Thursday, June 04, 2026
BREAKING NEWS
ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ

Punjab

ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆ

March 03, 2026 03:38 PM

ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ?
2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆ
ਬਠਿੰਡਾ 2 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸੂਬੇ ਅੰਦਰ ਵਿਧਾਨ ਸਭਾ ਚੋਣਾਂ ਲਈ ਮਾਲਵੇ ਦੇ ਮੌੜ ਮੰਡੀ ਹਲਕੇ ਤੋਂ ਸੰਭਾਵਿਤ ਉਮੀਦਵਾਰੀ ਸਬੰਧੀ ਰਾਜਨੀਤਿਕ ਗਲਿਆਰਿਆਂ ਵਿਚ ਚਰਚਾਵਾਂ ਨੇ ਜੋਰ ਫੜ ਲਿਆ ਹੈ। ਹਾਲਾਂਕਿ ਪਾਰਟੀ ਜਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਾਰੇ ਅਧਿਕਾਰਿਕ ਐਲਾਣ ਨਹੀਂ ਕੀਤਾ ਗਿਆ, ਪਰ ਮਾਲਵੇ ਦੇ ਰਾਜਨੀਤਿਕ ਹਾਲਾਤਾਂ, ਹਲਕੇ ਦੀ ਸਮਾਜਕ ਬਣਤਰ ਅਤੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਨੂੰ ਵੇਖਦਿਆਂ ਇਸ ਤਰ੍ਹਾਂ ਦੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਵੀ ਨਹੀਂ ਜਾ ਸਕਦਾ। ਮਾਲਵਾ ਖੇਤਰ ਪੰਜਾਬ ਦੀ ਕੁੱਲ ਵਿਧਾਨ ਸਭਾ ਸੀਟਾਂ ਦਾ ਵੱਡਾ ਹਿੱਸਾ ਰੱਖਦਾ ਹੈ। ਇੱਥੇ ਜਿੱਤਣਾ ਕਿਸੇ ਵੀ ਪਾਰਟੀ ਲਈ ਸਰਕਾਰ ਬਣਾਉਣ ਦੀ ਕੁੰਜੀ ਮੰਨੀ ਜਾਂਦੀ ਹੈ। ਇਸੇ ਪ੍ਰਸੰਗ ਵਿਚ ਜੇਕਰ ਮਾਨ ਖੁਦ ਮੌੜ ਮੰਡੀ ਤੋਂ ਚੋਣ ਮੈਦਾਨ ਵਿਚ ਉਤਰਦੇ ਹਨ ਤਾਂ ਇਹ ਪਾਰਟੀ ਲਈ ਰਣਨੀਤਿਕ ਚਾਲ ਹੋ ਸਕਦੀ ਹੈ।
ਮੌੜ ਮੰਡੀ: ਮਾਲਵੇ ਦੀ ਸਿਆਸਤ ਦਾ ਕੇਂਦਰ - ਮੌੜ ਮੰਡੀ ਬਠਿੰਡਾ ਜਿਲ੍ਹੇ ਦਾ ਮਹੱਤਵਪੂਰਨ ਹਲਕਾ ਹੈ ਜੋ ਮਾਲਵਾ ਖੇਤਰ ਵਿਚ ਪੈਂਦਾ ਹੈ। ਖੇਤੀਬਾੜੀ ਪ੍ਰਧਾਨ ਇਲਾਕਾ ਹੋਣ ਕਰਕੇ ਇੱਥੇ ਕਿਸਾਨ, ਮਜਦੂਰ ਅਤੇ ਵਪਾਰੀ ਵਰਗ ਦੀ ਵੱਡੀ ਅਬਾਦੀ ਹੈ, ਜੋ ਕਿਸੇ ਵੇਲੇ ਕਪਾਹ, ਨਰਮਿਆਂ ਵਾਲਾ ਇਲਾਕਾ ਹੁਣ ਪੂਰੀ ਤਰ੍ਹਾਂ ਕਣਕ ਅਤੇ ਝੋਨੇ ਵਿਚ ਬਦਲ ਚੁੱਕਿਆ ਹੈ। ਹਲਕੇ ਵਿਚ ਦਲਿਤ ਅਤੇ ਜੱਟ ਸਿੱਖ ਵੋਟਰਾਂ ਦੀ ਪ੍ਰਭਾਵਸਾਲੀ ਗਿਣਤੀ ਮੰਨੀ ਜਾਂਦੀ ਹੈ, ਜਿਸ ਕਰਕੇ ਹਰ ਪਾਰਟੀ ਲਈ ਇੱਥੇ ਸਮੀਕਰਨ ਸੰਭਾਲਣਾ ਅਹਿਮ ਬਣ ਜਾਂਦਾ ਹੈ।
ਮੌੜ ਹਲਕਾ ਪਹਿਲਾਂ ਵੀ ਸੂਬਾ ਪੱਧਰੀ ਆਗੂਆਂ ਲਈ ਰਾਜਨੀਤਿਕ ਤੌਰ ‘ਤੇ ਸੰਵੇਦਨਸੀਲ ਮੰਚ ਰਿਹਾ ਹੈ। ਪਿਛਲੀਆਂ ਦਹਾਕਿਆਂ ਵਿਚ ਕਾਂਗਰਸ, ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਨੇ ਇੱਥੇ ਦੋ ਵਾਰੀ-ਵਾਰੀ ਆਪਣਾ ਦਬਦਬਾ ਬਣਾਇਆ।
2022 ਦੇ ਨਤੀਜੇ ਅਤੇ ਮੌਜੂਦਾ ਸਿਆਸੀ ਪੱਧਰ- ਸੂਬੇ ਅੰਦਰ 2022 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਪਾਰਟੀ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਅਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਕਮਾਨ ਸੰਭਾਲੀ। ਮੌੜ ਮੰਡੀ ਹਲਕੇ ਵਿਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਨੇ ਵੱਡੀ ਜਿੱਤ ਦਰਜ ਕੀਤੀ ਸੀ, ਜੋ ਭਗਵੰਤ ਮਾਨ ਦੇ ਕਰੀਬੀ ਸਮਝੇ ਜਾਂਦੇ ਹਨ, ਜਦਕਿ 2017 ਵਿਚ ਵੀ ਇਥੋ ਜਗਦੇਵ ਸਿੰਘ ਕਮਾਲੂੁ ਨੇ ਭਾਰੀ ਬਹੁਮਤ ਨਾਲ ਚੋਣ ਜਿੱਤੀ ਸੀ, ਭਾਵੇਂ ਕੋਈ ਕੁਝ ਕਹੇ ਪਰ ਸਿਆਸੀ ਐਨਕ ਨਾਲ ਵੇਖਿਆ ਜਾਵੇ ਤਦ ਪਿਛਲੀ ਲੰਘੀ ਲੋਕ ਸਭਾ ਚੋਣ ਵਿਚ ਮੋੜ ਹਲਕੇ ਤੋ ਆਪ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਸੈਕੜੇ ਵੋਟਾਂ ਨਾਲ ਸਭ ਤੋ ਅੱਗੇ ਵਿਖਾਈ ਦਿੱਤੇ, ਜਦਕਿ ਲੰਘੀਆ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿਚ ਵੀ ਆਪ ਪਾਰਟੀ ਦਾ ਸਿਆਸੀ ਪ੍ਰਦਰਸ਼ਨ ਇਥੋ ਕਾਫੀ ਵਧੀਆ ਰਿਹਾ। ਜਿਸ ਨਾਲ ਪਾਰਟੀ ਦਾ ਮਾਲਵੇ ਵਿਚ ਦਬਦਬਾ ਮਜਬੂਤ ਹੋਇਆ।
ਭਗਵੰਤ ਮਾਨ: ਰਾਜਨੀਤਿਕ ਯਾਤਰਾ ਅਤੇ ਪ੍ਰਭਾਵ- ਭਗਵੰਤ ਮਾਨ ਦੀ ਰਾਜਨੀਤਿਕ ਯਾਤਰਾ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵਜੋਂ ਸੁਰੂ ਹੋਈ। ਬਾਅਦ ਵਿਚ 2022 ਵਿਚ ਉਹ ਧੂੁਰੀ ਵਿਧਾਨ ਸਭਾ ਸੀਟ ਤੋ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ। ਜਿਨ੍ਹਾਂ ਦੀ ਪਛਾਣ ਇਕ ਜਨ-ਨਾਇਕ ਵਜੋਂ ਬਣੀ ਹੈ ਜੋ ਮੰਚ ਤੋਂ ਸਿੱਧੀ ਅਤੇ ਠੇਠ ਭਾਸ਼ਾ ਵਿਚ ਲੋਕਾਂ ਨਾਲ ਗੱਲਬਾਤ ਕਰਨ ਦੇ ਨਾਲੋ ਨਾਲ ਆਪਣੇ ਵਿਰੋਧੀਆਂ ’ਤੇ ਸਿਆਸੀ ਨਿਸ਼ਾਨੇ ਲਾਉਦੇ ਅਕਸਰ ਮੀਡੀਆ/ਸ਼ੋਸ਼ਲ ਮੀਡੀਆ ’ਤੇ ਵਿਖਾਈ ਦਿੰਦੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁਫਤ ਬਿਜਲੀ, ਸਕੂਲ ਸੁਧਾਰ, ਮੁਹੱਲਾ ਕਲੀਨਿਕ, ਭਿ੍ਰਸਟਾਚਾਰ ਵਿਰੋਧੀ ਕਦਮ ਅਤੇ ਸਰਕਾਰੀ ਨੌਕਰੀਆਂ ਦੀ ਭਰਤੀ ਵਰਗੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਮਾਲਵਾ ਖੇਤਰ ਵਿਚ ਕਿਸਾਨਾਂ ਦੇ ਮਸਲੇ, ਨਸੇ ਦਾ ਮੁੱਦਾ ਅਤੇ ਰੋਜਗਾਰ ਮੁੱਖ ਚਰਚਾ ਦੇ ਵਿਸੇ ਰਹੇ ਹਨ।
ਮੌੜ ਤੋਂ ਚੋਣ ਲੜਨ ਦੇ ਸੰਭਾਵਿਤ ਕਾਰਨ :- ਭਗਵੰਤ ਮਾਨ ਦੇ ਮਾਲਵੇ ਵਿਚ ਸਿੱਧਾ ਦਬਦਬਾ ਮਜਬੂਤ ਕਰਨਾ, ਮਾਲਵਾ ਦੇ ਕੇਂਦਰੀ ਹਲਕੇ ਤੋਂ ਲੜਣ ‘ਤੇ ਸੁਨੇਹਾ ਹੋਵੇਗਾ ਕਿ ਸਰਕਾਰ ਦਾ ਕੇਂਦਰ ਮਾਲਵਾ ਦੀ ਜਨਤਾ ਨਾਲ ਜੁੜਿਆ ਹੈ ਜਦਕਿ ਵਿਰੋਧੀ ਧਿਰ ਨੂੰ ਸਿੱਧੀ ਟੱਕਰ ’ਚ ਕਾਂਗਰਸ ਅਤੇ ਅਕਾਲੀ ਦਲ ਮਾਲਵੇ ਵਿਚ ਆਪਣਾ ਪੁਰਾਣਾ ਅਧਾਰ ਦੁਬਾਰਾ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ। ਅਜਿਹੇ ਵਿਚ ਮੁੱਖ ਮੰਤਰੀ ਦੀ ਉਮੀਦਵਾਰੀ ਰਾਜਨੀਤਿਕ ਸੰਕੇਤ ਦੇ ਸਕਦੀ ਹੈ। ਉਧਰ ਮੌੜ ਹਲਕੇ ਵਿਚ ਵੱਖ-ਵੱਖ ਵਰਗਾਂ ਦੀ ਅਬਾਦੀ ਹੈ। ਜੇ ਪਾਰਟੀ ਨੂੰ ਲੱਗੇ ਕਿ ਇੱਥੇ ਮਜਬੂਤ ਜਿੱਤ ਸੰਭਵ ਹੈ ਤਾਂ ਮਾਨ ਦਾ ਉਮੀਦਵਾਰ ਬਣਨਾ ਤਕਨੀਕੀ ਫੈਸਲਾ ਹੋ ਸਕਦਾ ਹੈ, ਜੇਕਰ ਮਾਨ ਇਥੋ ਚੋਣ ਲੜਣੇ ਹਨ ਤਦ ਪੂਰੇ ਬਠਿੰਡਾ ਜਿਲ੍ਹੇਂ ਦੀਆ ਸੀਟਾਂ ਇਸ ਨਾਲ ਪ੍ਰਭਾਵਿਤ ਹੋਣਗੀਆ।
ਵੋਟਰਾਂ ਦੇ ਦਿਲੋ ਦਿਮਾਗ ’ਤੇ ਛਾਏ ਰਹਿਣ ਵਾਲੇ ਭਗਵੰਤ ਮਾਨ - ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਭਗਵੰਤ ਮਾਨ ਹਾਜਰ ਜਵਾਬ ਅਤੇ ਵਿਰੋਧੀਆਂ ’ਤੇ ਵੱਡੇ ਤੰਜ ਕਸਣ ਵਾਲੇ ਆਗੂ ਵਜੋ ਸਿਆਸੀ ਗਲਿਆਰਿਆਂ ’ਚ ਮਕਬੂਲ ਮੰਨੇ ਜਾਂਦੇ ਹਨ, ਜਦਕਿ ਬਠਿੰਡਾ ਜਿਲ੍ਹੇਂ ਅੰਦਰ ਇਸ ਵੇਲੇ ਪ੍ਰਮੁੱਖ ਮੁੱਦਿਆਂ ’ਚ ਨਹਿਰੀ ਪਾਣੀ ਦੀ ਉਪਲਬਧਤਾ, ਨਸ਼ਿਆਂ ਦੇ ਫੈਲਾਅ, ਬੇਰੁਜਗਾਰੀ, ਉਦਯੋਗਿਕ ਵਿਕਾਸ ਦੀ ਘਾਟ, ਸੜਕਾਂ ਅਤੇ ਸਿਹਤ ਸਹੂਲਤਾਂ ਸ਼ਾਮਿਲ ਹਨ, ਜੇਕਰ ਭਗਵੰਤ ਮਾਨ ਇਥੋ ਚੋਣ ਲੜਦੇ ਹਨ ਤਦ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਜਵਾਬਦੇਹ ਹੋਣਾ ਪਵੇਗਾ, ਪਰ ਰਾਜਸੀ ਮਾਹਿਰ ਸਮਝਦੇ ਹਨ ਕਿ ਭਗਵੰਤ ਮਾਨ ਇਨ੍ਹਾਂ ਮੁੱਦਿਆਂ ’ਤੇ ਵਧੀਆ ਜਾਣਕਾਰੀ ਰੱਖਣ ਦੇ ਨਾਲੋ ਨਾਲ ਵੋਟਰਾਂ ਦੇ ਦਿਲੋ ਦਿਮਾਗ ’ਤੇ ਇਸ ਵੇਲੇ ਛਾਏ ਹੋਏ ਹਨ।
ਰਾਜਨੀਤਿਕ ਵਿਸਲੇਸਕਾਂ ਦੀ ਰਾਏ- ਕੁਝ ਰਾਜਸੀ ਵਿਸਲੇਸਕਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਵੱਲੋਂ ਹਲਕਾ ਬਦਲਣਾ ਆਮ ਰਾਜਨੀਤਿਕ ਰਣਨੀਤੀ ਹੁੰਦੀ ਹੈ। ਇਸ ਨਾਲ ਪਾਰਟੀ ਨਵੀਂ ਜਗ੍ਹਾ ਆਪਣਾ ਆਧਾਰ ਮਜਬੂਤ ਕਰ ਸਕਦੀ ਹੈ। ਦੂਜੇ ਪਾਸੇ, ਕੁਝ ਲੋਕ ਇਸਨੂੰ ਜੋਖਿਮ ਭਰਿਆ ਕਦਮ ਮੰਨਦੇ ਹਨ
ਕੀ ਵਾਕਇ ਆ ਸਕਦਾ ਹੈ ਨਵਾਂ ਮੋੜ?
ਇਸ ਸਮੇਂ ਤੱਕ ਮੌੜ ਮੰਡੀ ਤੋਂ ਭਗਵੰਤ ਮਾਨ ਦੀ ਉਮੀਦਵਾਰੀ ਸਿਰਫ ਅਟਕਲਾਂ ਤੱਕ ਸੀਮਿਤ ਹੈ। ਪਰ ਜੇ ਇਹ ਫੈਸਲਾ ਹੁੰਦਾ ਹੈ ਤਾਂ ਮਾਲਵੇ ਦੀ ਸਿਆਸਤ ਵਿਚ ਇਹ ਵੱਡਾ ਮੋੜ ਸਾਬਤ ਹੋ ਸਕਦਾ ਹੈ। 2027 ਦੀ ਚੋਣ ਹਾਲਾਂਕਿ ਅਜੇ ਦੂਰ ਹੈ, ਪਰ ਰਾਜਨੀਤਿਕ ਪੈਮਾਨਿਆਂ ‘ਤੇ ਹਲਚਲ ਸੁਰੂ ਹੋ ਚੁੱਕੀ ਹੈ। ਮਾਲਵੇ ਦੀ ਧਰਤੀ ਹਮੇਸਾਂ ਤੋਂ ਸੂਬਾਈ ਸਿਆਸਤ ਦੀ ਦਿਸਾ ਤੈਅ ਕਰਦੀ ਆਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਕਿਹੜੀ ਰਣਨੀਤੀ ਅਪਣਾਉਂਦੀ ਹੈ ਅਤੇ ਕੀ ਵਾਕਈ ਮੌੜ ਮੰਡੀ 2027 ਦੀ ਸਭ ਤੋਂ ਚਰਚਿਤ ਸੀਟ ਬਣੇਗੀ।

Have something to say? Post your comment

More in Punjab

ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰ

ਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬ

ਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

ਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰ

ਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ

‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ