ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਡਾਕਟਰ ਅਹਿਮ ਭੂਮਿਕਾ ਨਿਭਾਉਣ : ਵਿਧਾਇਕ ਲਾਭ ਸਿੰਘ ਉਗੋਕੇ
ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ
ਤਪਾ ਮੰਡੀ, 7ਡੇਅ ਨਿਊਜ ਸਰਵਿਸ :- ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਡਾਕਟਰ ਐਸੋਸੀਏਸ਼ਨ ਨਾਲ ਇੱਕ ਭਰਪੂਰ ਅਤੇ ਸਾਰਥਕ ਮੀਟਿੰਗ ਕਰਦਿਆਂ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਾਕਟਰਾਂ ਦੇ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਡਾਕਟਰ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਡਾ. ਪ੍ਰਬੋਧ ਮਿੱਤਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਨਾਲ ਸਬੰਧਤ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਡਾਕਟਰੀ ਪੇਸ਼ਾ ਕੇਵਲ ਇੱਕ ਰੋਜ਼ਗਾਰ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਦਾ ਸਭ ਤੋਂ ਉੱਚਾ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਤਪਾ ਦੇ ਸਮੂਹ ਡਾਕਟਰ ਪੂਰੀ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਸ ਲਈ ਉਹ ਵਧਾਈ ਅਤੇ ਧੰਨਵਾਦ ਦੇ ਹੱਕਦਾਰ ਹਨ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਮਿਲਣ ਵਾਲੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੇ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਪਿੰਡਾਂ ਤੋਂ ਇਲਾਜ ਲਈ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਇਸ ਯੋਜਨਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕਿਹੜੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਗੈਰ-ਸਰਕਾਰੀ ਹਸਪਤਾਲਾਂ ਵਿੱਚ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਵਿਧਾਇਕ ਉਗੋਕੇ ਨੇ ਕਿਹਾ ਕਿ ਜੇਕਰ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਮਾਰਗਦਰਸ਼ਨ ਅਤੇ ਮਾਹਿਰ ਡਾਕਟਰਾਂ ਤੱਕ ਪਹੁੰਚ ਮਿਲੇਗੀ ਤਾਂ ਉਹ ਬਿਨਾਂ ਵਿੱਤੀ ਬੋਝ ਦੇ ਵਧੀਆ ਇਲਾਜ ਕਰਵਾ ਸਕਣਗੇ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਮਰੀਜ਼ਾਂ ਦੀ ਯੋਗ ਹਸਪਤਾਲਾਂ ਅਤੇ ਮਾਹਿਰ ਡਾਕਟਰਾਂ ਕੋਲ ਸਿਫ਼ਾਰਸ਼ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਹੋਰ ਮਜ਼ਬੂਤ ਕਰਨ। ਇਸ ਮੌਕੇ ਡਾਕਟਰ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਡਾ. ਪ੍ਰਬੋਧ ਮਿੱਤਲ ਅਤੇ ਹੋਰ ਡਾਕਟਰਾਂ ਨੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਉਗੋਕੇ ਵੱਲੋਂ ਹਲਕਾ ਭਦੌੜ ਦੇ ਵਿਕਾਸ, ਲੋਕ ਭਲਾਈ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਡਾਕਟਰਾਂ ਨੇ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਹਰ ਸੰਭਵ ਸਹਿਯੋਗ ਦੇਣਗੇ। ਮੀਟਿੰਗ ਵਿੱਚ ਡਾਕਟਰ ਐਸੋਸੀਏਸ਼ਨ ਤਪਾ ਵੱਲੋਂ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਅਤੇ ਵਿਧਾਇਕ ਵਿਚਾਲੇ ਸਿਹਤ ਸੇਵਾਵਾਂ ਦੇ ਵਿਸਥਾਰ, ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਡਾ ਪ੍ਰਬੋਧ ਮਿੱਤਲ, ਡਾ ਜਗਸੀਰ ਸਿੰਗਲਾ ਲੱਕੀ, ਡਾ ਨਰੇਸ਼ ਬਾਂਸਲ, ਡਾ ਸਰੇਸ਼ ਕਾਂਤ ਸ਼ਰਮਾ, ਡਾ ਬਾਂਕੇ ਬਿਹਾਰੀ ਐਮ ਡੀ, ਡਾ ਆਰੁਸ਼ ਬਾਂਸਲ ਐਮ ਡੀ, ਡਾ ਰਾਜ ਕੁਮਾਰ ਸ਼ਰਮਾ, ਡਾ ਮਦਨ ਲਾਲ ਸ਼ਰਮਾ, ਡਾ ਗੋਪਾਲ ਕ੍ਰਿਸ਼ਨ, ਡਾ ਯਸ਼ਪਾਲ ਗਰਗ, ਡਾ ਟਿੰਕਲ ਬਾਂਸਲ, ਡਾ ਜੀ ਕੇ ਸਿੰਗਲਾ, ਡਾ ਨੀਰਵ ਬਾਂਸਲ, ਡਾ ਅਭੈ ਗਰਗ, ਡਾ ਜਸਦੀਪ ਸਿੰਘ, ਡਾ ਅਮਿਤ ਕੁਮਾਰ, ਡਾ ਧੀਰਜ ਸ਼ਰਮਾ, ਡਾ ਟਿੰਕੂ ਸ਼ਰਮਾ, ਡਾ ਰਕੇਸ਼ ਕੁਮਾਰ, ਡਾ ਕੁੰਵਰ ਸ਼ਰਮਾ, ਡਾ ਨੀਰਵ ਬਾਂਸਲ, ਡਾ ਧਰਮਿੰਦਰ ਸਿੰਘ ਜਿਉਦ, ਡਾ ਮਨਮੋਹਨ ਸਿੰਗਲਾ, ਡਾ ਅਮਨਦੀਪ ਸਿੰਗਲਾ, ਲੁਭਾਸ਼ ਸਿੰਗਲਾ ਸੀਨੀਅਰ ਪੱਤਰਕਾਰ, ਹੈਰੀ ਧੂਰਕੋਟ ਨਿੱਜੀ ਸਹਾਇਕ ਸਣੇ ਡਾ ਮੁਕਤਾ ਬਾਂਸਲ ਪ੍ਰਧਾਨ ਡਾਕਟਰ ਐਸੋਸੀਏਸ਼ਨ ਲੇਡੀਜ, ਡਾ ਸੰਗੀਤਾ ਸ਼ਰਮਾ, ਡਾ ਸੁਨੀਤਾ, ਡਾ ਸ੍ਰੇਆ ਬਾਂਸਲ ਐਮ ਡੀ, ਡਾ ਸ਼ਿਵਾਨੀ ਗੋਇਲ, ਡਾ ਨੇਹਾ ਬਾਂਸਲ, ਸ਼ਵਿਤਾ ਸ਼ਰਮਾ, ਕੁਨਿਕਾ ਸ਼ਰਮਾ ਅਤੇ ਸਿਮਰਪ੍ਰੀਤ ਕੌਰ ਵੀ ਹਾਜਰ ਸਨ।
ਬਾਕਸ
ਡਾਕਟਰਾਂ ਨੇ ਕਿਹੜੀਆ ਉਠਾਈਆ ਮੰਗਾਂ :- ਮੀਟਿੰਗ ਦੌਰਾਨ ਡਾਕਟਰਜ ਐਸੋਸੀਏਸ਼ਨ ਵਿਚਲੇ ਬੀ ਏ ਐਮ ਐਸ ਡਾਕਟਰਾਂ ਦੇ ਇਕ ਵਫਦ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਇਕ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਡਰਾਇਵਿੰਗ ਲਾਇਸੰਸ ਲਈ ਪਹਿਲਾ ਬੀ ਏ ਐਮ ਐਸ ਡਾਕਟਰ ਵੱਲੋ ਡਰਾਇਵਰ ਦੀ ਸ਼ਰੀਰਕ ਜਾਂਚ ਸਬੰਧੀ ਦਿੱਤੇ ਮੈਡੀਕਲ ਸਰਟੀਫਿਰੇਟ ਨੂੰ ਮਾਨਤਾ ਸੀ ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਚਾਲਕ ਦੇ ਮੈਡੀਕਲ ਸਰਟੀਫਿਕੇਟ ਨੂੰ ਤਸਦੀਕ ਕਰਨ ਦਾ ਹੱਕ ਸਿਰਫ ਐਮ ਬੀ ਬੀ ਐਸ ਡਾਕਟਰ ਕੋਲ ਹੀ ਅਧਿਕਾਰ ਹੇ ਜਦਕਿ ਬੀ ਏ ਐਮ ਐਸ ਡਾਕਟਰ ਵੀ ਕੁਆਲੀਫਾਇਡ ਡਾਕਟਰ ਹਨ। ਉਨ੍ਹਾਂ ਮੁੜ ਇਹ ਅਧਿਕਾਰ ਬੀ ਏ ਐਮ ਐਸ ਡਾਕਟਰਾਂ ਕੋਲ ਵੀ ਸਰਕਾਰ ਤੋ ਕਰਵਾਉਣ ਦੀ ਮੰਗ ਕੀਤੀ। ਜਿਸ ਤੇ ਵਿਧਾਇਕ ਉਗੋਕੇ ਨੇ ਭਰੋਸਾ ਦਿਵਾਇਆ ਕਿ ਇਸ ਸਬੰਧ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨਾਲ ਮਿਲ ਕੇ ਉਕਤ ਮੰਗ ਨੂੰ ਧਿਆਣ ਵਿਚ ਲਿਆਂਦਾ ਜਾਵੇਗਾ। ਉਧਰ ਡਾ ਸ੍ਰੇਆ ਬਾਂਸਲ ਐਮ ਡੀ ਨੇ ਵਿਧਾਇਕ ਉਗੋਕੇ ਦੇ ਧਿਆਨ ਵਿਚ ਲਿਆਂਦਾ ਕਿ ਸਬ ਡਵੀਜਨਲ ਹਸਪਤਾਲ ਤਪਾ ਅੰਦਰ ਐਨਥੀਸੀਆ (ਬੇਹੋਸ਼ੀ ਦੇ ਮਾਹਿਰ) ਡਾਕਟਰ ਦੀ ਅਸਾਮੀ ਨੂੰ ਭਰਾਇਆ ਜਾਵੇ, ਤਾਂ ਜੋ ਔਰਤਾਂ ਦੇ ਜਣੇਪੇ ਲਈ ਲੌੜੀਦੇ ਵੱਡੇ ਅਪ੍ਰੇਸ਼ਨ ਇਥੇ ਹੀ ਕਰਕੇ ਗਰਭਵਤੀ ਔਰਤਾਂ ਨੂੰ ਰਾਹਤ ਦਿੱਤੀ ਜਾ ਸਕੇ ਜਦਕਿ ਡਾ ਸੁਨੀਤਾ ਰਾਣੀ ਜੋ ਮੋੜ ਪਿੰਡ ਵਿਖੇ ਤੈਨਾਤ ਹਨ ਨੇ ਬਿਲਡਿੰਗ ਲਈ ਲੋੜੀਦੇ ਫੰਡਾਂ ਦੀ ਮੰਗ ਕੀਤੀ ਤਾਂ ਜੋ ਆਂਗਣਵਾੜੀ ਕੇਦਰ ਵਿਖੇ ਫਿਲਹਾਲ ਆਰਜੀ ਤੋਰ ਤੇ ਚਲ ਰਹੀ ਡਿਸਪੈਸਰੀ ਨੂੰ ਵਧੀਆ ਤਰੀਕੇ ਨਾਲ ਚਲਾ ਕੇ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਜਿਸ ਤੇ ਵਿਧਾਇਕ ਉਗੋਕੇ ਨੇ ਭਰੋਸਾ ਦਿਵਾਇਆ ਕਿ ਜਿੱਥੇ ਮੋੜ ਪਿੰਡ ਵਿਚ ਅਧੂਰੀ ਡਿਸਪੈਸਰੀ ਲਈ ਫੰਡ ਜਾਰੀ ਕਰਵਾਏ ਜਾਣਗੇ, ਉੱਥੇ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਵੀ ਖਾਲੀ ਪਈਆ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ।