Tuesday, September 08, 2026
BREAKING NEWS
ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

Punjab

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

June 09, 2026 12:17 PM

ਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈ

 7ਡੇਅ ਨਿਊਜ ਸਰਵਿਸ, ਨਗਰ ਕੌਸਲ ਤਪਾ ਦਾ 34 ਸਾਲ ਦਾ ਇਤਿਹਾਸ ਰਿਹਾ ਹੈ ਕਿ ਇਥੋ ਨਗਰ ਕੌਸਲ ਦੀ ਚੋਣ ਹੋਣ ਸਾਰ ਹੀ ਉਸੇ ਰਾਤ ਹੀ ਕੌਸਲਰਾਂ ਵਿਚਕਾਰ ਸਿਆਸੀ ਖਿੱਚੋਤਾਣ ਸ਼ੁਰੂ ਹੋ ਜਾਂਦੀ ਰਹੀ ਹੈ, ਪਰ ਇਨ੍ਹਾਂ 34 ਵਰਿਆਂ ਦੌਰਾਨ ਮਹਿਜ 2015 ਤੋ ਬਾਅਦ 2026 ਵਿਚ ਇਹ ਇਤਿਹਾਸ ਨਵੇ. ਸਿਰਿਓ ਸਿਰਜਿਆ ਜਾ ਰਿਹਾ ਹੈ, ਕਿਉਕਿ ਨਗਰ ਕੌਸਲ ਦੀਆ ਚੋਣਾਂ ਹੋਣ ਤੋ ਬਾਅਦ ਨਗਰ ਕੌਸਲ ਅੰਦਰ ਚੁਣੇ ਗਏ 15 ਕੌਸਲਰ ਸ਼ਾਂਤ ਬੈਠੇ ਹਨ ਅਤੇ ਕਿਸੇ ਪ੍ਰਕਾਰ ਦੀ ਕੋਈ ਖਿੱਚੋਤਾਣ ਵਿਖਾਈ ਸੁਣਾਈ ਨ੍ਹੀ ਦੇ ਰਹੀ। ਤਪਾ ਅੰਦਰ ਇਹ ਖਿੱਚੋਤਾਣ ਦਾ ਦੋਰ 1992 ਵਿਚ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਸ਼ੁਰੂ ਹੋਇਆ ਸੀ, ਜਦ ਨਗਰ ਕੌਸਲ ਅੰਦਰ ਦੋ ਧੜਿਆਂ ਨੇ ਚੋਣਾ ਲੜੀਆ। ਜਿਨ੍ਹਾਂ ਵਿਚ ਮਰਹੂਮ ਸਾਬਕਾ ਪ੍ਰਧਾਨ ਮਿਠੁਣ ਲਾਲ ਬਾਂਸਲ ਅਤੇ ਮਰਹੂਮ ਸਾਬਕਾ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ ਮੋਹਰੀ ਆਗੂ ਸਨ, ਸ਼ਾਇਦ ਪਹਿਲੀ ਵਾਰ ਐਨੇ ਸੁਲਝੇ ਹੋਏ ਲੋਕ ਨਗਰ ਕੌਸਲ ਵਿਚ ਗਏ ਸਨ, ਕਰੀਬ 11 ਮੈਬਰੀ ਨਗਰ ਕੌਸਲ ਅੰਦਰ ਪਵਨ ਸ਼ਰਮਾ ਪੰਮੀ, ਦੇਵ ਰਾਜ ਸ਼ਰਮਾ, ਪ੍ਰੇਮ ਨਾਥ ਸ਼ਾਂਤ, ਹਰਬੰਸ ਹਸੀਜਾ, ਰਤਨ ਲਾਲ ਭੰਗੂ, ਦੇਵ ਰਾਜ ਢਿਲਵਾਂ, ਸੁਖਦੇਵ ਕੋਰ ਗੇਜੋ, ਦਰਸ਼ਨ ਮੋੜ ਆਦਿ ਤੋ ਇਲਾਵਾ ਤਿੰਨ ਮੈਬਰ ਬਿਨ੍ਹਾਂ ਚੋਣ ਲੜੇ ਹਾਊਸ ਦੀ ਸਹਿਮਤੀ ਨਾਲ ਸ੍ਰੀਮਤੀ ਗੀਤਾ ਰਾਣੀ, ਮੱਖਣ ਲਾਲ ਫੋਟੋਗ੍ਰਾਫਰ ਅਤੇ ਗੁਰਜੰਟ ਸਿੰਘ ਛੀਬਾ ਵੀ ਸਨ। ਮਿਠੁਣ ਲਾਲ ਬਾਂਸਲ ਪਹਿਲੀ ਟਰਮ ਵਿਚ ਪ੍ਰਧਾਨ ਰਹਿ ਚੁੱਕੇ ਸਨ ਮੈਬਰਾਂ ਦੀ ਚੁੱਕ ਚੁਕਾਈ ਅਤੇ ਲਾਲਚ ਦਾ ਦੌਰ ਉਸ ਵੇਲੇ ਚਲਿਆ ਭਾਵੇ. ਇਹ ਲਾਲਚ ਸਿਰਫ ਖਵਾਉਣ ਪਿਆਉਣ ਆਓ ਭਗਤ ਤੱਕ ਹੀ ਸੀਮਿਤ ਸੀ ਅਤੇ ਇਸ ਸਿਆਸੀ ਖਿੱਚੋਤਾਣ ਵਿਚ ਆਖਿਰ ਬਲਵੀਰ ਸਿੰਘ ਧਾਲੀਵਾਲ ਜੇਤੂ ਰਹੇ, ਪਰ ਨਾਲ ਹੀ ਸ਼ਿਕਾਇਤਾਂ ਦਾ ਦੌਰ ਵੀ ਚਲ ਪਿਆ, ਉਸ ਵੇਲੇ ਬਣੀਆ ਕਈ ਸੜਕਾਂ ਦੇ ਸੈਪਲ ਭਰਵਾਏ ਗਏ, ਪਰ ਇਸ ਦੋਰਾਨ ਸਭ ਤੋ ਵਿਸ਼ੇਸ਼ਤਾ ਇਹ ਵੀ ਰਹੀ ਕਿ ਪੰਜ ਸਾਲ ਦੌਰਾਨ ਚਾਰ ਦੇ ਕਰੀਬ ਮੀਤ ਪ੍ਰਧਾਨ ਬਣੇ, ਜੋ ਆਪਣੇ ਆਪ ਵਿਚ ਅੱਜ ਤੱਕ ਦਾ ਰਿਕਾਰਡ ਹੈ। ਆਖਿਰ ਢਾਈ ਢਾਈ ਸਾਲ ਲਈ ਸਿਆਸੀ ਸਮਝੋਤਾ ਹੋਇਆ ਪਰ ਪ੍ਰਧਾਨ ਧਾਲੀਵਾਲ ਨੇ ਹੀ ਪੰਜ ਵਰ੍ਹੇ ਪ੍ਰਧਾਨਗੀ ਕੀਤੀ ਅਤੇ ਸ਼ਹਿਰ ਦੇ ਅਨੇਕਾਂ ਵਿਕਾਸ ਕਾਰਜ ਹੋਏ। ਉਸ ਉਪਰੰਤ ਦੂਜਾ ਦੌਰ ਸ਼ੁਰ ਹੋਇਆ 2 ਜਨਵਰੀ 1998 ਨੂੰ ਹੋਈਆ ਨਗਰ ਕੌਸਲ ਚੋਣਾਂ ਦਾ, ਜਦ ਸ਼ਹਿਰ ਅੰਦਰ ਗਹਿਗੱਚ ਸਿਆਸੀ ਲੜਾਈਆ ਲੜੀਆ ਗਈਆ, ਕਈ ਵਾਰਡਾਂ ਵਿਚ ਅਜਿਹੀ ਅੜਫਸ ਹੋਈ ਜੋ ਲੰਬਾਂ ਸਮਾਂ ਯਾਦ ਰੱਖੀ ਜਾ ਰਹੀ ਹੈ। ਮਰਹੂਮ ਜਨਕ ਰਾਜ ਮੋੜ ਦੇ ਮੁਕਾਬਲੇ ਸੁਰੇਸ਼ ਕੁਮਾਰ ਪੱਖੋ ਚੋਣ ਹਾਰ ਗਏ, ਨੱਥੂ ਰਾਮ ਪੰਸਾਰੀ ਦੇ ਮੁਕਾਬਲੇ ਪੱਤਰਕਾਰ ਮਦਨ ਲਾਲ ਗਰਗ ਚੋਣ ਜਿੱਤੇ, ਪਹਿਲੀ ਵਾਰ ਚੋਣ ਲੜਣ ਵਾਲੇ ਤਰਲੋਚਨ ਬਾਂਸਲ ਨੇ ਕਾਂਗਰਸ ਆਗੂ ਕੇਵਲ ਪੰਡਿਤ ਨੂੰ ਮਾਡਲ ਟਾਉਨ ਵਿਚੋ ਹਰਾ ਦਿੱਤਾ। ਬਲਵੀਰ ਸਿੰਘ ਧਾਲੀਵਾਲ ਦੇ ਮੁਕਾਬਲੇ ਨਾਗਰ ਸਿੰਘ ਨਾਗੋ ਅਕਾਲੀ ਦਲ ਦੀ ਸਰਕਾਰ ਵਿਚ ਚੋਣ ਜਿੱਤ ਗਏ, ਇਕ ਸੀਟ ਤੇ ਡਾ ਯਾਦਵਿੰਦਰ ਸ਼ਰਮਾ ਦੀ ਪਤਨੀ ਮਰਹੂਮ ਸ੍ਰੀਮਤੀ ਸ਼ਰਮਾ ਅਤੇ ਇਕ ਸੀਟ ਨੰਬਰਦਾਰ ਬਲਵੰਤ ਸਿੰਘ ਦੀ ਮਾਤਾ ਨਿਰਵਿਰੋਧ ਚੋਣ ਜਿੱਤ ਗਏ। ਚੋਣ ਨਤੀਜੇ ਆਉਣ ਤੋ ਬਾਅਦ ਮਾਹੋਲ ਵਿਚ ਪੂਰਨ ਤਲਖੀ ਸੀ, ਜਦ ਇਕ ਰੁਪਈਏ ਨਾਲ ਬੰਦਾ ਚਾਹ ਸਮੋਸਾ ਖਾ ਕੇ ਰੱਜ ਜਾਂਦਾ ਸੀ ਤਦ ਤਪਾ ਵਿਚ ਜਨਕ-ਸ਼ੇਸ਼ੀ ਵਾਲੇ ਵਾਰਡ ਅੰਦਰ ਵੋਟ ਪੰਜ ਹਜਾਰ ਦੀ ਵਿਕੀ ਸੀ, ਅਤੇ ਪਹਿਲੀ ਵਾਰ ਜੇਤੂ ਐਮ ਸੀਆ ਦੇ ਸਾਹਮਣੇ ਪੈਸਿਆਂ ਦੀਆ ਥੱਬੀਆ ਲਗਾਈਆ ਗਈਆ ਸਨ, ਭਾਵੇ. ਚੋਣਾਂ ਬਗੈਰ ਚੋਣ ਚਿੰਨ੍ਹ ਤੋ ਹੁੰਦੀਆ ਸਨ ਪਰ ਬੰਦੇ ਦਾ ਪਿਛੋਕੜ ਵੇਖ ਕੇ ਹੀ ਉਸ ਨਾਲ ਪਾਰਟੀ ਖੜਦੀ ਸੀ, ਅਕਾਲੀ ਦਲ ਨੇ ਆਪਣਾ ਹੱਥ ਨਾ ਪੈਦਾ ਵੇਖ ਨਾਗਰ ਸਿੰਘ ਨਾਗੋ ਨੂੰ ਛੱਡ ਕੇ ਮਦਨ ਲਾਲ ਗਰਗ ਨੂੰ 13 ਅਪ੍ਰੈਲ ਨੁੰ ਪ੍ਰਧਾਨ ਬਣਾ ਦਿੱਤਾ ਅਤੇ ਵਿਰੋਧੀ ਧਿਰ ਬੇਵੱਸ ਨਜਰ ਆਈ, ਪਰ ਛੇ ਕੁ ਮਹੀਨਿਆਂ ਬਾਅਦ ਸਿਆਸੀ ਘਮਾਸਾਨ ਫੇਰ ਪੈਦਾ ਨਜਰ ਆਇਆ ਕਿਉਕਿ ਉਸ ਵੇਲੇ ਦੇ ਅਕਾਲੀ ਆਗੂ ਗੋਬਿੰਦ ਸਿੰਘ ਲੋਗੋਵਾਲ ਨੇ ਗਰਗ ਪੱਤਰਕਾਰ ਦੀ ਥਾਂ ਮੁੜ ਨਾਗਰ ਸਿੰਘ ਨਾਗੋ ਵੱਲ ਸਿਆਸੀ ਡੱਕਾ ਸੁੱਟਣਾ ਸ਼ੁਰ॥ ਕਰ ਦਿੱਤਾ ਸੀ, ਅਤੇ ਆਖਿਰ ਭਾਰੀ ਖਿੱਚੋਤਾਣ ਤੋ ਬਾਅਦ ਮਦਨ ਲਾਲ ਗਰਗ ਦੀ ਥਾਂ ਨਾਗੋ ਨੂੰ ਪ੍ਰਧਾਨ ਬਣਾ ਦਿੱਤਾ ਅਤੇ ਗਰਗ ਤੇ ਲੋਗੋਵਾਲ ਅਦਾਲਤੋ ਅਦਾਲਤੀ ਅਤੇ ਇਕ ਅੱਧ ਕੌਸਲਰ ਦੀ ਗਰਗ ਨੇ ਕਥਿਤ ਤੌਰ ਤੇ ਥਾਣੇ ਵਿਚ ਵੀ ਘੀਸੀ ਕਰਵਾਈ। ਮੁੜ 2003 ਵਿਚ ਲੋਕ ਇਨ੍ਹਾਂ ਚੋਣਾਂ ਵਿਚ ਸ਼ਾਇਦ ਪਹਿਲੀ ਵਾਰ ਅੱਕੇ ਵਿਖਾਈ ਦਿੱਤੇ, ਕਿਉਕਿ ਤਪਾ ਵਿਚ ਪਹਿਲੀ ਵਾਰ 2003 ਵਿਚ ਸਭ ਤੋ ਵੱਧ ਸਹਿਮਤੀਆਂ ਹੋਈਆ, ਸੁਰੇਸ਼ ਸ਼ੇਸ਼ੀ ਪੱਖੋ ਪਿੰਡ ਵਾਲੇ ਵਾਰਡ ਵਿਚੋ, ਰੇਸ਼ਮ ਅਤੇ ਅਜੈਬ ਦੀ ਮਾਤਾ, ਬਲਵੀਰ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਹਰਬੰਸ ਕੌਰ, ਅੰਗਦ ਦਾਸ ਮਹੰਤ, ਸਾਹਿਬ ਸਿੰਘ ਅੰਬਰਸਰੀਏ ਜਿੱਥੇ ਨਿਰਵਿਰੋਧ ਚੁਣੇ ਗਏ, ਉਥੇ ਬਲਜਿੰਦਰ ਵਿਰਕ ਅਤੇ ਸ਼ਾਮ ਗੋੜ ਦੀ ਗੰਢ ਬੱਝ ਗਈ ਅਤੇ ਵਿਰਕ ਦੀ ਪਤਨੀ ਜੈਤੂ ਰਹੇ, ਆਨੰਦਪੁਰ ਬਸਤੀ ਵਿਚੋ ਭਾਗ ਸਿਹੁੰ ਕਈ ਵਾਰ ਦਾ ਹਾਰੂ ਨੇ ਆਖਿਰ ਸ਼ਹਿਰ ਵਾਲੇ ਹਿੱਸੇ ਵਿਚੋ ਮੱਖਣ ਫੋਟੋਗ੍ਰਾਫਰ ਤੋ ਬਾਜੀ ਮਾਰ ਲਈ, ਵਿਜੈ ਧੂਰਕੋਟੀਏ ਨੇ ਮਨੋਹਰ ਮੋੜ, ਐਡਵੋਕੈਟ ਜਨਕ ਗਾਰਗੀ, ਜੀਵਨ ਕੁਮਾਰ ਬਾਂਸਲ ਨੂੰ ਹਰਾ ਕੇ ਜਿੱਤ ਦਰਜ ਕੀਤੀ। ਕਾਂਗਰਸ ਦੀ ਸਰਕਾਰ ਹੋਣ ਕਾਰਨ ਬਲਵੀਰ ਸਿੰਘ ਧਾਲੀਵਾਲ ਤੇ ਸਭ ਦੀ ਨਜਰ ਸੀ ਕਿ ਮੁੜ ਇਹੋ ਪ੍ਰਧਾਨ ਬਣਨਗੇ, ਪਰ ਹੋਇਆ ਉੱਲਟ ਕਿਉਕਿ ਬੀਬੀ ਰਾਜਿੰਦਰ ਕੌਰ ਭੱਠਲ ਦੀ ਸਿਆਸੀ ਨੇੜਤਾ ਧਾਲੀਵਾਲ ਪਰਿਵਾਰ ਨਾਲ ਕਿਸੇ ਤੋ ਭੁੱਲੀ ਨ੍ਹੀ, ਪਰ ਉਸ ਵੇਲੇ ਬੀਬੀ ਅਤੇ ਕੈਪਟਨ ਦੀ ਆਪਿਸੀ ਸਿਆਸੀ ਲੜਾਈ ਚਰਮ ਸੀਮਾ ਤੇ ਸੀ ਅਤੇ ਬੀਬੀ ਭੱਠਲ ਕਿਸੇ ਵੀ ਪ੍ਰਕਾਰ ਦੀ ਸਿਆਸੀ ਦਖਲਅੰਦਾਜੀ ਤੋ ਦੂਰ ਭੱਜ ਰਹੀ ਸੀ, ਭਾਵੇ.ਗਾਂਧੀ ਵਾਲੇ ਨੌਟਾਂ ਨੇ ਉਸ ਵੇਲੇ ਆਪਣਾ ਰੰਗ ਤਾਂ ਵਿਖਾਇਆ ਪਰ ਪਿਛਲੀਆ ਚੋਣਾਂ ਵਿਚ ਹਾਰ ਅਤੇ ਖਰਚ ਦਾ ਝੰਬਿਆ ਸ਼ੇਸ਼ੀ ਫੂਕ ਫੂਕ ਕੇ ਕਦਮ ਰੱਖ ਰਿਹਾ ਸੀ, ਜੋ ਸਿਆਣਪ ਦਾ ਹਿੱਸਾ ਸੀ ਅਤੇ ਅਤੇ ਆਖਿਰ ਸ਼ੇਸ਼ੀ ਪੱਖੋ ਕਾਂਗਰਸ ਦੇ ਰਾਜ ਵਿਚ ਪ੍ਰਧਾਨ ਬਣ ਗਿਆ, ਪਰ ਇਹ ਸਿਆਸੀ ਜੰਗ ਕਾਫੀ ਸਮਾਂ ਸੁਲਘਦੀ ਰਹੀ, ਸ਼ਿਕਾਇਤੋ ਸ਼ਿਕਾਇਤੀ, ਖਬਰੋ ਖਬਰੀ ਦੋਸ਼ ਇਕ ਦੂਜੇ ਤੇ ਲੱਗਦੇ ਰਹੇ, ਮੁਲਾਜਮਾਂ ਦੀ ਜਾਨ ਸੰਘੀ ਵਿਚ ਅਟਕੀ ਰਹੀ ਪਰ ਸਭ ਕੁਝ ਦੇ ਬਾਵਜੂਦ ਪੰਜੇ ਵਰ੍ੇ ਬਹੁਮਤ ਨਾਲ ਹੀ ਸ਼ੇਸ਼ੀ ਨੇ ਪੂਰੇ ਕਰ ਲਏ। ਇਸ ਉਪਰੰਤ ਮਈ 2008 ਵਿਚ ਚੋਣਾਂ ਹੋਈਆ, ਅਤੇ ਪ੍ਰਧਾਨਗੀ ਲਈ ਪੇਚ ਫਸ ਗਿਆ, ਅਕਾਲੀਆ ਦਾ ਰਾਜ ਸੀ ਅਤੇ ਨਵੀ. ਨਵੀ ਹਲਕਾਬੰਦੀ ਹੋਈ ਸੀ, ਤਪਾ ਧਨੋਲੇ ਨਾਲੋ ਟੁੱਟ ਕੇ ਭਦੌੜ ਦਾ ਹਿੱਸਾ ਬਣਿਆ ਸੀ, ਭਾਵੇ. ਲੋਗੋਵਾਲ ਨੇ ਹਲਕੇ ਦੀ ਸਿਆਸੀ ਮੁਹਾਰ ਅਜੇ ਛੱਡੀ ਨ੍ਹੀ ਸੀ ਅਤੇ ਨਾ ਹੀ ਸੰਤ ਬਲਵੀਰ ਸਿੰਘ ਘੁੰਨਸ ਨੇ ਹਲਕੇ ਅੰਦਰ ਕਿਸੇ ਪ੍ਸਿਰਕਾਰ ਦਾ ਆਸੀ ਧਲਿਆਰਾ ਪਾਇਆ ਸੀ, ਇਕ ਪਾਸੇ ਨਾਗੋ ਅਤੇ ਦੂਜੇ ਪਾਸੇ ਤਰਲੋਚਨ ਧੜਾ, ਉਸ ਵੇਲੇ ਤਰਲੋਚਨ ਤੇ ਕਾਂਗਰਸ ਦਾ ਠੱਪਾ ਸੀ ਕਿਉਕਿ ਉਹ ਕਾਂਗਰਸ ਅੰਦਰ ਕਈ ਅਹੁਦਿਆਂ ਤੇ ਇਹ ਬਿਰਾਜਮਾਨ ਰਿਹਾ ਸੀ ਅਤੇ ਤਾਜਾ ਜਿਹਾ ਹੀ 2007 ਵਿਚ ਕੁਲਦੀਪ ਭੱਠਲ ਦੇ ਹੱਥੋ ਗੋਬਿੰਦ ਲੋਗੋਵਾਲ ਹਾਰਿਆ ਸੀ। ਜਿਸ ਦੀ ਕਸਕ ਲੋਗੋਵਾਲ ਦੇ ਮਨ ਵਿਚ ਵੀ ਸੀ, ਪਰ ਹੋਣੀ ਨੂੰ ਕੋਣ ਟਾਲੇ, ਨਗਰ ਕੌਸਲ ਵਿਚ ਰੱਖੀ ਤਾਰੀਖ ਤੇ ਖੂਬ ਸਿਆਸੀ ਡਰਾਮਾ ਚਲਿਆ, ਤਰਲੋਚਨ ਨੇ ਬਿੰਦਰ ਪ੍ਰਧਾਨ ਨਾਲ ਖੜ ਕੇ ਨਗਰ ਕੌਸਲ ਦੇ ਚੁਬਾਰੇ ਵਾਲੇ ਬੰਨੇਰੇ ਤੇ ਰੋਲਾ ਪਾਇਆ, ਚੋਣ ਕਰਵਾਉਣ ਆਇਆ ਏਂਡੀਂਸੀ ਘਬਰਾ ਗਿਆ ਅਤੇ ਚੋਣ ਅਗਲੀ ਤਾਰੀਖ ਤੱਕ ਮੁਲਵਤੀ ਹੋ ਗਈ, ਧੱਕਾ ਤਾਂ ਇਥੋ ਤੱਕ ਸੀ ਕਿ ਵਿਧਾਇਕ ਭੱਠਲ ਨੂੰ ਉਸ ਵੇਲੇ ਦੇ ਡੀਂ ਐਸ ਪੀ ਸੁਖਵੰਤ ਸਿੰਘ ਡੋਡ ਨੇ ਮੀਟਿੰਗ ਵਿਚ ਅੰਦਰ ਨਾ ਜਾਣ ਦਿੱਤਾ। ਜਿਸ ਦੀ ਮੀਡੀਆ ਵਿਚ ਖੂਬ ਚਰਚਾ ਰਹੀ ਸੀ। ਆਉਦੀ ਤਾਰੀਖ ਨੂੰ ਨਵੇ. ਜਿਹੇ ਮੁੰਡਿਆਂ ਨੇ ਸ਼ਹਿਰ ਦੀ ਸਿਆਸਤ ਹੀ ਬਦਲ ਦਿੱਤੀ ਅਤੇ ਪਹਿਲੀ ਵਾਰ ਨੌ+ਟਾਂ ਦੀਆ ਥਹੀਆ ਦੇ ਢੇਰ ਕਥਿਤ ਤੌਰ ੍ਤੇ ਐਮ ਸੀਆ ਸਾਹਮਣੇ ਲਾ ਦਿੱਤੇ ਸਨ, ਫੇਰ ਕਿਸੇ ਨੇ ਨਾ ਜਾਤ ਪੁੱਛੀ, ਨਾ ਧਰਮ, ਨਾ ਸੁਹੰ ਸਭ ਛਿੱਕੇ ਟੰਗ ਕੇ ਕਈ ਟੁੱਟ ਕੇ ਪੇ ਨਿਕਲੇ ਅਤੇ ਰੱਖੀ ਤਾਰੀਖ ਤੇ ਬਿੰਦਰ ਨੂੰ ਪ੍ਰਧਾਨ ਬਣਾ ਕੇ ਬਾਬਾ ਟੇਕ ਧਨੋਲਾ ਨੇ ਘੁੰਨਸ ਵਾਲੇ ਰਾਹ ਪਾ ਕੇ ਬਿੰਦਰ ਸਣੇ ਪੂਰੇ ਧੜੇ ਨੁੱ ਬਾਬੇ ਘੁੰਨਸ ਸਾਹਮਣੇ ਖੜਾ ਕਰ ਦਿੱਤਾ, ਜਿਹੜਾ ਬਿੰਦਰ ਲੰਬੇ ਸਮੇ ਤੋ ਅਕਾਲੀ ਦਲ ਅਮ੍ਰਿਤਸਰ ਨਾਲ ਰਿਹਾ ਸੀ ਨੇ ਮਾਨ ਦਲ ਨੂੰ ਛੱਡ ਕੇ ਬਾਦਲ ਦਲ ਨਾਲ ਜੱਫੀ ਪਾ ਲਈ, ਅਤੇ ਬਾਅਦ ਵਿਚ 2009 ਦੀਆ ਸੰਸਦੀ ਚੋਣਾਂ ਵਿਚ ਤਰਲੋਚਨ ਬਾਂਸਲ ਨੇ ਵੀ ਬਾਬੇ ਘੁੰਨਸ ਦੇ ਗੁਰਦੁਆਰੇ ਕਾਂਗਰਸ ਛੱਡ ਅਕਾਲੀ ਦਲ ਵਿਚ ਸਿਆਸੀ ਰਲੇਵਾਂ ਕਰ ਲਿਆ, ਢਾਈ ਕੁ ਵਰਿ੍ਹਆਂ ਤੋ ਘੱਟ ਸਮਾਂ ਹੀ ਹੋਇਆ ਸੀ ਕਿ ਤਰਲੋਚਨ ਅਤੇ ਬਿੰਦਰ ਵਿਚਕਾਰ ਆਪਸੀ ਢਾਈ ਢਾਈ ਵਰਿ੍ਰਆਂ ਦੀ ਪ੍ਰਧਾਨਗੀ ਵਾਲੀ ਸਹਿਮਤੀ ਵਾਲੀ ਸਹੁੰ ਸੁਗੰਧ ਨੂੰ ਲੈ ਕੇ ਬਿੰਦਰ ਨੇ ਸਹਿਮਤੀ ਅਸਤੀਫਾ ਅਤੇ ਤਰਲੋਚਨ ਬਾਂਸਲ ਪ੍ਰਧਾਨ ਬਣ ਗਿਆ ਅਤੇ ਇਕ ਵਾਰ ਫੇਰ ਮਾੜੀਆ ਮੋਟੀਆ ਲਹਿਰਾ ਬਹਿਰਾ ਕੌਸਲਰਾਂ ਦੀਆ ਲੱਗੀਆ। ਪਰ ਮੁੜ ਫਰਵਰੀ 2015 ਵਿਚ ਨਗਰ ਕੌਸਲ ਦੀਆ ਚੋਣਾਂ ਅਕਾਲੀਆ ਦੇ ਰਾਜ ਵਿਚ ਹੋਈਆ, ਇਸ ਵਾਰ ਅਕਾਲੀ ਦਲ ਦੀ ਵਾਂਗਡੋਰ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਹੱਥ ਸੀ, ਮਹਿਜ ਇਕ ਕੌਸਲਰ ਗੁਰਵਿੰਦਰ ਸਿੰਘ ਬਾਸੀ ਨਿਰਵਿਰੋਧ ਚੁਣਿਆ ਗਿਆ। ਚੋਣ ਨਤੀਜੇ 20 ਫਰਵਰੀ ਦੇ ਆਥਣ ਵੇਲੇ ਹੀ ਆ ਗਏ, ਅਕਾਲੀਆ ਕੋਲ 7, 7 ਆਜਾਦ ਅਤੇ ਇਕ ਭਾਜਪਾ ਦਾ ਨੇਕ ਰਾਮ ਜੈਤੂ ਰਿਹਾ। ਪਰ ਪ੍ਰਧਾਨਗੀ ਲਈ ਗੁਰੂ ਨੇ ਜੈਤੂ ਕੌਸਲਰਾਂ ਨੂੰ ਨਾ ਤਾਂ ਲਾਲਚ ਦੇਣ ਦਿੱਤਾ ਅਤੇ ਨਾ ਹੀ ਸਿਆਸੀ ਤਮਾਸ਼ਾ ਹੋਣ ਦਿੱਤਾ। ਜਿਸ ਕਾਰਨ ਅਕਾਲੀ ਦਲ ਦੀ ਬਹੁਤਾਤ ਨੇ ਨਾਗੋ ਦੀ ਪਤਨੀ ਕੌਸਲਰ ਨੂੰ ਆਪਣਾ ਆਗੂ ਚੁਣਿਆ ਅਤੇ ਬਗੈਰ ਖਰਚ ਤੋ ਨਾਗੋ ਦੀ ਪਤਨੀ ਸ੍ਰੀਮਤੀ ਪਰਮਜੀਤ ਕੌਰ ਪ੍ਰਧਾਨ ਅਤੇ ਬਾਸੀ ਮੀਤ ਪ੍ਰਧਾਨ ਬਣ ਗਏ। ਮੁੜ 2017 ਦੀ ਸੱਤਾ ਬਦਲੀ ਅਤੇ ਇਕ ਵਾਰ ਸੁੱਕੀ ਪਈ ਕਈ ਕੌਸਲਰਾਂ ਦੀ ਜਮੀਨ ਨੂੰ ਪਾਣੀ ਲੱਗਿਆ ਅਤੇ ਹਰਿਆਵਲ ਨਜਰ ਆਈ ਅਤੇ ਨਾਗੋ ਪ੍ਰਧਾਨ ਖਿਲਾਫ ਬੇਭਰੋਸੇਯੋਗ ਮਤਾ ਪਾਸ ਹੋਇਆ ਅਤੇ ਕਾਂਗਰਸ ਦੀ ਪ੍ਰਧਾਨਗੀ ਆ ਗਈ ਅਤੇ ਸ਼ਹਿਰ ਅੰਦਰ ਖੂਬ ਸਰਾਹਣਾਯੋਗ ਕੰਮ ਹੋਏ। ਮੁੜ 14 ਫਰਵਰੀ 2021 ਵਿਚ ਨਗਰ ਕੌਸਲ ਚੋਣਾਂ ਹੋਈਆ, ਜਿਸ ਦਾ ਨਤੀਜਾ 17 ਫਰਵਰੀ ਨੂੰ ਆਇਆ, ਪਹਿਲੀ ਵਾਰ ਚੋਣਾਂ ਲੜਣ ਵੇਲੇ ਤੋ ਲੈ ਕੇ ਨਤੀਜੇ ਅਤੇ ਪ੍ਰਧਾਨ ਬਣਨ ਤੱਕ ਲਹਿਰਾ ਬਹਿਰਾ ਲੱਗੀਆ ਰਹੀਆ, ਕੌਸਲਰ ਤੋ ਵੋਟ ਪਵਾਉਣ ਬਦਲੇ ਕਿਹੜੇ -2 ਪਾਪੜ ਨ੍ਹੀ ਵੇਲੇ ਗਏ, ਨੋਟਾਂ ਦੀਆ ਥਹੀਆ ਦੀ ਥਾਂ ਦੋਵੇ ਧੜੇ ਗੱਟੇ ਕੌਸਲਰਾਂ ਸਾਹਮਣੇ ਖੋਲ ਰਹੇ ਸਨ, ਪਹਾੜਾਂ ਦੀਆ ਸੈਰਾਂ, ਅਨੇਕਾਂ ਸੁਆਦਲੇ ਭੋਜਣ, ਕੌਸਲਰਾਂ ਸਣੇ ਸਾਥੀਆਂ ਦੇ ਜਨਮ ਦਿਨ, ਨਿੱਤ ਪਾਰਟੀਆ, ਕੌਸਲਰਾਂ ਦੀਆ ਅਸਮਾਨੀ ਗੁੱਡੀਆ 5 ਵਰ੍ਹੇ. ਚੜੀਆ ਰਹੀਆ, ਦੋਵੇ ਧੜੇ ਕੌਸਲਰਾਂ ਲਈ ਚਿੜੀਆ ਦਾ ਦੁੱਧ ਹਾਜਰ ਕਰਦੇ ਰਹੇ, ਹਰ ਫਰਮਾਇਸ਼ ਮੂੰਹੋ ਨਿਕਲਣ ਤੋ ਪਹਿਲਾ ਪੂਰੀ ਹੁੰਦੀ ਰਹੀ, ਪ੍ਰਧਾਨਗੀ ਲਈ ਸਿੱਧੇ ਤੌਰ ਤੇ ਪੰਜਾਬ ਕਾਂਗਰਸ ਸਰਕਾਰ ਦੀ ਕੈਬਨਿਟ ਦੀ ਦਖਲਅੰਦਾਜੀ ਰਹੀ ਅਤੇ ਆਖਿਰੀ 20 ਅਪ੍ਰੈਲ ਨੂੰ ਕਾਂਗਰਸ ਨੇ ਪ੍ਰਧਾਨ ਚੁਣਿਆ, ਪਰ ਲਹਿਰਾ ਬਹਿਰਾ ਪਹਿਲਾ ਦੀ ਤਰ੍ਹਾਂ ਹੀ ਚਲਦੀਆ ਰਹੀਆ, ਨਗਰ ਕੌਸਲ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਲ ਖੋਲ ਕੇ ਗ੍ਰਾਂਟ ਦਿੱਤੀ ਅਤੇ ਸ਼ਹਿਰ ਅੰਦਰ ਅਨੇਕਾਂ ਵਿਕਾਸ ਕਾਰਜ ਹੋਏ, ਲੰਬੇ ਸਮੇ ਤੋ ਅਧੂਰੇ ਪਏ ਵਿਕਾਸ ਕਾਰਜਾਂ ਨੁੰ ਪੂਰਾ ਕੀਤਾ ਗਿਆ, ਜਿਆਦਾਤਰ ਆਊਟਰ ਏਰੀਏ ਦੇ ਲੋਕਾਂ ਨੇ ਵੱਡੀ ਰਾਹਤ ਲਈ, ਕਿਉਕਿ ਲੰਬੇ ਸਮੇ ਬਾਅਦ ਕਿਸੇ ਨੇ ਉਨ੍ਹਾਂ ਦੀ ਸਾਰ ਲਈ ਸੀ ਅਤੇ ਸਰਕਾਰ ਬਦਲਣ ਦੇ ਸਾਲ ਬਾਅਦ ਵਾਪਰੇ ਸਿਆਸੀ ਘਟਨਾਕ੍ਰਮ ਤੋ ਬਾਅਦ ਨਗਰ ਕੌਸਲ ਅੰਦਰ ਸੱਤਾ ਦੀ ਵਾਂਗਡੋਰ ਡਾ ਸੋਨੀਕਾ ਬਾਂਸਲ ਪਤਨੀ ਡਾ ਬਾਲ ਚੰਦ ਬਾਂਸਲ ਬਰਨਾਲੇ ਵਾਲਿਆਂ ਦੇ ਹੱਥ ਆਈ, ਪਰ ਉਨ੍ਹਾਂ ਦੇ ਇਥੋ ਤੱਕ ਪਹੁੰਚਣ ਦਾ ਰਾਹ ਕੰਨ੍ਹੀ ਹੱਥ ਲਵਾਉਣ ਵਰਗਾ ਸੀ, ਪਰ ਸ੍ਰੀਮਤੀ ਬਾਂਸਲ ਨੇ ਆਪਣਾ ਕਾਰਜਕਾਲ ਦੌਰਾਨ ਸ਼ਹਿਰ ਨੂੰ ਸਰਵੀਲੈ.ਸ ਕਰਨ ਵਰਗੇ ਕਈ ਮਹੱਤਵਪੂਰਨ ਕੰਮ ਕਰਕੇ ਆਪਣੀ ਵਿਕਾਸ ਨੀਤੀ ਨੂੰ ਮਨਵਾਇਆ, ਉਥੇ ਸ਼ਹਿਰ ਨੁੰ ਜੋੜਣ ਵਾਲੀਆ ਸਮੁੱਚੀਆ ਸੜਕਾਂ ਵੀ ਇਨ੍ਹਾਂ ਦੀ ਪ੍ਰਧਾਨਗੀ ਵਿਚ ਹੀ ਨਵੀਆ ਨਕੋਰ ਬਣੀਆ, ਭਾਵੇ. ਹਾਲੀ ਹੀ ਵਿਚ ਹੋਈਆ ਚੋਣਾਂ ਵਿਚ ਸਿਆਸੀ ਟੁੱਟ ਭੱਜ ਕਾਰਨ ਉਹ 69 ਵੋਟਾਂ ਨਾਲ ਸਿਆਸੀ ਤੌਰ ਤੇ ਸਿਕਸ਼ਤ ਖਾ ਗਏ, ਪਰ ਉਨ੍ਹਾਂ ਦੇ ਚੋਣ ਨਾ ਜਿੱਤਣ ਦਾ ਅਸਰ ਸਿੱਧਾ ਹੀ ਜੈਤੂ ਕੌਸਲਰਾਂ ਦੀਆ ਖੁਸ਼ੀਆਂ ਚਾਵਾਂ ਨੂੰ ਵੀ ਨਾਲ ਹੀ ਲੈ ਡੁੱਬਿਆ ਕਿਉਕਿ ਹੋਈਆ ਚੋਣਾਂ ਵਿਚ ਇਸ ਵਾਰ ਲੋਕਾਂ ਨੇ ਉਮੀਦਵਾਰਾਂ ਨੂੱ ਆਰਥਿਕ ਪੱਖ ਤੋ ਝੰਬ ਕੇ ਰੱਖ ਦਿੱਤਾ ਸੀ, ਕੋਈ ਵਾਰਡ ਰਾਂਖਵਾਂ ਜਾਂ ਜਨਰਲ ਹੋਵੇ, ਵੋਟਾਂ ਦੀ ਖਰੀਦ ਫਰੋਖਤ ਅਤੇ ਕੁਝ ਦਿਨਾਂ ਦੇ ਖਰਚ ਨੇ ਅੱਤ ਦੀ ਪੈ ਰਹੀ ਗਰਮੀ ਵਿਚ ਸਮੁੱਚੇ ਉਮੀਦਵਾਰਾਂ ਨੂੰ ਖਰਚਿਆਂ ਅਤੇ ਜਮੀਨੀ ਪੱਧਰ ਤੇ ਤੁਰਣ ਫਿਰਣ ਵਿਚ ਨਿੰਬੂ ਵਾਂਗ ਨਿਚੋੜ ਕੇ ਰੱਖ ਦਿੱਤਾ। ਜੈਤੂ ਉਮੀਦਵਾਰਾਂ ਦੀਆ ਆਸਾਂ ਅਤੇ ਉਮੀਦਾਂ ਡਾ ਸੋਨੀਕਾ ਬਾਂਸਲ ਦੇ ਚੋਣ ਹਾਰਨ ਤੋ ਬਾਅਦ ਧਰੀਆ ਧਰਾਈਆ ਰਹਿ ਗਈਆ, ਕਿਉਕਿ ਚੋਣ ਨਤੀਜਿਆਂ ਵਿਚ ਜਿੱਥੇ ਆਪ ਦੇ 5, ਆਜਾਦ 8 ਅਤੇ ਅਕਾਲੀ ਦਲ ਦੇ 2 ਜੈਤੂ ਰਹੇ। ਪਰ ਪ੍ਧਾਨਗੀ ਪਦ ਲਈ ਕੋਈ ਅਜਿਹਾ ਨਾਂਅ ਸਾਹਮਣੇ ਨਾ ਆਇਆ। ਜਿਹੜਾ ਪਹਿਲਾ ਚਲਦੀ ਇਸ ਖਰਚੇ ਵਾਲੀ ਪੰਡ ਨੂੰ ਢੋਹ ਸਕਦਾ ਹੋਵੇ, ਸਭ ਨੇ ਹੱਥ ਖੜੇ ਕਰ ਦਿੱਤੇ, ਭਾਵੇ ਦਾਅਵੇਦਾਰੀਆਂ ਅੱਧੀ ਦਰਜਣ ਤੋ ਵੱਧ ਪ੍ਰਧਾਨਗੀ ਲਈ ਸਾਹਮਣੇ ਆ ਰਹੀਆ ਹਨ, ਪਰ ਪੰਜਾਬੀ ਦੀ ਉਹ ਕਹਾਵਤ ਇਥੇ ਢੁੱਕਦੀ ਹੈ ਕਿ ਲੈਣ ਦੇਣ ਨੂੰ ਕੱਖ ਨੀ ਚ+ਤ+ਰੋ ਚਾਹ ਧਰ ਲੈ ਵਰਗੀ ਹਾਲਤ ਬਣੀ ਹੋਈ ਐ, ਇਸ ਵਾਰ, ਬਾਕੀ, ਅਜੇ ਸਮਾਂ ਪਿਆ ਹੈ, ਸ਼ਾਇਦ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟ ਪਵੇ। ਕੋਈ ਆ ਬੁਹੜੇ। ਖੁਦਾ ਹਾਫਿਜ  

Have something to say? Post your comment

More in Punjab

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

ਤਪਾ ਵਿਖੇ ਵਿਧਾਇਕ ਉਗੋਕੇ ਦੀ ਅਗਵਾਈ ਵਾਲੇ ਸਮਾਗਮ ਵਿਚ ਸਖੀਆਂ ਦਾ ਹੋਇਆ ਸਨ੍ਹਮਾਨ

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ