Sunday, October 18, 2026
BREAKING NEWS
• ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ • ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ • ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ • ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ • ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ • ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ • ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, • ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

Punjab

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!

March 02, 2026 03:10 PM

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!
ਚੰਡੀਗੜ੍ਹ, 7ਡੇਅ ਨਿੳਜ ਸਰਵਿਸ : ਪੰਜਾਬ ਦੀ ਸਿਆਸਤ ਵਿਚ ਫਿਰੋਂ ਬਸੰਤ ਆ ਗਿਆ ਹੈ। ਜਿਥੇ ਕਦੇ ਸਰੋਂ ਫੁੱਲਦੀ ਸੀ, ਉਥੇ ਹੁਣ ਵਾਅਦੇ ਫੁੱਲ ਰਹੇ ਨੇ। ਧਰਤੀ ਰੰਗਲੀ ਹੈ, ਪਰ ਰੰਗ ਹੁਣ ਪੋਸਟਰਾਂ ਦੇ ਹੋ ਗਏ ਨੇ। ਹਰੇਕ ਪਾਰਟੀ ਦੇ ਦਰਵਾਜ਼ੇ ’ਤੇ ਇਕੋ ਸਵਾਲ ਲਟਕਦਾ ਹੈ“ਕੁਰਸੀ ਕਿਸੇ ਨੂੰ ਕਦੋਂ ਮਿਲਣੀ ਹੈ?”
ਸਿਆਸਤ ਦੀ ਇਹ ਰੁੱਤ ਵੱਡੀ ਨਿਆਰੀ ਹੁੰਦੀ ਹੈ। ਕੱਲ੍ਹ ਤੱਕ ਜੋ ਇਕ ਦੂਜੇ ਨੂੰ ਕੋਸਦੇ ਸਨ, ਅੱਜ ਗੱਲੇ ਲੱਗਦੇ ਨੇ। “ਹਮ ਸਾਥ ਸਾਥ ਹੈਂ” ਦਾ ਰਾਗ ਚੋਣਾਂ ਤੱਕ ਚੱਲਦਾ ਹੈ, ਫਿਰ “ਹਮ ਆਪ ਕੇ ਹੈਂ ਕੌਣ” ਦੀ ਧੁੰਨ ਵੱਜਣ ਲੱਗ ਪੈਂਦੀ ਹੈ।
ਪਿੰਡਾਂ ਦੀਆਂ ਸੱਥਾਂ ’ਚ ਗੱਲਾਂ ਚਲਦੀਆਂ ਨੇ ਕਿ ਵਾਅਦੇ ਹੁਣ ਮੌਸਮੀ ਫਸਲ ਬਣ ਗਏ ਨੇ ਬੀਜਣ ਵੇਲੇ ਵੱਡੇ, ਕਟਾਈ ਵੇਲੇ ਗਾਇਬ। ਵੋਟਰ ਵੀ ਹੁਣ ਕੱਚੇ ਨਹੀਂ ਰਹੇ। ਉਹ ਆਖਦੇ ਨੇ, “ਸਾਹਿਬ ਜੀ, ਗੱਲਾਂ ਨਾਲ ਨਹੀਂ, ਹਿਸਾਬ ਨਾਲ ਆਓ।”
ਬਦਲਾਅ ਦੀ ਗੱਲ ਤੇ ਗਰੰਟੀ ਦਾ ਮੋਹਰ
ਆਪ ਦੀ ਅਗਵਾਈ ਵਾਲੀ ਸਰਕਾਰ ‘ਗਰੰਟੀ’ ਦੇ ਮੋਹਰ ਨਾਲ ਮੈਦਾਨ ’ਚ ਹੈ। ਬਿਜਲੀ ਦੇ ਬਿੱਲ ਜੀਰੋ, ਮੁਫ਼ਤ ਰਾਸ਼ਨ, ਤੀਰਥ ਯਾਤਰਾ ਹਰੇਕ ਐਲਾਨ ਨਾਲ ਤਾੜੀਆਂ ਵੱਜਦੀਆਂ ਨੇ। ਵਿਰੋਧੀ ਆਖਦੇ ਨੇ ਕਿ ਇਹ ਸਭ ਕੁਝ ਕਾਗਜ਼ੀ ਹੈ, ਪਰ ਹਮਾਇਤੀ ਕਹਿੰਦੇ ਨੇ“ਘੱਟੋ ਘੱਟ ਕੋਸ਼ਿਸ਼ ਤਾਂ ਹੋਈ।”
ਦੂਜੇ ਪਾਸੇ - ਪਿੰਡ-ਪਿੰਡ ਜਾ ਕੇ ਪੁਰਾਣੇ ਦਿਨਾਂ ਦੀ ਯਾਦ ਤਾਜਾ ਕਰਾਉਂਦੇ ਨੇ। ਆਖਦੇ ਨੇ ਕਿ ਅਨੁਭਵ ਦੀ ਕੋਈ ਥਾਂ ਨਹੀਂ ਲੈ ਸਕਦਾ। ਪਰ ਲੋਕ ਪੁੱਛਦੇ ਨੇ “ਜੋ ਕੁਝ ਸੀ, ਉਹ ਮੁੜ ਕਿਉਂ ਲਿਆਈਏ?”
ਦਾ ਨਾਮ ਵੀ ਕਦੇ-ਕਦੇ ਗੱਲਾਂ ’ਚ ਆ ਜਾਂਦਾ ਹੈ। ਰਾਜਨੀਤੀ ਦੇ ਮੰਚ ’ਤੇ ਆਉਣਾ-ਜਾਣਾ ਹੁੰਦਾ ਰਹਿੰਦਾ ਹੈ, ਪਰ ਪੰਜਾਬੀ ਦਿਲ ਦੀ ਧੜਕਣ ਹਮੇਸ਼ਾ ਆਪਣੀ ਮਰਜੀ ਨਾਲ ਚੱਲਦੀ ਹੈ।
ਡਬਲ ਇੰਜਣ ਜਾਂ ਇਕੱਲਾ ਰੇੜ੍ਹਾ ?
ਭਾਜਪਾ ਵਾਲੇ “ਡਬਲ ਇੰਜਣ” ਦੀ ਗੱਲ ਕਰਦੇ ਨੇ। ਦਿੱਲੀ ਨਾਲ ਤਾਲਮੇਲ ਦੀਆਂ ਦਲੀਲਾਂ ਦਿੰਦੇ ਨੇ। ਪਰ ਪੰਜਾਬੀ ਮਨ ਪੁੱਛਦਾ ਹੈ“ਰੇੜ੍ਹਾ ਚਲਾਉਣ ਲਈ ਘੋੜਾ ਸੱਚਾ ਹੋਵੇ, ਗੱਡੀ ਆਪਣੀ ਹੋਵੇ।” ਹਰ ਪਾਰਟੀ ਆਪਣੇ ਆਪ ਨੂੰ ਮਸੀਹਾ ਦਿਖਾਉਂਦੀ ਹੈ।
ਕਿਸਾਨੀ ਮੁੱਦੇ ਅਜੇ ਵੀ ਗਰਮ ਹਨ। ਐੱਸ ਵਾਈ ਐੱਲ, ਪਾਣੀ, ਕਰਜ਼ਾਹਰ ਮੰਚ ’ਤੇ ਇਹੀ ਚਰਚਾ। ਜਿਵੇਂ ਪੁਰਾਣੀ ਫਲਿਮ ਦਾ ਡਾਇਲਾਗ ਹੋਵੇ“ਕਹਾਣੀ ਮੁਕਦੀ ਨਹੀਂ, ਸਿਰਫ਼ ਅਧਿਆਇ ਬਦਲਦੇ ਨੇ।”
ਟਿਕਟਾਂ ਦਾ ਤਾਪ ਤੇ ਅੰਦਰੂਨੀ ਇਨਕਲਾਬ
ਚੋਣਾਂ ਨੇੜੇ ਆਉਂਦਿਆਂ ਟਿਕਟਾਂ ਦਾ ਤਾਪ ਚੜ੍ਹ ਜਾਂਦਾ ਹੈ। ਕੱਲ੍ਹ ਤੱਕ ਜਿਨ੍ਹਾਂ ਦੇ ਘਰ ਇਨਕਲਾਬ ਸੀ, ਅੱਜ ਉੰਥੇ ਗਣਿਤ ਬੈਠੀ ਹੈ। ਟਿਕਟ ਨਾ ਮਿਲੇ ਤਾਂ ਵਿਚਾਰਧਾਰਾ ਵੀ ਰਸਤਾ ਬਦਲ ਲੈਂਦੀ ਹੈ। ਸਿਆਸਤ ਦੇ ਖੇਤ ’ਚ “ਪਾਰਟੀ ਬਦਲ” ਵੀ ਇਕ ਫਸਲ ਹੈ।
ਪਿੰਡਾਂ ਦੇ ਬਜ਼ੁਰਗ ਹੱਸ ਕੇ ਆਖਦੇ ਨੇ“ਨੇਤਾ ਚੀਨੇ ਕਬੂਤਰ ਨੇ, ਜਿਥੇ ਦਾਣਾ ਵੱਧ, ਓਥੇ ਝੁੰਡ ਵੱਧ।” ਪਰ ਨੌਜਵਾਨੀ ਹੁਣ ਸਵਾਲ ਕਰਦੀ ਹੈ। ਸੋਸ਼ਲ ਮੀਡੀਆ ਦਾ ਦੌਰ ਹੈ; ਹਰੇਕ ਬਿਆਨ ਦੀ ਜਾਂਚ ਹੁੰਦੀ ਹੈ।
ਅਖੀਰਲਾ ਸਵਾਲ
ਪੰਜਾਬ ਅਜੇ ਵੀ ਉਮੀਦ ’ਤੇ ਖੜ੍ਹਾ ਹੈ। ਗਰੀਬੀ, ਬੇਰੁਜਗਾਰੀ, ਨਸ਼ਾਇਹ ਮਸਲੇ ਅਜੇ ਵੀ ਹੱਲ ਮੰਗਦੇ ਨੇ। ਰੰਗਲਾ ਪੰਜਾਬ ਸੱਚਮੁੱਚ ਰੰਗਲਾ ਬਣੇਗਾ ਜਾਂ ਸਿਰਫ਼ ਨਾਰਿਆਂ ਤੱਕ ਰਹੇਗਾ, ਇਹ ਫੈਸਲਾ ਕੁਰਸੀ ਨਹੀਂ, ਲੋਕ ਕਰਨਗੇ।
ਸਿਆਸਤ ਦੀ ਧੁਨ ਅਜੇ ਚੱਲ ਰਹੀ ਹੈ। ਮੰਚ ਸਜਿਆ ਹੋਇਆ ਹੈ। ਤਾੜੀਆਂ ਵੀ ਵੱਜ ਰਹੀਆਂ ਨੇ। ਪਰ ਵੋਟਰ ਹੁਣ ਦਿਲ ਦੀ ਰੇਡੀਓ ਸੁਣਦਾ ਹੈ“ਗੱਲਾਂ ਨਹੀਂ, ਕੰਮ ਦਿਖਾਓ।”
ਅੰਤ ਵਿਚ ਸੱਥਾਂ ’ਚ ਬੈਠੇ ਇਕ ਬਜ਼ੁਰਗ ਦੀ ਗੱਲ ਯਾਦ ਆਉਂਦੀ ਹੈ
“ਪੁੱਤਰੋ! ਕੁਰਸੀ ਦੀ ਖੁਸ਼ਬੂ ਵੱਡੀ ਮਿੱਠੀ ਹੁੰਦੀ ਹੈ, ਪਰ ਪੰਜਾਬ ਦੀ ਮਿੱਟੀ ਉਸ ਤੋਂ ਵੀ ਵੱਧ ਕੀਮਤੀ ਹੈ।”

Have something to say? Post your comment

More in Punjab

ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ

ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਭਾਵੁਕ, ਲਾਈਵ ਹੋ ਕੇ ਆਪਣੀ ਹੀ ਸਰਕਾਰ ਖਿਲਾਫ ਕੱਢੀ ਭੜਾਸ

ਭ੍ਰਿਸ਼ਟਾਚਾਰ ਤੋਂ ਤੰਗ ਨੌਜਵਾਨ ਨੇ ਧਨੌਲਾ ਥਾਣੇ ਅੰਦਰ ਵੀਡੀਓ ਬਣਾ ਕੇ ਨਿਗਲਿਆ ਜ਼ਹਿਰ: ਪੁਲਿਸ ਤੇ ਮਾਲ ਵਿਭਾਗ ’ਤੇ ਲਾਏ ਰਿਸ਼ਵਤਖੋਰੀ ਦੇ ਗੰਭੀਰ ਦੋਸ਼, ਹਾਲਤ ਨਾਜ਼ੁਕ

ਤਪਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੱਡੇ ਭਾਜਪਾਈ ਲੀਡਰਾਂ ਦੇ ਨਾ ਆਉਣ ਕਾਰਨ ਫਿੱਕੀ ਜਾਪੀ, ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅਤੇ ਤਪਾ ਮੰਡੀ ਰੈਲੀ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ