Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

June 05, 2026 12:46 PM

ਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

ਜਿੱਤ-ਹਾਰ ਲੋਕਤੰਤਰ ਦਾ ਹਿੱਸਾ, ਪਾਰਟੀ ਦੀ ਮਜ਼ਬੂਤੀ ਲਈ ਕਰਾਂਗੇ ਨਿਰੰਤਰ ਕੰਮ : ਡਾ. ਬਾਂਸਲ

ਤਪਾ ਮੰਡੀ 5 ਜੂਨ 7ਡੇਅ ਨਿਊਜ ਸਰਵਿਸ : ਨਗਰ ਕੌਂਸਲ ਤਪਾ ਦੀਆਂ ਚੋਣਾਂ ਤੋਂ ਬਾਅਦ ਫੈਲ ਰਹੀਆਂ ਸਿਆਸੀ ਅਫਵਾਹਾਂ ਨੂੰ ਨਕਾਰਦਿਆਂ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਡਾ. ਸੋਨੀਕਾ ਬਾਂਸਲ ਦੇ ਪਤੀ ਡਾ. ਬਾਲ ਚੰਦ ਬਾਂਸਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਡਾ. ਸੋਨੀਕਾ ਬਾਂਸਲ ਅਤੇ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਕੁਝ ਲੋਕ ਜਾਣ ਬੁੱਝ ਕੇ ਝੂਠੀਆਂ ਅਤੇ ਬੇਬੁਨਿਆਦ ਅਫਵਾਹਾਂ ਫੈਲਾ ਰਹੇ ਹਨ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਤੋਂ ਸਿਆਸੀ ਦੂਰੀ ਬਣਾ ਲਈ ਹੈ ਜਾਂ ਫਿਰ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਉਨ੍ਹਾਂ ਦੇ ਮਤਭੇਦ ਹਨ। ਡਾ. ਬਾਲ ਚੰਦ ਬਾਂਸਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਜਿਹੀਆਂ ਚਰਚਾਵਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਅਤੇ ਅੱਜ ਵੀ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਲਾਭ ਸਿੰਘ ਉਗੋਕੇ ਨਾ ਸਿਰਫ਼ ਉਨ੍ਹਾਂ ਦੇ ਨੇੜਲੇ ਸਾਥੀ ਹਨ, ਸਗੋਂ ਉਹ ਉਨ੍ਹਾਂ ਨੂੰ ਆਪਣਾ ਸਿਆਸੀ ਮਾਰਗਦਰਸ਼ਕ ਵੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਗੁੰਮਰਾਹਕੁੰਨ ਪ੍ਰਚਾਰ ਕਰਕੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜਿਹੀਆਂ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ। ਡਾ. ਬਾਂਸਲ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਮ ਆਦਮੀ ਪਾਰਟੀ ਦਾ ਅਟੁੱਟ ਹਿੱਸਾ ਬਣੇ ਰਹਿਣਗੇ ਅਤੇ ਪਾਰਟੀ ਦੀ ਬਿਹਤਰੀ, ਮਜ਼ਬੂਤੀ ਅਤੇ ਲੋਕ ਸੇਵਾ ਲਈ ਹਰ ਸੰਭਵ ਯਤਨ ਜਾਰੀ ਰੱਖਣਗੇ। ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਲੋਕਤੰਤਰ ਅਤੇ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਹਰ ਚੋਣ ਲੋਕਾਂ ਦਾ ਫ਼ੈਸਲਾ ਹੁੰਦੀ ਹੈ, ਜਿਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਅਤੇ ਸਮਰਥਕਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਵੋਟਾਂ ਪਾਈਆਂ, ਜਿਸ ਲਈ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਡਾ. ਬਾਂਸਲ ਨੇ ਆਪਣੇ ਸਮਰਥਕਾਂ, ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਪਿਆਰ ਅਤੇ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ