ਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ।
ਮਹਾਰਾਜਾ ਅੱਗਰਸੈਨ ਜੀ ਦੇ ਪਾਏ ਪੂਰਨਿਆਂ ’ਤੇ ਚੱਲਣਾ ਅੱਜ ਸਮੇਂ ਦੀ ਲੋੜ- ਪ੍ਰਧਾਨ ਵਰਿੰਦਰ ਅੱਗਰਵਾਲ
ਬਠਿੰਡਾ 24 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸੂਬਾ ਅੱਗਰਵਾਲ ਸਭਾ ਵੱਲੋ ਮਹਾਰਾਜਾ ਅੱਗਰਸੈਨ ਜੀ ਦੀ 5149 ਵੀਂ ਜੈਯੰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਈ ਗਈ। ਜਿਸ ਵਿਚ ਪੰਜਾਬ ਭਰ ਵਿਚੋ ਅੱਗਰਵਾਲ ਸਭਾਵਾਂ ਨਾਲ ਜੁੜੇ ਅਹੁਦੇਦਾਰ ਅਤੇ ਅੱਗਰਵਾਲ ਭਾਈਚਾਰੇ ਦੇ ਲੋਕਾਂ ਨੇ ਵੱਡੇ ਪੱਧਰ ’ਤੇ ਸਿਰਕਤ ਕੀਤੀ। ਸਮਾਗਮ ਦੌਰਾਨ ਸਭਾ ਦੇ ਸੂਬਾਈ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਆਪਣੇ ਸੰਬੋਧਨ ਵਿਚ ਮਹਾਰਾਜਾ ਅੱਗਰਸੈਨ ਜੀ ਦੀ ਜੀਵਨੀ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਉਨ੍ਹਾਂ ਦੀ ਕ੍ਰਿਪਾ ਸਦਕਾ ਅੱਜ ਸੰਸਾਰ ਪੱਧਰ ’ਤੇ ਕਾਰੋਬਾਰ ਵਿਚ ਭਾਈਚਾਰੇ ਦਾ ਵੱਡਾ ਰੋਲ ਹੈ ਜਦਕਿ ਦੇਸ਼ ਦੀ ਆਰਥਿਕਤਾ ਵਿਚ ਇਨ੍ਹਾਂ ਦਾ ਵੱਡਮੁੱਲਾ ਯੋਗਦਾਨ ਹੁੰਦਾ ਹੈ। ਸਮਾਗਮ ਦੌਰਾਨ ਅਸੀਮ ਗੋਇਲ ਸਾਬਕਾ ਕੈਬਨਿਟ ਮੰਤਰੀ ਹਰਿਆਣਾ ਨੇ ਮਹਾਰਾਜਾ ਅੱਗਰਸੈਨ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਖਾਏ ਰਾਹ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ ਜਦਕਿ ਉਨ੍ਹਾਂ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਚੁੱਕੇ ਕਦਮਾਂ ’ਤੇ ਸਾਨੂੰ ਇਕ ਦੂੁਜੇ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਦੌਰਾਨ ਵਿਜੈ ਸਿੰਗਲਾ ਵਿਧਾਇਕ ਆਪ ਪਾਰਟੀ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਤੋ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਾਰਾਜਾ ਅੱਗਰਸੈਨ ਜੀ ਨੇ ਆਪਣੀ ਉੱਚੀ-ਸੁੱਚੀ ਸੋਚ ਸਦਕਾ ਅੱਗਰਵਾਲ ਭਾਈਚਾਰੇ ਦੇ ਨਾਲੋ ਨਾਲ ਸਮੁੱਚੇ ਲੋਕਾਂ ਲਈ ਕਲਿਆਣਕਾਰੀ ਕੰਮ ਕੀਤੇ। ਜਿਨ੍ਹਾਂ ਦੇ ਪਾਏ ਪੂਰਨਿਆਂ ’ਤੇ ਸਭਾ ਦੇ ਅਹੁਦੇਦਾਰ ਸੰਸਾਰ ਭਰ ਵਿਚ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਧਰ ਜਿਲਾ ਬਠਿੰਡਾ ਦੇ ਸ਼ਹਿਰ ਭੁੱਚੋ ਤੋ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਨੇ ਕਿਹਾ ਕਿ ਮਹਾਰਾਜਾ ਅੱਗਰਸੈਨ ਜੀ ਵੱਲੋ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਅਤੇ ਭਾਈਚਾਰੇ ਦੀ ਤਰੱਕੀ ਲਈ ਇਕ ਇੱਟ ਅਤੇ ਇਕ ਰੁਪੈ ਦੇ ਇਕ ਦੂਜੇ ਦੀ ਵਿੱਢੀ ਸਹਾਇਤਾ ਨੇ ਸਮੁੱਚੇ ਭਾਈਚਾਰੇ ਦਾ ਕਲਿਆਣ ਕਰ ਦਿੱਤਾ ਭਾਵੇਂ ਸਮਾਜ ਅੰਦਰ ਕੁਝ ਕੁਰੀਤੀਆ ਸਨ ਪਰ ਅੱਗਰਵਾਲ ਸਭਾਵਾਂ ਨੇ ਆਪੋ ਆਪਣੇ ਸ਼ਹਿਰ- ਕਸਬਿਆਂ ਅੰਦਰ ਉਕਤ ਕੁਰੀਤੀਆ ਦੇ ਖਾਤਮੇ ਅਤੇ ਸੁਧਾਰਾਂ ਲਈ ਕਦਮ ਚੁੱਕੇ। ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈੇ। ਉਨ੍ਹਾਂ ਅੱਗੇ ਕਿਹਾ ਮਹਾਰਾਜਾ ਅੱਗਰਸੈਨ ਜੀ ਦੇ ਪਾਏ ਪੂਰਨਿਆਂ ’ਤੇ ਚੱਲਣਾ ਅੱਜ ਸਮੇਂ ਦੀ ਲੋੜ ਹੈ ਤਾਂ ਜੋ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਧਰ ਸੂਬਾ ਪੱਧਰ ’ਤੇ ਮਨਾਈ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਦੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਅਤੇ ਸਮੁੱਚੇ ਅਹੁਦੇਦਾਰਾਂ ਨੂੰ ਮਹਾਰਾਜਾ ਅੱਗਰਸੈਨ ਜੀ ਦੇ ਸਰੂਪ ਨਾਲ ਸੂਬਾ ਅੱਗਰਵਾਲ ਸਭਾ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਪਿਨ ਕੁਮਾਰ, ਪ੍ਰਮੋਦ ਰਿਸ਼ੀ, ਮਨੀ ਬਾਂਸਲ, ਜੀਵਨ ਕੁਮਾਰ, ਸੰਜੀਵ ਸੰਜੂ, ਬੀਬਰਲ ਦਾਸ, ਪੱਪੂ ਮਹੇਸ਼ਵਰੀ, ਰਾਧੇ ਸ਼ਿਆਮ ਆਦਿ ਵੀ ਹਾਜਰ ਸਨ।