Wednesday, June 03, 2026
BREAKING NEWS
ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ

Punjab

ਤਾਜੋਕੇ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪੁੱਟਣਾ ਮਹਿੰਗਾ ਪਿਆ, ਮਾਮਲਾ ਦਰਜ

June 03, 2024 06:31 PM

ਤਾਜੋਕੇ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪੁੱਟਣਾ ਮਹਿੰਗਾ ਪਿਆ, ਮਾਮਲਾ ਦਰਜ
ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ
7ਡੇਅ ਨਿੳੂਜ ਸਰਵਿਸ
             ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਪਹਿਲੀ ਜੂਨ ਭਾਵ ਚੋਣਾਂ ਵਾਲੇ ਦਿਨ ਪਿੰਡ ਦੇ ਅੱਡੇ ’ਤੇ ਭਾਜਪਾ ਦਾ ਬੂਥ ਪੁੱਟਣ ਅਤੇ ਬੂਥ ’ਤੇ ਬੈਠੇ ਭਾਜਪਾ ਵਰਕਰ ਨਾਲ ਲੜਾਈ ਕਰਨ ਦੇ ਮਾਮਲੇ ਵਿਚ ਆਖਿਰ ਭਾਜਪਾ ਵਰਕਰ ਦੀ ਸੁਣੀ ਗਈ ਅਤੇ ਬੂਥ ਪੁੱਟਣ ਵਾਲੇ ਕਿਸਾਨ ਜੱਥੇਬੰਦੀ ਦੇ ਵਰਕਰ ਕਮ ਪਿੰਡ ਵਾਸੀ ’ਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਬੀਤੇ ਪਹਿਲੀ ਜੂਨ ਨੂੰ ਤਾਜੋਕੇ ਵਿਖੇ ਭਾਜਪਾ ਦੇ ਵਰਕਰਾਂ ਵੱਲੋ ਲੋਕ ਸਭਾ ਹਲਕਾ ਸੰਗਰੂਰ ਤੋ ਪਾਰਟੀ ਉਮੀਦਵਾਰ ਅਰਵਿੰਦ ਖੰਨਾ ਦੇ ਚੋਣ ਪ੍ਰੀਕ੍ਰਿਆ ਹੇਠ ਵੋਟਰਾਂ ਲਈ ਵੋਟ ਪਰਚੀ ਅਤੇ ਪਾਰਟੀ ਦੇ ਬੂਥ ਲਗਾ ਕੇ ਬੈਠੇ ਭਾਜਪਾ ਵਰਕਰ ਲਾਜਪਤ ਰਾਏ ਪੁੱਤਰ ਸੱਤਪਾਲ ਸ਼ਰਮਾ ਨੇ ਆਪਣੇ ਨਾਲ ਹੱਡਬੀਤੀ ਨੂੰ ਬਿਆਨਾਂ ਰਾਹੀ ਪੁਲਿਸ ਨੂੰ ਦੱਸਿਆਂ ਕਿ ਜਦ ਉਹ ਪਾਰਟੀ ਦਾ ਬੂਥ ਲਗਾ ਕੇ ਬੈਠੇ ਸਨ ਤਦ ਕੁਝ ਵਿਅਕਤੀਆਂ ਨੇ ਉਸ ਦੇ ਤੰਬੂ (ਟੈਂਟ) ਨੂੰ ਫਾੜ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਤੋ ਬਾਅਦ ਉਸ ਨੂੰ ਹਾਜਰੀਨ ਨੇ ਛੁਡਵਾਇਆ। ਪੀੜਿਤ ਲਾਜਪਤ ਰਾਏ ਸਰਕਾਰੀ ਹਸਪਤਾਲ ਤਪਾ ਅੰਦਰ ਜੇਰੇ ਇਲਾਜ ਹੋਣ ’ਤੇ ਪੁਲਿਸ ਨੇ ਪਿੰਡ ਦੇ ਹੀ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਤਾਜੋਕੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ 341, 323 ਸਣੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਭਾਜਪਾ ਉਮੀਦਵਾਰਾਂ ਦਾ ਪੰਜਾਬ ਅੰਦਰ ਕਿਸਾਨ ਜੱਥੇਬੰਦੀਆਂ ਵੱਲੋ ਕੀਤੇ ਵਿਰੋਧ ਸਦਕਾ ਜਦ ਪਿੰਡ ਤਾਜੋਕੇ ਅੰਦਰ ਪਾਰਟੀ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪਿੰਡ ਅੰਦਰ ਲੱਗਿਆ ਤਦ ਖੁਦ ਨੂੰ ਜੱਥੇਬੰਦੀ ਨਾਲ ਜੁੜੇ ਇਕਾ ਦੁੱਕਾ ਵਿਅਕਤੀਆਂ ਨੇ ਆ ਕੇ ਬੂਥ ’ਤੇ ਬੈਠੇ ਵਿਅਕਤੀ ਨੂੰ ਇਸ ਨੂੰ ਹਟਾਉਣ ਲਈ ਕਿਹਾ ਪਰ ਦੋਵਾਂ ਵਿਚਕਾਰ ਹੋਏ ਤਕਰਾਰ ਵਿਚ ਹੱਥੋਪਾਈ ਤੱਕ ਨੋਬਤ ਆ ਪਹੁੰਚੀ ਜਦਕਿ ਬੂਥ ਨੂੰ ਵੀ ਉਖਾੜ ਦਿੱਤਾ ਗਿਆ। ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਉਮੀਦਵਾਰ ਅਰਵਿੰਦ ਖੰਨਾ ਨੇ ਵੀ ਆਪਣੀਆ ਗੱਡੀਆਂ ਦੀ ਮੁਹਾਰਾਂ ਪਿੰਡ ਤਾਜੋਕੇ ਵੱਲ ਨੂੰ ਮੋੜ ਦਿੱਤੀਆ ਸਨ, ਜਿਸ ਨੇ ਆਪਣੇ ਵਰਕਰ ਦੇ ਘਰ ਪੁੱਜ ਕੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਘਟਨਾ ਦੀ ਨਿਖੇਧੀ ਵੀ ਕੀਤੀ। ਦੂਜੇ ਪਾਸੇ ਦੂਜੀ ਧਿਰ ਦੀਆ ਔਰਤਾਂ ਵੀ ਸਿਵਲ ਹਸਪਤਾਲ ਅੰਦਰ ਇਹ ਕਹਿ ਕੇ ਦਾਖਿਲ ਹੋ ਗਈਆ ਸਨ ਕਿ ਉਨ੍ਹਾਂ ਨਾਲ ਵੀ ਘਰ ਆ ਕੇ ਕੁੱਟਮਾਰ ਕੀਤੀ ਗਈ ਹੈ। ਪਰ ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿਚ ਇਕ ਹੀ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪਰ ਆਉਦੇਂ ਦਿਨਾਂ ਵਿਚ ਉਕਤ ਮਾਮਲੇ ਦੇ ਕੁਝ ਨਵੇਂ ਤੱਥ ਵੀ ਸਾਹਮਣੇ ਆਉਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ।
 

Have something to say? Post your comment

More in Punjab

ਭਦੌੜ 'ਚ ਗਰਗ ਪਰਿਵਾਰ ਦੀ ਨੂੰਹ ਨੇ ਰਚਿਆ ਲੋਕਤੰਤਰ ਦਾ ਨਵਾਂ ਅਧਿਆਇ: ਜ਼ਿਲ੍ਹਾ ਬਰਨਾਲਾ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਜਿੱਤ ਕੇ ਸ਼੍ਰੀਮਤੀ ਸਿਰਾਜ ਗਰਗ ਨੇ ਬਣਾਇਆ ਰਿਕਾਰਡ, ਜਿੱਥੇ ਲੋਕਾਂ ਦਾ ਪਿਆਰ, ਉੱਥੇ ਜਿੱਤ ਦੀ ਬਹਾਰ” — ਸ਼੍ਰੀਮਤੀ ਗਰਗ ਦੀ ਇਤਿਹਾਸਕ ਫਤਹਿ ਨੇ ਵਿਰੋਧੀਆਂ ਨੂੰ ਕੀਤਾ ਚਿੱਤ,

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤਨਜ਼: ਸੁਨੀਲ ਜਾਖੜ ਨਾਲ ਜਤਾਈ ਹਮਦਰਦੀ, ਕਿਹਾ- ਪਾਰਟੀ ਦੇ ਟਕਸਾਲੀ ਨੇਤਾ ਇਹ ‘ਜਿੱਲਤ’ ਝੱਲਣ ਲਈ ਮਜਬੂਰ

ਨਗਰ ਕੌਂਸਲ ਚੋਣਾਂ ਲਈ ਹਫ਼ਤਾ ਭਰ ਚੱਲੇ ਤਿੱਖੇ ਚੋਣ ਪ੍ਰਚਾਰ ਮਗਰੋਂ ਵੋਟਾਂ ਵਾਲੇ ਦਿਨ ਦੀ ਪਹਿਲੀ ਰਾਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਲਈ ਇਕ ਅਜਿਹੀ ਰਾਤ ਬਣੀ, ਜਿੱਥੇ ਥਕਾਵਟ, ਚਿੰਤਾ, ਉਮੀਦਾਂ ਅਤੇ ਚਰਚਾਵਾਂ ਸਭ ਕੁਝ ਇਕੱਠੇ ਨਜ਼ਰ ਆਇਆ। ਹਫਤੇ ਭਰ ਤੋਂ ਦੇਰ ਰਾਤ ਤੱਕ ਵੋਟਰਾਂ ਦੇ ਦਰਵਾਜ਼ਿਆਂ ‘ਤੇ ਜਾ ਕੇ “ ਧੂੜ ਫੱਕਣ” ਵਾਲੇ

ਚੋਣ ਦੰਗਲ ਤਪਾ, ਵਾਰਡ ਨੰਬਰ 6 ‘ਚ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ, ਪੰਡਿਤ ਸੋਮਨਾਥ ਸ਼ਰਮਾ ਦੇ ਚੋਣ ਦਫਤਰ ਖੁੱਲ੍ਹਣ ‘ਤੇ ਉਮੜਿਆ ਲੋਕਾਂ ਦਾ ਸੈਲਾਬ

ਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

ਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰ

ਤਪਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਕਾਬੂ, 45 ਲੀਟਰ ਲਾਹਣ ਬਰਾਮਦ

‘ ਆਪ ’ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਅਸਰ ਹਲਕਾ ਭਦੌੜ ’ਚ, ਮਿਹਣੋ ਮੇਹਣੀ ਹੋਏ, ਕਾਹਨੇਕੇ ’ਤੇ ਧੌਲਾ, ਤਿੱਖੀ ਬਿਆਨਬਾਜੀ