Thursday, December 04, 2025
BREAKING NEWS
ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ

Punjab

ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

November 06, 2022 05:46 PM

ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ
ਮਾਤਾ ਰਣਜੀਤ ਕੌਰ ਦੀ ਅੰਤਿਮ ਯਾਤਰਾ ’ਚ ਇਲਾਕੇ ਭਰ ਦੀਆ ਸੰਗਤਾਂ ਨੇ ਸਮੂਲੀਅਤ ਕੀਤੀ
ਤਪਾ ਮੰਡੀ 6 ਨਵੰਬਰ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ /ਗੁਰਪ੍ਰੀਤ ਸਿੰਘ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਭੂਪਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਤੇ ਮੁਖਤਿਆਰ ਸਿੰਘ ਸਿੱਧੂ ਦੇ ਮਾਤਾ ਸਰਦਾਰਨੀ ਰਣਜੀਤ ਕੌਰ (91) ਧਰਮਪਤਨੀ ਸਵ: ਜੰਗ ਸਿੰਘ ਸਿੱਧੂ ਬੀਤੀ ਰਾਤ ਅਕਾਲ ਚਲਾਣੇ ਕਰਕੇ ਗੁਰੂ ਚਰਨਾਂ ’ਚ ਬਿਰਾਜੇ। ਜਿਨਾਂ ਦੀ ਮਿ੍ਰਤਕ ਦੇਹ ਨੂੰ ਅੱਜ ਉਨਾਂ ਦੇ ਜੱਦੀ ਗ੍ਰਹਿ ਤਪਾ ਵਿਖੇ ਅੰਤਿਮ ਦਰਸ਼ਨਾਂ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਆਗੂਆਂ ਸਣੇ ਇਲਾਕੇ ਭਰ ਦੇ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਮਾਤਾ ਰਣਜੀਤ ਕੌਰ ਸਿੱਧੂ ਦੀ ਅੰਤਿਮ ਯਾਤਰਾ ਦੋਰਾਨ ਸਿੱਖ ਗੁਰ-ਮਰਿਆਦਾ ਅਨੁਸਾਰ ਰਾਗੀ ਜੱਥੇ ਨੇ ਵੈਰਾਗਮਈ ਰੱਬੀ ਬਾਣੀ ਦਾ ਕੀਰਤਨ ਕੀਤਾ। ਮਾਤਾ ਰਣਜੀਤ ਕੌਰ ਦੀ ਮਿ੍ਰਤਕ ਦੇਹ ਨੂੰ ਉਨਾਂ ਦੇ ਪੁੱਤਰਾਂ ਨੇ ਅਗਨੀ ਭੇਂਟ ਕੀਤੀ। ਮਾਤਾ ਰਣਜੀਤ ਕੌਰ ਦੀ ਅੰਤਿਮ ਯਾਤਰਾ ਵਿਚ ਇਲਾਕੇ ਭਰ ਦੇ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਸਣੇ ਚੰਡੀਗੜ, ਮੌਹਾਲੀ ਤੋ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਸਮੂਲੀਅਤ ਕੀਤੀ। ਮਾਤਾ ਰਣਜੀਤ ਕੌਰ ਸਿੱਧੂ ਦੀ ਅੰਤਿਮ ਯਾਤਰਾ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਪ੍ਰਵੀਨ ਗੋਇਲ ਸੇਵਾਮੁਕਤ ਵਧੀਕ ਡਿਪਟੀ ਕਮਿਸ਼ਨਰ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸਲ, ਅਮਰਜੀਤ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਅਨਿਲ ਕੁਮਾਰ ਕਾਲਾ ਭੂਤ ਪ੍ਰਧਾਨ ਨਗਰ ਕੌਸਲ, ਸੁਰੇਸ਼ ਕੁਮਾਰ ਪੱਖੋ ਸਾਬਕਾ ਪ੍ਰਧਾਨ, ਅਸ਼ਵਨੀ ਕੁਮਾਰ ਆਸ਼ੂ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਅਸ਼ੋਕ ਕੁਮਾਰ ਭੂਤ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਹੇਮ ਰਾਜ ਸ਼ੰਟੀ ਮੌੜ ਪ੍ਰਧਾਨ ਰਾਮਬਾਗ ਕਮੇਟੀ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਸੰਜੀਵ ਕੁਮਾਰ ਜਿੰਦਲ ਪ੍ਰਧਾਨ ਰਾਈਸ ਮਿੱਲਰਜ ਐਸੋਸੀਏਸ਼ਨ, ਅਸ਼ੋਕ ਮਿੱਤਲ ਸੂਬਾ ਸਕੱਤਰ ਅੱਗਰਵਾਲ ਸਭਾ, ਧਰਮ ਸਿੰਘ ਫੌਜੀ ਹਲਕਾ ਇੰਚਾਰਜ ਭਾਜਪਾ ਭਦੌੜ, ਜਵਾਹਰ ਲਾਲ ਬਾਂਸਲ ਆੜ੍ਤਤੀਆਂ, ਡਾ.ਬੀ.ਸੀ.ਬਾਂਸਲ, ਸੱਤਪਾਲ ਕਛਿਆੜਾ ਸਾਬਕਾ ਪ੍ਰਧਾਨ ਸਵਰਨਕਾਰ ਸੰਘ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਐਡਵੋਕੈਟ ਨਿਰਭੈ ਸਿੰਘ ਸਿੱਧੂ, ਭਗਤ ਰਾਮ ਪੱਪੀ, ਡਾ ਲਾਭ ਸਿੰਘ ਚਹਿਲ ਕੌਸਲਰ, ਭੋਲਾ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ,  ਦਵਿੰਦਰ ਦੀਕਿਸ਼ਤ ਟੀਟੂ ਸਾਬਕਾ ਕੌਸਲਰ, ਭਗਵੰਤ ਸਿੰਘ ਚੱਠਾ, ਅਰਵਿੰਦ ਕੁਮਾਰ ਰੰਗੀ ਆਪ ਆਗੂ, ਸੁਰਿੰਦਰ ਬਾਂਸਲ, ਵਿਨੋਦ ਬਾਂਸਲ, ਜਗਮੇਲ ਸਿੰਘ ਢੱਡਵਾਲ, ਹਰਦੇਵ ਸਿੰਘ ਟੋਹੜਾ, ਅਸ਼ਵਨੀ ਚੋਧਰੀ, ਭੋਲਾ ਰਾਮ ਚੋਧਰੀ, ਸੁਖਪ੍ਰੀਤ ਕੌਰ ਮਾਨ ਪ੍ਰਧਾਨ ਨਗਰ ਕੌਸਲ ਮੌੜ, ਨਿਰੰਜਣ ਸਿੰਘ ਢਿਲੋ, ਰਾਜਿੰਦਰ ਸਿੰਘ ਢਿਲੋ, ਕਰਮ ਸਿੰਘ ਔਲਖ, ਹਰਦੀਪ ਸਿੰਘ ਗੱਗੀ ਸਿੱਧੂ, ਧਰਮਿੰਦਰ ਮਾਂਗਟ ਸੋਨੂੰ, ਬੇਅੰਤ ਸਿੰਘ ਮਾਂਗਟ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸਾਬਕਾ ਕੌਸਲਰ ਗੁਰਮੀਤ ਸਿੰਘ ਰੋੜ, ਪਵਨ ਕੁਮਾਰ ਢਿਲਵਾਂ, ਨਰੇਸ਼ ਬਾਂਸਲ ਕੁੱਕੂ, ਰਾਵਿੰਦਰ ਕੁਮਾਰ ਤਾਜੋ, ਗੁਰਚਰਨ ਸਿੰਘ ਭਮਰਾ ਕੌਸਲਰ ਮੋਹਾਲੀ, ਸੰਜੀਵ ਮੈਡੀਕਲ ਹਾਲ, ਸੁਰਿੰਦਰ ਖੱਟਰਕਾ ਅਕਾਲੀ ਆਗੂ ਸਣੇ ਇਲਾਕੇ ਭਰ ਦੀਆ ਵੱਖ ਵੱਖ ਪੰਚਾਇਤਾਂ ਦੇ ਨੁੰਮਾਇੰਦਿਆਂ ਸਣੇ ਵੱਡੀ ਗਿਣਤੀ ਵਿਚ ਸ਼ਹਿਰੀਆਂ ਨੇ ਅੰਤਿਮ ਯਾਤਰਾ ਵਿਚ ਸਮੂਲੀਅਤ ਕੀਤੀ। ਅੰਤ ਵਿਚ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਵਾਈਸ ਚੇਅਰਮੈਨ ਭੂਪਿੰਦਰ ਸਿੰਘ ਸਿੱਧੂ, ਮੁਖਤਿਆਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਸਿੱਧੂ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਵਾਲੀ ਸੰਗਤ ਦਾ ਧੰਨਵਾਦ ਕੀਤਾ। ਉਧਰ ਮਾਤਾ ਰਣਜੀਤ ਕੌਰ ਦੇ ਅਕਾਲ ਚਲਾਣੇ ’ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਸੁਨੀਲ ਕੁਮਾਰ ਜਾਖੜ ਸਾਬਕਾ ਵਿਰੋਧੀ ਧਿਰ ਆਗੂ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁੰਮਾਇਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Have something to say? Post your comment

More in Punjab

ਪੱਖੋ ਕਲਾਂ ਬਲਾਕ ਤੋ ਟਕਸਾਲੀ ਕਾਂਗਰਸ ਆਗੂ ਮਹਿੰਦਰਪਾਲ ਸ਼ਰਮਾ ਨੂੰ ਪਾਰਟੀ ਨੇ ਉਮੀਦਵਾਰ ਐਲਾਣਿਆ

ਨਗਰ ਕੌਂਸਲ ਬਰਨਾਲਾ 'ਚ ਭ੍ਰਿਸ਼ਟਾਚਾਰ ਦਾ ਵਿਸਫੋਟ: ਜੇ.ਈ. ਅਤੇ ਠੇਕੇਦਾਰ ਆਹਮੋ-ਸਾਹਮਣੇ, ਵਿਜੀਲੈਂਸ ਦੀ ਦਸਤਕ ਤੈਅ ਵਿਵਾਦ ਦੀ ਜੜ੍ਹ: ਫਰਜ਼ੀ ਬਿੱਲ ਪਾਸ ਕਰਨ ਦਾ ਦਬਾਅ ਅਤੇ ਭ੍ਰਿਸ਼ਟਾਚਾਰ ਦੇ ਦੋਸ਼

ਝੋਨੇ ’ਚ ਆੜਤੀਏ ਸਰਕਾਰ ਦੇ ਫਰਜੀ ਬੋਲੀ ਨਾਲ ਕਰੋੜਾਂ ਖਾਤੇ ’ਚ ਪਵਾ ਗਏ!

ਕੱਟੂ (ਬਰਨਾਲਾ) ’ਚ ਫੜੇ ਯੂ.ਪੀ ਦੇ ਘੱਟ ਭਾਅ ਦੇ ਝੋਨੇ ਦੀਆ ਤਾਰਾਂ ਤਪਾ ਦੇ ਇਕ ਕਾਰੋਬਾਰੀ ਨਾਲ ਜੁੜੀਆ

ਮਹਿਤਾ ਪਿੰਡ ਅੰਦਰ ਪਤੀ ਪਤਨੀ ਦੀ ਮੋਤ, ਸ਼ੱਕ ਨਜਾਇਜ ਸਬੰਧਾਂ ਦਾ, ਚਾਰ ਖਿਲਾਫ ਮਾਮਲਾ ਦਰਜ

ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ 7 ਨਵੰਬਰ ਨੂੰ

ਟੁੱਟੀ ਭੱਜੀ ਸੜਕ ਅਤੇ ਕਬਾੜ ਟਰੱਕ ਨੇ ਲਈ ਮੋਟਰਸਾਈਕਲ ਚਾਲਕ ਦੀ ਜਾਨ, ਮੋਤ ਦਾ ਸਮਾਨ ਬਣ ਕੇ ਦੋੜ ਰਹੇ ਨੇ ਪੀ.ਡਬਲਯੂ ਡੀ ਦੀਆ ਟੁੱਟੀਆ ਸੜਕਾਂ ’ਤੇ ਮਿਆਦ ਪੁਗਾ ਚੁੱਕੇ ਟਰੱਕ

ਗੋਬਿੰਦ ਸਿੰਘ ਟਰੱਸਟ ਸੰਘੇੜਾ ਵੱਲੋ ਨਗਰ ਨੂੰ ਮੈਡੀਕਲ ਸਹੂਲਤਾਵਾਂ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਖੁੱਲਾ ਸੱਦਾ, ਮੁਫਤ ਦਿੱਤੀ ਜਾਵੇਗੀ ਬਹੁ-ਕਰੋੜੀ/ਅਰਬਾਂ ਦੀ ਜਾਇਦਾਦ

ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ

ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ