Sunday, April 19, 2026
BREAKING NEWS
ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

Punjab

* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ

March 01, 2026 05:00 PM

* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ
ਬਠਿੰਡਾ 1 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : - ਪੰਜਾਬ ਦੀ ਸਿਆਸਤ ਵਿਚ ’ਮਾਲਵਾ’ ਖੇਤਰ ਹਮੇਸਾ ਹੀ ਸੱਤਾ ਦੀ ਕੁੰਜੀ ਰਿਹਾ ਹੈ। ਇਕ ਸਮਾਂ ਸੀ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਰਮੇ ਦੀ ਬੰਪਰ ਫਸਲ ਦੇ ਪ੍ਰਬੰਧਾਂ ਅਤੇ ਵਿਧਾਨ ਸਭਾ ਵਿਚ ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਇਤਿਹਾਸਕ ਮਤਾ ਲਿਆ ਕੇ ਮਾਲਵੇ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾਈ ਸੀ। ਪਰ ਬੀਤੇ ਸਮੇਂ ਦੌਰਾਨ ਸਿਆਸੀ ਫਿਜਾ ਬਦਲੀ ਅਤੇ ਕੈਪਟਨ ਨੇ ਭਾਜਪਾ ਵੱਲੋ ਮੂੁੰਹ ਕਰ ਲਿਆ ਅਤੇ ਕਾਂਗਰਸ ਹਾਈਕਮਾਂਡ ਨੇ 2021 ’ਚ ਚਰਨਜੀਤ ਸਿੰਘ ਚੰਨੀ ਹੱਥ ਪੰਜਾਬ ਦੀ ਵਾਂਗਡੋਰ ਫੜਾ ਕੇ ਮੁੱਖ ਮੰਤਰੀ ਵਾਲੀ ਕੁਰਸੀ ’ਤੇ ਬਿਠਾ ਦਿੱਤਾ। ਜਿਨ੍ਹਾਂ ਨੇ ਆਪਣੇ ਕੁਝਕਿ ਮਹੀਨਿਆਂ ਦੇ ਕਾਰਜਕਾਲ ਵਿਚ ਅਜਿਹੇ ਫੈਸਲੇ ਲਏ ਕਿ ਅੱਜ ਉਹ ਮਾਲਵੇ ਵਿਚ ਇਕ ਵੱਖਰੀ ਪਛਾਣ ਬਣਾ ਚੁੱਕੇ ਹਨ। ਜਿਸ ਦੀ ਝਲਕ ਬੀਤੇ ਕੱਲ ਬਰਨਾਲਾ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਆਗੂ ਅਤੇ ਕੇਂਦਰ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਰੈਲੀ ਵਿਚ ਵਿਖਾਈ ਦਿੱਤੀ, ਕਿਉਕਿ ਰਾਹੁਲ ਗਾਂਧੀ ਵੱਲੋ ਚੰਨੀ ਦਾ ਨਾਂਅ ਲੈਣ ’ਤੇ ਹੀ ਹਜਾਰਾਂ ਹੀ ਪਾਰਟੀ ਝੰਡੇ ਹਵਾ ਵਿਚ ਝੂਲਣੇ ਅਤੇ ਵਰਕਰਾਂ ਦੇ ਮੂੰਹ ਖੁੱਲਣੇ ਸ਼ੁਰੂ ਹੋਏ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਅਜਿਹੇ ਅਹਿਮ ਕਾਰਜ ਫੈਸਲੇ ਲਏ, ਜੋ ਖੁਦ ਉਨ੍ਹਾਂ ਨੂੰ ’ਆਮ ਆਦਮੀ’ ਦੇ ਵਜੋ ਪੇਸ਼ ਕਰਦੇ ਹਨ, ਉਥੇ ਕਈ ਲੋਕ-ਪੱਖੀ ਫੈਸਲਿਆਂ ਦਾ ਸਿੱਧਾ ਅਸਰ ਮਾਲਵੇ ਦੀ ਆਰਥਿਕਤਾ ’ਤੇ ਪਿਆ, ਕਿਉਕਿ ਚੰਨੀ ਸਰਕਾਰ ਨੇ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਨੇ ਲੱਖਾਂ ਪਰਿਵਾਰਾਂ ਨੂੰ ਸਿੱਘੇ ਤੌਰ ’ਤੇ ਰਾਹਤ ਦਿਵਾਈ, ਉਥੇ ਛੋਟੇ ਖਪਤਕਾਰਾਂ ਦੇ ਪੁਰਾਣੇ ਬਕਾਇਆ ਬਿਜਲੀ ਬਿੱਲ ਮੁਆਫ ਕਰਕੇ ਉਹ ਗਰੀਬ ਵਰਗ ਵਿਚ ਮਕਬੂਲ ਹੋ ਗਏ ਜਦਕਿ ਮਾਲਵੇ ਵਿਚ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੋਏ ਨੁਕਸਾਨ ਲਈ ਚੰਨੀ ਸਰਕਾਰ ਨੇ 17,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਣ ਦੇ ਐਲਾਨ ਕਾਰਨ ਉਹ ਕਿਸਾਨਾਂ ਦੇ ਮਨਾਂ ਵਿਚ ਪਹਿਲਾ ਹੀ ਥਾਂ ਬਣਾ ਚੁੱਕੇ ਸਨ ਜਦਕਿ ਪਿੰਡਾਂ ਵਿਚ ਜਲ ਸਪਲਾਈ ਦੇ ਪੁਰਾਣੇ ਬਕਾਏ ਮੁਆਫ ਹੋਣ ਅਤੇ ਮਹੀਨਾਵਾਰ ਰੇਟ ਘਟਾ ਕੇ ਮਹਿਜ 50 ਰੁਪਏ ਹੋਣ ਨਾਲ ਪੇਂਡੂ ਖੇਤਰ ਵਿਚ ਵੀ ਚੰਨੀ ਕੁਝ ਸਮੇਂ ਵਿਚ ਹੀ ਮੁਸ਼ਹੂਰ ਹੋਏ, ਭਾਵੇਂ ਸਰਕਾਰ ਨੇ ਰੇਤ ਮਾਫੀਆ’ ਨੂੰ ਨੱਥ ਪਾਉਣ ਲਈ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਨਿਰਧਾਰਿਤ ਕੀਤੇ ਸਨ, ਪਰ ਉਨ੍ਹਾਂ ਨੂੰ ਥੋੜੇ ਸਮੇਂ ਵਿਚ ਅਮਲੀਜਾਮਾ ਪਹਿਣਾਉਣਾ ਅਸੰਭਵ ਜਾਪਿਆ ਅਤੇ ਰੇਤ ਮਾਫੀਆ ਚੰਨੀ ਦੀ ਪਹੁੰਚ ਤੋ ਬਾਹਰ ਰਿਹਾ।
ਮਾਲਵੇ ਦੇ ਲੋਕਾਂ ਦੀ ਪਹਿਲੀ ਪਸੰਦ ’ਚੰਨੀ’ ਕਿਉਂ?
ਮਾਲਵੇ ਵਿਚ ਚੰਨੀ ਦੀ ਲੋਕਪਿ੍ਰਯਤਾ ਪਿੱਛੇ ਕੇਵਲ ਸਰਕਾਰੀ ਫੈਸਲੇ ਹੀ ਨਹੀਂ, ਬਲਕਿ ਉਨ੍ਹਾਂ ਦਾ ’ਆਮ ਆਦਮੀ’ ਵਾਲਾ ਅੰਦਾਜ ਵੀ ਹੈ:
ਚੰਨੀ ਅਕਸਰ ਸੁਰੱਖਿਆ ਘੇਰਾ ਤੋੜ ਕੇ ਲੋਕਾਂ ਦੇ ਵਿਚਕਾਰ ਜਾ ਕੇ ਮਿਲਦੇ ਸਨ, ਉਹ ਚਾਹੇ ਰਾਹ ਖੇੜੇ ਵਿਚ ਕਿਸੇ ਵਿਆਹ ਨੂੰ ਦੇਖ ਕੇ ਰੁਕਣਾ ਹੋਵੇ ਜਾਂ ਖੇਤਾਂ ਵਿਚ ਕਿਸਾਨਾਂ ਨਾਲ ਬੈਠਣਾ, ਲੋਕਾਂ ਨੂੰ ਉਨ੍ਹਾਂ ਵਿਚ ਆਪਣਾਪਣ ਦਿਖਿਆ, ਜਦਕਿ ਪੰਜਾਬ ਵਿਚ ਪਹਿਲੇ ਦਲਿਤ ਮੁੱਖ ਮੰਤਰੀ ਹੋਣ ਦੇ ਨਾਤੇ, ਮਾਲਵੇ ਦੇ ਇਕ ਵੱਡੇ ਹਿੱਸੇ ਨੇ ਉਨ੍ਹਾਂ ਨੂੰ ਆਪਣਾ ਮਸੀਹਾ ਮੰਨਿਆ। ਉਧਰ ਧਾਰਮਿਕ ਪੱਖ ਤੋ ਬਰਗਾੜੀ ਬੇਅਦਬੀ ਕਾਂਡ ਅਤੇ ਨਸ਼ਿਆਂ ਦੇ ਮੁੱਦੇ ’ਤੇ ਚੰਨੀ ਸਰਕਾਰ ਵਲੋਂ ਕੀਤੀਆਂ ਗਈਆਂ ਤੇਜ ਕਾਰਵਾਈਆਂ ਨੇ ਵੀ ਮਾਲਵੇ ਦੇ ਭਾਵੁਕ ਵੋਟਰਾਂ ਨੂੰ ਪ੍ਰਭਾਵਿਤ ਕੀਤਾ। ਸਾਬਕਾ ਮੁੱਖ ਮੰਤਰੀ ਚੰਨੀ ਨੇ 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਮਾਲਵੇ ਦੇ ਹਲਕਾ ’ਭਦੌੜ’ ਤੋਂ ਚੋਣ ਲੜਕੇ ਇਹ ਸੰਕੇਤ ਦਿੱਤਾ ਸੀ ਕਿ ਉਹ ਮਾਲਵੇ ਨੂੰ ਮਾਝੇ ਜਾਂ ਦੁਆਬੇ ਨਾਲੋ ਵਧੇਰੇ ਸਿਆਸੀ ਤੌਰ ’ਤੇ ਅਹਿਮੀਅਤ ਦਿੰਦੇ ਹਨ, ਪਰ ਪਾਰਟੀ ਹਾਈਕਮਾਂਡ ਦੇ ਕਹਿਣ ’ਤੇ ਚੰਨੀ ਨੇ 2024 ਦੀਆ ਲੋਕ ਸਭਾਂ ਚੋਣਾਂ ਵਿਚ ਮਾਲਵੇ ਨਾਲੋ ਮੋਹ ਤੋੜ ਕੇ ਇਕ ਵਾਰ ਦੁਆਬੇ ਦੇ ਸ਼ਹਿਰ ਜਲੰਧਰ ਵੱਲ ਕੀਤਾ ਅਤੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। ਚੰਨੀ ਦੀ ਇਕ ਖਾਸੀਅਤ ਇਹ ਵੀ ਰਹੀ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਾਹੀ ਅੰਦਾਜ ਅਤੇ ਨੀਤੀਆਂ ਨਾਲ ਮਾਲਵੇ ਵਿਚ ਰਾਜ ਕੀਤਾ, ਉੱਥੇ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਿਮਰ ਸੁਭਾਅ ਅਤੇ ਤੁਰੰਤ ਫੈਸਲੇ ਲੈਣ ਦੀ ਸਮਰੱਥਾ ਨਾਲ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ।
ਪ੍ਰਧਾਨ ਮੰਤਰੀ ਮੋਦੀ ਦੀ ਆਮਦ ’ਤੇ ਕਿਸਾਨਾਂ ਦੇ ਹੱਕ ਵਿਚ ਖੜਣ ਕਾਰਨ ਚੰਨੀ ਨੇ ਬਣਾਈ ਕਿਸਾਨ ਜੱਥੇਬੰਦੀਆਂ ਦੇ ਮਨਾਂ ਅੰਦਰ ਖਾਸ ਥਾਂ
 ਨਹਿਰ ਅਤੇ ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਕੈਪਟਨ ਨੇ ਸਖਤ ਰੁਖ ਅਖਤਿਆਰ ਕੀਤਾ। ਉਨ੍ਹਾਂ ਦਾ ਵਿਧਾਨ ਸਭਾ ਵਿਚ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰਨ ਦਾ ਫੈਸਲਾ ਮਾਲਵੇ ਦੇ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਸੀ, ਭਾਵੇਂ ਉਸ ਵੇਲੇ ਕੇਂਦਰ ਅੰਦਰ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸੀ, ਪਰ ਕੈਪਟਨ ਆਪਣੇ ਫੈਸਲੇ ’ਤੇ ਅਡੋਲ ਰਹੇ, ਜਿਸ ਕਾਰਨ ਕਾਂਗਰਸ ਦੀ ਪੰਜਾਬ ਵਿਚ ਪ੍ਰਸਿੱਧੀ ਸ਼ਹਿਰਾਂ ਦੇ ਨਾਲੋ ਨਾਲ ਪਿੰਡਾਂ ਵਿਚ ਵੀ ਸੁਣਾਈ ਅਤੇ ਵਿਖਾਈ ਦੇਣ ਲੱਗੇ ਅਤੇ ਧੜਾਧੜ ਲੋਕਾਂ ਨੇ ਕਾਂਗਰਸ ਨੂੰ ਪਹਿਲੀ ਪਸੰਦ ਮੰਨਣਾ ਸ਼ੁਰੂ ਕਰ ਦਿੱਤਾ। ਇਸੇ ਦਾ ਹੀ ਅਸਰ ਸੀ ਕਿ ਭਾਵੇਂ ਕਾਂਗਰਸ 2007 ਅਤੇ 2012 ਵਿਚ ਸਰਕਾਰ ਬਣਾਉਣੋ ਤਾਂ ਖੁੰਝ ਗਈ ਪਰ ਦੋਵੇ ਵਾਰ 50 ਦੇ ਕਰੀਬ ਸੀਟਾਂ ’ਤੇ ਜਿੱਤ ਦਰਜ ਕਰਕੇ ਇਕ ਮਜਬੂਤ ਵਿਰੋਧੀ ਧਿਰ ਅਕਾਲੀ ਭਾਜਪਾ ਸਰਕਾਰ ਸਾਹਮਣੇ ਖੜ੍ਹੀ ਵਿਖਾਈ ਦਿੱਤੀ। ਪਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੋਰਾਨ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਦਲੇਰਾਨਾ ਫੈਸਲੇ ਲਏ, ਕਿਉਕਿ ਕੈਪਟਨ ਨੇ ਜਿੱਥੇ ਕੇਂਦਰ ਦੇ ਉੱਲਟ ਜਾ ਕੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ਵਿਚ ਮਤਾ ਪਾਇਆ, ਉਥੇ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨਾਂ ਵੱਲੋ ਕੀਤੇ ਵਿਰੋਧ ਅਤੇ ਰੋਕੇ ਰਾਹ ਦੇ ਬਾਵਜੂਦ ਵੀ ਕਿਸਾਨਾਂ ’ਤੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ। ਜਿਸ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਚੰਨੀ ਦੀ ਇਕ ਦਿਆਲੂ ਅਤੇ ਪੰਜਾਬ ਨਾਲ ਖੜਣ ਵਾਲੇ ਆਗੂ ਵਜੋ ਛਵੀ ਬਣ ਗਈ।

Have something to say? Post your comment

More in Punjab

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂ

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ