Wednesday, September 02, 2026
BREAKING NEWS
‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

Punjab

ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ ' ਦੀ ਨਗਰ ਕੌਂਸਲ ਭਦੌੜ 'ਚ ਹੋਈ ਘੁੰਡ ਚੁਕਾਈ

March 25, 2026 04:07 PM

ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ ' ਦੀ ਨਗਰ ਕੌਂਸਲ ਭਦੌੜ 'ਚ ਹੋਈ ਘੁੰਡ ਚੁਕਾਈ
ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ,ਕੌਂਸਲਰਾਂ ਅਤੇ ਪਤਵੰਤੇ ਸੱਜਨਾਂ ਵੱਲੋਂ ਲੇਖਕ ਕੇਵਲ ਕ੍ਰਾਂਤੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਭਦੌੜ 24 ਮਾਰਚ () -
ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਸਬਾ ਭਦੌੜ ਦੇ ਜੰਮਪਲ ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ' ਦੀ ਘੁੰਡ ਚੁਕਾਈ ਦਾ ਸਮਾਗਮ ਅੱਜ ਦਵਿੰਦਰ ਸਥਿਆਰਥੀ ਯਾਦਗਾਰੀ ਲਾਇਬਰੇਰੀ ਨਗਰ ਕੌਂਸਲ ਭਦੌੜ ਵਿਖੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ | ਇਸ ਸਮਾਗਮ ਵਿੱਚਲੂ ਰਿਟਾ: ਮਾ: ਗੁਰਮੇਲ ਭੁਟਾਲ ,ਕੁਲਵੰਤ ਸਿੰਘ ਮਾਨ , ਮਾਸਟਰ ਚਰਨ ਸਿੰਘ, ਗਾਇਕ ਲੱਖਾ ਬਰਾੜ ,ਪਰਮਜੀਤ ਤਲਵਾੜ, ਰਿਟਾ: ਲੈਕ: ਸੁਰਜੀਤ ਸਿੰਘ ਸੰਧੂ, ਡਾ. ਬਲਵੀਰ ਸਿੰਘ ਠੰਡੂ, ਕਾਮਰੇਡ ਇੰਦਰ ਸਿੰਘ ਭਿੰਦਾ ਆਦਿ ਨੇ ਪੁਸਤਕ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਕੇਵਲ ਕ੍ਰਾਂਤੀ ਨੂੰ ਆਪਣੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ' ਨੂੰ ਪ੍ਰਕਾਸ਼ਿਤ ਕਰਨ ਦੀ ਵਧਾਈ ਦਿੱਤੀ | ਇਸ ਸਮੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਸਾਡੇ ਸ਼ਹਿਰ ਭਦੌੜ ਦਾ ਜੰਮਪਲ ਕੇਵਲ ਕ੍ਰਾਂਤੀ ਇੰਨੀਆਂ ਵੱਡੀਆਂ ਉਪਲੱਬਧੀਆਂ ਹਾਸਿਲ ਕਰਕੇ ਇੱਕ ਉੱਚੇ ਮੁਕਾਮ ਤੇ ਪਹੁੰਚਿਆ ਹੈ ,ਇਹ ਇੱਕ ਭਦੌੜ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਹਨਾਂ ਕਿਹਾ ਕਿ ਨਗਰ ਕੌਂਸਲ ਭਦੌੜ ਦਾ ਕੰਮ ਵਿਕਾਸ ਦੇ ਕਾਰਜ ਕਰਨਾ ਹੀ ਨਹੀਂ ਬਲਕਿ ਉਭਰ ਰਹੇ ਵਿਦਿਆਰਥੀ, ਲੇਖਕ ,ਗਾਇਕ ਅਤੇ ਹੋਰ ਉਪਲੱਬਧੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਨੂੰ ਉਤਸਾਹਿਤ ਕਰਨਾ ਵੀ ਹੈ, ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਹੋਰ ਅੱਗੇ ਵਧ ਸਕਣ | ਇਸ ਸਮੇ ਲੇਖਕ ਕੇਵਲ ਕ੍ਰਾਂਤੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੇਰੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ' ਦੀ ਘੁੰਡ ਚੁਕਾਈ ਸਮਾਗਮ ਵਿੱਚ ਇਹਨੇ ਵੱਡੇ-ਵੱਡੇ ਲਿਖਾਰੀ, ਮੇਰੇ ਗੁਰੂ ਮਾ: ਗੁਰਮੇਲ ਭੁਟਾਲ, ਮਿੱਤਰ ਅਤੇ ਪੱਤਵੰਤੇ ਸ਼ਾਮਿਲ ਹੋਣਗੇ ਇਹ ਮੈਂ ਸੋਚ ਵੀ ਨਹੀਂ ਸਕਦਾ ਸੀ ਅਤੇ ਅੱਜ ਮੈਨੂੰ ਦੁੱਗਣੀ ਖੁਸ਼ੀ ਪ੍ਰਾਪਤ ਹੋਈ ਹੈ ਕਿ ਮੇਰੀ ਇਹ ਪਲੇਠੀ ਪੁਸਤਕ 'ਸਾਂਭੇ ਪਏ ਨੇ ਪੱਤਰ ਤੇਰੇ 'ਤੇ ਮੈਨੂੰ ਇੰਨਾ ਮਾਣ ਬਖਸ਼ ਕੇ ਮੇਰਾ ਹੌਸਲਾ ਹੋਰ ਵਧਾਇਆ ਹੈ ਅਤੇ ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਲਿਖ ਕੇ ਭਦੌੜ ਦਾ ਨਾਮ ਉੱਚਾ ਕਰਾਂਗਾ | ਇਸ ਸਮੇ ਲੇਖਕ ਕੇਵਲ ਕ੍ਰਾਂਤੀ ਨੇ ਆਪਣੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਪੱਤਰ ਤੇਰੇ' ਵਿੱਚੋਂ ਦੋ ਗਜਲਾ ਵੀ ਗਾਕੇ ਸੁਣਾਈਆਂ | ਇਸ ਸਮੇ ਲੇਖਕ ਕੇਵਲ ਕ੍ਰਾਂਤੀ ਨੇ ਆਪਣੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ' ਦੀਆਂ ਕਈ ਕਾਪੀਆਂ ਨਗਰ ਕੌਂਸਲ ਭਦੌੜ ਵਿਖੇ ਸਥਾਪਿਤ ਦਵਿੰਦਰ ਸਥਿਆਰਥੀ ਯਾਦਗਾਰੀ ਲਾਇਬਰੇਰੀ ਲਈ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਅਤੇ ਉਨ੍ਹਾਂ ਦੇ ਕੌਸਲਰ ਸਾਥੀਆਂ ਨੂੰ ਭੇਂਟ ਕੀਤੀਆਂ | ਇਸ ਸਮੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਨਗਰ ਕੌਂਸਲ ਭਦੌੜ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ, ਕੌਸਲਰਾਂ, ਪੱਤਵਤੇ ਸੱਜਨਾਂ ਵੱਲੋਂ ਨਾਮਵਰ ਲੇਖਕ ਕੇਵਲ ਕ੍ਰਾਂਤੀ ਅਤੇ ਉਨ੍ਹਾਂ ਦੇ ਪਿਤਾ ਪ੍ਰਧਾਨ ਰਾਮ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੰਗਲਾਤ ਵਿਭਾਗ ਦੇ ਬਹਾਦਰ ਸਿੰਘ, ਜਸਵੰਤ ਬੋਪਾਰਾਏ ,ਗਾਇਕ ਬਲਵਿੰਦਰ ਸਿੰਘ ਮਾਨ, ਰਜਿੰਦਰ ਪਾਲ ਸ਼ਰਮਾ ,ਗੁਰਮੀਤ ਕੈੜਾ, ਕੌਂਸਲਰ ਸੁਖਚਰਨ ਪੰਮਾ , ਨਗਰ ਕੌਂਸਲ ਦੇ ਵਾਇਸ ਪ੍ਰਧਾਨ ਰਾਜ ਰਾਣੀ, ਕੌਂਸਲਰ ਮਨਦੀਪ ਕੌਰ,ਅਖ਼ਤਰ ਅਲੀ, ਜ਼ੁਲਫਕਾਰ ਅਲੀ ,ਕੌਸਲਰ ਨਾਹਰ ਸਿੰਘ ਅÏਲਖ ,ਕੌਂਸਲਰ ਵਕੀਲ ਸਿੰਘ, ਜਗਸੀਰ ਸਿੰਘ ਜੱਗੀ, ਕੌਂਸਲਰ ਲਾਭ ਸਿੰਘ ਲੁਹਾਰ, ਸੁਖਵੀਰ ਸਿੰਘ ਭੂਰਾ ਕਾਂਗੜ ਵਾਲੇ, ਲਖਵੀਰ ਸੇਖੋਂ ,ਸਰਪੰਚ ਕੁਲਦੀਪ ਸਿੰਘ ਗਾਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਿਰ ਸਨ | ਇਸ ਮੌਕੇ ਸਟੈਜ ਸੈਕਟਰੀ ਦੀ ਭੂਮਿਕਾ ਮਨਦੀਪ ਭਦੌੜ ਨੇ ਬਖੂਬੀ ਨਿਭਾਈ |

Have something to say? Post your comment

More in Punjab

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼