Saturday, June 06, 2026
BREAKING NEWS
ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

Punjab

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ

June 06, 2026 06:50 PM

ਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂ
---ਡਿਊਟੀ ਮੈਜਿਸਟ੍ਰੇਟ, ਡੀਐੱਸਪੀ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਨ ਦੀ ਮੰਗ
ਬਰਨਾਲਾ, 6 ਜੂਨ (ਸੁਰਿੰਦਰ ਗੋਇਲ): ਪੰਜਾਬ ਪੁਲਿਸ ਵਲੋਂ ਪਟਿਆਲਾ ਵਿਖੇ ਪਾਵਰਕਾਮ ਦੇ ਦਫ਼ਤਰ ਅੱਗੇ ਧਰਨੇ ’ਤੇ ਬੈਠੇ 2600 ਅਪਰੈਂਟਸ਼ਿਪ ਕਰਮਚਾਰੀਆਂ ’ਤੇ ਕੀਤਾ ਤਸ਼ੱਦਦ ਪੰਜਾਬ ਦੀ ਆਪ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਇਸ ਮਾਮਲੇ ’ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਚਾਰੇ ਪਾਸੇ ਤੋਂ ਨਿੰਦਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਤੋਂ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ ਨੇ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਤਸ਼ੱਦਦ ਨੂੰ ਸਿਰੇ ਦੀ ਜ਼ਾਲਮਾਨਾ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਜ਼ੁਲਮ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ। ਵਿਧਾਇਕ ਕਾਲਾ ਢਿੱਲੋਂ ਨੇ ਟਿੱਪਣੀ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਜੇਕਰ ਪੰਜਾਬ ’ਚ ਆ ਗਈ ਤਾਂ ਪੰਜਾਬ ’ਚ ਕਿਧਰੇ ਕੋਈ ਧਰਨਾ ਨਹੀਂ ਲੱਗੇਗਾ। ਪ੍ਰੰਤੂ ਹੁਣ ਜਿਹੜੇ ਤੌਰ ਤਰੀਕੇ ਪੰਜਾਬ ਪੁਲਿਸ ਵਲੋਂ ਸ਼ਾਂਤਮਈ ਧਰਨਿਆਂ ਨੂੰ ਚੁਕਾਉਣ ਲਈ ਵਰਤੇ ਜਾ ਰਹੇ ਹਨ। ਉਨ੍ਹਾਂ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ ਕਿਸ ਨਜ਼ਰੀਏ ਤੋਂ ਧਰਨਾ ਨਾ ਲੱਗਣ ਦੀ ਗੱਲ ਕਰ ਰਿਹਾ ਸੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਦਰਅਸਲ ਭਗਵੰਤ ਮਾਨ ਸਰਕਾਰ ਇਹ ਪੰਜਾਬ ਪੁਲਿਸ ਦੇ ਜਬਰ ਜ਼ੋਰ ’ਤੇ ਸੂਬੇ ’ਚ ਕਿਧਰੇ ਵੀ ਕੋਈ ਧਰਨਾ ਨਹੀਂ ਲੱਗਣ ਦੇਣਾ ਚਾਹੁੰਦੀ। ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਇਨ੍ਹਾਂ ਧਰਨਿਆਂ ’ਚ ਬੈਠਦੇ ਰਹੇ ਹਨ ਤੇ ਬੇਰੁਜ਼ਗਾਰਾਂ ਨਾਲ ਪਾਣੀ ਵਾਲੀਆਂ ਟੈਂਕੀਆਂ ’ਤੇ ਵੀ ਚੜਦੇ ਰਹੇ ਹਨ। ਵਿਧਾਇਕ ਢਿੱਲੋਂ ਨੇ ਇਹ ਵੀ ਕਿਹਾ ਕਿ ਮੁਲਾਜ਼ਮਾਂ ਕਿਸਾਨਾਂ, ਮਜ਼ਦੂਰਾਂ ਤੇ ਸ਼ਾਂਤਮਈ ਧਰਨਿਆਂ ਦੌਰਾਨ ਤਸ਼ੱਦਦ ਕਰਨ ਵਾਲੇ ਪੁਲਿਸ ਦੇ ਅਫ਼ਸਰਾਂ ਨੂੰ ਪੰਜਾਬ ’ਚ ਅਗਲੀ ਕਾਂਗਰਸ ਦੀ ਸਰਕਾਰ ਦੇ ਰਾਜ ’ਚ ਡਿਊਟੀ ਦੇ ਅਜਿਹੇ ਫਰਜ਼ ਸਿਖਾਏ ਜਾਣਗੇ ਕਿ ਭਵਿੱਖ ’ਚ ਕੋਈ ਪੁਲਿਸ ਅਫ਼ਸਰ ਸ਼ਾਂਤਮਈ ਧਰਨਾਕਾਰੀਆਂ ’ਤੇ ਤਸ਼ੱਦਦ ਕਰਨ ਬਾਰੇ ਨਹੀਂ ਸੋਚੇਗਾ। ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਪਟਿਆਲਾ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਬਿਜਲੀ ਕਰਮਚਾਰੀਆਂ ਉੱਪਰ ਤਸ਼ੱਦਦ ਕਰਨ ਵਾਲੇ ਡੀਐੱਸਪੀ ਸਣੇ ਜ਼ਿੰਮੇਵਾਰ ਹੋਰ ਪੁਲਿਸ ਅਧਿਕਾਰੀ ਤੇ ਡਿਊਟੀ ਮੈਜਿਸਟ੍ਰੇਟ ਨੂੰ ਵੀ ਤੁਰੰਤ ਨੌਕਰੀ ਤੋਂ ਡਿਸਮਿਸ ਕੀਤੇ ਜਾਣਾ ਚਾਹੀਦਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਹੋਰ ਵੀ ਸ਼ਰਮਨਾਕ ਹੈ ਕਿ ਸਬੰਧਤ ਡੀਐੱਸਪੀ ਕੈਮਰਿਆਂ ਸਾਹਮਣੇ ਆ ਕੇ ਸਪੱਸ਼ਟੀਕਰਨ ਦੇ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰੱਖਣ ਲਈ ਹਲਕਾ ਜਿਹਾ ਲਾਠੀਚਾਰਜ ਕੀਤਾ ਗਿਆ। ਵਿਧਾਇਕ ਢਿੱਲੋਂ ਨੇ ਸਵਾਲ ਕੀਤਾ ਕਿ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਲਾਠੀਚਾਰਜ ਕਿਹੜੀ ਕਾਨੂੰਨ ਦੀ ਕਿਤਾਬ ’ਚ ਲਿਖਿਆ ਹੋਇਆ ਹੈ? ਪਟਿਆਲੇ ਦੇ ਲਾਠੀਚਾਰਜ ਕਾਂਡ ਤੋਂ ਖ਼ਫ਼ਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਨੂੰ ਗ੍ਰਹਿ ਵਿਭਾਗ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।

Have something to say? Post your comment

More in Punjab

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰ

ਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬ

ਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

ਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰ