Sunday, October 19, 2025
BREAKING NEWS
ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀपर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

Punjab

ਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ਚੋਣਾਂ ਦਾ ਐਲਾਣ ਜਲਦ

November 01, 2024 04:55 PM

ਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ੋਚੋਣਾਂ ਦਾ ਐਲਾਣ ਜਲਦ   
ਰਾਮਪੁਰਾ ਫੂਲ (ਬਠਿੰਡਾ) - ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,- ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋ ਬੀਤੇ ਦਿਨੀ ਪੰਜਾਬ ਅੰਦਰਲੀਆ ਨਗਰ ਨਿਗਮ ਸਣੇ ਕੁਝ ਰਹਿੰਦੀਆ ਨਗਰ ਕੌਸਲ ਦੀਆ ਚੋਣਾਂ ਦੇ ਜਲਦ ਕਰਵਾਉਣ ਦੇ ਦਿੱਤੇ ਆਦੇਸ਼ ਉਪਰੰਤ ਬਠਿੰਡਾ ਜਿਲ੍ਹੇਂ ਦੇ ਸ਼ਹਿਰ ਰਾਮਪੁਰਾ ਫੂਲ ਅੰਦਰ ਚੋਣ ਸਰਗਰਮੀਆ ਅੰਦਰਖਾਤੇ ਭਖਣੀਆ ਸ਼ੁਰੂ ਹੋ ਗਈਆ ਹਨ, ਭਾਵੇਂ ਤਾਰੀਕਾਂ ਦੇ ਐਲਾਣ ਤੱਕ ਇਹ ਰਫਤਾਰ ਦੇ ਮੱਠੇ ਰਹਿਣ ਦੇ ਆਸਾਰ ਹਨ, ਪਰ ਜਲਦ ਹੀ ਚੋਣਾਂ ਦੀ ਤਾਰੀਖ ਦਾ ਐਲਾਣ ਚੋਣ ਕਮਿਸ਼ਨਰ ਵੱਲੋ ਕੀਤਾ ਜਾਵੇਗਾ। ਜਿਸ ਤੋ ਬਾਅਦ ਸ਼ਹਿਰੀਆਂ ਦੇ ਬੂਹਿਆਂ ਤੱਕ ਉਮੀਦਵਾਰਾਂ ਦੀ ਦਸਤਕ ਹੋਵੇਗੀ। ਜਿਲ੍ਹੇਂ ਅੰਦਰਲੀਆ ਦੋ ਨਗਰ ਕੌਸਲ/ਪੰਚਾਇਤ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਇਨ੍ਹਾਂ ਚੋਣਾਂ ਦਾ ਹਿੱਸਾ ਹੋਣਗੀਆ। ਜੇਕਰ ਗੱਲ ਨਗਰ ਕੋਂਸਲ ਰਾਮਪੁਰਾ-ਫੂਲ ਦੀ ਕੀਤੀ ਜਾਵੇ ਤਦ ਰਾਮਪੁਰਾ ਅਤੇ ਫੂਲ ਦੋ ਅਲੱਗ-2 ਸ਼ਹਿਰ/ਕਸਬੇ ਹਨ, ਪਰ ਦੋਵਾਂ ਦੀ ਨਗਰ ਕੋਸਲ ਰਾਮਪੁਰਾ ਸ਼ਹਿਰ ਅੰਦਰ ਸਾਂਝੀ ਹੈ। ਸ਼ਹਿਰ ਦੇ ਕੁੱਲ 21 ਵਾਰਡਾਂ ਵਿਚੋ 17.5 ਰਾਮਪੁਰਾ ਅਤੇ ਬਾਕੀ ਰਹਿੰਦੇ 3.5 ਫੂਲ ਅੰਦਰ ਸਥਿਤ ਹਨ। ਰਾਮਪੁਰਾ ਅੰਦਰ ਇਸ ਵਾਰ ਦੇ ਚੋਣ ਮੁਕਾਬਲੇ ਦਿਲਚਸਪ ਹੀ ਨਹੀ ਬਲਕਿ ਲੰਬੇਂ ਸਮੇਂ ਬਾਅਦ ਤੀਜੀ ਧਿਰ ਵਜੋ ਉੱਭਰ ਕੇ ਸਾਹਮਣੇ ਆਈ ਸਿਆਸੀ ਪਾਰਟੀ ’ ਆਪ ‘ ਦੇ ਉਮੀਦਵਾਰਾਂ ਨਾਲ ਹੋਵੇਗਾ। ਨਗਰ ਕੋਸਲ ਦੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਦ ਸਾਹਮਣੇ ਆਉਦਾ ਹੈ ਕਿ ਇਥੇ ਪਿਛਲੇ ਕਰੀਬ 31 ਸਾਲ ਪਹਿਲਾ 1993 ਵਿਚ ਬੇਅੰਤ ਸਿੰਘ ਦੀ ਸਰਕਾਰ ਵਿਚ ਹੋਈਆ ਨਗਰ ਕੌਸਲ ਚੋਣਾਂ ਵੀ ਚੋਣ ਚਿੰਨ੍ਹ ’ਤੇ ਹੋਈਆ ਸਨ, ਜਿਸ ਤੋ ਬਾਅਦ ਲਗਾਤਾਰ ਇਥੇ ਸਿਆਸੀ ਧਿਰਾਂ ਆਪੋ ਆਪਣੇ ਚੋਣ ਚਿੰਨ੍ਹ ’ਤੇ ਚੋਣਾਂ ਲੜਦੀਆ ਆ ਰਹੀਆ ਹਨ, ਭਾਵੇਂ ਉਸ ਵੇਲੇ ਹਲਕਾ ਫੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਮਰਹੂਮ ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਚੋਣਾਂ ਲੜੀਆ ਸਨ। ਪਰ ਉਸ ਤੋ ਬਾਅਦ ਅਕਾਲੀ ਦਲ ਨੇ ਭਾਜਪਾ ਨਾਲ ਮਿਲ ਕੇ ਇਥੇ ਆਪਣੀ ਸਰਕਾਰ ਵਿਚ ਚੋਣਾਂ ਕਰਵਾਈਆ, ਜਿੱਥੇ ਹਲਕਾ ਫੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਸ਼ਹਿਰ ਦੇ ਅਕਾਲੀਆ ਨੂੰ ਟਿਕਟਾਂ ਵੰਡੀਆ ਅਤੇ ਲੰਬਾਂ ਸਮਾਂ ਇਥੇ ਪ੍ਰਧਾਨਗੀ ਅਕਾਲੀ ਦਲ ਪੱਖੀ ਆਗੂਆਂ ਕੋਲ ਰਹੀ ਹੈ, ਜਦਕਿ ਇਸ ਸ਼ਹਿਰ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਅਕਾਲੀਆਂ ਦੀ ਸਰਕਾਰ ਵੇਲੇ ਇਕ ਨਾਲੋ ਜਿਆਦਾ ਕਈ-2 ਨਗਰ ਕੋਸਲ ਦੇ ਪ੍ਰਧਾਨ ਬਣਦੇ ਰਹੇ ਹਨ ਕਿਉਕਿ ਸਭ ਲੋਕਲ ਆਗੁੂਆਂ ਦੇ ਉਪਰਲੇ ਆਕਾ ਇਹੋ ਚਾਹੁੰਦੇ ਸਨ ਕਿ ਇਕ ਨਾਲੋ ਜਿਆਦਾ ਆਗੂਆਂ ਨੂੰ ਕੁਰਸੀ ’ਤੇ ਵਾਰੋ ਵਾਰੀ ਬਿਠਾਇਆ ਜਾਵੇ ਤਾਂ ਜੋ ਕਈਆ ਦੇ ਸਿਆਸੀ ਉਲਾਭੇਂ ਲਾਹੇ ਜਾ ਸਕਣ, ਉਧਰ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਹਲਕੇ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਰਾਮਪੁਰਾ ਅਤੇ ਫੂਲ ਨੂੰ ਨਗਰ ਕੌਸਲ ਚੋਣਾਂ ਵਿਚ ਅਲੱਗ-2 ਕਰਨ ਦੀ ਕੋਸ਼ਿਸ ਕੀਤੀ ਪਰ ਸਿਆਸੀ ਤੌਰ ’ਤੇ ਕਈ ਅੜਿੱਕੇ ਲੱਗਦੇ ਰਹੇ, ਜਿਸ ਕਾਰਨ ਇਹ ਸੰਭਵ ਨਾ ਹੋ ਸਕਿਆ ਅਤੇ ਚੋਣਾਂ ਲਟਕ ਗਈਆ ਅਤੇ ਕਈ ਆਗੂਆਂ ਦੇ ਮਨ ਦੀ ਮਨ ਵਿਚ ਹੀ ਰਹਿ ਗਈ।
ਚੋਣ ਵਿਚਲੀ ਦੇਰੀ ਨੇ ਕਈਆ ਦੇ ਚਾਅ ਮੁਕਾਏ ’ - ਸ਼ਹਿਰ ਅੰਦਰ ਮੌਜੂਦਾ ਹਾਕਮ ਧਿਰ ਆਮ ਆਦਮੀ ਪਾਰਟੀ ਨਾਲ ਜੁੜੇ ਆਗੂ ਕਈ ਵਾਰ ਨਵੇਂ ਚਿੱਟੇ ਝੱਗੇ ਪਜਾਮਿਆਂ ਦੇ ਮਾਪ ਦਰਜੀਆਂ ਨੂੰ ਦ ਚੁੱਕੇ ਹਨ, ਪਰ ਚੋਣਾਂ ਦਾ ਐਲਾਣ ਹਰੇਕ ਵਾਰ ਖਟਾਈ ਵਿਚ ਪੈ ਜਾਂਦਾ ਹੈ। ਜਿਸ ਕਾਰਨ ਛੜੇ ਦੇ ਵਿਆਹ ਵਾਲਾ ਚਾਅ ਦਿਲ ਵਿਚ ਹੀ ਦੱਬੀ ਬੈਠੇ ਹਨ, ਪਰ ਸ਼ਾਇਦ ਏਸ ਵਾਰ ਚੋਣਾਂ ਵਾਲੀ ਪੀਪਣੀ ਵਜਣ ਦੀ ਤਿਆਰੀ ਵਿਚ ਹੈ ਕਿਉਕਿ ਉੱਚ ਅਦਾਲਤ ਦੀ ਦਖਲਅੰਦਾਜੀ ਕਾਰਨ ਪੰਚਾਇਤੀ ਚੋਣਾਂ ਤੋ ਬਾਅਦ ਆਮ ਲੋਕਾਂ ਨੂੰ ਨਗਰ ਕੌਸਲ ਚੋਣਾਂ ਦੀ ਵੀ ਆਸ ਬੰਝ ਗਈ ਹੈ। ਉਧਰ ਨਗਰ ਕੋਂਸਲ ਦੀ ਵਾਰਡਬੰਦੀ ਦਾ ਕੰਮ ਵੀ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਹੈ। ਜਿਸ ਵਿਚ 1 ਤੋ ਲੈ ਕੇ 21 ਤੱਕ (ਇਕਹਰੇ ਵਾਲੇ ਵਾਰਡ ਅੋਰਤਾਂ ਲਈ ਰਾਂਖਵੇ ਹਨ ਜਦਕਿ ਦੂਹਰੇ ਭਾਵ ਜੋਟੇ ਵਾਲੇ ਆਮ ਹਨ, ਜਿੱਥੇ ਕੋਈ ਵੀ ਉਮੀਦਵਾਰ ਬਣ ਸਕਦਾ ਹੈ, ਸ਼ਰਤ ਹੈ ਕਿ ਜੋ ਐਸ.ਸੀ ਭਾਈਚਾਰੇ ਦੇ ਲੋਕਾਂ ਲਈ ਰਾਂਖਵੇਂ ਹਨ, ਉਥੇ ਉਹ ਵੀ ਕਿਸਮਤ ਅਜਮਾ ਸਕਦੇ ਹਨ।
ਕੋਣ-2 ਹੋਣਗੇ, ਉਮੀਦਵਾਰ- ਰਾਮਪੁਰਾ ਫੂਲ ਵਿਖੇ ਹੋਣ ਜਾ ਰਹੀਆ ਨਗਰ ਕੌਸਲ ਚੋਣਾਂ ਵਿਚ ਸਭ ਤੋ ਪਲੇਠਾ ਨਾਂਅ ਜੋ ਸਾਹਮਣੇ ਆਉਦਾ ਹੈ, ਉਹ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਬਿੰਦੂ ਰਾਣੀ ਹੈ। ਜਿਨ੍ਹਾਂ ਦਾ ਇਨ੍ਹਾਂ ਚੋਣਾਂ ਵਿਚ ਆਜਾਦ ਉਮੀਦਵਾਰਾਂ ਵਜੋ ਸਿਆਸੀ ਮੈਦਾਨ ਵਿਚ ਕੁੱਦਣਾ ਤੈਅ ਹੈ ਜਦਕਿ ਪ੍ਰਧਾਨ ਬਿੱਟਾ ਪਿਛਲੇ ਸਮੇਂ ਤੋ ਲੋਕਲ ਚੋਣਾਂ ਲਈ ਸਰਗਰਮ ਰਹੇ ਹਨ ਅਤੇ ਮੌਜੂਦਾ ਹਾਕਮ ਧਿਰ ਖਿਲਾਫ ਸ਼ਹਿਰ ਅੰਦਰ ਕੋਈ ਵੀ ਮੋਰਚਾ ਖੋਲਣ ਤੋ ਨਹੀ ਖੁੰਝਦੇ ਅਤੇ ਇਹ ਇਕਲੇ ਖੁਦ ਹੀ ਨਹੀ, ਬਲਕਿ ਆਪਣੇ ਖਿਆਲਤ ਵਾਲੇ ਕਈ ਹੋਰ ਉਮੀਦਵਾਰ ਵੀ ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਧਿਰ ਸਾਹਮਣੇ ਉਤਾਰਣਗੇ, ਭਾਵੇਂ ਇਨ੍ਹਾਂ ਦੇ ਪਿਛਲੇ ਸਮੇਂ ਐਲਾਣੇ ਉਮੀਦਵਾਰਾਂ ਵਿਚੋ ਬਹੁਤੇ ਉਮੀਦਵਾਰ ਤਰਸੇਮ ਸ਼ਰਮਾ ਪ੍ਰਧਾਨ ਟੈਕਸੀ ਯੂਨੀਅਨ ਅਤੇ ਭੋਲਾ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਚੋਣਾਂ ਦੀ ਉਡੀਕ ਤੋ ਪਹਿਲਾ ਹੀ ਬਲਕਾਰ ਸਿੱਧੂ ਵਿਧਾਇਕ ਵਾਲੀ ਗੱਡੀ ਵਿਚ ਸਿਆਸੀ ਤੌਰ ’ਤੇ ਰਲੇਵਾਂ ਕਰਕੇ ਆਪਣੀ ਬੈਠਣ ਯੋਗ ਥਾਂ ਬਣਾ ਲਈ ਸੀ। ਹੁਣ ਵਾਲੀ ਟੀਮ ਵਿਚ ਕਿੰਨੀ ਸਫਲਤਾ ਮਿਲਦੀ ਹੈ, ਇਹ ਰੱਬ ਜਾਣੇ। ਉਧਰ ਅਕਾਲੀ ਦਲ ਦੀ ਹਾਲਤ ਇਸ ਚੋਣ ਵਿਚ ਸਪੱਸ਼ਟ ਨਹੀ ਹੋਈ ਕਿਉਕਿ ਹਲਕਾ ਇੰਚਾਰਜ ਵਜੋ ਲੋਕਾਂ ਵਿਚਕਾਰ ਨਿਭ ਰਹੇ ਹਰਿੰਦਰ ਸਿੰਘ ਹਿੰਦਾ ਮਹਿਰਾਜ ਦੀ ਅਜੇ ਤੱਕ ਇਸ ਪ੍ਰਤੀ ਕੋਈ ਪ੍ਰਤੀ

Have something to say? Post your comment

More in Punjab

ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏ

ਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!

ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲ

ਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ।

ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸ

ਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼

ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ

ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾ

ਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀ

पर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू