Friday, April 17, 2026
BREAKING NEWS
ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹਇੱਕੋ ਖਾਨਦਾਨ ਦੇ ਦੋ ਮਹਾਰਾਜੇ ਮੁੜ ਇੱਕ ਹੀ ਸਿਆਸੀ ਛੱਤ ਹੇਠ? ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਤਪਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ, ਤਾਜੋਕੇ ਤੋਂ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਵੈਬਕੋ ਦੇ ਸਾਬਕਾ ਚੇਅਰਮੈਨ ਨੱਤ ਦੇ ਇਕਲੋਤੇ ਵਕੀਲ ਪੱਤਰ ਨੇ ਬਿਲਡਰ ਦੇ ਧੋਖੇ ਤੋਂ ਦੁਖੀ ਹੋਏ ਨੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਮਾਰੀ ਗੋਲੀ

Punjab

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!

March 02, 2026 03:10 PM

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!
ਚੰਡੀਗੜ੍ਹ7ਡੇਅ ਨਿੳਜ ਸਰਵਿਸ : ਪੰਜਾਬ ਦੀ ਸਿਆਸਤ ਵਿਚ ਫਿਰੋਂ ਬਸੰਤ ਆ ਗਿਆ ਹੈ। ਜਿਥੇ ਕਦੇ ਸਰੋਂ ਫੁੱਲਦੀ ਸੀ, ਉਥੇ ਹੁਣ ਵਾਅਦੇ ਫੁੱਲ ਰਹੇ ਨੇ। ਧਰਤੀ ਰੰਗਲੀ ਹੈ, ਪਰ ਰੰਗ ਹੁਣ ਪੋਸਟਰਾਂ ਦੇ ਹੋ ਗਏ ਨੇ। ਹਰੇਕ ਪਾਰਟੀ ਦੇ ਦਰਵਾਜ਼ੇ ’ਤੇ ਇਕੋ ਸਵਾਲ ਲਟਕਦਾ ਹੈ“ਕੁਰਸੀ ਕਿਸੇ ਨੂੰ ਕਦੋਂ ਮਿਲਣੀ ਹੈ?”
ਸਿਆਸਤ ਦੀ ਇਹ ਰੁੱਤ ਵੱਡੀ ਨਿਆਰੀ ਹੁੰਦੀ ਹੈ। ਕੱਲ੍ਹ ਤੱਕ ਜੋ ਇਕ ਦੂਜੇ ਨੂੰ ਕੋਸਦੇ ਸਨ, ਅੱਜ ਗੱਲੇ ਲੱਗਦੇ ਨੇ। “ਹਮ ਸਾਥ ਸਾਥ ਹੈਂ” ਦਾ ਰਾਗ ਚੋਣਾਂ ਤੱਕ ਚੱਲਦਾ ਹੈ, ਫਿਰ “ਹਮ ਆਪ ਕੇ ਹੈਂ ਕੌਣ” ਦੀ ਧੁੰਨ ਵੱਜਣ ਲੱਗ ਪੈਂਦੀ ਹੈ।
ਪਿੰਡਾਂ ਦੀਆਂ ਸੱਥਾਂ ’ਚ ਗੱਲਾਂ ਚਲਦੀਆਂ ਨੇ ਕਿ ਵਾਅਦੇ ਹੁਣ ਮੌਸਮੀ ਫਸਲ ਬਣ ਗਏ ਨੇ ਬੀਜਣ ਵੇਲੇ ਵੱਡੇ, ਕਟਾਈ ਵੇਲੇ ਗਾਇਬ। ਵੋਟਰ ਵੀ ਹੁਣ ਕੱਚੇ ਨਹੀਂ ਰਹੇ। ਉਹ ਆਖਦੇ ਨੇ, “ਸਾਹਿਬ ਜੀ, ਗੱਲਾਂ ਨਾਲ ਨਹੀਂ, ਹਿਸਾਬ ਨਾਲ ਆਓ।”
ਬਦਲਾਅ ਦੀ ਗੱਲ ਤੇ ਗਰੰਟੀ ਦਾ ਮੋਹਰ
ਆਪ ਦੀ ਅਗਵਾਈ ਵਾਲੀ ਸਰਕਾਰ ‘ਗਰੰਟੀ’ ਦੇ ਮੋਹਰ ਨਾਲ ਮੈਦਾਨ ’ਚ ਹੈ। ਬਿਜਲੀ ਦੇ ਬਿੱਲ ਜੀਰੋ, ਮੁਫ਼ਤ ਰਾਸ਼ਨ, ਤੀਰਥ ਯਾਤਰਾ ਹਰੇਕ ਐਲਾਨ ਨਾਲ ਤਾੜੀਆਂ ਵੱਜਦੀਆਂ ਨੇ। ਵਿਰੋਧੀ ਆਖਦੇ ਨੇ ਕਿ ਇਹ ਸਭ ਕੁਝ ਕਾਗਜ਼ੀ ਹੈ, ਪਰ ਹਮਾਇਤੀ ਕਹਿੰਦੇ ਨੇ“ਘੱਟੋ ਘੱਟ ਕੋਸ਼ਿਸ਼ ਤਾਂ ਹੋਈ।”
ਦੂਜੇ ਪਾਸੇ - ਪਿੰਡ-ਪਿੰਡ ਜਾ ਕੇ ਪੁਰਾਣੇ ਦਿਨਾਂ ਦੀ ਯਾਦ ਤਾਜਾ ਕਰਾਉਂਦੇ ਨੇ। ਆਖਦੇ ਨੇ ਕਿ ਅਨੁਭਵ ਦੀ ਕੋਈ ਥਾਂ ਨਹੀਂ ਲੈ ਸਕਦਾ। ਪਰ ਲੋਕ ਪੁੱਛਦੇ ਨੇ “ਜੋ ਕੁਝ ਸੀ, ਉਹ ਮੁੜ ਕਿਉਂ ਲਿਆਈਏ?”
ਦਾ ਨਾਮ ਵੀ ਕਦੇ-ਕਦੇ ਗੱਲਾਂ ’ਚ ਆ ਜਾਂਦਾ ਹੈ। ਰਾਜਨੀਤੀ ਦੇ ਮੰਚ ’ਤੇ ਆਉਣਾ-ਜਾਣਾ ਹੁੰਦਾ ਰਹਿੰਦਾ ਹੈ, ਪਰ ਪੰਜਾਬੀ ਦਿਲ ਦੀ ਧੜਕਣ ਹਮੇਸ਼ਾ ਆਪਣੀ ਮਰਜੀ ਨਾਲ ਚੱਲਦੀ ਹੈ।
ਡਬਲ ਇੰਜਣ ਜਾਂ ਇਕੱਲਾ ਰੇੜ੍ਹਾ ?
ਭਾਜਪਾ ਵਾਲੇ “ਡਬਲ ਇੰਜਣ” ਦੀ ਗੱਲ ਕਰਦੇ ਨੇ। ਦਿੱਲੀ ਨਾਲ ਤਾਲਮੇਲ ਦੀਆਂ ਦਲੀਲਾਂ ਦਿੰਦੇ ਨੇ। ਪਰ ਪੰਜਾਬੀ ਮਨ ਪੁੱਛਦਾ ਹੈ“ਰੇੜ੍ਹਾ ਚਲਾਉਣ ਲਈ ਘੋੜਾ ਸੱਚਾ ਹੋਵੇ, ਗੱਡੀ ਆਪਣੀ ਹੋਵੇ।” ਹਰ ਪਾਰਟੀ ਆਪਣੇ ਆਪ ਨੂੰ ਮਸੀਹਾ ਦਿਖਾਉਂਦੀ ਹੈ।
ਕਿਸਾਨੀ ਮੁੱਦੇ ਅਜੇ ਵੀ ਗਰਮ ਹਨ। ਐੱਸ ਵਾਈ ਐੱਲ, ਪਾਣੀ, ਕਰਜ਼ਾਹਰ ਮੰਚ ’ਤੇ ਇਹੀ ਚਰਚਾ। ਜਿਵੇਂ ਪੁਰਾਣੀ ਫਲਿਮ ਦਾ ਡਾਇਲਾਗ ਹੋਵੇ“ਕਹਾਣੀ ਮੁਕਦੀ ਨਹੀਂ, ਸਿਰਫ਼ ਅਧਿਆਇ ਬਦਲਦੇ ਨੇ।”
ਟਿਕਟਾਂ ਦਾ ਤਾਪ ਤੇ ਅੰਦਰੂਨੀ ਇਨਕਲਾਬ
ਚੋਣਾਂ ਨੇੜੇ ਆਉਂਦਿਆਂ ਟਿਕਟਾਂ ਦਾ ਤਾਪ ਚੜ੍ਹ ਜਾਂਦਾ ਹੈ। ਕੱਲ੍ਹ ਤੱਕ ਜਿਨ੍ਹਾਂ ਦੇ ਘਰ ਇਨਕਲਾਬ ਸੀ, ਅੱਜ ਉੰਥੇ ਗਣਿਤ ਬੈਠੀ ਹੈ। ਟਿਕਟ ਨਾ ਮਿਲੇ ਤਾਂ ਵਿਚਾਰਧਾਰਾ ਵੀ ਰਸਤਾ ਬਦਲ ਲੈਂਦੀ ਹੈ। ਸਿਆਸਤ ਦੇ ਖੇਤ ’ਚ “ਪਾਰਟੀ ਬਦਲ” ਵੀ ਇਕ ਫਸਲ ਹੈ।
ਪਿੰਡਾਂ ਦੇ ਬਜ਼ੁਰਗ ਹੱਸ ਕੇ ਆਖਦੇ ਨੇ“ਨੇਤਾ ਚੀਨੇ ਕਬੂਤਰ ਨੇ, ਜਿਥੇ ਦਾਣਾ ਵੱਧ, ਓਥੇ ਝੁੰਡ ਵੱਧ।” ਪਰ ਨੌਜਵਾਨੀ ਹੁਣ ਸਵਾਲ ਕਰਦੀ ਹੈ। ਸੋਸ਼ਲ ਮੀਡੀਆ ਦਾ ਦੌਰ ਹੈ; ਹਰੇਕ ਬਿਆਨ ਦੀ ਜਾਂਚ ਹੁੰਦੀ ਹੈ।
ਅਖੀਰਲਾ ਸਵਾਲ
ਪੰਜਾਬ ਅਜੇ ਵੀ ਉਮੀਦ ’ਤੇ ਖੜ੍ਹਾ ਹੈ। ਗਰੀਬੀ, ਬੇਰੁਜਗਾਰੀ, ਨਸ਼ਾਇਹ ਮਸਲੇ ਅਜੇ ਵੀ ਹੱਲ ਮੰਗਦੇ ਨੇ। ਰੰਗਲਾ ਪੰਜਾਬ ਸੱਚਮੁੱਚ ਰੰਗਲਾ ਬਣੇਗਾ ਜਾਂ ਸਿਰਫ਼ ਨਾਰਿਆਂ ਤੱਕ ਰਹੇਗਾ, ਇਹ ਫੈਸਲਾ ਕੁਰਸੀ ਨਹੀਂ, ਲੋਕ ਕਰਨਗੇ।
ਸਿਆਸਤ ਦੀ ਧੁਨ ਅਜੇ ਚੱਲ ਰਹੀ ਹੈ। ਮੰਚ ਸਜਿਆ ਹੋਇਆ ਹੈ। ਤਾੜੀਆਂ ਵੀ ਵੱਜ ਰਹੀਆਂ ਨੇ। ਪਰ ਵੋਟਰ ਹੁਣ ਦਿਲ ਦੀ ਰੇਡੀਓ ਸੁਣਦਾ ਹੈ“ਗੱਲਾਂ ਨਹੀਂ, ਕੰਮ ਦਿਖਾਓ।”
ਅੰਤ ਵਿਚ ਸੱਥਾਂ ’ਚ ਬੈਠੇ ਇਕ ਬਜ਼ੁਰਗ ਦੀ ਗੱਲ ਯਾਦ ਆਉਂਦੀ ਹੈ
“ਪੁੱਤਰੋ! ਕੁਰਸੀ ਦੀ ਖੁਸ਼ਬੂ ਵੱਡੀ ਮਿੱਠੀ ਹੁੰਦੀ ਹੈ, ਪਰ ਪੰਜਾਬ ਦੀ ਮਿੱਟੀ ਉਸ ਤੋਂ ਵੀ ਵੱਧ ਕੀਮਤੀ ਹੈ।”

Have something to say? Post your comment

More in Punjab

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

ਇੱਕੋ ਖਾਨਦਾਨ ਦੇ ਦੋ ਮਹਾਰਾਜੇ ਮੁੜ ਇੱਕ ਹੀ ਸਿਆਸੀ ਛੱਤ ਹੇਠ? ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ

ਤਪਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ, ਤਾਜੋਕੇ ਤੋਂ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ

ਨੇਪਾਲੀ ਮੂਲ ਦੀ ਵਿਦਿਆਰਥਣ ਅਨੂ ਨੇ ਪੰਜਾਬੀ ਵਿਸ਼ੇ 'ਚੋਂ 99 ਅੰਕ ਲੈ ਕੇ ਗੱਡੇ ਝੰਡੇ; ਸਾਲਾਨਾ ਨਤੀਜਿਆਂ ਵਿੱਚ ਰਹੀ ਅੱਵਲ