Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾ

January 27, 2026 04:33 PM

ਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾ
ਭਦੌੜ (ਬਰਨਾਲਾ) 27 ਜਨਵਰੀ, 7ਡੇਅ ਨਿੳਜ ਸਰਵਿਸ,: ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ 'ਤੇ ਸੋਮਵਾਰ ਨੂੰ ਨਗਰ ਕੌਂਸਲ ਭਦੌੜ ਵਿਖੇ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਤਿਰੰਗਾ ਲਹਿਰਾਉਣ ਉਪਰੰਤ ਸਾਰਿਆਂ ਨੇ ਰਾਸ਼ਟਰੀ ਗਾਣ ਗਾਇਆ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ। ਸਮਾਗਮ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨੀਸ਼ ਗਰਗ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਤੇ ਸੰਵਿਧਾਨ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਆਪਣੇ ਲੋਕਤੰਤਰੀ ਮੁੱਲਾਂ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਕਰਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਭਦੌੜ ਦੇ ਵਿਕਾਸ ਤੇ ਸ਼ਹਿਰ ਦੀ ਸੁੰਦਰਤਾ ਲਈ ਕੌਂਸਲ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਤੇ ਮੀਤ ਪ੍ਰਧਾਨ ਅਸ਼ੋਕ ਰਾਮ ਨੇ ਵੀ ਸੰਬੋਧਨ ਕੀਤਾ ਤੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ। ਸਮਾਗਮ ’ਚ ਕੌਂਸਲਰ ਨਾਹਰ ਸਿੰਘ ਔਲਖ, ਕੌਂਸਲਰ ਸੁਖਚਰਨ ਸਿੰਘ, ਕੌਂਸਲਰ ਵਕੀਲ ਸਿੰਘ, ਕੌਂਸਲਰ ਗੁਰਪਾਲ ਸਿੰਘ ਤੇ ਕੌਂਸਲਰ ਬਲਵੀਰ ਸਿੰਘ ਨੇ ਸ਼ਿਰਕਤ ਕਰਕੇ ਦੇਸ਼ ਦੇ ਸੰਵਿਧਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਗਰ ਕੌਂਸਲ ਦਾ ਸਮੁੱਚਾ ਸਟਾਫ ਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਕੌਂਸਲਰ ਚ ਅਹਿਮ ਯੋਗਦਾਨ ਪਾਉਣ ਵਾਲੇ ਸਫ਼ਾਈ ਸੇਵਕ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।
---ਪ੍ਰਧਾਨ ਮਨੀਸ਼ ਗਰਗ ਦਾ ਭਦੌੜ ਵਾਸੀਆਂ ਲਈ ਵਿਸ਼ੇਸ਼ ਸੰਦੇਸ਼
ਗਣਤੰਤਰ ਦਿਵਸ ਦੇ ਇਸ ਪਵਿੱਤਰ ਦਿਹਾੜੇ 'ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਕ ਆਜ਼ਾਦ ਤੇ ਲੋਕਤੰਤਰੀ ਦੇਸ਼ ਦੇ ਵਾਸੀ ਹਾਂ। ਪ੍ਰਧਾਨ ਗਰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੰਵਿਧਾਨ ਸਾਨੂੰ ਜਿਥੇ ਅਧਿਕਾਰ ਦਿੰਦਾ ਹੈ। ਉੱਥੇ ਹੀ ਸਾਡੇ ਕੁਝ ਫ਼ਰਜ਼ ਵੀ ਤੈਅ ਕਰਦਾ ਹੈ। ਉਨ੍ਹਾਂ ਭਦੌੜ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਰਲ-ਮਿਲ ਕੇ ਸ਼ਹਿਰ ਦੀ ਤਰੱਕੀ, ਸਾਫ਼-ਸਫ਼ਾਈ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਿਦ ਲਈਏ ਤਾਂ ਜੋ ਅਸੀਂ ਆਪਣੇ ਦੇਸ਼ ਦੇ ਲੋਕਤੰਤਰ ਨੂੰ ਹੇਠਲੇ ਪੱਧਰ ਤਕ ਮਜ਼ਬੂਤ ਕਰ ਸਕੀਏ। ਉਨ੍ਹਾਂ ਕਿਹਾ ਕਿ ਸਹੀ ਮਾਇਨਿਆਂ ’ਚ ਗਣਤੰਤਰ ਦਿਵਸ ਦੀ ਸਾਰਥਕਤਾ ਤਦ ਹੀ ਹੈ। ਜੇਕਰ ਅਸੀਂ ਇਕ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੇ ਸ਼ਹਿਰ ਤੇ ਦੇਸ਼ ਦੇ ਵਿਕਾਸ ’ਚ ਆਪਣਾ ਨਿਰਸਵਾਰਥ ਯੋਗਦਾਨ ਪਾਈਏ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ