Saturday, April 25, 2026
BREAKING NEWS
‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੱਕ: ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜਟੀਚਰ ਦੀ ਕਰਤੂਤ, ਲੈਬ ਅੰਦਰ ਦਰਿੰਦਗੀ, ਮਹਿਲਾ ਟੀਚਰ ਨਾਲ ਜਬਰ ਦੀ ਕੋਸ਼ਿਸ, ਸਰਕਾਰੀ ਸਕੂਲ ’ਚ ਹੰਗਾਮਾਂ, ਮਾਮਲਾ ਦਰਜਭਦੌੜ ਲਈ ਮਿਸਾਲੀ ਤਿਆਗ: ਬੱਸ ਅੱਡੇ ਲਈ ਕੀਮਤੀ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵਲੋਂ ਸਨਮਾਨਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

Punjab

‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ

April 25, 2026 11:08 AM

‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ
ਬਰਨਾਲਾ/ਤਪਾ ਮੰਡੀ, 25 ਅਪ੍ਰੈਲ, 7ਡੇਅ ਨਿੳੂਜ ਸਰਵਿਸ, ਪੰਜਾਬ ਦੀ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਇਸਦਾ ਅਸਰ ਹੇਠਲੇ ਪੱਧਰ ਦੀ ਸਿਆਸਤ ‘ਚ ਵੀ ਸਾਫ ਨਜਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਅਤੇ ਸਾਬਕਾ ਵਿਧਾਇਕ ਤੇ ਮੌਜੂਦਾ ਕਾਂਗਰਸੀ ਆਗੂ ਪਿਰਮਲ ਸਿੰਘ ਧੌਲਾ ਵਿਚਕਾਰ ਸੋਸਲ ਮੀਡੀਆ ‘ਤੇ ਤਿੱਖੀ ਬਿਆਨਬਾਜੀ ਸਾਹਮਣੇ ਆਈ ਹੈ। ਤਰਸੇਮ ਸਿੰਘ ਕਾਹਨੇਕੇ ਨੇ ਆ;ਪਣੇ ਸ਼ੋਸ਼ਲ ਮੀਡੀਆ ਅਕਾੳੂਟ ’ਤੇ ਲਿਖਿਆ ਕਿ ਰਾਜਨੀਤੀ ਵਿਚ ਟਿਕਟਾਂ ਨੂੰ ਲੈ ਕੇ ਵਿਰੋਧੀਆਂ ਵੱਲੋ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਉਦਯੋਗਪਤੀਆਂ ਨੂੰ ਟਿਕਟ ਦੇਣ ਤਾਂ ਆਲੋਚਨਾ ਹੁੰਦੀ ਹੈ ਅਤੇ ਜੇ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਵੀ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਕਮਿਸਨ ਨਹੀਂ, ਸਗੋਂ ਮਿਸਨ ਨਾਲ ਜੁੜੇ ਹੋਏ ਹਨ ਅਤੇ ਭਗਵੰਤ ਮਾਨ ਤੇ ਕੇਜਰੀਵਾਲ ਵਰਗੇ ਇਮਾਨਦਾਰ ਆਗੂ ਮਿਲਣ ਮੁਸਕਲ ਹਨ। ਕਾਹਨੇਕੇ ਨੇ

ਧੌਲਾ ‘ਤੇ ਤੰਜ ਕਸਦਿਆਂ ਇਕ ਸੋਸਲ ਮੀਡੀਆ ਪੋਸਟ ਵਿਚ ਉਨ੍ਹਾਂ ਦਲ ਬਦਲੀ ਵਾਲੇ ਸੰਸਦ ਮੈਂਬਰਾਂ ਦੀ ਤਸਵੀਰ ਦੇ ਨਾਲ ਉਹਨਾਂ ਆਗੂਆਂ ਦੀਆਂ ਤਸਵੀਰਾਂ ਵੀ ਸਾਮਲ ਕੀਤੀਆਂ ਜੋ ਪਿਛਲੇ ਸਮੇਂ ਕਾਂਗਰਸ ਵਿਚ ਸਾਮਿਲ ਹੋਏ ਹਨ, ਜਿਸ ਵਿਚ ਹਲਕੇ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੋਲਾ ਦੀ ਤਸਵੀਰ ਵੀ ਸ਼ਾਮਿਲ ਹੈ। ਜਿਸ ਨਾਲ ਸਿਆਸੀ ਚਰਚਾ ਹੋਰ ਤੇਜ ਹੋ ਗਈ ਹੈ। ਦੂਜੇ ਪਾਸੇ ਪਿਰਮਲ ਸਿੰਘ ਧੌਲਾ ਨੇ
ਇਸ ‘ਤੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕਾਹਨੇਕੇ ਵਰਗੇ ਆਗੂਆਂ ਲਈ ਕਿਸੇ ਨੂੰ ਵੀ “ਗੱਦਾਰ” ਜਾਂ “ਵਿੱਕਿਆ ਹੋਇਆ” ਕਹਿਣਾ ਬਹੁਤ ਆਸਾਨ ਹੈ। ਉਨ੍ਹਾਂ ਦੋਸ ਲਾਇਆ ਕਿ ਜਦੋਂ ਪਹਿਲਾਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਹੋਰ ਆਗੂਆਂ ਨੂੰ ਰਾਜ ਸਭਾ ਭੇਜਿਆ ਗਿਆ ਸੀ, ਉਸ ਵੇਲੇ ਇਹੀ ਲੋਕ ਵਧਾਈਆਂ ਦੇ ਰਹੇ ਸਨ, ਪਰ ਹੁਣ ਉਹੀ ਆਗੂ ਦੋਹਰੇ ਬਿਆਨ ਦੇ ਰਹੇ ਹਨ। ਧੌਲਾ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਪਹਿਲਾਂ ਵੀ ਦਲ ਬਦਲੀਆ ਹੁੰਦੀਆ ਰਹੀਆ ਹਨ ਅਤੇ ਅਸੀ ਵੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਕਾਂਗਰਸ ਵਿਚ ਸਾਮਿਲ ਹੋਏ ਸਨ, ਪਰ ਇਸਨੂੰ ਲੈ ਕੇ ਅਜਿਹਾ ਦੋਹਰਾ ਮਾਪਦੰਡ ਅਪਣਾਉਣਾ ਠੀਕ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਦੋਗਲੇ ਰਵੱਈਏ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਮੌਜੂਦਾ ਸਿਆਸੀ ਟਕਰਾਅ ਨੇ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵਿਰੋਧ ਹੋਰ ਤੇਜ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ। ਇ ਦਲਬਦਲੀ ਤੋ ਬਾਅਦ ਕਈਆਂ ਦੇ ਪੋਤੜੇ ਫਰੋਲੇ ਜਾਣਗੇ।

Have something to say? Post your comment

More in Punjab

ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੱਕ: ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜ

ਟੀਚਰ ਦੀ ਕਰਤੂਤ, ਲੈਬ ਅੰਦਰ ਦਰਿੰਦਗੀ, ਮਹਿਲਾ ਟੀਚਰ ਨਾਲ ਜਬਰ ਦੀ ਕੋਸ਼ਿਸ, ਸਰਕਾਰੀ ਸਕੂਲ ’ਚ ਹੰਗਾਮਾਂ, ਮਾਮਲਾ ਦਰਜ

ਭਦੌੜ ਲਈ ਮਿਸਾਲੀ ਤਿਆਗ: ਬੱਸ ਅੱਡੇ ਲਈ ਕੀਮਤੀ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਦਾ ਨਗਰ ਕੌਂਸਲ ਵਲੋਂ ਸਨਮਾਨ

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂ

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,