Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਨੇਪਾਲੀ ਮੂਲ ਦੀ ਵਿਦਿਆਰਥਣ ਅਨੂ ਨੇ ਪੰਜਾਬੀ ਵਿਸ਼ੇ 'ਚੋਂ 99 ਅੰਕ ਲੈ ਕੇ ਗੱਡੇ ਝੰਡੇ; ਸਾਲਾਨਾ ਨਤੀਜਿਆਂ ਵਿੱਚ ਰਹੀ ਅੱਵਲ

March 31, 2026 10:19 AM

ਨੇਪਾਲੀ ਮੂਲ ਦੀ ਵਿਦਿਆਰਥਣ ਅਨੂ ਨੇ ਪੰਜਾਬੀ ਵਿਸ਼ੇ 'ਚੋਂ 99 ਅੰਕ ਲੈ ਕੇ ਗੱਡੇ ਝੰਡੇ; ਸਾਲਾਨਾ ਨਤੀਜਿਆਂ ਵਿੱਚ ਰਹੀ ਅੱਵਲ                   ਪ੍ਰਵਾਸੀ ਨੇਪਾਲੀ ਪਰਿਵਾਰ ਦੀ ਧੀ ਅਨੂ ਨੇ ਬਣਾਇਆ ਰਿਕਾਰਡ, ਪੰਜਾਬੀ ਵਿਸ਼ੇ ‘ਚ 99 ਅੰਕਾਂ ਨਾਲ ਜਮਾਤ ਵਿਚੋ ਪਹਿਲਾ ਸਥਾਨ
ਬਰਨਾਲਾ/ਤਪਾ ਮੰਡੀ 31 ਮਾਰਚ (ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ) : - ਪੰਜਾਬ ਵਿਚ ਜਿੱਥੇ ਪਰਵਾਸੀ ਮਜਦੂਰ ਅਕਸਰ ਕਾਰੋਬਾਰ ਅਤੇ ਮਿਹਨਤ ਨਾਲ ਆਪਣੀ ਪਛਾਣ ਬਣਾਉਂਦੇ ਹਨ, ਉੱਥੇ ਹੁਣ ਉਨ੍ਹਾਂ ਦੇ ਬੱਚੇ ਸਿੱਖਿਆ ਦੇ ਖੇਤਰ ਵਿਚ ਵੀ ਵੱਡੀਆਂ ਪੁਲਾਘਾਂ ਪੁੱਟ ਰਹੇ ਹਨ। ਇਸਦਾ ਤਾਜਾ ਉਦਾਹਰਨ ਤਪਾ ਦੇ ਐਸ.ਐਨ. ਆਰੀਆ ਹਾਈ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਅਨੂ ਤੋ ਮਿਲਦੀ ਹੈ, ਜਿਸਨੇ ਆਪਣੇ ਸਾਨਦਾਰ ਨਤੀਜਿਆਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਨੂ, ਜੋ ਕਿ ਇਕ ਪਰਵਾਸੀ ਨੇਪਾਲੀ ਪਰਿਵਾਰ ਨਾਲ ਸੰਬੰਧਿਤ ਹੈ, ਨੇ ਸਾਲਾਨਾ ਪ੍ਰੀਖਿਆ ਵਿਚ ਕੁੱਲ 600 ਵਿਚੋਂ 596 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਖਾਸ ਗੱਲ ਇਹ ਰਹੀ ਕਿ ਉਸਨੇ ਪੰਜਾਬੀ ਵਿਸੇ ਵਿਚ 99 ਅੰਕ ਹਾਸਲ ਕੀਤੇ, ਜੋ ਕਿ ਬੇਹੱਦ ਕਾਬਿਲੇ-ਤਾਰੀਫ ਹੈ ਕਿਉਂਕਿ ਪੰਜਾਬੀ ਉਸਦੀ ਮਾਂ ਬੋਲੀ ਨਹੀਂ ਹੈ ਅਤੇ ਘਰ ਵਿਚ ਵੀ ਪੰਜਾਬੀ ਬੋਲਚਾਲ ਦਾ ਮਾਹੌਲ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਅਨੂ ਦੇ ਪਿਤਾ ਨੀਮ ਬਹਾਦੁਰ ਸਬ-ਡਿਵੀਜਨਲ ਹਸਪਤਾਲ ਵਿਚ ਕੰਟੀਨ ਚਲਾਉਂਦੇ ਹਨ ਅਤੇ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਸਾਦੇ ਪਿਛੋਕੜ ਦੇ ਬਾਵਜੂਦ ਅਨੂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਇਹ ਉਪਲਬਧੀ ਹਾਸਲ ਕਰਕੇ ਦਿਖਾਇਆ ਹੈ ਕਿ ਕਾਮਯਾਬੀ ਲਈ ਜਜਬਾ ਅਤੇ ਮਿਹਨਤ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਸਕੂਲ ਦੇ ਮੁੱਖ ਅਧਿਆਪਕ ਅਤੇ ਸਟਾਫ ਵੱਲੋਂ ਅਨੂ ਦੀ ਇਸ ਕਾਮਯਾਬੀ ‘ਤੇ ਖੁਸੀ ਜਾਹਿਰ ਕਰਦੇ ਹੋਏ ਉਸਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਨੂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਹੈ ਅਤੇ ਉਸਦੀ ਇਹ ਸਫਲਤਾ ਸਕੂਲ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਅਨੂ ਪੜ੍ਹਾਈ ਵਿਚ ਬਹੁਤ ਮਿਹਨਤੀ ਅਤੇ ਅਨੁਸਾਸਿਤ ਵਿਦਿਆਰਥਣ ਹੈ। ਇਸ ਮੌਕੇ ‘ਤੇ ਸਹਿਰ ਦੇ ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ ਵੱਲੋਂ ਵੀ ਅਨੂ ਦੀ ਹੌਸਲਾ ਅਫਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਵੱਲੋਂ ਇਸ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਨਾ ਸਮਾਜ ਲਈ ਇਕ ਸਕਾਰਾਤਮਕ ਸੁਨੇਹਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਪ੍ਰਤਿਭਾ ਕਿਸੇ ਭਾਸਾ ਜਾਂ ਪਿਛੋਕੜ ਦੀ ਮੋਹਤਾਜ ਨਹੀਂ ਹੁੰਦੀ। ਅਨੂ ਦੀ ਇਸ ਸਫਲਤਾ ਨਾਲ ਨਾ ਸਿਰਫ ਉਸਦਾ ਪਰਿਵਾਰ ਸਿਰ ਉੱਚਾ ਹੋਇਆ ਹੈ, ਸਗੋਂ ਪੂਰੇ ਇਲਾਕੇ ਵਿਚ ਵੀ ਖੁਸੀ ਦੀ ਲਹਿਰ ਹੈ। ਇਹ ਉਪਲਬਧੀ ਸਾਬਤ ਕਰਦੀ ਹੈ ਕਿ ਜੇ ਇਰਾਦੇ ਮਜਬੂਤ ਹੋਣ ਤਾਂ ਹਰ ਮੁਸਕਲ ਨੂੰ ਪਾਰ ਕਰਕੇ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ