Thursday, June 04, 2026
BREAKING NEWS
ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ

Punjab

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

November 14, 2025 01:28 PM

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ

ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

ਬਰਨਾਲਾ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ

                                            ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿਚ ਬੀਤੇ ਕੱਲ੍ਹ ਤੋਂ ਜੂਨੀਅਰ ਇੰਜੀਨੀਅਰ (ਜੇ.ਈ.) ਇੰਜੀ. ਨਿਖਿਲ ਸਰਮਾ ਅਤੇ ਠੇਕੇਦਾਰ ਅਮਨਦੀਪ ਸਰਮਾ ਵਿਚਕਾਰ ਛਿੜਿਆ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਨੇ ਨਗਰ ਕੌਂਸਲ ਦੇ ਅੰਦਰੂਨੀ ਭਿ੍ਰਸਟਾਚਾਰ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਇਕ ਪਾਸੇ ਜੇ.ਈ. ਨਿਖਿਲ ਸਰਮਾ ਨੇ ਠੇਕੇਦਾਰ ਅਮਨਦੀਪ ਸਰਮਾ ’ਤੇ ਫਰਜੀ ਬਿੱਲ ਪਾਸ ਕਰਵਾਉਣ ਲਈ ਕਥਿਤ ਤੌਰ ’ਤੇ ਦਬਾਅ ਪਾਉਣ ਦੇ ਦੋਸ ਲਗਾਉਂਦੇ ਹੋਏ ਪੁਲਿਸ ਕੋਲ ਕਾਰਵਾਈ ਲਈ ਅਰਜੀ ਦਿੱਤੀ ਹੈ। ਦੂਜੇ ਪਾਸੇ ਤਲਵੰਡੀ ਸਾਬੋ ਦੇ ਵਸਨੀਕ ਠੇਕੇਦਾਰ ਅਮਨਦੀਪ ਸਰਮਾ ਨੇ ਇਸ ਤੋਂ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਦਫਤਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਠੇਕੇਦਾਰ ਅਮਨਦੀਪ ਸਰਮਾ ਨੇ ਆਪਣੀ ਅਰਜੀ ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਕਥਿਤ ਭਿ੍ਰਸਟਾਚਾਰ ਅਤੇ ਆਪਣੇ ਨਾਲ ਹੋ ਰਹੇ ਧੱਕੇਸਾਹੀ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਨਾਲ ਅਜਿਹੇ ਠੋਸ ਸਬੂਤ ਵੀ ਨੱਥੀ ਕੀਤੇ ਹਨ, ਜਿਨ੍ਹਾਂ ਨੂੰ ਨਜਰਅੰਦਾਜ ਕਰਨਾ ਮੁਸਕਿਲ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿਚ ਵਿਭਾਗੀ ਅਤੇ ਪੰਜਾਬ ਸਰਕਾਰ ਦੇ ਵਿਜੀਲੈਂਸ ਵਿੰਗ ਦੀਆਂ ਗੱਡੀਆਂ ਦੀ ਦਸਤਕ ਤੈਅ ਮੰਨੀ ਜਾ ਰਹੀ ਹੈ ਅਤੇ ਕਈ ਅਧਿਕਾਰੀਆਂ ਨੂੰ ਵਿਜੀਲੈਂਸ ਦਫਤਰ ਦੇ ਚੱਕਰ ਕੱਟਣੇ ਪੈ ਸਕਦੇ ਹਨ।
ਠੇਕੇਦਾਰ ਦੇ ਗੰਭੀਰ ਇਲਜਾਮ , 18 ਫੀਸਦੀ ਕੱਟ, ਵਰਕ ਆਰਡਰ ਲਈ ਰਿਸਵਤ ਅਤੇ ਹੱਥੋਪਾਈ ਠੇਕੇਦਾਰ ਅਮਨਦੀਪ ਸਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਹੱਡਬੀਤੀ ਸੁਣਾਈ ਅਤੇ ਵਿਜੀਲੈਂਸ ਨੂੰ ਦਿੱਤੀ ਚਿੱਠੀ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਫਰਮ ’ਸਨਰਾਈਜ ਕੰਸਟ੍ਰਕਸਨਜ’ ਨੂੰ ਕਰੀਬ 1.25 ਕਰੋੜ ਰੁਪਏ ਦੇ ਟੈਂਡਰ 15.25 ਫੀਸਦੀ ਕੱਟ ’ਤੇ ਅਲਾਟ ਹੋਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵਿਚ ਜਿਆਦਾਤਰ ਕਰੀਬ 22 ਕਰੋੜ ਦੇ ਟੈਂਡਰ ’ਪੂਲ’ (ਇਕੇ) ਵਿਚ 4-9 ਫੀਸਦੀ ਕੱਟ ’ਤੇ ਅਲਾਟ ਕੀਤੇ ਗਏ ਸਨ, ਪਰ ਉਨ੍ਹਾਂ ਦੇ ਟੈਂਡਰ ਦਾ ਕੱਟ 15.25 ਕੱਟ ’ਤੇ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਦੇ ਕੁਝ ਲੋਕ ਚਾਹੁੰਦੇ ਸਨ ਕਿ ਇਹ ਕੰਮ ਉਨ੍ਹਾਂ ਦੀ ਫਰਮ ਦੇ ਨਾਂ ’ਤੇ ਕਿਸੇ ਹੋਰ ਕੋਲੋਂ ਕਰਵਾਏ ਜਾਣ ਜਦੋਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ, ਤਾਂ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਕੱਟ ਨੂੰ ਵਧਾ ਕੇ 16 ਅਤੇ 18 ਫੀਸਦੀ ਕੱਟ ਤੱਕ ਕਰ ਦਿੱਤਾ।
ਰਿਸਵਤ ਦੇ ਦੋਸ: ਪੀੜਤ ਠੇਕੇਦਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੰਮ ਸੁਰੂ ਕਰਨ ਲਈ ਵਰਕ ਆਰਡਰ ਦੀ ਮੰਗ ਕੀਤੀ, ਤਾਂ ਅਧਿਕਾਰੀਆਂ ਦਾ ਕਥਿਤ ਭਿ੍ਰਸਟਾਚਾਰ ਵਾਲਾ ਰੂਪ ਸਾਹਮਣੇ ਆ ਗਿਆ, ਪਹਿਲਾਂ ਵਰਕ ਪਰਮਿਟ ਲਈ 2 ਫੀਸਦੀ ਰਕਮ ਦੀ ਮੰਗ ਕੀਤੀ ਗਈ (ਜਿਸ ਸਬੰਧੀ ਉਨ੍ਹਾਂ ਨੇ ਈ.ਓ. ਖਿਲਾਫ ਸ਼ਿਕਾਇਤ ਵੀ ਕੀਤੀ)। ਬਾਅਦ ਵਿਚ ਜੇ.ਈ. ਵੱਲੋਂ ਇਕ ਕੰਪਿਊਟਰ ਮੁਲਾਜਮ ਦੇ ਖਾਤੇ ਵਿਚ ਉਨ੍ਹਾਂ ਕੋਲੋਂ ਰਕਮ ਲਈ ਗਈ ਜਦਕਿ 25 ਲੱਖ ਤੋਂ ਵੱਧ ਦੇ ਕੰਮ ਹੋਣ ਕਾਰਨ ਕਥਿਤ ਤੌਰ ’ਤੇ ’ਚੀਫ’ ਦੇ ਨਾਂ ’ਤੇ ਵੀ 18,000 ਰੁਪਏ ਲਏ ਗਏ। ਠੇਕੇਦਾਰ ਕੋਲ ਗੂਗਲ ਪੇ ਰਾਹੀਂ ਕੀਤੀ ਅਦਾਇਗੀ ਦੇ ਸਕਰੀਨ ਸਾਟ ਸਬੂਤ ਵਜੋਂ ਮੌਜੂਦ ਹਨ, ਜੋ ਉਨ੍ਹਾਂ ਨੇ ਵਿਜੀਲੈਂਸ ਨੂੰ ਸੌਂਪੇ ਹਨ।

ਹੱਥੋਪਾਈ ਦੀ ਘਟਨਾ: ਉਨ੍ਹਾਂ ਦੱਸਿਆ ਕਿ ਫਰਜੀ ਬਿੱਲਾਂ ਦੇ ਦੋਸ ਝੂਠੇ ਹਨ, ਜਦੋਂ ਕਿ ਉਨ੍ਹਾਂ ਦੇ ਆਪਣੇ ਕੀਤੇ ਕੰਮਾਂ ਦੇ ਬਿੱਲਾਂ ਦੀ ਛਾਂਟੀ ਕਰਕੇ ਮਹਿਜ 9 ਲੱਖ ਦੇ ਬਣਾਏ ਗਏ ਹਨ। 1300 ਫੁੱਟ ਕੰਧ ਦੀ ਉਸਾਰੀ ਸਮੇਤ ਕੰਮ ਵਾਲੀ ਥਾਂ ਦੀਆਂ ਵੀਡੀਓਜ ਜੇ.ਈ. ਨੂੰ ਭੇਜਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਬਿੱਲਾਂ ਸਬੰਧੀ ਦਫਤਰ ਗਏ ਤਾਂ ਵਿਜੀਲੈਂਸ ਨੂੰ ਦਿੱਤੀ ਦਰਖਾਸਤ ਤੋਂ ਨਾਰਾਜ ਮੁਲਾਜਮਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ, ਜਿੱਥੋਂ ਉਨ੍ਹਾਂ ਨੂੰ ਪ੍ਰਧਾਨ ਅਤੇ ਹੋਰਨਾਂ ਕਰਮਚਾਰੀਆਂ ਨੇ ਮੁਸਕਿਲ ਨਾਲ ਬਚਾਇਆ।
ਵਿਜੀਲੈਂਸ ਜਾਂਚ ਅਤੇ ਪਿਛਲੇ ਮਾਮਲਿਆਂ ਦਾ ਖੁਲਾਸਾ- ਅਮਨਦੀਪ ਸਰਮਾ ਨੇ ਜੇ.ਈ. ’ਤੇ ਲਗਾਏ ਜਾ ਰਹੇ ਫਰਜੀ ਬਿੱਲਾਂ ਦੇ ਦੋਸਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਚੁਣੌਤੀ ਦਿੱਤੀ ਕਿ ਜੇਕਰ ਇਹ ਗੱਲ ਸਾਬਤ ਹੋ ਜਾਂਦੀ ਹੈ ਤਾਂ ਉਹ ਆਪਣੀ 7 ਕੁ ਮਹੀਨੇ ਦੀ ਬੱਚੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹਨ। 

ਪਿਛਲੇ ਮਾਮਲੇ: ਠੇਕੇਦਾਰ ਨੇ ਵਿਜੀਲੈਂਸ ਨੂੰ ਦਿੱਤੇ ਪੱਤਰ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਉਕਤ ਜੇ.ਈ. ਖਿਲਾਫ ਸੰਗਰੂਰ ਜਿਲ੍ਹੇ ਵਿਚ ਵੀ ੱਿਕ ਮਾਮਲਾ ਦਰਜ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ-ਮਾਲ ਦਾ ਖਤਰਾ ਮਹਿਸੂਸ ਹੋ ਰਿਹਾ ਹੈ। ਇਸ ਤੋਂ ਇਲਾਵਾ, ਉਹ ਪਹਿਲਾਂ ਵੀ ਕਾਹਰਜ ਸਾਧਕ ਅਫਸਰ ਖਿਲਾਫ ਵੱਡੇ ਖੁਲਾਸੇ ਕਰ ਚੁੱਕੇ ਹਨ, ਜਿਸ ਕਾਰਨ ਨਗਰ ਕੌਂਸਲ ਵਿਚ ਕਈ ਦਿਨ ਸਨਾਟਾ ਛਾਇਆ ਰਿਹਾ ਸੀ, ਪਰ ਤਿੰਨ ਮਹੀਨਿਆਂ ਬਾਅਦ ਭਿ੍ਰਸਟਾਚਾਰ ਰੂਪੀ ਦੈਂਤ ਫਿਰ ਬਾਹਰ ਆ ਗਿਆ ਹੈ। ਉਧਰ ਜਦ ਇਸ ਸਬੰਧੀ ਨਗਰ ਕੌਸਲ ਦੇ ਜੇ.ਈ ਇੰਜੀ: ਨਿਖਿਲ ਸ਼ਰਮਾ ਨਾਲ ਗੱਲ ਕਰਨੀ ਚਾਹੀ  ਤਦ ਉਨ੍ਹਾਂ ਫੋਨ ਨ੍ਹੀ ਚੁੱਕਿਆ । ਇਸ ਸਬੰਧੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਹੀ ਵਾਪਰੀ ਘਟਨਾ ਦਾ ਪਤਾ ਲੱਗਿਆ ਹੈ, ਪਹਿਲਾਂ ਵੀ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਘਟਨਾ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸਅਿਾ ਨਹੀਂ ਜਾਵੇਗਾ। ਪਰ ਆਉਦੇਂ ਦਿਨਾਂ ਵਿਚ ਉਕਤ ਮਾਮਲੇ ਦੇ ਹੋਰ ਵਧੇਰੇ ਵਧਣ ਦੇ ਆਸਾਰ ਹਨ।

Have something to say? Post your comment

More in Punjab

ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰ

ਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬ

ਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

ਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰ

ਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ

‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ