ਵਿਧਾਨ ਸਭਾ ਹਲਕਾ ਬਰਨਾਲਾ ਅੰਦਰ ਭਾਜਪਾ ਪੈਦਾ ਨਾ ਕਰ ਸਕੀ ਪ੍ਰਭਾਵਸ਼ਾਲੀ ਹਿੰਦੂੁ ਚੇਹਰਾ, ਕਈਆ ਨੇ ਮਾਰੀ ਆਪਣੇ ਪੈਰ ਕੁਹਾੜੀ, ਕਈ ਬਗੈਰ ਰਸੂਖੇ
ਬਰਨਾਲਾ 16 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਵਿਧਾਨ ਸਭਾ ਹਲਕਾ ਬਰਨਾਲਾ ਨੂੰ ਭਾਵੇਂ ਸ਼ਹਿਰੀ ਸੀਟ ਵਜੋ ਜਿਲ੍ਹੇਂ ਅੰਦਰ ਵੇਖਿਆ ਜਾਂਦਾ ਹੈ ਕਿਉਕਿ ਬਰਨਾਲਾ ਵਿਧਾਨ ਸਭਾ ਸੀਟ ਵਿਚ ਬਰਨਾਲਾ ਸ਼ਹਿਰ ਅੰਦਰਲੀ ਭਾਰੀ ਗਿਣਤੀ ਵਿਚਲੀ ਸ਼ਹਿਰੀ ਵੋਟ ਦੇ ਨਾਲੋ ਨਾਲ ਕਸਬਾ ਧਨੋਲਾ ਅਤੇ ਹੰਡਿਆਇਆ ਵੀ ਦਰਜ ਹੈ ਜਦਕਿ ਹੰਡਿਆਇਆ ਅਤੇ ਧਨੋਲਾ ਦੋਵੇਂ ਕਸਬਿਆਂ ਨੂੰ ਨਗਰ ਕੌਸਲਾਂ ਦਾ ਦਰਜਾ ਹਾਸਿਲ ਹੋਣ ਕਾਰਨ ਇਥੇ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਵੀ ਸ਼ਹਿਰੀਆਂ ਵਰਗੀ ਹੀ ਹੈ। ਬਰਨਾਲਾ ਵਿਧਾਨ ਸਭਾ ਹਲਕੇ ਨਾਲ ਇਸ ਤੋ ਇਲਾਵਾ ਦਰਜਣਾਂ ਪਿੰਡ ਵੀ ਜੁੜੇ ਹੋਏ ਹਨ, ਪਰ ਬਰਨਾਲਾ ਸ਼ਹਿਰ ਦੇ ਨਾਲ ਲੱਗਣ ਕਾਰਨ ਇਨ੍ਹਾਂ ਪਿੰਡਾਂ ਵਿਚਲੇ ਲੋਕਾਂ ਦੀ ਰੋਜਾਨਾਂ ਪੈੜ ਚਾਲ ਬਰਨਾਲਾ ਅੰਦਰ ਰਹਿੰਦੀ ਹੈ। ਜਿਸ ਕਾਰਨ ਉਕਤ ਵਿਧਾਨ ਸਭਾ ਸੀਟ ਨੂੰ ਸ਼ਹਿਰੀ ਸੀਟ ਦੀ ਨਜਰ ਨਾਲ ਹੀ ਸਿਆਸੀ ਹਲਕਿਆਂ ਵਿਚ ਵਿਚਾਰਿਆ ਜਾਂਦਾ ਹੈ। ਸ਼ਹਿਰੀ ਅਤੇ ਹਿੰਦੂ ਮੱਤ ਵਾਲੀ ਉਕਤ ਸੀਟ ’ਤੇ ਭਾਜਪਾ ਦਾ ਦਬਦਬਾ ਹੋਣਾ ਵੀ ਲਾਜਮੀ ਹੈ, ਕਿਉਕਿ ਅਜੌਕੇ ਸਮੇਂ ਵਿਚ ਦੁਆਬੇ ਅਤੇ ਮਾਝੇਂ ਤੋ ਬਾਅਦ ਮਾਲਵੇ ਅੰਦਰ ਵੀ ਭਾਜਪਾ ਦਾ ਸਿਆਸੀ ਦਬਦਬਾ ਲਗਾਤਾਰ ਦਹਾਕੇ ਭਰ ਤੋ ਕੇਂਦਰ ਵਿਚ ਮੋਦੀ ਸਰਕਾਰ ਦੇ ਆਉਣ ਤੋ ਬਾਅਦ ਵਧਣਾ ਅਜਿਹਾ ਸ਼ੁਰੂ ਹੋਇਆ ਕਿ ਉਸ ਤੋ ਬਾਅਦ ਇਸ ਨੇ ਠੱਲਣ ਦਾ ਨਾਂਅ ਨਹੀ ਲਿਆ, ਅੱਜ ਮਾਲਵੇ ਦੀਆ ਦੋ ਦਰਜਣ ਦੇ ਕਰੀਬ ਸ਼ਹਿਰੀ ਸੀਟਾਂ ’ਤੇ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਨੂੰ ਫਸਵੀਂ ਟੱਕਰ ਹੀ ਨਹੀ ਦਿੰਦੀ ਬਲਕਿ ਆਪਣੀ ਸਹਿਯੋਗੀ ਰਹੇ ਅਕਾਲੀ ਦਲ ਨੂੰ ਕਈ ਸੀਟਾਂ ’ਤੇ ਇਸ ਨੇ ਸੰਸਦੀ ਚੋਣਾਂ ਵਿਚ ਪਛਾੜ ਵੀ ਦਿੱਤਾ ਹੈ। ਜਿਸ ਤੋ ਬਾਅਦ ਅੱਜ ਹਾਲਾਤ ਇਹ ਹਨ ਕਿ ਹਿੰਦੂਆਂ ਦੇ ਨਾਲੋ ਨਾਲ ਪਿੰਡਾਂ ਵਿਚਲੇ ਜੱਟ ਅਤੇ ਪੱਛੜੇ ਵਰਗਾਂ ਸਣੇ ਅਣਸੂਚਿਤ ਜਾਤੀ ਦੇ ਲੋਕ ਵੀ ਵੱਡੀ ਪੱਧਰ ’ਤੇ ਭਾਜਪਾ ਨਾਲ ਜੁੜੇ ਹਨ। ਜਿਨ੍ਹਾਂ ਦੇ ਕੋਠਿਆਂ ’ਤੇ ਭਾਜਪਾ ਦੇ ਭਗਵੇਂ ਝੰਡੇ ਅਕਸਰ ਹੀ ਲਹਿਰਾਉਦੇ ਵਿਖਾਈ ਦਿੰਦੇ ਹਨ। ਪੰਜਾਬ ਅੰਦਰ ਹੋਈਆ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ/ਉਪ ਚੋਣ ਵਿਚ ਮਾਲਵੇ ਅੰਦਰ ਵੀ ਭਗਵਾਂ ਖੂਬ ਫੈਲਿਆ। ਜਿਸ ਨੇ ਆਪਣੇ ਪੁਰਾਣੇ ਸਿਆਸੀ ਸਹਿਯੋਗੀ ਸ੍ਰੋਮਣੀ ਅਕਾਲੀ ਦਲ ਨੂੰ ਸਭ ਤੋ ਵੱਧ ਸਿਆਸੀ ਢਾਹ ਲਗਾਈ ਕਿਉਕਿ ਖੇਤੀ ਕਾਨੂੰਨਾਂ ਤੋ ਬਾਅਦ ਹੋਈ ਸਿਆਸੀ ਟੁੱਟ ਭੱਜ ਕਾਰਨ ਭਾਜਪਾ ਨੇ ਇਕਲੇ ਸਿਆਸੀ ਮੈਦਾਨ ਵਿਚ ਨਿੱਤਰਣ ਦੇ ਲਏ ਫੈਸਲੇ ਤੋ ਬਾਅਦ ਵੀ ਬਰਨਾਲਾ ਸ਼ਹਿਰੀ ਸੀਟ ’ਤੇ ਭਾਜਪਾ ਕੋਈ ਕੱਦਾਵਾਰ ਹਿੰਦੂ ਆਗੂ ਪੈਦਾ ਨਾ ਕਰ ਸਕੀ, ਜਾਂ ਫੇਰ ਇਹ ਕਹਿ ਲਈਏ ਕਿ ਕੋਈ ਹਿੰਦੂ ਆਗੂ ਇਥੇ ਆਪਣੀ ਪਕੜ੍ਹ ਨਾ ਬਣਾ ਸਕਿਆ, ਭਾਵੇਂ ਖੇਤੀ ਕਾਨੂੰੂਨਾਂ ਦੇ ਵਾਪਿਸ ਲਏ ਜਾਣ ਤੋ ਬਾਅਦ ਪੰਜਾਬ ਅੰਦਰ ਹੋਈਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਆਪਣੇ ਹਿੰਦੂ ਚੇਹਰੇ ਧੀਰਜ ਦੱਦਾਹੂਰ ਸਾਬਕਾ ਜਿਲਾ ਪ੍ਰਧਾਨ ਨੂੰ ਟਿਕਟ ਦੇ ਕੇ ਨਿਵਾਜਿਆ ਸੀ, ਪਰ ਭਾਜਪਾ ਦੇ ਉਸ ਵੇਲੇ ਪੰਜਾਬ ਵਿਚਲੇ ਵੱਡੇ ਵਿਰੋਧ ਦੇ ਬਾਵਜੂਦ 9122 ਵੋਟਾਂ ਦੱਦਾਹੂਰ ਦੀ ਝੋਲੀ ਪਈਆ ਸਨ, ਪਰ ਨਾਲ ਹੀ ਦੱਦਾਹੂਰ ਜਿਮਣੀ ਚੋਣ ’ਚ ਕਿਸੇ ਸਿਆਸੀ ਮਜਬੂਰੀ ਜਾਂ ਲਾਲਚ ਵੱਸ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ, ਜਿਸ ਕਾਰਨ ਸਿਆਸੀ ਗਲਿਆਰਿਆਂ ਵਿਚ ਇਸ ਨੂੰ ਆਪਣੇ ਪੈਰ ਕੁਹਾੜੀ ਮਾਰਨ ਵਰਗਾ ਫੈਸਲਾ ਦਰਸਾਇਆ ਗਿਆ ਜਦਕਿ ਅਜਿਹਾ ਸਿਆਸੀ ਫੈਸਲਾ ਇਕਲੇ ਦੱਦਾਹੂਰ ਨੇ ਹੀ ਨ੍ਹੀ ਬਲਕਿ ਭਾਜਪਾ ਦੇ ਕਈ ਵਾਰ ਜਿਲਾ ਪ੍ਰਧਾਨ ਰਹੇ ਗੁਰਮੀਤ ਸਿੰਘ ਹੰਡਿਆਇਆ ਨੇ ਵੀ ਇਕ ਛੋਟੀ ਜਿਹੀ ਨਗਰ ਕੌਸਲ ਦੀ ਅਹੁਦੇਦਾਰੀ ਲਈ ਲਿਆ। ਭਾਜਪਾ ਵੱਲੋ ਭਾਵੇਂ ਜਿਲਾ ਪ੍ਰਧਾਨ ਵਜੋ ਸ਼ੰਟੀ ਹੱਥ ਮੁੜ ਵਾਂਗਡੋਰ ਫੜਾਈ ਹੋਈ ਹੈ, ਪਰ ਭਾਜਪਾ ਆਗੂ ਸ਼ੰਟੀ ਦਾ ਸ਼ਹਿਰੀਆਂ ਅੰਦਰ ਘੱਟ ਰਸੂਖ ਅਤੇ ਪਕੜ੍ਹ ਕਾਰਨ ਭਾਜਪਾ ਜਿਲ੍ਹੇਂ ਅੰਦਰ ਕਮਜੋਰ ਹੀ ਹੋਈ ਹੈ। ਜਿਸ ਕਾਰਨ ਭਾਜਪਾ ਨੂੰ ਮਾਲਵੇ ਦੇ ਉਕਤ ਸ਼ਹਿਰ ਅੰਦਰ ਵੀ ਜੱਟ ਸਿੱਖਾਂ ਸਹਾਰੇ ਹੀ ਸਿਆਸੀ ਸਫਰ ਤੈਅ ਕਰਨਾ ਪਵੇਗਾ।