Sunday, April 19, 2026
BREAKING NEWS
ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ * ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

Punjab

ਤਪਾ ਵਿਚ ਗੰੁਡਾਗਰਦੀ ਦਾ ਨੰਗਾ ਨਾਚ, ਫਲ ਫਰੂਟ ਵੇਚਣ ਵਾਲੇ ਰੇਹੜੀ ਵਾਲੇ ਦਾ ਕਤਲ

September 25, 2024 03:04 PM

ਤਪਾ ਵਿਚ ਗੰੁਡਾਗਰਦੀ ਦਾ ਨੰਗਾ ਨਾਚ, ਫਲ ਫਰੂਟ ਵੇਚਣ ਵਾਲੇ ਰੇਹੜੀ ਵਾਲੇ ਦਾ ਕਤਲ
ਤਪਾ ਮੰਡੀ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ, ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨ ਤੋ ਗੁੰਡਾਗਰਦੀ ਦਾ ਨੰਗਾ ਨਾਚ ਚਲ ਰਿਹਾ ਹੈ, ਜਿਸ ਕਾਰਨ ਅੱਧੀ ਦਰਜਣ ਦੇ ਕਰੀਬ ਲੜਾਈਆ ਝਗੜਿਆਂ ਦੇ ਚਲਦਿਆਂ ਬੀਤੇ ਕੱਲ ਕੌਮੀ ਮਾਰਗ ‘ਤੇ ਸਥਿਤ ਬਾਜੀਗਰ ਬਰਾਦਰੀ ਨਾਲ ਸਬੰਧਤ ਇਕ ਫਲ ਫਰੂਟ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਨੂੰ ਦਿਨ ਦਿਹਾੜੇ ਕੁਝ ਬਾਹਰਲੇ ਨੌਜਵਾਨਾਂ ਨੇ ਤੇਜਧਾਰ ਮਾਰੁੂ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ, ਜਿਹੜਾ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਆਖਿਰ ਦਮ ਤੋੜ ਗਿਆ। ਸ਼ਹਿਰ ਦੇ ਐਨ ਵਿਚਕਾਰ ਦੀ ਲੰਘਣ ਵਾਲੇ ਨਾਮਦੇਵ ਰੋਡ (ਮੋਗਾ ਸਿਰਸਾ) ਸੜਕ ’ਤੇ ਪੀੜਿਤ ਪਰਿਵਾਰ ਨੇ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਧਰਨਾ ਲਾ ਦਿੱਤਾ। ਪੀੜਿਤ ਦੇ ਹੱਕ ਵਿਚ ਨਿੱਤਰੇ ਭਾਈਚਾਰੇ ਦੇ ਲੋਕਾਂ ਅਤੇ ਸਾਬਕਾ ਕੌਸਲਰ ਨੇਕ ਰਾਮ ਅਤੇ ਪੀੜਿਤ ਦੇ ਚਚੇਰੇ ਭਰਾ ਗੁਰਦੀਪ ਕੁਮਾਰ ਨੇ ਦੱਸਿਆਂ ਕਿ ਅਮਨਦੀਪ ਸਿੰਘ ਪੁੱਤਰ ਸਰੂਪ ਚੰਦ ਵਾਸੀ ਬਾਜੀਗਰ ਬਸਤੀ ਪਿਛਲੇ ਕਈ ਸਾਲਾਂ ਤੋ ਕੋਮੀ ਮਾਰਗ ’ਤੇ ਫਲ ਫਰੂਟ ਵੇਚਣ ਦਾ ਕੰਮ ਕਰਦਾ ਹੈ, ਬੀਤੇ ਕੱਲ ਕੁਝ ਨੋਜਵਾਨ ਉਸ ਦੀ ਰੇਹੜੀ ‘ਤੇ ਫਲ ਖਰੀਦਣ ਆਏ, ਜਿਨ੍ਹਾਂ ਨੇ ਫਲ ਲੈ ਕੇ ਪੈਸੇ ਦੇਣ ਤੋ ਇਨਕਾਰ ਕਰ ਦਿੱਤਾ। ਜਿਸ ਦੇ ਚਲਦਿਆਂ ਦੋਵੇ ਧਿਰਾਂ ਵਿਚ ਹੋਈ ਤਕਰਾਰ ਤੋ ਬਾਅਦ ਕਥਿਤ ਤੋਰ ’ਤੇ ਉਨ੍ਹਾਂ ਨੇ ਅਮਦੀਪ ਸਿੰਘ ’ਤੇ ਮਾਰੂ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਦਕਿ ਝਗੜਾ ਕਰਨ ਵਾਲਿਆਂ ਨੇ ਉਸ ਦੇ ਭਰਾ ਗਗਨ ਅਤੇ ਬਾਣੀਆ ਨਾਂਅ ਦੇ ਨੋਜਵਾਨ ਨੂੰ ਵੀ ਜਖਮੀ ਕਰ ਦਿੱਤਾ, ਜੋ ਇਨ੍ਹਾਂ ਨੂੰ ਛਡਾਉਦੇ ਸਨ। ਪੀੜਿਤ ਧਿਰ ਨੇ ਅੱਗੇ ਦੱਸਿਆਂ ਕਿ ਜਖਮੀ ਹੋਣ ’ਤੇ ਅਮਨਦੀਪ ਨੂੰ ਹਸਪਤਾਲ ਲੇ ਗਏ, ਪਰ ਉਹ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਪੀੜਿਤ ਧਿਰ ਨੇ ਇਨਸਾਫ ਲੈਣ ਲਈ ਦਿਨ ਚੜਦਿਆਂ ਹੀ ਸੜਕ ’ਤੇ ਜਾਮ ਲਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਸਖਤ ਤੋ ਸਖਤ ਸਜਾ ਦੀ ਮੰਗ ਕੀਤੀ। ਉਧਰ ਕਾਫੀ ਲੰਬੀ ਚਲੀ ਜਦੋ ਜਹਿਦ ਤੋ ਬਾਅਦ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਆਕਤੀਆਂ ਸਣੇ ਇਕ ਤਪਾ ਦੇ ਵਿਅਕਤੀ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਹੈ। ਜਿਸ ਤੋ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਉਧਰ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਨਿੱਤ ਦਿਨ ਅਜਿਹੀਆ ਗੁੰਡਾਗਰਦੀ ਦੀਆ ਘਟਨਾਵਾਂ ਜਨਮ ਲੈ ਰਹੀਆ ਹਨ। ਜਿਸ ਦੇ ਚਲਦਿਆ ਬੀਤੇ ਕੱਲ ਸਰਕਾਰੀ ਸਕੂਲ ਦੇ ਮੁੱਖ ਦਰਵਾਜੇ ਸਣੇ ਅੰਦਰਲੇ ਬੱਸ ਸਟੈਂਡ ’ਤੇ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਅਜਿਹੀਆ ਘਟਨਾਵਾਂ ਨੂੰ ਜਨਮ ਦਿੱਤਾ। ਜਿਸ ਕਾਰਨ ਲੋਕਾਂ ਵਿਚ ਭਾਰੀ ਸਹਿਮ ਹੈ।

Have something to say? Post your comment

More in Punjab

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਲੋਕ ਨਿਰਮਾਣ ਵਿਭਾਗ ਬਠਿੰਡਾ ਖਿਲਾਫ ਵਿਧਾਇਕ ਦੀ ਚਿੱਠੀ ਨੇ ਪਾਇਆ ਭੜਥੂ

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ

ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਵੱਲੋਂ (AAP) ਵਿੱਚ ਸ਼ਾਮਲ ਹੋਣ ਦੀ ਚਰਚਾ

ਵਿਧਾਇਕ ਉਗੋਕੇ ਨੇ ਤਪਾ ਵਿਚ ਆਧੁਨਿਕ ਸੀ.ਸੀ.ਟੀ.ਵੀ ਕੈਮਰਾ ਪ੍ਰੋਜੈਕਟ ਦਾ ਕੀਤਾ ਆਗਾਜ,

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਚੋਣ: ਬੱਬੂ ਤਨੇਜਾ ਪ੍ਰਧਾਨ, ਸੈਕਟਰੀ ਮੰਗੂ ਮੌੜ ਬਣੇ *

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ