Friday, March 20, 2026
BREAKING NEWS
ਨਗਰ ਕੌਂਸਲ ਤਪਾ - ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ 55 ਲੱਖ ਦੀ ਆਧੁਨਿਕ ਮਸ਼ੀਨਰੀ ਲੋਕ ਅਰਪਣਮਾਲਵੇ ਦੀ ਆਲੂ ਅਰਥਵਿਵਸਥਾ ਹਿੱਲੀ : ਬੰਪਰ ਫਸਲ, ਡਿੱਗੇ ਭਾਅ ਤੇ ਖਾਲੀ ਕੋਲਡ ਸਟੋਰਾਂ ਨੇ ਕਿਸਾਨਾਂ ਨੂੰ ਪਾਇਆ ਘਾਟੇ ’ਚਆੜਤੀਆਂ ਦੀ ਹੜਤਾਲ ਕਿਉਂ ਨਹੀਂ ਹੋ ਪਾਉਂਦੀ ਪੂਰੀ ਤਰ੍ਹਾਂ ਸਫਲ? ਮੱਖੂ ਰੈਲੀ ਤੋਂ ਬਾਅਦ ਚਰਚਾ ਤੇਜ਼ਪੰਜਾਬ ਵਿੱਚ ਨਗਰ ਕੌਂਸਲਾਂ ਭੰਗ ਕਰਨ ਦੀ ਤਿਆਰੀ: ਸਰਕਾਰ ਜਲਦ ਲਗਾ ਰਹੀ ਹੈ ਪ੍ਰਸ਼ਾਸਕ, ਗਰਾਂਟਾਂ ਦੇ ਚੈੱਕ ਏਡੀਸੀ ਦਫਤਰ2027 ਦੀ ਚੋਣ ਲੜਾਈ ਸਪਸ਼ਟ, ਅਕਾਲੀ ਦਲ ਦਿੱਲੀ ਦੀਆਂ ਤਾਕਤਾਂ ਖਿਲਾਫ ਡੱਟਿਆ : ਸੁਖਬੀਰ ਬਾਦਲਤਪਾ ਪੁਲਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ, ਤਿੰਨ ਖਿਲਾਫ ਮਾਮਲਾ ਦਰਜਤਾਜੋਕੇ ਵਿੱਚ ਕਹਿਰ ਢਹਿਆ, ਪਤੀ ਪਤਨੀ ਦੀ ਮੌਤਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ

Punjab

ਨਗਰ ਕੌਂਸਲ ਤਪਾ - ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ 55 ਲੱਖ ਦੀ ਆਧੁਨਿਕ ਮਸ਼ੀਨਰੀ ਲੋਕ ਅਰਪਣ

March 19, 2026 11:53 AM

ਨਗਰ ਕੌਂਸਲ ਤਪਾ - ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ 55 ਲੱਖ ਦੀ ਆਧੁਨਿਕ ਮਸ਼ੀਨਰੀ ਲੋਕ ਅਰਪਣ

ਤਪਾ ਮੰਡੀ 19 ਮਾਰਚ (ਸੁਭਾਸ਼ ਸਿੰਗਲਾ) :- ਨਗਰ ਕੌਂਸਲ ਤਪਾ ਵੱਲੋਂ ਸਹਿਰ ਦੀ ਸਫਾਈ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਆਧੁਨਿਕ ਮਸੀਨਰੀ ਨੂੰ ਅੱਜ ਰਸਮੀ ਤੌਰ ‘ਤੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ। ਇਹ ਮਸੀਨਰੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਡਾ ਸੋਨੀਕਾ ਬਾਂਸਲ ਅਤੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਸਣੇ ਕੋਸਲਰਾਂ ਦੀ ਹਾਜਰੀ ਵਿਚ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਸਮਾਗਮ ਨਗਰ ਕੌਂਸਲ ਤਪਾ ਦੇ ਵਿਹੜੇ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਸਹਿਰ ਦੇ ਵੱਡੀ ਗਿਣਤੀ ਵਿਚ ਲੋਕਾਂ ਸਣੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਰਹੇ। ਇਸ ਮੌਕੇ ‘ਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਤਪਾ ਸਹਿਰ ਦੀ ਸਫਾਈ ਅਤੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਇਹ ਆਧੁਨਿਕ ਮਸੀਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਫਾਈ ਪ੍ਰਣਾਲੀ ਨੂੰ ਮਜਬੂਤ ਬਣਾਉਣ ਲਈ ਚਾਰ ਈ-ਰਿਕਸਾ, 4500 ਲੀਟਰ ਸਮਰੱਥਾ ਵਾਲਾ ਵਾਟਰ ਟੈਂਕ, ਇਕ ਸੈਪਟਿਕ ਟੈਂਕ ਕਲੀਨਿੰਗ ਯੂਨਿਟ, ਇਕ ਥਰੀ-ਵੀਲਰ ਫੋਗਿੰਗ ਮਸੀਨ, 15 ਸੈੱਟ ਡਸਟਬਿਨ ਅਤੇ ਉੱਚੇ ਖੰਭਿਆਂ ਦੀਆਂ ਲਾਈਟਾਂ ਠੀਕ ਕਰਨ ਲਈ ਆਧੁਨਿਕ ਪੌੜੀ ਸਮੇਤ ਹੋਰ ਲੋੜੀਂਦਾ ਸਾਜੋ-ਸਾਮਾਨ ਸਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਸਹਿਰਾਂ ਨੂੰ ਸਾਫ-ਸੁਥਰਾ ਅਤੇ ਰਹਿਣ ਯੋਗ ਬਣਾਉਣਾ ਹੈ। ਇਸ ਮਸੀਨਰੀ ਨਾਲ ਨਾ ਸਿਰਫ ਸਫਾਈ ਪ੍ਰਣਾਲੀ ਤੇਜ ਹੋਵੇਗੀ, ਸਗੋਂ ਕੂੜਾ ਕਚਰਾ ਇਕੱਠਾ ਕਰਨ ਅਤੇ ਨਿਕਾਸੀ ਦੀ ਪ੍ਰਕਿਰਿਆ ਵੀ ਸੁਚੱਜੀ ਹੋਵੇਗੀ। ਉਗੋਕੇ ਨੇ ਕਿਹਾ ਕਿ ਸਹਿਰ ਦੇ ਹਰ ਵਾਰਡ ਵਿਚ ਸਮੇਂ-ਸਮੇਂ ‘ਤੇ ਫੋਗਿੰਗ ਅਤੇ ਸੈਨੀਟਾਈਜੇਸਨ ਕਰਵਾਇਆ ਜਾਵੇਗਾ ਤਾਂ ਜੋ ਮੌਸਮੀ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਤਪਾ ਦੇ ਵਿਕਾਸ ਲਈ ਹੋਰ ਵੀ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਨਗਰ ਕੌਂਸਲ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨ ਡਾ ਸੋਨੀਕਾ ਬਾਂਸਲ ਨੇ ਕਿਹਾ ਕਿ ਇਹ ਮਸੀਨਰੀ ਤਪਾ ਸਹਿਰ ਦੀ ਸਫਾਈ ਪ੍ਰਣਾਲੀ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਮੈਨੂਅਲ ਤਰੀਕੇ ਨਾਲ ਹੋਣ ਵਾਲੇ ਕਈ ਕੰਮ ਹੁਣ ਮਸੀਨੀਕਰਨ ਨਾਲ ਜਿਆਦਾ ਤੇਜ ਅਤੇ ਪ੍ਰਭਾਵਸਾਲੀ ਢੰਗ ਨਾਲ ਹੋਣਗੇ।
ਉਨ੍ਹਾਂ ਕਿਹਾ ਕਿ ਈ-ਰਿਕਸਾ ਰਾਹੀਂ ਘਰ-ਘਰ ਤੋਂ ਕਚਰਾ ਇਕੱਠਾ ਕਰਨ ਦੀ ਸੁਵਿਧਾ ਹੋਰ ਸੁਚਾਰੂ ਬਣੇਗੀ ਅਤੇ ਲੋਕਾਂ ਨੂੰ ਵੀ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਵਾਟਰ ਟੈਂਕ ਅਤੇ ਫੋਗਿੰਗ ਮਸੀਨ ਨਾਲ ਸੜਕਾਂ ਦੀ ਧੁਲਾਈ ਅਤੇ ਮੱਛਰਾਂ ਤੋਂ ਬਚਾਅ ਲਈ ਨਿਯਮਤ ਛਿੜਕਾਅ ਕੀਤਾ ਜਾਵੇਗਾ, ਜਿਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵਿਚ ਕਮੀ ਆਵੇਗੀ। ਨਗਰ ਕੌਸਲ ਪ੍ਰਧਾਨ ਸ੍ਰੀਮਤੀ ਬਾਂਸਲ ਅਤੇ ਡਾ ਬਾਲ ਚੰਦ ਬਾਂਸਲ ਨੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸਿਸ ਨਾਲ ਹੀ ਇਹ ਮਸੀਨਰੀ ਨਗਰ ਕੌਂਸਲ ਨੂੰ ਪ੍ਰਾਪਤ ਹੋਈ ਹੈ, ਜਿਸ ਨਾਲ ਸਹਿਰ ਦੇ ਵਿਕਾਸ ਨੂੰ ਨਵੀਂ ਰਫਤਾਰ ਮਿਲੇਗੀ। ਉਧਰ ਮੌਜੂਦ ਸਹਿਰ ਵਾਸੀਆਂ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਅਤੇ ਆਸ ਜਤਾਈ ਕਿ ਨਵੀਂ ਮਸੀਨਰੀ ਨਾਲ ਤਪਾ ਦੀ ਸਫਾਈ ਅਤੇ ਨਿਗਰਾਨੀ ਪ੍ਰਣਾਲੀ ਹੋਰ ਬਿਹਤਰ ਹੋਵੇਗੀ। ਸਮਾਗਮ ਦੇ ਅੰਤ ਵਿਚ ਮਸੀਨਰੀ ਨੂੰ ਹਰੀ ਝੰਡੀ ਦੇ ਕੇ ਵੱਖ-ਵੱਖ ਵਾਰਡਾਂ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਈ.ਓ ਹਰਪ੍ਰੀਤ ਸਿੰਘ, ਭਾਗ ਅਫਸਰ ਇੰਜ: ਨਿਖਿਲ ਸ਼ਰਮਾਂ, ਸ੍ਰੀਮਤੀ ਰਿਸ਼ੂ ਬਾਂਸਲ ਮੀਤ ਪ੍ਰਧਾਨ, ਹੈਰੀ ਧੂਰਕੋਟ ਨਿੱਜੀ ਸਹਾਇਕ, ਹੇਮ ਰਾਜ ਸ਼ੰਟੀ ਮੋੜ ਸਾਬਕਾ ਪ੍ਰਧਾਨ, ਮੁਨੀਸ਼ ਮਿੱਤਲ, ਜਸਵਿੰਦਰ ਚੱਠਾ ਪ੍ਰਧਾਨ, ਅਮਨਦੀਪ ਸਿੰਘ ਦਰਾਜ ਪ੍ਰਧਾਨ, ਬੁੱਧ ਰਾਮ ਕਾਲਾ ਸਾਬਕਾ ਕੌਸਲਰ, ਮਨਪ੍ਰੀਤ ਸ਼ਰਮਾਂ, ਗੁਰਤੇਜ ਧਾਲੀਵਾਲ, ਰਾਜੂ ਮਾਰਕੰਡਾ, ਬਲਜੀਤ ਬਾਸੀ, ਦਰਸ਼ਨ ਸਿੰਘ ਗ੍ਰੰਥੀ, ਸ਼ਿਵਮ ਕੁਮਾਰ, ਤਰਸੇਮ ਬਾਂਸਲ, ਗੁਰਦੀਪ ਸਿੰਘ (ਮੁਲਾਜਮ ਨਗਰ ਕੌਸਲ) ਵੀ ਹਾਜਰ ਸਨ।

ਸਰਕਾਰ ਦਾ ਉਦੇਸ਼ ਅਤੇ ਪ੍ਰਤੀਕਿਰਿਆ

ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲ ਸਹਿਰਾਂ ਨੂੰ ਰਹਿਣ ਯੋਗ ਅਤੇ ਬਿਮਾਰੀ ਮੁਕਤ ਬਣਾਉਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ।

ਨਗਰ ਕੌਂਸਲ ਦੀ ਪ੍ਰਧਾਨ ਡਾ. ਸੋਨੀਕਾ ਬਾਂਸਲ ਨੇ ਇਸ ਨੂੰ ਸ਼ਹਿਰ ਲਈ 'ਮੀਲ ਪੱਥਰ' ਦੱਸਦਿਆਂ ਕਿਹਾ ਕਿ ਹੁਣ ਮੈਨੂਅਲ ਕੰਮਾਂ ਦੀ ਜਗ੍ਹਾ ਮਸ਼ੀਨੀਕਰਨ ਨਾਲ ਸਫ਼ਾਈ ਜ਼ਿਆਦਾ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੋਵੇਗੀ।

 ਸਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਖਰੀਦੀ ਗਈ ਮਸ਼ੀਨਰੀ ਵਿੱਚ ਸਹੂਲਤਾਂ ਸ਼ਾਮਲ ਹਨ:

  • ਈ-ਰਿਕਸ਼ਾ: ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ 4 ਨਵੇਂ ਈ-ਰਿਕਸ਼ਾ।

  • ਵਾਟਰ ਟੈਂਕ: ਸੜਕਾਂ ਦੀ ਧੁਲਾਈ ਲਈ 4500 ਲੀਟਰ ਸਮਰੱਥਾ ਵਾਲਾ ਟੈਂਕ।

  • ਸੈਪਟਿਕ ਟੈਂਕ ਕਲੀਨਿੰਗ: ਗੰਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਯੂਨਿਟ।

  • ਫੋਗਿੰਗ ਮਸ਼ੀਨ: ਮੱਛਰਾਂ ਤੋਂ ਬਚਾਅ ਲਈ ਥ੍ਰੀ-ਵੀਲਰ ਫੋਗਿੰਗ ਮਸ਼ੀਨ।

  • ਹੋਰ ਸਾਮਾਨ: 15 ਸੈੱਟ ਡਸਟਬਿਨ ਅਤੇ ਸਟਰੀਟ ਲਾਈਟਾਂ ਠੀਕ ਕਰਨ ਲਈ ਆਧੁਨਿਕ ਪੌੜੀ।

Have something to say? Post your comment

More in Punjab

ਮਾਲਵੇ ਦੀ ਆਲੂ ਅਰਥਵਿਵਸਥਾ ਹਿੱਲੀ : ਬੰਪਰ ਫਸਲ, ਡਿੱਗੇ ਭਾਅ ਤੇ ਖਾਲੀ ਕੋਲਡ ਸਟੋਰਾਂ ਨੇ ਕਿਸਾਨਾਂ ਨੂੰ ਪਾਇਆ ਘਾਟੇ ’ਚ

ਆੜਤੀਆਂ ਦੀ ਹੜਤਾਲ ਕਿਉਂ ਨਹੀਂ ਹੋ ਪਾਉਂਦੀ ਪੂਰੀ ਤਰ੍ਹਾਂ ਸਫਲ? ਮੱਖੂ ਰੈਲੀ ਤੋਂ ਬਾਅਦ ਚਰਚਾ ਤੇਜ਼

ਪੰਜਾਬ ਵਿੱਚ ਨਗਰ ਕੌਂਸਲਾਂ ਭੰਗ ਕਰਨ ਦੀ ਤਿਆਰੀ: ਸਰਕਾਰ ਜਲਦ ਲਗਾ ਰਹੀ ਹੈ ਪ੍ਰਸ਼ਾਸਕ, ਗਰਾਂਟਾਂ ਦੇ ਚੈੱਕ ਏਡੀਸੀ ਦਫਤਰ

ਤਪਾ ਪੁਲਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ, ਤਿੰਨ ਖਿਲਾਫ ਮਾਮਲਾ ਦਰਜ

ਤਾਜੋਕੇ ਵਿੱਚ ਕਹਿਰ ਢਹਿਆ, ਪਤੀ ਪਤਨੀ ਦੀ ਮੌਤ

ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆ

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!

* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ

ਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀ

ਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜ