Thursday, March 05, 2026
BREAKING NEWS
ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜਬਰਨਾਲਾ ਸਿਆਸਤ ਚ ਵੱਡਾ ਧਮਾਕਾ: ਗੁਰਦੀਪ ਬਾਠ ਦੀ `ਨੀਲੀ ਦਸਤਾਰ ਨੇ ਉਡਾਈ ਵਿਰੋਧੀਆਂ ਦੀ ਨੀਂਦ, ਕੀਤੂ ਦੇ ਕਿਲ੍ਹੇ ਨੂੰ ਖ਼ਤਰਾ?ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ

Punjab

ਤਪਾ ਡਾਕਟਰ’ਜ ਐਸੋਸੀਏਸਨ ਨੇ ਕੋਲਕਤਾ ਦੀ ਟਰੇਨਰੀ ਮਹਿਲਾ ਡਾਕਟਰ ਦੇ ਹੋਏ ਜਬਰ ਜਨਾਹ ਅਤੇ ਕਤਲ ਖਿਲਾਫ ਮਾਰਚ ਕੱਢਿਆ। ਸ਼ਰਮਸਾਰ ਘਟਨਾ- ਡਾਕਟਰ ਹਸਪਤਾਲਾਂ ਅੰਦਰ ਵੀ ਮਹਿਫੂਜ ਨਹੀ!

August 15, 2024 12:29 PM

ਤਪਾ ਡਾਕਟਰ’ਜ ਐਸੋਸੀਏਸਨ ਨੇ ਕੋਲਕਤਾ ਦੀ ਟਰੇਨਰੀ ਮਹਿਲਾ ਡਾਕਟਰ ਦੇ ਹੋਏ ਜਬਰ ਜਨਾਹ ਅਤੇ ਕਤਲ ਖਿਲਾਫ ਮਾਰਚ ਕੱਢਿਆ।
ਸ਼ਰਮਸਾਰ ਘਟਨਾ- ਡਾਕਟਰ ਹਸਪਤਾਲਾਂ ਅੰਦਰ ਵੀ ਮਹਿਫੂਜ ਨਹੀ!
ਤਪਾ ਮੰਡੀ, 7ਡੇਅ ਨਿੳੂਜ ਸਰਵਿਸ,
                        ਪੱਛਮੀ ਬੰਗਾਲ ਸੂਬੇ ਦੇ ਸ਼ਹਿਰ ਕੋਲਕਤਾ ਦੇ ਸਰਕਾਰੀ ਹਸਪਤਾਲ ਵਿਖੇ ਟਰੇਨਰੀ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਉਪਰੰਤ ਕਤਲ ਕਰ ਦੇਣ ਦੇ ਰੋਸ ਵਜੋ ਅੱਜ ਤਪਾ ਡਾਕਟਰਜ ਐਸੋਸੀਏਸ਼ਨ ਨੇ ਪ੍ਰਧਾਨ ਜਗਸੀਰ ਸਿੰਗਲਾ ਲੱਕੀ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ। ਜਿਸ ਵਿਚ ਡਾਕਟਰ’ਜ ਐਸੋਸੀਏਸ਼ਨ ਨਾਲ ਜੁੜੇ ਸ਼ਹਿਰ ਦੇ ਸਮੁੱਚੇ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਦੇਣ ਵਾਲੇ ਹੋਰਨਾਂ ਵਰਗਾਂ ਸਣੇ ਇਨਸਾਫਪਸੰਦ ਲੋਕਾਂ ਨੇ ਵੀ ਹਿੱਸਾ ਲਿਆ। ਕੈਂਡਲ ਮਾਰਚ ਡਾਕਖਾਨਾ ਤੋ ਸ਼ੁਰੂ ਹੋ ਕੇ ਬਾਲਮੀਕ ਚੌਕ ਤੱਕ ਉਪੜਿਆ। ਮਾਰਚ ਸਬੰਧੀ ਡਾ ਜਗਸੀਰ ਸਿੰਗਲਾ ਅਤੇ ਉਨ੍ਹਾਂ ਦੇ ਸਾਥੀ ਡਾਕਟਰਾਂ ਨੇ ਵਾਪਰੀ ਘਟਨਾ ’ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਡਾਕਟਰ ਹਸਪਤਾਲਾਂ ਅੰਦਰ ਹੀ ਮਹਿਫੂਜ ਨਹੀ, ਕਿਉਕਿ ਘਟਨਾ ਦਰਸਾ ਰਹੀ ਹੈ ਕਿ ਪੁਲਿਸ ਨੇ ਪਹਿਲਾ ਘਟਨਾ ’ਤੇ ਪਰਦਾ ਪਾਉਣ ਦੀ ਅਥਾਹ ਕੋਸ਼ਿਸ ਕੀਤੀ, ਮਾਮਲੇ ਨੂੰ ਕਥਿਤ ਤੌਰ ’ਤੇ ਸ਼ੱਕੀ ਜਾਹਿਰ ਕੀਤਾ ਗਿਆ ਪਰ ਮਾਣਯੋਗ ਅਦਾਲਤ ਨੇ ਸੂਬਾ ਸਰਕਾਰ ਅਤੇ ਉਥੋ ਦੇ ਪ੍ਰਸਾਸਨ ਦੀ ਇਸ ਸਬੰਧ ਵਿਚ ਜਵਾਬ ਤਲਬੀ ਕੀਤੀ, ਜਦਕਿ ਅਜਿਹੀਆ ਘਟਨਾਵਾਂ ਸਮਾਜ ਦੇ ਮੱਥੇ ’ਤੇ ਜਿੱਥੇ ਕਲੰਕ ਹਨ, ਉਥੇ ਡਾਕਟਰੀ ਪੇਸ਼ੇ ਲਈ ਚਿੰਤਾਜਨਕ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਅੰਦਰਲੇ ਹਸਪਤਾਲਾਂ ਅੰਦਰ ਡਾਕਟਰਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ ਤਾਂ ਜੋ ਮੁੜ ਜਿੱਥੇ ਅਜਿਹੀ ਘਟਨਾ ਨਾ ਵਾਪਰੇ।

ਐਸੋਸੀਏਸ਼ਨ ਦੇ ਬੁਲਾਰਿਆਂ ਨੇ ਸਾਂਝੇਂ ਤੋਰ ’ਤੇ ਕੇਂਦਰ ਅਤੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਉਕਤ ਵਾਪਰੀ ਘਟਨਾ ਦੇ ਦੋਸ਼ੀ ਵਿਅਕਤੀ ਨੂੰ ਕਰੜੀ ਤੋ ਕਰੜੀ ਸਜਾ ਦਿੱਤੀ ਜਾਵੇ ਜੋ ਇਕ ਮਿਸਾਲ ਦੇ ਤੌਰ ’ਤੇ ਲੰਬਾਂ ਸਮਾਂ ਜਾਣੀ ਜਾ ਸਕੇ। ਇਸ ਮੌਕੇ ਡਾ ਨਰੇਸ਼ ਬਾਂਸਲ ਸਾਬਕਾ ਪ੍ਰਧਾਨ, ਡਾ ਰਾਜ ਕੁਮਾਰ ਸ਼ਰਮਾ, ਡਾ ਬਾਂਕੇ ਗੋਇਲ, ਸੇਵਾਮੁਕਤ ਐਸ.ਐਮ.ਓ ਡਾ ਨਵਜੋਤਪਾਲ ਸਿੰਘ ਭੁੱਲਰ, ਡਾ ਧੀਰਜ ਸ਼ਰਮਾ ਜਨਰਲ ਸੈਕਟਰੀ, ਡਾ ਅਮਿਤ ਕੁਮਾਰ, ਡਾ ਮੁਨੀਸ਼ ਗਰਗ, ਡਾ ਟਿੰਕੂ ਸ਼ਰਮਾ, ਡਾ ਮਦਨ ਲਾਲ ਸ਼ਰਮਾ, ਡਾ ਟਿੰਕਲ, ਡਾ ਸੁਰੇਸ਼ ਕਾਂਤ ਸ਼ਰਮਾ, ਡਾ ਰਾਕੇਸ਼ ਕੁਮਾਰ, ਡਾ ਨੀਰਵ ਬਾਂਸਲ, ਡਾ ਪ੍ਰਬੋਧ ਮਿੱਤਲ, ਡਾ ਬੀ.ਸੀ.ਬਾਂਸਲ ਸਣੇ ਲੇਡੀਜ ਡਾ ਸੰਗੀਤਾ ਸ਼ਰਮਾ, ਡਾ ਅੰਜਲੀ ਸਿੰਗਲਾ, ਡਾ ਮੁਕਤਾ ਬਾਂਸਲ, ਮਿਸਿਜ ਡਾ ਧੀਰਜ, ਡਾ ਮੰਜਲਾ ਸ਼ਰਮਾ, ਡਾ ਨੇਹਾ ਬਾਂਸਲ, ਡਾ ਸੋਨੀਆ ਬਾਂਸਲ ਸਣੇ ਸੱਤਪਾਲ ਗੋਇਲ ਲੈਬ ਟੈਕਨੀਸੀਅਨ, ਪਿ੍ਰੰਸੀਪਲ ਨੀਨਾ ਗਰਗ, ਸੁਨੀਤਾ ਰਾਣੀ, ਬੀਸ਼ਾ ਬੁੱਗਰ ਆਦਿ ਵੀ ਹਾਜਰ ਸਨ।

Have something to say? Post your comment

More in Punjab

ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆ

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!

* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ

ਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀ

ਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜ

ਬਰਨਾਲਾ ਸਿਆਸਤ ਚ ਵੱਡਾ ਧਮਾਕਾ: ਗੁਰਦੀਪ ਬਾਠ ਦੀ `ਨੀਲੀ ਦਸਤਾਰ ਨੇ ਉਡਾਈ ਵਿਰੋਧੀਆਂ ਦੀ ਨੀਂਦ, ਕੀਤੂ ਦੇ ਕਿਲ੍ਹੇ ਨੂੰ ਖ਼ਤਰਾ?

ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈ

ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤ

ਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾ

ਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ