ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏ
ਬਰਨਾਲਾ/ਤਪਾ ਮੰਡੀ 7ਡੇਅ ਨਿੳੂਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਇਕ ਹਨੀ ਟਰੈਪ ਵਿਚ ਫਸੇ ਨੋਜਵਾਨ ਤੋ ਲੱਖਾਂ ਰੁਪੈ ਬਟੋਰਨ ਅਤੇ ਪਿਆਰ ਜਾਲ ਦੀਆ ਹੋਰਨਾਂ ਵੀਡੀਓ ਲੀਕ ਨਾ ਕਰਨ ਅਤੇ ਪੱਕੇ ਤੌਰ ’ਤੇ ਖਹਿੜਾ ਛੱਡਣ ਬਦਲੇ ਵੱਡੀ ਰਾਸ਼ੀ ਦੇ ਹੋਏ ਇਕਰਾਰਨਾਮੇ ਦੀ ਰਾਸ਼ੀ ਲੈਣ ਦੀ ਮੰਗ ਕਰਨ ਵਾਲੀਆ ਮਾਂ ਧੀ ਸਣੇ ਉਸ ਦੇ ਹੋਰਨਾਂ ਰਿਸ਼ਤੇਦਾਰਾਂ ਦਾ ਤਪਾ ਪੁਲਿਸ ਨੇ ਪਰਦਾਫਾਸ਼ ਕਰਕੇ ਮਾਮਲੇ ਵਿਚ ਨਾਮਜਦ ਮਾਸਟਰ ਮਾਇਡ ਕੁੜੀ ਦੇ ਚਾਚਾ ਅਤੇ ਇਕ ਹੋਰ ਵਿਆਕਤੀ ਨੂੰ ਮੋਕੇ ’ਤੇ ਹੀ ਦਬੋਚ ਲਿਆ ਜਦਕਿ ਮਾਂ ਧੀ ਅਜੇ ਪੁਲਿਸ ਦੀ ਗਿ੍ਰਫਤ ਤੋ ਬਾਹਰ ਹਨ। ਮਾਮਲੇ ਸਬੰਧੀ

ਥਾਣਾ ਮੁੱਖੀ ਇੰਚਾਰਜ ਸ਼ਰੀਫ ਖਾਂ ਨੇ ਦੱਸਿਆਂ ਕਿ ਬਾਗ ਕਾਲੋਨੀ ਦੇ ਵਸਨੀਕ ਅਜੇ ਕੁਮਾਰ ਮੋੜਾਂ ਵਾਲੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਦੋਸਤੀ ਇਕ ਅੱਲੜ ਮੁਟਿਆਰ ਵਾਸੀ ਬਠਿੰਡਾ ਜੋ ਕਿ ਤਪਾ ਵਿਖੇ ਸਾਡੇ ਘਰ ਦੇ ਕੋਲ ਆਪਣੇ ਨਾਨਕੇ ਘਰ ਰਹਿੰਦੀ ਸੀ, ਜਿਸ ਨਾਲ ਪਿਛਲੇ ਸਮੇਂ ਮੇਰੀ ਦੋਸਤੀ ਹੈ ਗਈ ਅਤੇ ਅਸੀ ਸਹਿਮਤੀ ਨਾਲ ਇਕ ਦੂਜੇ ਨੂੰ ਮਿਲਣ ਲੱਗੇ, ਪਰ ਅਚਾਨਕ ਹੀ 25 ਕੁ ਦਿਨ ਪਹਿਲਾ ਉਕਤ ਕੁੜੀ ਅਪਣੀ ਸਹੇਲੀ ਦੇ ਕਹਿਣ ’ਤੇ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੀ ਮਾਂ ਸਮੇਤ ਸਾਡੇ ਘਰ ਆਈ, ਜਿਸ ਸਮੇਂ ਮੇਰੀ ਮਾਤਾ ਘਰ ਵਿਚ ਇਕੱਲੀ ਸੀ। ਉਕਤ ਤਿੰਨੋ ਜਣੀਆ ਨੇ ਮੇਰੇ ਘਰੋ ਫਰਿਜ ਤੇ ਪਿਆ ਮੇਰਾ ਮੋਬਾਇਲ ਉਕਤਾਨ ਨੇ ਚੁੱਕ ਲਿਆ। ਥਾਣਾ ਮੁੱਖੀ ਸਰੀਫ ਖਾਂ ਨੇ ਅੱਗੇ ਦੱਸਿਆਂ ਕਿ ਪੀੜਿਤ ਨੇ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਇਸ ਦੌਰਾਨ ਕੁੜੀ ਦੇ ਚਾਚਾ ਤੇਜਿੰਦਰ ਸਿੰਘ ਅਤੇ ਡੀ. ਸੀ ਸਿੰਘ ਨਾਂਅ ਦੇ ਵਿਅਕਤੀਆਂ ਨੇ ਮੈਨੂੰ ਮੇਰੇ ਮੋਬਾਇਲ ਨੰਬਰ ਤੇ ਧਮਕੀ ਦੇਣ ਲੱਗੇ ਕਿ ਤੇਰੇ ਸਾਡੀ ਲੜਕੀ ਨਾਲ ਗਲਤ ਸੰਬੰਧ ਨੇ ਅਸੀ ਤੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਗੇ, ਜੋ ਕਿ ਸਿੱਧੇ ਤੋਰ ’ਤੇ ਮੈਨੂੰ ਬਲੈਕਮੇਲ ਕਰਨ ਲੱਗੇ। ਉਨ੍ਹਾਂ ਧਮਕੀ ਦੋਰਾਨ ਇਹ ਵੀ ਕਿਹਾ ਕਿ ਤੇਰੇ ਮੋਬਾਇਲ ਦਾ ਸਾਰਾ ਡਾਟਾ ਵਾਇਰਲ ਕਰ ਦੇਵਾਂਗੇ ਅਤੇ ਮੇਰੇ ਕੋਲੇ 2 ਲੱਖ ਰੁਪਏ ਦੀ ਮੰਗ ਕੀਤੀ। ਪੀੜਿਤ ਨੇ ਸਾਰੀ ਗੱਲਬਾਤ ਆਪਣੇ ਪਿਤਾ ਦਰਸਨ ਕੁਮਾਰ ਨੂੰ ਦੱਸੀ। ਜਿਨ੍ਹਾਂ ਨੇ ਮੇਰਾ ਤਾਇਆ ਸੱਤਪਾਲ ਕੁਮਾਰ ਨਾਲ ਗੱਲਬਾਤ ਕਰਕੇ ਕੁੜੀ ਦੇ ਪਿੰਡ ਬਾੜਿਆਵਾਲੀ, ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਡੀ. ਸੀ ਸਿੰਘ ਅਤੇ ਕੁੜੀ ਦੀ ਮਾਂ ਨੂੰ 2 ਲੱਖ ਰੁਪਏ ਉਨ੍ਹਾਂ ਦੇ ਘਰ ਦਿੱਤੇ, ਪਰ ਮਾਮਲਾ ਇਥੇ ਵੀ ਨਾ ਨਿਪਟਿਆ, ਜਿਨ੍ਹਾਂ ਮੁੜ ਦੁਬਾਰਾ ਮੈਨੂੰ ਧਮਕੀਆਂ ਦੇ ਕੇ 8 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਚਲਦਿਆਂ ਹੁਣ ਡੀ. ਸੀ ਸਿੰਘ ਅਤੇ ਚਾਚਾ ਤੇਜਿੰਦਰ ਸਿੰਘ ਆਪਣੀ ਗੱਡੀ ’ਤੇ ਸਵਾਰ ਹੋ ਕੇ 8 ਲੱਖ ਰੁਪੈ ਲੈਣ ਲਈ ਆ ਰਹੇ ਹਨ। ੳਪਰੋਕਤ ਵਿਅਕਤੀਆ ਨੇ ਸਾਜ ਬਾਜ ਹੋ ਕੇ ਬਲੈਕਮੇਲ ਕਰਕੇ ਪਹਿਲਾ 2 ਲੱਖ ਰੁਪਏ ਦੀ ਅਤੇ ਹੁਣ 8 ਲੱਖ ਰੁਪਏ ਦੀ ਵਸੂਲੀ ਕਰਨ ਆ ਰਹੇ ਹਨ। ਪੁਲਿਸ ਨੇ ਦੱਸਿਆਂ ਕਿ ਦੋਵੇ ਵਿਅਕਤੀਆਂ ਤੇਜਿੰਦਰ ਸਿੰਘ ਅਤੇ ਡੀ.ਸੀ ਸਿੰਘ ਨੂੰ ਦਬੋਚ ਲਿਆ ਹੈ ਜਦਕਿ ਮਾਮਲੇ ਵਿਚ ਨਾਮਜਦ ਮਾਸਟਰ ਮਾਇਡ ਕਬੜੀ ਅਤੇ ਉਸ ਦੀ ਮਾਂ ਅਜੇ ਫਰਾਰ ਹਨ। ਪੁਲਿਸ ਅਜਿਹੇ ਹੋਰ ਵੀ ਕਈ ਮਾਮਲਿਆਂ ਦੀ ਤਫਤੀਸ਼ ’ਤੇ ਲੱਗੀ ਹੋਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਨੀ ਟਰੈਪ ਵਿਚ ਫਸੇ ਕਿੰਨ੍ਹੇ ਕੁ ਵਿਅਕਤੀ ਆਪਣੀ ਆਰਥਿਕ ਤੌਰ ’ਤੇ ਛਿੱਲ ਪੁਟਾ ਚੁੱਕੇ ਹਨ।