Sunday, October 19, 2025
BREAKING NEWS
ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀपर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

Punjab

ਤਪਾ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਨਾਮਜਦ ਤਿੰਨ ਵਿਅਕਤੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਦਬੋਚਿਆ।

September 25, 2024 07:11 PM

ਤਪਾ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਨਾਮਜਦ ਤਿੰਨ ਵਿਅਕਤੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਦਬੋਚਿਆ। ਤਪਾ ਮੰਡੀ, ਲੁਭਾਸ ਸਿੰਘਲਾ/ਵਿਸ਼ਵਜੀਤ ਸ਼ਰਮਾ         

ਸਥਾਨਕ ਸ਼ਹਿਰ ਅੰਦਰ ਬੀਤੇ ਕੱਲ ਹੋਏ ਕਤਲ ਦੇ ਮਾਮਲੇ ਨੂੰ ਤਪਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਮਾਮਲੇ ਵਿੱਚ ਨਾਮਜਦ ਤਿੰਨੋਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਦੀ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਅਤੇ ਗਗਨ ਪੁੱਤਰ ਸਰੂਪ ਚੰਦ ਵਾਸੀ ਬਾਜ਼ੀਗਰ ਬਸਤੀ ਤਪਾ ਕੌਮੀ ਮਾਰਗ ਉੱਪਰ ਫਲ ਫਰੂਟ ਦਾ ਕਾਰੋਬਾਰ ਕਰਦਾ ਹਨ। ਜਿਸ ਦੀ ਦੁਕਾਨ ਉੱਪਰ ਬੀਤੇ ਕੱਲ ਆਥਣ ਵੇਲੇ ਮੋਗਾ ਜਿਲੇ ਨਾਲ ਸੰਬੰਧਿਤ ਦੋ ਵਿਅਕਤੀ ਫਲ ਫਰੂਟ ਲੈਣ ਲਈ ਪੁੱਜੇ ਪਰ ਉਹਨਾਂ ਦਾ ਫਲਾਂ ਦੇ ਭਾਅ ਨੂੰ ਲੈ ਕੇ ਆਪਸ ਵਿੱਚ ਕੋਈ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਮੋਗਾ ਜਿਲ੍ਹੇ ਨਾਲ ਸਬੰਧਤ ਦੋਵੇਂ ਨੌਜਵਾਨਾਂ (ਜੋ ਕਥਿਤ ਤੌਰ ਤੇ ਨਸ਼ਾ ਕਰਨ ਦੇ ਵੀ ਆਦੀ ਸਨ)  ਨੇ ਤੇਜਧਾਰ ਪੇਚਕਸ ਨਾਲ ਅਮਨਦੀਪ ਸਿੰਘ ਅਤੇ ਉਸਦੇ ਭਰਾ ਗਗਨ ਸਣੇ ਬਾਣੀਏ ਨਾਂਅ ਦੇ ਇਕ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਵਿੱਚ ਅਮਨਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਡੀਐਸਪੀ ਗੁਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪੁਲਿਸ ਪੁੱਜ ਗਈ। ਜਿਨਾਂ ਨੇ ਜਖਮੀਆ ਨੂੰ ਹਸਪਤਾਲ ਪਹੁੰਚਾ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜਦ ਕੀਤਾ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸੰਦੀਪ ਸਿੰਘ ਅਤੇ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਨਾਮਜਦ ਵਿਅਕਤੀਆਂ ਨੂੰ ਕੁਝ ਘੰਟਿਆਂ ਬਾਅਦ ਹੀ ਉਹਨਾਂ ਦੇ ਟਿਕਾਣਿਆਂ ਤੋਂ ਹਿਰਾਸਤ ਵਿੱਚ ਲਿਆ। ਜਿਨਾਂ ਵਿੱਚ ਜਗਜੀਤ ਸਿੰਘ ਉਰਫ ਜੀਤੀ, ਕਰਨਵੀਰ ਸਿੰਘ ਵਾਸੀ ਜਿਲਾ ਮੋਗਾ ਨੂੰ ਜਿੱਥੇ ਅਮਨਦੀਪ ਸਿੰਘ ਦੇ ਉੱਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜਦ ਕੀਤਾ ਹੈ, ਉਥੇ ਹੀ ਗੁਰਦਰਸ਼ਨ ਸਿੰਘ ਵਾਸੀ ਤਪਾ ਨੂੰ ਉਕਤ ਮਾਮਲੇ ਨੂੰ ਭੜ੍ਹਕਾਉਣ ਦੇ ਦੋਸ਼ਾਂ ਤਹਿਤ ਨਾਮਜਦ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਉਕਤ ਹਮਲਾਵਾਰਾਂ ਤੋਂ ਪੇਚਕਸ, ਮੋਟਰਸਾਈਕਲ ਅਤੇ ਕਿਰਚ ਬਰਾਮਦ ਕਰਵਾਉਣੀ ਹੈ। ਜਿਸ ਲਈ ਪੁਲਿਸ ਇਹਨਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਉਕਤ ਵਾਪਰੀ ਘਟਨਾ ਤੋਂ ਬਾਅਦ ਪੀੜਿਤ ਪਰਿਵਾਰ ਨੇ ਸੜਕ ਉੱਤੇ ਜਾਮ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਛੇਤੀ ਵਿੱਚ ਹੀ ਨਾਮਜਦ ਤਿੰਨੋਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕ ਲਿਆ। ਇਸ ਮੌਕੇ ਡੀਐਸਪੀ ਦਫਤਰ ਦੇ ਰੀਡਰ ਜਗਤਾਰ ਸਿੰਘ ਅਤੇ ਧਰਮਿੰਦਰ ਸਿੰਘ ਵੀ ਹਾਜ਼ਰ ਸਨ।

Have something to say? Post your comment

More in Punjab

ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏ

ਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!

ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲ

ਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ।

ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸ

ਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼

ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ

ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾ

ਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀ

पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू