ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!
ਤਪਾ ਮੰਡੀ 14 ਨਵੰਬਰ, 7ਡੇਅ ਨਿੳੂਜ ਸਰਵਿਸ, ਕਿਸੇ ਵੇਲੇ ਕਹਾਵਤ ਸੀ ਕਿ ’ ਜੱਟ ਤੋ ਰੱਬ ਡਰਦਾ ਅਤੇ ਜੱਟ ਆੜਤੀਏ ਦੀ ਕਲਮ ਤੋ ਡਰਦਾ ‘, ਪਰ ਹੁਣ ਸਭ ਕੁਝ ਉੱਲਟਾ ਪੁੱਲਟਾ ਹੋ ਗਿਆ ਕਿਉਕਿ ਹੜ੍ਹਾਂ ਦੀ ਮਾਰ ਹੇਠ ਜੱਟ ਭਾਵ ਕਿਸਾਨ ਆ ਗਿਆ, ਸੁਣਦੇ ਤਾਂ ਇਹ ਵੀ ਰਹੇ ਆ ਕਿ ਸਰਕਾਰਾਂ ਸਭ ’ਤੇ ਭਾਰੂ ਹੁੰਦੀਆ ਨੇ ਅਤੇ ਫਸਲਾਂ ਦੀ ਖਰੀਦ ਸਰਕਾਰਾਂ ਦੇ ਨੁੰਮਾਇਦਿਆਂ ਸਰਕਾਰੀ ਖਰੀਦ ਏਜੰਸੀਆਂ ਦੇ ਹੱਥ ਹੁੰਦੀ ਐ, ਪਰ ਇਥੇ ਤਾਂ ਆੜਤੀਆਂ ਨੇ ਸਰਕਾਰ ਭਾਵ ਸਰਕਾਰੀ ਖਰੀਦ ਏਜੰਸੀਆਂ ਹੀ ਆਪਣੇ ਹੱਥ ਕਰ ਲਈਆ ਹਨ ਕਿਉਕਿ ਕਿਸਾਨ ਤਾਂ ਚੀਕ ਚੰਗਿਆੜਾ ਮਾਰ ਰਿਹਾ ਹੈ ਕਿ ਝੋਨੇ ਦਾ ਝਾੜ ਘਟ ਗਿਆ ਪਰ ਸਰਕਾਰੀ ਖਰੀਦ ਏਜੰਸੀਆਂ ਵੱਲੋ ਖਰੀਦੇ ਝੋਨੇ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਹਨ। ਇਸ ਵੇਲੇ ਪਿੰਡਾਂ ਵਾਲੀਆ ਮੰਡੀਆਂ ਵਿਚ ਝੋਨੇ ਨੂੰ ਇੱਕਠਾ ਕਰਨ ਲਈ ਝਾੜੂ ਮਾਰਨ ਦੀ ਵੀ ਲੋੜ ਨ੍ਹੀ, ਪਰ ਤਪਾ ਦੇ ਨਾਲ ਲਗਦੇ ਇਲਾਕੇ ਵਿਚ ਕਥਿਤ ਤੌਰ ’ਤੇ ਝੋਨੇ ਦੀ ਖਰੀਦ ਹਜਾਰਾਂ ਟਨਾਂ ਦੇ ਹਿਸਾਬ ਨਾਲ ਪਿਛਲੇ ਦੋ ਦਿਨ ਵਿਚ ਹੋਈ ਹੈ, ਜੋ ਆਪਣੇ ਆਪ ਵਿਚ ਇਕ ਵੱਡਾ ਸੁਆਲ ਹੈ। ਇਕ ਆੜਤੀਏ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆਂ ਕਿ ਜਿਸ ਆੜਤੀਏ ਨੂੰ ਜਿੰਨ੍ਹੀ ਕੁ ਰਕਮ ਦੀ ਲੋੜ ਹੈ, ਉਨ੍ਹਾਂ ਕਿ ਰਕਮ ਦੀ ਬੋਲੀ ਝੋਨੇ ਦੀ ਪਾ ਲਈ ਅਤੇ ਰਕਮ ਆੜਤੀਏ ਦੇ ਖਾਤੇ ਪੁੱਜ ਜਾਵੇਗੀ ਹੈ ਜਦਕਿ ਅਜਿਹੀ ਕਾਰਵਾਈ ਜਿਆਦਾਤਰ ਉਹ ਆੜਤੀਏ ਕਰ ਰਹੇ ਹਨ, ਜਿਹੜਿਆਂ ਦਾ ਚੋਲ ਮਿੱਲ ਨਾਲ ਸਿੱਧਾ ਹੱਥ ਪੈਂਦਾ ਹੈ। ਇਸ ਸਬੰਧ ਵਿਚ ਬੀਤੇ ਕੱਲ ਇਕ ਪੇਂਡੂ ਖਰੀਦ ਕੇਂਦਰ ਅੰਦਰ ਇਸ ਵਿਸ਼ੇ ’ਤੇ ਕੁਝ ਰੋਲਾ ਰੱਪਾ ਵੀ ਪਿਆ ਪਰ ਉੱਠ ਰਹੀਆ ਅਵਾਜਾਂ ਨੂੰ ਬੰਦ ਕਰਵਾ ਦਿੱਤਾ ਗਿਆ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਇਕ ਖਰੀਦ ਏਜੰਸੀ ਦੇ ਇਕ ਅਧਿਕਾਰੀ ਨੇ ਅਜਿਹਾ ਕਰਨ ਤੋ ਸਾਫ ਮਨ੍ਹਾਂ ਕਰ ਦਿੱਤਾ ਸੀ, ਪਰ ਬਾਅਦ ਵਿਚ ਕਿਵੇ ਮਾਮਲਾ ਲੋਕਾਂ ਵਿਚਕਾਰ ਆ ਗਿਆ ਰੱਬ ਜਾਣੇ, - -- ਚਲਦਾ