ਦੇ ਲੱਗਣ ਅਤੇ ਉਠਾਓ ਲਈ ਵੀ ਉਕਤ ਸੜਕ ਹੀ ਵਰਤੋ ਹੁੰਦੀ ਹੈ। ਜਿਬਸ ਕਾਰਨ ਅਨਾਜ ਦੇ ਟਨਾਂ ਮੂੰਹੀ ਭਰੇ ਟਰੱਕਾਂ ਦੇ ਲੰਘਣ ਕਾਰਨ ਸੜਕ ਦੀ ਮਿਆਦ ਘੱਟ ਜਾਂਦੀ ਹੈ, ਪਰ ਲੋਕ ਨਿਰਮਾਣ ਵਿਭਾਗ ਦੇ ਉਕਤ ਸੜਕ ਨੂੰ ਲੈ ਕੇ ਕੰਨੀ ਜੂੰਅ ਵੀ ਨ੍ਹੀ ਸਰਕ ਰਹੀ, ਜਿਸ ਕਾਰਨ ਅਜਿਹੇ ਹਾਦਸੇ ਜਨਮ ਲੈਂਦੇ ਹਨ ਅਤੇ ਲੋਕ ਮੋਤ ਦੇ ਮੂੰਹ ਵਿਚ ਜਾ ਹਸਪਤਾਲਾਂ, ਥਾਣਿਆਂ ਅਤੇ ਜੇਲ੍ਹਾਂ ਦੇ ਮੂੰਹ ਵੇਖਦੇ ਹਨ। ਆਮ ਲੋਕਾਂ ਨੇ ਹੀ ਉਕਤ ਸੜਕ ’ਤੇ ਪਏ ਟੋਇਆ ਨੂੰ ਪੂਰਨ ਲਈ ਆਪਣੇ ਪੱਧਰ ’ਤੇ ਮਿੱਟੀ ਆਦਿ ਪਾ ਕੇ ਡੰਗ ਟਪਾਈ ਕੀਤੀ ਹੈ।
ਟਰੱਕ ਯੂਨੀਅਨ ਵਿਚ ਚਲਣ ਵਾਲੇ ਟਰੱਕ ਲੋਕਾਂ ਲਈ ਬਣੇ ਮੋਤ ਦੇ ਸਾਧਨ :-
ਤਪਾ ਅਤੇ ਭਦੌੜ ਟਰੱਕ ਯੂਨੀਅਨ ਅੰਦਰ ਚਲ ਰਹੇ ਕਰੀਬ 1000 ਦੇ ਕਰੀਬ ਟਰੱਕਾਂ ਵਿਚੋ ਜਿਆਦਾਤਰ ਟਰੱਕ ਆਪਣੀ ਮਿਆਦ ਪੁਗਾ ਚੁੱਕੇ ਹਨ, ਪਰ ਕਬਾੜ ਰੂਪੀ ਸੜਕਾਂ ’ਤੇ ਚਲ ਰਹੇ ਇਹ ਟਰੱਕ ਲੋਕਾਂ ਦੀ ਜਾਨ ਦੇ ਦੁਸ਼ਮਣ ਵਜੋ ਘੁੰਮਦੇ ਹਨ ਪਰ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਪ੍ਰਸਾਸਨ ਦਾ ਇਨ੍ਹਾਂ ਵੱਲ ਉੱਕਾ ਹੀ ਧਿਆਨ ਨਹੀ, ਕਿਉਕਿ ਅਕਸਰ ਹੀ ਚੌਕਾਂ ਚੁਰਾਹਿਆਂ ’ਤੇ ਟਰਾਂਸਪੋਰਟ ਵਿਭਾਗ ਨਾਕੇ ਲਾ ਕੇ ਮਾਮੂਲੀ ਕਾਗਜਾਤਾਂ ਦੀ ਘਾਟ ਵਾਲੇ ਨਵੇਂ ਨਕੋਰ ਸਾਧਨਾਂ ਦੇ ਵੀ ਚਲਾਨ ਕੱਟ ਕੇ ਲੱਖਾਂ ਰੁਪੈ ਸਰਕਾਰੀ ਖਜਾਨੇ ਵਿਚ ਜਮਾਂ ਕਰਵਾਉਣ ਦੇ ਨਾਂਅ ’ਤੇ ਆਪਣੀ ਆਰੀ ਚਲਾਉਦੇ ਹਨ, ਪਰ ਇਥੇ ਉਕਤ ਟਰੱਕ ਜਿਨ੍ਹਾਂ ਵਿਚੋ ਜਿਆਦਾਤਰ 75/80 ਮਾਡਲ ਗੱਡੀਆ ਵੀ ਹਨ, ਪਰ ਬੇਝਿਜਕ ਇਹ ਸਾਧਨ ਸੜਕਾਂ ’ਤੇ ਟਨਾਂ ਮੂੰਹੀ ਵਜਣ ਲੈ ਕੇ ਬਿਨ੍ਹਾਂ ਬਰੇਕ ਤੋ ਦੋੜਦੇ ਹਨ, ਜਦਕਿ ਟਰੱਕ ਪੁਰਾਣੇ ਅਤੇ ਕਬਾੜ ਹੋਣ ਦੇ ਨਾਲੋ ਨਾਲ ਇਨ੍ਹਾਂ ਟਰੱਕਾਂ ’ਤੇ ਡਰਾਇਵਰੀ ਕਰਦੇ ਵਿਆਕਤੀ ਵੀ ਜਿਆਦਾਤਰ ਟਰਾਂਸਪੋਰਟ ਵਿਭਾਗ ਦੀਆ ਸ਼ਰਤਾਂ ਪੂੁਰੀਆ ਨਹੀ ਕਰਦੇ ਜਾਂ ਫੇਰ ਇਹ ਕਹਿ ਲਈਏ ਕਿ ਯੂਨੀਅਨ ਅੰਦਰ ਗੱਲਾ ਲਾਉਣ ਵਾਲਾ ਟਰੱਕ ਕੋਈ ਵੀ ਐਰਾ-ਗੈਰਾ ਵਿਆਕਤੀ ਆਰਜੀ ਤੌਰ ’ਤੇ ਚਲਾ ਕੇ ਆਪਣੀ ਕਲਾ ਦਾ ਜੋਹਰ ਵਿਖਾ ਸਕਦਾ ਹੈ। ਪਰ ਰਾਣੀ ਨੂੰ ਕੋਣ ਆਖੈ ਕਿ ਅੱਗਾ ਢੱਕ