Saturday, September 26, 2026
BREAKING NEWS
• ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ • ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ • ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

Punjab

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

August 09, 2026 06:59 PM

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ
ਮਨੀਸ਼ ਸਿਸੋਦੀਆ ਨੇ ਕਿਹਾ—ਹਰ ਬੂਥ ਨੂੰ ਮਜ਼ਬੂਤ ਕਰਨਾ ਹੀ ਪਾਰਟੀ ਦੀ ਜਿੱਤ ਦੀ ਪਹਿਲੀ ਪੌੜੀ
ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ
169 ਬੂਥ ਇੰਚਾਰਜਾਂ ਸਮੇਤ ਬਲਾਕ ਪ੍ਰਧਾਨਾਂ ਤੇ ਪਾਰਟੀ ਅਹੁਦੇਦਾਰਾਂ ਨੇ ਕੀਤੀ ਸ਼ਮੂਲੀਅਤ
ਭਦੌੜ/ਤਪਾ ਮੰਡੀ 9 ਅਗਸਤ, ਸਿੰਗਲਾ: ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਸੁੱਖ ਹਵੇਲੀ ਵਿਖੇ ਬੂਥ ਇੰਚਾਰਜ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਹਲਕਾ ਭਦੌੜ ਦੇ 169 ਬੂਥ ਇੰਚਾਰਜਾਂ ਤੋਂ ਇਲਾਵਾ ਬਲਾਕ ਪ੍ਰਧਾਨਾਂ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਮਾਰਕਫੈਡ ਦੇ ਚੇਅਰਮੈਨ ਅਤੇ ਪਾਰਟੀ ਦੇ ਜੱਥੇਬੰਦਕ ਆਗੂ ਇੰਦਰਜੀਤ ਸਿੰਘ ਮਾਨ, ਸੰਗਰੂਰ ਲੋਕ ਸਭਾ ਹਲਕੇ ਦੇ ਇੰਚਾਰਜ ਗੁਰਮੇਲ ਸਿੰਘ ਘਰਾਚੋ ਅਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਬੂਥ ਇੰਚਾਰਜਾਂ ਨੂੰ ਪਾਰਟੀ ਦੀ ਜਿੱਤ ਦੀ ਮੁੱਖ ਕੜੀ ਦੱਸਦਿਆਂ ਕਿਹਾ ਕਿ ਹਰੇਕ ਵਰਕਰ ਨੂੰ ਆਪਣੇ-ਆਪਣੇ ਬੂਥ ’ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਦਾ ਸਭ ਤੋਂ ਅਹਿਮ ਹਿੱਸਾ ਹੈ। ਉਨ੍ਹਾਂ ਵਰਕਰਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਆਪਣੇ ਬੂਥ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਪੱਸਟ ਕੀਤਾ ਕਿ ਬੂਥ ਇੰਚਾਰਜ ਆਪਣੇ ਬੁਥ ਤੇ ਪੈਨੀ ਨਜਰ ਰੱਖੇ ਜਦਕਿ ਹਲਕਾ ਵਿਧਾਇਕ 169 ਬੁਥਾਂ ਉਪਰ ਧਿਆਣ ਦੇਣਗੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੁੱਜੀ ਸਮੁੱਚੀ ਲੀਡਰਸ਼ਿਪ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਭਦੌੜ ਹਮੇਸ਼ਾ ਹੀ ਆਮ ਆਦਮੀ ਪਾਰਟੀ ਦਾ ਮਜ਼ਬੂਤ ਸਿਆਸੀ ਗੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ 2014, 2017, 2022 ਅਤੇ 2024 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਭਰਵਾਂ ਸਮਰਥਨ ਦਿੱਤਾ ਹੈ। ਉਨ੍ਹਾਂ ਬੂਥ ਇੰਚਾਰਜਾਂ ਅਤੇ ਪਾਰਟੀ ਅਹੁਦੇਦਾਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦੀ ਹਰ ਸਫਲਤਾ ਪਿੱਛੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਸਲ ਤਾਕਤ ਇਸ ਦੇ ਮਿਹਨਤੀ ਵਰਕਰ ਹਨ, ਜੋ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਹੈ ਅਤੇ ਬੂਥ ਪੱਧਰ ’ਤੇ ਵਰਕਰਾਂ ਦੀ ਸਰਗਰਮੀ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗੀ। ਉਨ੍ਹਾਂ ਬੂਥ ਇੰਚਾਰਜਾਂ ਨੂੰ ਆਪਸੀ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਬੂਥ ਇੰਚਾਰਜਾਂ ਨੂੰ ਆਪਣੇ-ਆਪਣੇ ਬੂਥ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਆਗੂਆਂ ਨੇ ਕਿਹਾ ਕਿ ਹਰੇਕ ਬੂਥ ’ਤੇ ਪਾਰਟੀ ਦੀ ਮਜ਼ਬੂਤ ਹਾਜ਼ਰੀ ਯਕੀਨੀ ਬਣਾਉਣਾ ਮੁੱਖ ਟੀਚਾ ਹੋਣਾ ਚਾਹੀਦਾ ਹੈ। ਉਧਰ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਪੰਜਾਬ ਇੰਚਾਰਜ ਮੁਨੀਸ਼ ਸਿੰਸੋਦੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਬਲਜੀਤ ਸਿੰਘ ਬਾਸੀ ਪ੍ਰਧਾਨ ਨਗਰ ਕੌਂਸਲ, ਅਮ੍ਰਿਤ ਸਿੰਘ ਢਿਲਵਾਂ ਸਗੰਠਨ ਇੰਚਾਰਜ ਕਮ ਚੇਅਰਮੈਨ, ਹੈਰੀ ਧੂਰਕੋਟ ਨਿੱਜੀ ਸਹਾਇਕ, ਤਰਸੇਮ ਸਿੰਘ ਕਾਹਨੇਕੇ ਚੇਅਰਮੈਨ, ਅਮਨਦੀਪ ਸਿੰਘ ਅਮਨਾ ਪ੍ਰਧਾਨ, ਗੁਰਤੇਜ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੋਲਡੀ ਪੱਖੋ ਕਲਾਂ ਆਪ ਆਗੂ, ਅਵਤਾਰ ਸਿੰਘ ਆਪ ਆਗੂ, ਜਸਵਿੰਦਰ ਸਿੰਘ ਚੱਠਾ ਪ੍ਰਧਾਨ, ਲਵਦੀਪ ਸਿੰਘ ਲਵੀ ਭਗਤਪੁਰਾ, ਮੁਨੀਸ਼ ਗਰਗ ਵਾਈਸ ਪ੍ਰਧਾਨ, ਪ੍ਰਗਟ ਸਿੰਘ ਮੋੜ ਸਣੇ ਵੱਡੀ ਗਿਣਤੀ ਵਿਚ ਪਾਰਟੀ ਦੇ ਬੂਥ ਇੰਚਾਰਜ ਅਤੇ ਪਾਰਟੀ ਅਹੁਦੇਦਾਰ ਹਾਜਰ ਸਨ।

Have something to say? Post your comment

More in Punjab

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ