ਚੋਣ ਦੰਗਲ- ਵਾਰਡ15 ਤੋਂ ਸੁਨੀਤਾ ਰਾਣੀ ਸਿੰਗਲਾ ਦਾ ਚੋਣ ਚਿੰਨ੍ਹ “ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ” ਵਾਰਡ ਨੰਬਰ 15 ਤੋਂ ਸੁਨੀਤਾ ਰਾਣੀ ਸਿੰਗਲਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
“ਬੈਟਰੀ ਦਾ ਬਟਨ ਦਬਾਓ, ਵਾਰਡ ਨੂੰ ਵਿਕਾਸ ਦੀ ਰੌਸ਼ਨੀ ਨਾਲ ਚਮਕਾਓ”
ਤਪਾ ਮੰਡੀ, 19 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਤਪਾ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 15 ਵਿੱਚ ਚੋਣੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਵਾਰ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ ਸਮਾਜ ਸੇਵੀ ਸਹਿਣਾ ਪਰਿਵਾਰ ਦੀ ਨੂੰਹ ਸ਼੍ਰੀਮਤੀ ਸੁਨੀਤਾ ਰਾਣੀ ਸਿੰਗਲਾ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਾ ਚੋਣ ਨਿਸ਼ਾਨ “ਬੈਟਰੀ” ਹੈ, ਜਿਸ ਨੂੰ ਲੈ ਕੇ ਵਾਰਡ ਵਿੱਚ ਲੋਕਾਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਸੁਨੀਤਾ ਰਾਣੀ ਸਿੰਗਲਾ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਨੂੰ ਇੱਕ ਮਾਡਲ ਵਾਰਡ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣਾ ਸਹਿਯੋਗ ਦਿੱਤਾ ਤਾਂ ਇਲਾਕੇ ਵਿੱਚ ਸਫਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਗਲੀਆਂ-ਨਾਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਸੁਵਿਧਾ, ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਅਤੇ ਨੌਜਵਾਨਾਂ ਲਈ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਮੰਨਦੀਆਂ ਹਨ ਅਤੇ ਹਮੇਸ਼ਾਂ ਲੋਕਾਂ ਦੇ ਸੁੱਖ-ਦੁੱਖ ਵਿੱਚ ਖੜ੍ਹੀਆਂ ਰਹੀਆਂ ਹਨ। ਵਾਰਡ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਮਿਲ ਰਿਹਾ ਸਹਿਯੋਗ ਇਹ ਦਰਸਾਉਂਦਾ ਹੈ ਕਿ ਲੋਕ ਹੁਣ ਵਿਕਾਸ ਅਤੇ ਇਮਾਨਦਾਰ ਸੋਚ ਵਾਲੇ ਉਮੀਦਵਾਰ ਨੂੰ ਤਰਜੀਹ ਦੇ ਰਹੇ ਹਨ। ਸੁਨੀਤਾ ਰਾਣੀ ਸਿੰਗਲਾ ਦੇ ਸਮਰਥਕਾਂ ਨੇ ਕਿਹਾ ਕਿ ਸਹਿਣਾ ਪਰਿਵਾਰ ਹਮੇਸ਼ਾਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅੱਗੇ ਰਿਹਾ ਹੈ ਅਤੇ ਇਸ ਪਰਿਵਾਰ ਨੇ ਲੋਕ ਸੇਵਾ ਨੂੰ ਹਮੇਸ਼ਾਂ ਪਹਿਲ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਵਾਰਡ ਨੰਬਰ 15 ਦੇ ਵੋਟਰ ਵਿਕਾਸ, ਸਾਫ ਸੁਥਰੀ ਛਵੀ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ “ਬੈਟਰੀ” ਚੋਣ ਨਿਸ਼ਾਨ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਚੋਣ ਪ੍ਰਚਾਰ ਦੌਰਾਨ “ਹਰ ਘਰ ਦੀ ਇੱਕੋ ਆਵਾਜ਼, ਸੁਨੀਤਾ ਸਿੰਗਲਾ ਸਾਡੇ ਨਾਲ” ਅਤੇ “ਬੈਟਰੀ ਵਾਲਾ ਨਿਸ਼ਾਨ ਜਿਤਾਓ, ਵਿਕਾਸ ਦੀ ਨਵੀਂ ਲੌ ਜਗਾਓ” ਵਰਗੇ ਨਾਅਰੇ ਵੀ ਖੂਬ ਗੂੰਜਦੇ ਰਹੇ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਅਜਿਹੇ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਹਨ ਜੋ ਚੋਣਾਂ ਤੋਂ ਬਾਅਦ ਵੀ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ। ਇਸ ਮੋਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜਰ ਸਨ।