ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ
ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ
ਫੂਲਕਾ ਦੀ ਅਗਵਾਈ ਵਿਚ ਭਾਜਪਾ ਆਪਣੇ ਅਸਲ ਮਕਸਦ ਵਿਚ ਹੋਈ ਕਾਮਯਾਬ
7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਹਲਕਾ ਭਦੌੜ ਦੇ ਸ਼ਹਿਰ ਤਪਾ ਮੰਡੀ ਦੀ ਅੰਦਰਲੀ ਅਨਾਜ ਮੰਡੀ ਵਿਖੇ ਭਾਜਪਾ ਵੱਲੋ ਮਾਲਵੇ ਤੋ ਵਿੱਢੀ ਆਪਣੀ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਰੈਲੀ ਕੀਤੀ ਗਈ। ਰੈਲੀ ਨੂੰ ਲੈ ਕੇ ਭਾਵੇ. ਪਹਿਲਾ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋ ਸਣੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਇਥੇ ਪੁੱਜਣ ਦੀਆ ਕਿਆਸ ਅਰਾਈਆ ਲੱਗੀਆ ਹੋਈਆ ਸਨ, ਪਰ ਆਖਿਰੀ ਵੇਲੇ ਸਭ ਧਰੀਆ ਧਰਾਈਆ ਰਹਿ ਗਈਆ ਅਤੇ ਪਿਛਲੇ ਕੁਝ ਸਮਾਂ ਪਹਿਲਾ ਆਮ ਆਦਮੀ ਪਾਰਟੀ ਤੋ ਵਿਧਾਇਕ ਤੋ ਸਫਰ ਸ਼ੁਰੂ ਕਰਕੇ ਵਿਰੋਧੀ ਧਿਰ ਦੇ ਨੇਤਾ ਰਹੇ ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫੂਲਕਾ ਨੇ ਆਪਣੇ ਜੱਦੀ ਹਲਕਾ ਭਦੌੜ ਅੰਦਰ ਇਸ ਨਸ਼ਾਂ ਮੁਕਤ ਰੈਲੀ ਦੀ ਅਗਵਾਈ ਕੀਤੀ। ਰੈਲੀ ਵਿਚ ਭਾਂਵੇ ਇਕਠ ਭਾਜਪਾ ਆਗੂਆਂ ਦੀ ਸੋਚ ਅਨੁਸਾਰ ਨ੍ਹੀ ਹੋਇਆ ਪਰ ਉਤਸ਼ਾਹ ਪੱਖੋ ਕੌਈ ਕਮੀ ਵਿਖਾਈ ਨ੍ਹੀ ਦਿੱਤੀ। ਰੈਲੀ ਵਿਚ ਭਾਜਪਾ ਆਗੂ ਐਡਵੋਕੈਟ ਐਚ ਐਸ ਫੂਲਕਾ ਣੇ ਨਾਲ ਪਾਰਟੀ ਆਗੂ ਚਰਨਜੀਤ ਸਿੰਘ ਬਰਾੜ, ਦਿਆਲ ਦਾਸ ਸੋਢੀ ਇੰਚਾਰਜ ਹਲਕਾ ਮੋੜ, ਦਰਸ਼ਨ ਸਿੰਘ ਨੈਣੇਵਾਲ ਪ੍ਰਧਾਨ ਕਿਸਾਨ ਵਿੰਗ ਪੰਜਾਬ ਭਾਜਪਾ, ਨਿਤਿਨ ਸ਼ਰਮਾ ਪ੍ਰਭਾਰੀ, ਨਰਿੰਦਰ ਗਰਗ ਨੀਟਾ ਭਾਜਪਾ ਜਿਲਾ ਪ੍ਰਧਾਨ, ਧਰਮ ਸਿੰਘ ਫੋਜੀ ਇੰਚਾਰਜ ਹਲਕਾ ਭਦੌੜ ਸਣੇ ਪਾਰਟੀ ਦੀ ਲੋਕਲ ਲੀਡਰਸ਼ਿਪ ਹਾਜਰ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਐਡਵੋਕੈਟ ਫੂਲਕਾ ਨੇ ਹਾਜਰੀਨ ਨੂੰ ਇਲਾਕੇ ਵਾਲਿਓ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਯਾਤਰਾ ਦੌਰਾਨ ਲਗਭਗ ਆਪਣੇ ਜੱਦੀ ਘਰ ਭਦੌੜ ਹੀ ਆ ਕੇ ਰਹਿੰਦੇ ਹਨ, ਜਿੱਥੋ ਰੋਜਾਨਾ ਅਜਿਹੀਆ ਖਬਰਾਂ ਸੁਣਨ ਨੂੰ ਰੋਜ ਮਿਲਦੀਆ ਹਨ, ਉਨ੍ਹਾਂ ਦਿੱਲੀ ਸਿੱਖ ਦੰਗਿਆਂ ਬਾਰੇ ਵੀ ਬੋਲਦਿਆਂ ਕਿਹਾ ਕਿ ਉਹ ਸੱਜਣ ਕੁਮਾਰ ਸਣੇ ਇਕ ਸਾਬਕਾ ਕਾਂਗਰਸੀ ਵਿਧਾਇਕ ਜਗਦੀਸ਼ ਯਾਦਵ ਨੂੰ ਸਜਾ ਦਿਵਾਉਣ ਵਿਚ ਭਾਜਪਾ ਦੇ ਸਹਿਯੋਗ ਨਾਲ ਹੀ ਕਾਮਯਾਬ ਹੋਏ ਹਨ, ਕਿਉਕਿ ਭਾਜਪਾ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਹਰ ਵੇਲੇ ਸਾਥ ਦਿੰਦੀ ਰਹੀ ਹੈ। ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੱਜਵੀ ਤਾਰਫ ਕਰਦਿਆਂ ਕਿਹਾ ਕਿ ਉਹ ਆਪਣੇ ਵਾਅਦੇ ਦੇ ਪੱਕੇ ਇਨਸਾਨ ਹਨ। ਉਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਇਹ ਡਰੱਗ ਮਾਫੀਆ ਲਗਾਤਾਰ ਵਧਣਾ ਫੁੱਲਦਾ ਜਾ ਰਿਹਾ ਹੈ। ਜਿਸ ਨੂੰ ਭਾਜਪਾ ਹੀ ਠੱਲ ਸਕਦੀ ਹੈ ਜਦਕਿ ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਵਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਨਸ਼ਿਆਂ ਨੇ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਹੀ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸਿਰਫ਼ ਇੱਕ ਕਾਨੂੰਨੀ ਜਾਂ ਸਿਆਸੀ ਮੁੱਦਾ ਸਮਝਣ ਦੀ ਬਜਾਏ ਇਸ ਨੂੰ ਸਮਾਜਿਕ ਚੁਣੌਤੀ ਵਜੋਂ ਲੈ ਕੇ ਸਾਂਝੀ ਲੜਾਈ ਲੜਨ ਦੀ ਲੋੜ ਹੈ। ਫੂਲਕਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਮਾਈ ਦਾ ਸਾਧਨ ਬਣ ਗਿਆ ਹੈ ਅਤੇ ਇਸ ਦੇ ਪਿੱਛੇ ਕੰਮ ਕਰ ਰਹੇ ਤਸਕਰੀ ਦੇ ਨੈੱਟਵਰਕ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਰੁਜ਼ਗਾਰ, ਖੇਡਾਂ, ਸਿੱਖਿਆ ਅਤੇ ਸਿਹਤਮੰਦ ਮਾਹੌਲ ਦੇ ਮੌਕੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਮਾਰ ਝੱਲ ਰਹੇ ਪਰਿਵਾਰਾਂ ਦੀ ਪੀੜ ਨੂੰ ਸਮਝਦਿਆਂ ਨਸ਼ਾ ਛੁਡਾਊ ਇਲਾਜ ਅਤੇ ਪੁਨਰਵਾਸ ਦੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਅਤੇ ਇਸ ਲੜਾਈ ਨੂੰ ਵੱਡੇ ਜਨ ਅੰਦੋਲਨ ਦਾ ਰੂਪ ਦੇਣਾ ਹੈ। ਉਧਰ ਮੋਕੇ ਤੇ ਸਟੇਜ ਉਪਰ ਤਪਾ ਦੀ ਵਸਨੀਕ ਇਕ ਔਰਤ ਨੇ ਆ ਕੇ ਨਸ਼ੇ ਕਾਰਨ ਆਪਣੇ ਜਵਾਨ ਪੁੱਤ ਤੀ ਹੋਈ ਮੋਤ ਅਤੇ ਦੂਜੇ ਪੁੱਤ ਦੇ ਵੀ ਇਸੇ ਦਲਦਲ ਵਿਚ ਫਸੇ ਹੋਣ ਦਾ ਜਿਕਰ ਰੋ ਰੋ ਕੇ ਕੀਤਾ। ਜਿਸ ਤੇ ਫੂਲਕਾ ਨੇ ਪੂਰਨ ਗੱਲ ਸੁਣਨ ਉਪਰੰਤ ਜਿੱਥੇ ਮੀਡੀਆ ਸਾਹਮਣੇ ਪੰਜਾਬ ਸਰਕਾਰ ਖਿਲਾਫ ਕੁਝ ਕਸੀਦੇ ਕਸੇ, ਉਥੇ ਆਪਣੇ ਪਾਰਟੀ ਆਗੂਆਂ/ਵਰਕਰਾਂ ਦੀ ਵੀ ਡਿਉਟੀ ਲਗਾਈ ਕਿ ਉਹ ਨਸ਼ਾਂ ਪੀੜਿਤ ਪਰਿਵਾਰਾਂ ਦੀ ਸਾਰ ਲੈਣ। ਮੀਡੀਆ ਦੇ ਰੂ ਬ ਰੂ ਹੁਦਿਆਂ ਫੂਲਕਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਪ ਅਤੇ ਭਾਜਪਾ ਵਿਚ ਕੰਮ ਕਰਨ ਦਾ ਕਾਫੀ ਫਰਕ ਹੈ, ਕਿਉਕਿ ਆਪ ਪਾਰਟੀ ਇਸਤਿਹਾਰਬਾਜੀ ਤੇ ਕਰੋੜਾਂ ਅਰਬਾਂ ਰੁਪੈ ਖਰਚ ਕਰਕੇ ਪ੍ਰਸਿੱਧੀ ਖੱਟਣ ਵਾਲੀ ਜਦਕਿ ਜਮੀਨੀ ਪੱਧਰ ਤੇ ਕੰਮ ਕਰਨ ਵਾਲੀ ਪਾਰਟੀ ਨ੍ਹੀ ਹੈ, ਪਰ ਭਾਜਪਾ ਰੂਟ ਲੇਬਲ ਤੇ ਕੰਮ ਕਰਨ ਵਾਲੀ ਪਾਰਟੀ ਹੈ। ਜਿਸ ਦੀ ਅਗਵਾਈ ਵਿਚ ਪੰਜਾਬ ਇਕਲੀ ਤਰੱਕੀ ਹੀ ਨ੍ਹੀ ਕਰੇਗਾ ਬਲਕਿ ਅਜਿਹੀਆ ਅਲਾਮਤਾਂ ਤੋ ਵੀ ਛੁਟਕਾਰਾ ਪਾ ਲਵੇਗਾ। ਉਨ੍ਹਾਂ ਅਕਾਲੀ ਭਾਜਪਾ ਗਠਜੋੜ ਬਾਰੇ ਵੀ ਬੋਲਦਿਆਂ ਕਿਹਾ ਕਿ ਜਲਦ ਹੀ ਗਠਜੋੜ ਹੋਵੇਗਾ ਜਾਂ ਨ੍ਹੀ ਇਸ ਦਾ ਐਲਾਣ ਹੋ ਜਾਵੇਗਾ। ਉਧਰ ਭਾਜਪਾ ਦੇ ਟਕਸਾਲੀ ਆਗੂ ਦਿਆਲ ਦਾਸ ਸੋਢੀ ਨੇ ਕੁਝ ਮਿੰਟ ਪਹਿਲਾ ਹੀ ਮੀਡੀਆ ਦੇ ਰੂ ਬ ਰੂ ਹੁਦਿਆਂ ਸਪੱਸ਼ਟ ਕੀਤਾ ਸੀ ਕਿ ਭਾਜਪਾ ਆਪਣੇ ਤੌਰ ਤੇ ਇਕਲੀ ਚੋਣਾਂ ਲੜੇਗੀ। ਰੈਲੀ ਨੂੰ ਦਿਆਲ ਦਾਸ ਸੋਢੀ, ਚਰਨਜੀਤ ਸਿੰਘ ਬਰਾੜ, ਧਰਮ ਸਿੰਘ ਫੌਜੀ, ਨਰਿੰਦਰ ਗਰਗ ਨੀਟਾ, ਨਿਤਿਨ ਸ਼ਰਮਾ, ਪੰਡਿਤ ਸੋਮ ਨਾਥ ਸ਼ਰਮਾ ਨੇ ਜਿੱਥੇ ਸੰਬੋਧਨ ਕੀਤਾ। ਉਥੇ ਰੈਲੀ ਵਿਚ ਕਰਮਪਾਲ ਭੁੱਲਰ, ਅਸ਼ਵਨੀ ਬਹਾਵਲਪੁਰੀਆ, ਹਰੀਸ਼ ਗੋਸ਼ਾ, ਪ੍ਰੈਟੀ ਭਾਰਤੀ, ਪੰਕਜ ਬਾਲਾ ਜੀ, ਪੰਡਿਤ ਸੱਤਪਾਲ ਤਾਜੋਕੇ ਆਦਿ ਭਾਜਪਾ ਆਗੂਆਂ ਵਰਕਰਾਂ ਨੇ ਹਾਜਰੀ ਲਗਾਈ।
ਰੈਲੀ ਦੇ ਮੁੱਖ ਅੰਸ਼ :-
ਭਾਜਪਾਈ ਰੈਲੀ ਵਿਚ ਨਸ਼ਾਂ ਪੀੜਿਤ ਪਰਿਵਾਰਾਂ ਨੂੰ ਲਿਆਉਣ ਵਿਚ ਰਹੇ ਕਾਮਯਾਬ। ਜਿਸ ਨਾਲ ਰੈਲੀ ਦਾ ਅਸਲ ਮਕਸਦ ਪੂਰਾ ਹੋਇਆ।
ਅੰਦਰਲੀ ਅਨਾਜ ਮੰਡੀ ਵਿਚਲੀ ਭਾਜਪਾ ਰੈਲੀ ਉਹ ਸਿਆਸੀ ਅਤੇ ਸਮਾਜਿਕ ਛਾਪ ਨਾ ਛੱਡ ਸਕੀ। ਜਿਸ ਦੀ ਆਸ ਸੀ
ਫੂਲਕਾ ਨੇ ਰੈਲੀ ਨੂੰ ਸੰਬੋਧਨ ਕਰਨ ਲਈ ਸਟੇਜ ਤੋ ਬੁਲਾਵਾ ਆ ਜਾਣ ਦੇ ਬਾਵਜੂਦ ਵੀ ਕੁਝ ਸਮਾਂ ਰੁਕਣ ਲਈ ਕਿਹਾ ਕਿਉਕਿ ਉਨ੍ਹਾਂ ਨੁੰ ਇਕਠ ਵੱਧਣ ਦੀ ਆਸ ਸੀ।
ਫੂਲਕਾ ਨੇ ਆਪਣਾ ਭਾਸ਼ਣ ਕੁਝ ਮਿੰਟਾਂ ਵਿਚ ਹੀ ਸਮਾਪਤ ਕਰ ਦਿੱਤਾ, ਜਦਕਿ ਸਰੋਤਿਆਂ ਨੁੰ ਇਸ ਦੇ ਲੰਬੇ ਹੋਣ ਦੀ ਆਸ ਸੀ।
ਫੂਲਕਾ ਦੀ ਚੇਹਰਾ ਕਾਫੀ ਗੰਭੀਰ ਨਜਰ ਆਇਆ, ਪ੍ਰਬੰਧਕਾਂ ਤੋ ਪਾਣੀ ਦੀ ਬੋਤਲ ਫੜਣ ਲਈ ਵੀ ਉਨ੍ਹਾਂ ਲਗਾਤਾਰ ਦੋ ਵਾਰ ਨਾਂਹ ਕੀਤੀ
ਭਾਜਪਾ ਦੀ ਰੈਲੀ ਵਿਚ ਹਿੰਦੂਆਂ ਨਾਲੋ ਵਧੇਰੇ ਸਿੱਖ ਚੇਹਰੇ ਨਜਰ ਆਏ।
ਸ਼ਹਿਰੀਆਂ ਨੇ ਰੈਲੀ ਸਬੰਧੀ ਕੋਈ ਖਾਸ ਦਿਲਚਸਪੀ ਨਾ ਵਿਖਾਈ
ਭਾਜਪਾ ਦੀ ਰੈਲੀ ਵਿਚ ਪਹਿਲੀ ਵਾਰ ਲੋਕਾਂ ਨੂੰ ਖਾਣ ਲਈ ਪਕੋੜੇ ਮਿਲੇ